ਡੁਬਕਣੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਡੁਬਕਣੀ
Little grebe Zwergtaucher.jpg
ਡੁਬਕਣੀ
Tachybaptus ruficollis - Bueng Boraphet.jpg
ਵਿਗਿਆਨਿਕ ਵਰਗੀਕਰਨ
ਜਗਤ: ਜੰਤੂ
ਸੰਘ: ਕੋਰਡੇਟ
ਵਰਗ: ਅਵੇਸ
ਤਬਕਾ: ਪੋਡੀਸੀਪੀਡੀਡੇਈ
ਪਰਿਵਾਰ: ਪੋਡੀਸੀਪੀਡੀਡੇਈ
ਜਿਣਸ: ਟੈਕੀਬੈਪਟਸ
ਪ੍ਰਜਾਤੀ: ਟੀ. ਰੁਫੀਕੋਲਿਸ
ਦੁਨਾਵਾਂ ਨਾਮ
'ਟੈਕੀਬੈਪਟਸ ਰੁਫੀਕੋਲਿਸ
ਪੀਟਰ ਸਿਮਨ ਪਲਾਸ, 1764)
" | Synonyms

ਪੋਡਿਸੀਪਸ ਰੁਫੀਕੋਲਿਸ

ਡੁਬਕਣੀ

ਡੁਬਕਣੀ ਇਹ ਬੱਤਖਾਂ ਵਰਗੇ ਦਿਸਣ ਵਾਲੇ ਪੰਛੀ ਆਪਣਾ ਬਚਾਓ ਕਰਨ ਲਈ ਫਟਾਫਟ ਪਾਣੀ ਵਿੱਚ ਡੁੱਬ ਜਾਂਦੇ ਹਨ। ਇਸ ਕਾਰਨ ਇਨ੍ਹਾਂ ਨੂੰ ਡੁਬਕਣੀਆਂ ਕਿਹਾ ਜਾਂਦਾ ਹੈ। ਇਹ ਆਪਣੇ 22 ਜਾਤੀਆਂ ਦੇ ਪਰਿਵਾਰ ਦੀ ਸਭ ਤੋਂ ਛੋਟੇ ਕੱਦਕਾਠ ਵਾਲੀ ਹਨ। ਇਹ ਸਾਰੀ ਦੁਨੀਆ 'ਚ ਵਸਦੀਆਂ ਸਿਰਫ ਐਂਟਾਰਟਿਕਾ ਅਤੇ ਗਰਮ ਰੇਗਿਸਤਾਨੀ ਇਲਾਕਿਆਂ ਨਹੀਂ ਵਸਦੀਆਂ। ਇਹ ਤਾਜ਼ੇ ਪਾਣੀਆਂ ਜਿਵੇਂ ਪਿੰਡਾਂ ਦੇ ਛੱਪੜਾਂ, ਟੋਭਿਆਂ, ਝੀਲਾਂ, ਛੰਭਾਂ, ਨਹਿਰਾਂ ਅਤੇ ਦਰਿਆਵਾਂ ਦੇ ਕੰਢਿਆਂ ਆਦਿ ਵਿੱਚ ਜੋੜੀਆਂ ਦੇ ਰੂਪ ਵਿੱਚ ਜਾਂ ਵੱਡੀਆਂ ਝੀਲਾਂ ਉੱਤੇ 50 ਤਕ ਦੇ ਝੁੰਡਾਂ ਵਿੱਚ ਦੇਖਿਆ ਜਾ ਸਕਦਾ ਹੈ। ਇਹ ਡੁਬਕਣੀਆਂ ਬਹੁਤ ਚੁਕੰਨੇ ਅਤੇ ਖ਼ਬਰਦਾਰ ਪੰਛੀ ਹਨ। ਕਈ ਵਾਰ ਦੇਖਿਆ ਗਿਆ ਹੈ ਬੰਦੂਕ ਵਿੱਚੋਂ ਗੋਲੀ ਪਹੁਚਣ ਤੋਂ ਪਹਿਲਾ ਹੀ ਚੁੱਭੀ ਮਾਰ ਜਾਂਦੀਆਂ ਹਨ। ਇਹ ‘ਟਰੂੰ-ਟਰੂੰ’ ਅਤੇ ‘ਵਿੱਟ-ਵਿੱਟ’ਕਰਦੀਆਂ ਹਨ।

ਬਣਤਰ[ਸੋਧੋ]

ਇਨ੍ਹਾਂ ਦੀ ਗਰਦਨ ਦੀ ਲੰਬਾਈ 23 ਤੋਂ 28 ਸੈਂਟੀਮੀਟਰ ਅਤੇ ਭਾਰ 120 ਤੋਂ 140 ਗ੍ਰਾਮ ਹੁੰਦਾ ਹੈ। ਇਹਨਾਂ ਦੀ ਚੁੰਝ ਕਾਲੀ, ਤਿੱਖੀ ਅਤੇ ਪੂਛ ਛੋਟੀ ਹੁੰਦੀ ਹੈ। ਇਹਨਾਂ ਦਾ ਪਿਛਲਾ ਪਾਸਾ ਫਿੱਕਾ ਭੂਰਾ ਅਤੇ ਫੁੱਲੇ ਹੋਏ ਖੰਭਾਂ ਨਾਲ ਢਕਿਆ ਹੁੰਦਾ ਹੈ। ਜਵਾਨ ਬੱਚਿਆਂ ਦੇ ਸਿਰਾਂ ਅਤੇ ਗਰਦਨ ਉੱਤੇ ਚਿੱਟੀਆਂ-ਕਾਲੀਆਂ ਧਾਰੀਆਂ ਜਿਹੀਆਂ ਵੀ ਦਿਸਦੀਆਂ ਹਨ। ਇਨ੍ਹਾਂ ਦੇ ਢਿੱਡ ਵਾਲੇ ਪਾਸੇ ਦੇ ਖੰਭ ਗਿੱਲੇ ਨਹੀਂ ਹੁੰਦੇ ਅਤੇ ਸਰੀਰ ਤੋਂ 900 ਦੇ ਕੋਣ ’ਤੇ ਉੱਗੇ ਹੁੰਦੇ ਹਨ। ਇਹ ਪਾਣੀ ਦੀ ਕਿਸੇ ਵੀ ਸਤਹਿ ’ਤੇ ਅਸਾਨੀ ਨਾਲ ਤਰ ਲੈਂਦੀਆਂ ਹਨ ਅਤੇ ਬੜੀ ਕੁਸ਼ਲਤਾ ਅਤੇ ਲਚਕੀਲੇਪਣ ਨਾਲ ਮੱਛੀਆਂ ਵਾਂਗ ਪਾਣੀ ਦੇ ਪੌਦਿਆਂ ਦੇ ਵਿੱਚ ਦੀ ਤਰ ਕੇ ਆਪਣੇ ਸ਼ਿਕਾਰ, ਪਾਣੀ ਦੇ ਕੀੜੇ-ਮਕੌੜੇ ਅਤੇ ਮੱਛੀ ਦੀ ਪਨੀਰੀ ਨੂੰ ਫੜ੍ਹ ਕੇ ਖਾ ਲੈਂਦੀਆਂ ਹਨ। ਇਨ੍ਹਾਂ ਦੀਆਂ ਲੱਤਾਂ, ਸਰੀਰ ਦੇ ਪਿੱਛੇ ਕਰਕੇ ਜੁੜੀਆਂ ਹੁੰਦੀਆਂ ਹਨ। ਇਨ੍ਹਾਂ ਦੇ ਪੰਜਿਆਂ ਦੀਆਂ ਅਗਲੀਆਂ ਉਂਗਲਾਂ ਆਪਸ ਵਿੱਚ ਇੱਕ ਝਿੱਲੀ ਨਾਲ ਜੁੜੀਆਂ ਹੁੰਦੀਆ ਹਨ। ਸਰਦੀਆਂ ਵਿੱਚ ਪ੍ਰੋਡ਼੍ਹ ਅਤੇ ਜਵਾਨ ਬੱਚੇ ਭੂਸਲੇ ਜਿਹੇ ਰੰਗ ਦੇ ਹੁੰਦੇ ਹਨ

ਅਗਲੀ ਪੀੜ੍ਹੀ[ਸੋਧੋ]

ਇਹ 2 ਤੋਂ 3 ਫੁੱਟ ਡੂੰਘੇ ਪਾਣੀ ਵਿੱਚ ਸੰਘਣੀਆਂ ਨੜੀਆਂ ਵਿੱਚ ਪਾਣੀ ਦੇ ਪੌਦਿਆਂ ਨਾਲ ਪਾਣੀ ਉੱਤੇ ਤਰਦਾ ਹੋਇਆ ਆਲ੍ਹਣਾ ਬਣਾਉਂਦੀਆਂ ਹਨ ਜਿਸ ਵਿੱਚ ਮਾਦਾ 4 ਤੋਂ 7 ਚਮਕੀਲੇ ਚਿੱਟੇ ਅੰਡੇ ਦਿੰਦੀ ਹੈ। ਨਰ ਅਤੇ ਮਾਦਾ ਰਲ ਕੇ ਵਾਰੀ-ਵਾਰੀ ਅੰਡੇ ਸੇਕਦੇ ਹਨ ਅਤੇ ਬੱਚੇ ਕੱਢ ਲੈਂਦੇ ਹਨ। ਅੰਡਿਆਂ ਵਿੱਚੋਂ ਨਿਕਲਦੇ ਸਾਰ ਚੂਚੇ ਤਰਨ ਲੱਗ ਪੈਂਦੇ ਹਨ ਅਤੇ ਜਦੋਂ ਥੱਕ ਜਾਂਦੇ ਹਨ ਤਾਂ ਉਹ ਆਪਣੇ ਮਾਤਾ-ਪਿਤਾ ਦੀ ਪਿੱਠ ਉੱਤੇ ਚੜ੍ਹਕੇ ਝੂਟੇ ਲੈਂਦੇ ਹਨ।

ਗੈਲਰੀ[ਸੋਧੋ]

ਹਵਾਲੇ[ਸੋਧੋ]