ਡੇਨੀਅਲ-ਸੈੱਲ
ਡੇਨੀਅਲ-ਸੈੱਲ ਦੀ ਖੋਜ ਇਟਲੀ ਦੇ ਵਿਗਿਆਨੀ ਜੇ. ਐਫ. ਡੇਨੀਅਲ ਨੇ 1800 ਵਿੱਚ ਕੀਤੀ। ਇਸ ਵਿੱਚ ਰਸਾਇਣਿਕ ਕਿਰਿਆ ਦੀ ਊਰਜਾ ਨੂੰ ਬਿਜਲਈ ਊਰਜਾ ਵਿੱਚ ਬਦਲਿਆ ਜਾਂਦਾ ਹੈ।[1][2]
ਰਚਨਾ
[ਸੋਧੋ]ਡੇਨੀਅਲ-ਸੈੱਲ ਵਿੱਚ ਇੱਕ ਕੱਚ ਦਾ ਬਰਤਨ ਹੁੰਦਾ ਹੈ ਜਿਸ ਨੂੰ ਇੱਕ ਮੁਸਾਮਦਾਰ ਪਲੇਟ ਨਾਲ ਦੋ ਹਿੱਸਿਆਂ ਵਿੱਚ ਵੰਡਿਆ ਹੁੰਦਾ ਹੈ। ਇੱਕ ਹਿੱਸੇ ਵਿੱਚ ਜ਼ਿੰਕ ਸਲਫੇਟ ਜਾਂ ਪਤਲਾ ਗੰਧਕ ਦਾ ਤੇਜਾਬ ਅਤੇ ਦੂਜੇ ਹਿੱਸੇ ਵਿੱਚ ਤਾਂਬਾ ਸਲਫੇਟ ਦਾ ਘੋਲ ਪਾਇਆ ਜਾਂਦਾ ਹੈ। ਇਹ ਘੋਲ ਇਲੈੱਕਟ੍ਰੋਲਾਈਟ ਦਾ ਕੰਮ ਕਰਦਾ ਹੈ। ਜ਼ਿੰਕ ਸਲਫਟ ਦੇ ਘੋਲ ਵਿੱਚ ਜ਼ਿੰਕ ਦੀ ਪਲੇਟ ਅਤੇ ਤਾਂਬਾ ਸਲਫੇਟ ਦੇ ਘੋਲ ਵਿੱਚ ਤਾਂਬਾ ਦੀ ਪਲੇਟ ਡੁਬੀ ਹੁੰਦੀ ਹੈ। ਤਾਂਬੇ ਦੀ ਪਲੇਟ ਧਨ ਇਲੈੱਕਟ੍ਰੋਡ ਜਾਂ ਐਨੋਡ ਦਾ ਅਤੇ ਜ਼ਿੰਕ ਦੀ ਪਲੇਟ ਰਿਣ ਇਲੈੱਕਟ੍ਰੋਡ ਜਾਂ ਕੈਥੋਡ ਦਾ ਕੰਮ ਕਰਦੀ ਹੈ। ਜਦੋਂ ਇਹ ਦੋਵੇ ਪਲੇਟਾਂ ਨੂੰ ਤਾਂਬੇ ਦੀ ਤਾਰ ਨਾਲ ਜੋੜਿਆ ਜਾਂਦਾ ਹੈ ਸੈੱਲ ਦੇ ਅੰਦਰ ਰਸਾਇਣਿਕ ਕਿਰਿਆ ਕਾਰਨ ਬਾਹਰਲੇ ਸਰਕਟ ਵਿੱਚ ਇਲੈੱਕਟ੍ਰਾੱਨ ਜ਼ਿੰਕ ਤੋਂ ਤਾਂਬੇ ਦੀ ਪਲੇਟ ਵੱਲ ਵਗਦੇ ਹਨ। ਪਰ ਕਰੰਟ ਦੀ ਦਿਸ਼ਾ ਇਲੈੱਕਟ੍ਰਾੱਨਾਂ ਦੇ ਪ੍ਰਵਾਹ ਤੋਂ ਉਲਟ ਦਿਸ਼ਾ ਵਿੱਚ ਲਈ ਜਾਂਦੀ ਹੈ,ਭਾਵ ਕਿ ਇਹ ਧਨ ਇਲੈੱਕਟ੍ਰੋਡ ਤੋਂ ਰਿਣ ਇਲੈੱਕਟ੍ਰੋਡ ਵਲ ਜਾਂਦੀ ਹੈ। ਇਹ ਸੈੱਲ ਉਸ ਸਮੇਂ ਤੱਕ ਕਰੰਟ ਪੈਦਾ ਕਰਦਾ ਹੈ ਜਦੋਂ ਤੱਕ ਇਸ ਅੰਦਰ ਰਸਾਇਣਿਕ ਕਿਰਿਆ ਚਲਦੀ ਰਹਿੰਦੀ ਹੈ। ਇਹ ਸੈੱਲ ਸਥਈ ਕਰੰਟ ਦਿੰਦਾ ਅਤੇ ਇਸ ਨੂੰ ਇੱਕ ਸਥਾਂਨ ਤੋਂ ਦੂਜੇ ਥਾਂ ਤੇ ਲੈਜਾਣਾ ਵੀ ਮੁਸ਼ਕਲ ਹੈ ਅਤੇ ਇਸ ਦੀ ਵਰਤੋਂ ਕਰਨਾ ਵੀ ਆਸਾਨ ਹੈ।
ਰਸਾਇਣਿਕ ਕਿਰਿਆ
[ਸੋਧੋ]ਐਨੋਡ ਤੇ ਜ਼ਿੰਕ ਦਾ ਆਕਸੀਡਾਈਜ ਹੁੰਦਾ ਹੈ।
- Zn(ਠੋਸ) → Zn2+(ਘੋਲ) + 2e− . . (ਸਟੈਂਡਰਡ ਇਲੈੱਕਟ੍ਰਾਡ ਪੋਟੈਂਸ਼ਲ -0.7618 V)
ਕੈਥੋਡ ਤੇ ਤਾਂਬਾ ਪੈਦਾ ਹੁੰਦਾ ਹੈ:
- Cu2+(ਘੋਲ) + 2e− → Cu(ਠੋਸ) . . (ਸਟੈਂਡਰਡ ਇਲੈੱਕਟ੍ਰੋਡ ਪੋਟੈਂਸਲ +0.340 V)
ਸਾਰੀ ਕਿਰਿਆ
ਹਵਾਲੇ
[ਸੋਧੋ]- ↑ Borvon, Gérard (September 10, 2012). "History of the electrical units". Association S-EAU-S.
- ↑ Hamer, Walter J. (January 15, 1965). Standard Cells: Their Construction, Maintenance, and Characteristics (PDF). National Bureau of Standards Monograph #84. US National Bureau of Standards.