ਡੈਡੀ (ਕਵਿਤਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

"ਡੈਡੀ" ਅਮਰੀਕੀ ਕਵਿਤਰੀ ਸਿਲਵੀਆ ਪਲਾਥ ਦੀ ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਲਿਖੀ ਕਵਿਤਾ ਹੈ। ਇਹ 12 ਅਕਤੂਬਰ 1962, ਨੂੰ ਲਿਖੀ ਗਈ ਅਤੇ ਉਸਦੀ ਮੌਤ ਉਪਰੰਤ ਏਰੀਅਲ ਵਿੱਚ 1965 ਨੂੰ ਪ੍ਰਕਾਸ਼ਿਤ ਹੋਈ।[੧] ਇਸ ਕਵਿਤਾ ਦੇ ਭਾਵ ਅਰਥ ਅਤੇ ਥੀਮਕ ਸਰੋਕਾਰ ਅਕਾਦਮਿਕ ਪਧਰ ਤੇ ਖੂਬ ਚਰਚਾ ਦਾ ਵਿਸ਼ਾ ਬਣੇ ਅਤੇ ਵੱਖ ਵੱਖ ਨਿਰਣੇ ਸਾਹਮਣੇ ਆਏ।[੨] "ਡੈਡੀ" ਨੂੰ ਮਿਲੀ ਵਧੇਰੇ ਮਕਬੂਲੀਅਤ ਦੇ ਕਾਰਨਾਂ ਵਿੱਚ ਜਾਨਦਾਰ ਬਿੰਬਾਵਲੀ ਦੀ ਵਰਤੋਂ ਨੂੰ ਅਤੇ ਹੋਲੋਕਾਸਟ ਦੀ ਵਿਵਾਦਗ੍ਰਸਤ ਰੂਪਕ ਵਜੋਂ ਵਰਤੋਂ ਨੂੰ ਗਿਣਿਆ ਜਾ ਸਕਦਾ ਹੈ। [੨] ਆਲੋਚਕਾਂ ਨੇ ਇਸ ਕਵਿਤਾ ਨੂੰ ਪਲਾਥ ਦੇ ਆਪਣੇ ਪਿਤਾ ਓਟੋ ਪਲਾਥ ਨਾਲ ਜਟਿਲ ਸੰਬੰਧ ਦੇ ਪ੍ਰਤੀਕਰਮ ਵਜੋਂ ਵੀ ਵਾਚਿਆ ਹੈ। ਉਸਦੇ ਪਿਤਾ ਦੀ ਮੌਤ ਸਿਲਵੀਆ ਦੇ ਅੱਠਵੇਂ ਜਨਮ ਦਿਨ ਤੋਂ ਥੋੜਾ ਚਿਰ ਬਾਅਦ ਡਾਇਗਨੋਜ ਨਾ ਹੋਈ ਡਾਇਬਟੀਜ਼ ਕਰਨ ਹੋ ਗਈ ਸੀ।[੩][੪]

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]

  • Daddy, Academy of American Poets (poets.org)
  • Video: Daddy A dynamic rendition of the poem from Voices & Visions, a video series in the Annenberg/CPB Multimedia Collection.
  • Critical essays on Daddy, Sylvia Plath, Modern American Poetry.