ਸਮੱਗਰੀ 'ਤੇ ਜਾਓ

ਡੈਨ ਰਾਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡੈਨ ਰਾਦਰ
2005 ਵਿੱਚ ਰਾਦਰ
ਜਨਮ (1931-10-31) ਅਕਤੂਬਰ 31, 1931 (ਉਮਰ 92)
ਵਹਾਰਟਨ, ਟੈਕਸਾਸ, ਅਮਰੀਕਾ
ਸਿੱਖਿਆਸੈਮ ਹਿਊਸਟਨ ਸਟੇਟ ਯੂਨੀਵਰਸਿਟੀ (ਬੀ ਏ)
ਪੇਸ਼ਾ
ਸਰਗਰਮੀ ਦੇ ਸਾਲ1950–ਅੱ ਤੱਕ
ਮਹੱਤਵਪੂਰਨ ਕ੍ਰੈਡਿਟ
 • ਸੀ.ਬੀ.ਐਸ. ਈਵਨਿੰਗ ਨਿਊਜ਼ ਐਂਕਰ(1981–2005)
 • 60 ਮਿੰਟ ਪੱਤਰਕਾਰ (1975–1981; 2005–2006)
 • 48 ਘੰਰੇ ਮੇਜ਼ਬਾਨ (1988–2002)
 • 60 ਮਿੰਟ II ਪੱਤਰਕਾਰ (1999–2005)
ਜੀਵਨ ਸਾਥੀ
ਜੀਨ ਗੋਇਬੇਲ
(ਵਿ. 1957)
ਬੱਚੇ
 • ਰੌਬਿਨ (ਧੀ)
 • ਡੈਨਜੈਕ (ਪੁੱਤਰ)
ਵੈੱਬਸਾਈਟwww.danrather.com

ਡੈਨੀਅਲ ਇਰਵਿਨ ਰਾਦਰ ਜੂਨੀਅਰ (ਜਨਮ 31 ਅਕਤੂਬਰ 1931) ਇੱਕ ਅਮਰੀਕੀ ਪੱਤਰਕਾਰ ਅਤੇ ਸੀ ਬੀ ਐਸ ਈਵਿੰਗ ਨਿਊਜ਼ ਦਾ ਸਾਬਕਾ ਖਬਰ ਐਂਕਰ ਹੈ। ਉਹ ਵਰਤਮਾਨ ਸਮੇਂ ਦਿ ਨਿਊਜ ਵਿਦ ਡੈਨ ਰਾਦਰ ਨਾਮਕ ਇੱਕ ਨਿਊਜ਼ਕਾਸਟ ਦਾ ਐਂਕਰ ਹੈ ਅਤੇ ਇਸ ਤੋਂ ਪਹਿਲਾਂ ਟੈਲੀਵਿਜ਼ਨ ਨਿਊਜ਼ ਮੈਗਜ਼ੀਨ ਡੈਨ ਰਾਦਰ ਰਿਪੋਰਟਜ਼ ਦਾ ਪ੍ਰਬੰਧਨ ਸੰਪਾਦਕ ਅਤੇ ਐਂਕਰ ਸੀ। ਉਹ 9 ਮਾਰਚ, 1981 ਤੋਂ ਲੈ ਕੇ 9 ਮਾਰਚ 2005 ਤੱਕ, 24 ਸਾਲਾਂ ਲਈ ਸੀ.ਬੀ.ਐਸ. ਈਵਨਿੰਗ ਨਿਊਜ਼ ਦਾ ਐਂਕਰ ਸੀ। ਉਸਨੇ ਸੀ.ਬੀ.ਐਸ. ਦੇ 60 ਮਿੰਟ ਖਬਰ ਸ਼ੌਅ ਵਿੱਚ ਵੀ ਯੋਗਦਾਨ ਪਾਇਆ। ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਦੇ ਵਿਅਤਨਾਮ-ਯੁੱਗ ਦੀ ਸੇਵਾ ਬਾਰੇ ਇੱਕ ਖਬਰ ਦੇ ਦੌਰਾਨ ਜਾਅਲੀ ਦਸਤਾਵੇਜ਼ ਪੇਸ਼ ਕਰਨ ਤੋਂ ਬਾਅਦ ਉਹ ਵਿਵਾਦ ਵਿੱਚ ਉਲਝ ਗਿਆ ਅਤੇ 2005 ਵਿੱਚ ਸੀ ਬੀ ਐਸ ਈਵਨਿੰਗ ਨਿਊਜ਼ ਨੂੰ ਛੱਡ ਦਿੱਤਾ।[1]

ਐਨ ਬੀ ਸੀ ਨਿਊਜ਼ ਦੇ ਟੌਮ ਬ੍ਰੋਕਲੇ ਅਤੇ ਏ.ਬੀ.ਸੀ ਨਿਊਜ਼ ਦੇ ਪੀਟਰ ਜੈਨਿੰਗਜ਼ ਦੇ ਨਾਲ ਡੈਨ ਰਾਦਰ 1980, 1990 ਅਤੇ 2000 ਦੇ ਦਹਾਕੇ ਦੇ ਸਮੇਂ ਅਮਰੀਕਾ ਦੇ ਵੱਡੇ ਤਿੰਨ ਖ਼ਬਰਾਂ ਦੇ ਇੱਕ ਐਂਕਰ ਵਿੱਚੋਂ ਇੱਕ ਸੀ। ਜਦੋਂ ਤੱਕ ਬ੍ਰੋਕਲੇ ਰਿਟਾਇਰ ਨਹੀਂ ਹੋਇਆ, ਜੇਨਿੰਗਸ ਦੀ ਮੌਤ ਹੋ ਗਈ ਅਤੇ ਰਾਦਰ ਨੂੰ ਇੱਕ ਸਾਲ ਦੇ ਅੰਦਰ-ਅੰਦਰ ਬਾਹਰ ਕੱਢ ਦਿੱਤਾ ਗਿਆ, ਇਨ੍ਹਾਂ ਤਿੰਨ੍ਹਾਂ ਨੇ 20 ਤੋਂ ਵੱਧ ਸਾਲਾਂ ਲਈ ਆਪਣੇ ਨੈੱਟਵਰਕ ਦੇ ਫਲੈਗਸ਼ਿਪ ਦੀਆਂ ਰਾਤ ਦੀਆਂ ਨਿਊਜ਼ ਪ੍ਰੋਗਰਾਮਾਂ ਦੀ ਮੇਜ਼ਬਾਨੀ ਕੀਤੀ। ਸੀ ਬੀ ਐਸ ਤੋਂ ਬਾਹਰ ਕੀਤੇ ਜਾਣ ਤੋਂ ਬਾਅਦ ਉਸ ਨੇ 70 ਮਿਲੀਅਨ ਡਾਲਰ ਦਾ ਮੁਕੱਦਮਾ ਦਾਇਰ ਕੀਤਾ, ਜਿਸ ਨੂੰ ਜੱਜ ਨੇ ਨਕਾਰ ਦਿੱਤਾ ਸੀ।

ਮੁੱਢਲਾ ਜੀਵਨ[ਸੋਧੋ]

ਵਹਾਰਟਨ ਕਾਉਂਟੀ ਮਿਊਜ਼ੀਅਮ ਵਿਖੇ ਬਹਾਲ ਕੀਤਾ ਗਿਆ ਰਾਦਰ ਦਾ ਬਚਪਨ ਦਾ ਘਰ

ਡੈਨੀਅਲ ਇਰਵਿਨ ਰਾਦਰ ਜੂਨੀਅਰ ਦਾ ਜਨਮ ਅਕਤੂਬਰ 31, 1931 ਨੂੰ ਵਹਾਰਟਨ, ਟੈਕਸਾਸ, ਅਮਰੀਕਾ ਵਿਖੇ ਹੋਇਆ ਸੀ। ਉਸਦੇ ਪਿਤਾ ਡੈਨੀਅਲ ਇਰਵਿਨ ਰਾਦਰ ਸੀਨੀਅਰ, ਖਾਈ ਖੋਦਣ ਦਾ ਕੰਮ ਕਰਦੇ ਸਨ।[2] ਉਸਦਾ ਪਰਿਵਾਰ ਹਿਊਸਟਨ ਚਲਾ ਗਿਆ, ਜਿੱਥੇ ਡੈਨ ਨੇ ਲਵ ਐਲੀਮੈਂਟਰੀ ਸਕੂਲ ਅਤੇ ਹੈਮਿਲਟਨ ਮਿਡਲ ਸਕੂਲ ਵਿੱਚ ਹਿੱਸਾ ਲਿਆ। ਉਸ ਨੇ ਹਿਊਸਟਨ ਵਿਖੇ ਜੌਹਨ ਐਚ. ਰੀਗਨ ਹਾਈ ਸਕੂਲ ਤੋਂ 1950 ਵਿੱਚ ਗ੍ਰੈਜੂਏਸ਼ਨ ਕੀਤੀ। 1953 ਵਿੱਚ, ਉਸ ਨੇ ਸੈਮ ਹਿਊਸਟਨ ਸਟੇਟ ਯੂਨੀਵਰਸਿਟੀ ਤੋਂ ਪੱਤਰਕਾਰੀ ਵਿੱਚ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ।[3] ਜਿੱਥੇ ਉਹ ਸਕੂਲ ਦੇ ਅਖ਼ਬਾਰ ਦ ਹਿਊਸਟੋਨੀਅਨ ਦੇ ਸੰਪਾਦਕ ਸਨ। ਆਪਣੀ ਅੰਡਰਗਰੈਜੂਏਟ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ, ਉਹ ਹਿਊਸਟਨ ਵਿੱਚ ਸਾਊਥ ਟੈਕਸਸ ਕਾਲਜ ਆਫ ਲਾਅ ਵਿੱਚ ਸ਼ਾਮਲ ਹੋਇਆ, ਜਿਸਨੇ ਬਾਅਦ ਵਿੱਚ ਉਸਨੂੰ 1990 ਵਿੱਚ ਇੱਕ ਆਨਰੇਰੀ ਜੁਰਿਸ ਡਾਕਟਰ ਪ੍ਰਦਾਨ ਕੀਤੀ। ਉਹ ਸੰਯੁਕਤ ਰਾਜ ਦੀ ਮਰੀਨ ਕਾਰਪਜ਼ ਵਿੱਚ ਭਰਤੀ ਹੋ ਗਿਆ ਸੀ ਪਰ ਜਲਦੀ ਹੀ ਉਸਨੂੰ ਛੁੱਟੀ ਦੇ ਦਿੱਤੀ ਗਈ ਕਿਉਂਕਿ ਉਸਨੂੰ ਬਚਪਨ ਵਿੱਚ ਗਠੀਏ ਦਾ ਬੁਖ਼ਾਰ ਸੀ।[4]

ਨਿੱਜੀ ਜੀਵਨ[ਸੋਧੋ]

ਡੈਨ ਨੇ ਜੀਨ ਗੋਇਬੇਲ ਨਾਲ 1957 ਵਿੱਚ ਵਿਆਹ ਕਰਵਾ ਲਿਆ। ਉਹਨਾਂ ਦੇ ਇੱਕ ਪੁੱਤਰ ਅਤੇ ਧੀ ਹਨ, ਅਤੇ ਨਿਊਯਾਰਕ ਸਿਟੀ ਅਤੇ ਆਸਟਿਨ, ਟੈਕਸਾਸ ਵਿੱਚ ਘਰ ਹਨ।[5] ਉਹਨਾਂ ਦੀ ਧੀ ਰੌਬਿਨ, ਆਸਟਿਨ, ਟੈਕਸਸ ਵਿੱਚ ਇੱਕ ਵਾਤਾਵਰਣ ਅਤੇ ਸਮਾਜਿਕ ਕਾਰਜ-ਕਰਤਾ ਹੈ ਅਤੇ ਉਹਨਾਂ ਦਾ ਪੁੱਤਰ ਡੈਨਜੈਕ, ਮੈਨਹੈਟਨ, ਨਿਊਯਾਰਕ ਵਿੱਚ ਜ਼ਿਲ੍ਹਾ ਅਟਾਰਨੀ ਦੇ ਦਫਤਰ ਵਿੱਚ ਸਹਾਇਕ ਜ਼ਿਲ੍ਹਾ ਅਟਾਰਨੀ ਹੈ।

ਮੁੱਢਲਾ ਕਰੀਅਰ[ਸੋਧੋ]

ਡੈਨ ਨੇ ਆਪਣੇ ਪੱਤਰਕਾਰੀ ਦੇ ਕਰੀਅਰ ਨੂੰ 1950 ਵਿੱਚ, ਟੈਕਸਸ ਦੇ ਹੰਟਸਵਿਲੇ ਵਿਖੇ ਐਸੋਸੀਏਟਡ ਪ੍ਰੈਸ ਦੇ ਇੱਕ ਰਿਪੋਰਟਰ ਵਜੋਂ ਸ਼ੁਰੂ ਕੀਤਾ। ਬਾਅਦ ਵਿੱਚ, ਉਸਨੇ ਯੂਨਾਈਟਿਡ ਪ੍ਰੈੱਸ (1950-1958), ਕਈ ਟੈਕਸਾਸ ਰੇਡੀਓ ਸਟੇਸ਼ਨ ਅਤੇ ਹਿਊਸਟਨ ਕਰੌਨਿਕਲ (1954-1955) ਲਈ ਇੱਕ ਰਿਪੋਰਟਰ ਵਜੋਂ ਕੰਮ ਕੀਤਾ। 1955 ਦੇ ਕਰੀਬ, ਉਸਨੇ ਹੈਰੋਇਨ 'ਤੇ ਇੱਕ ਕਹਾਣੀ ਵੀ ਕੀਤੀ ਸੀ। ਹਿਊਸਟਨ ਪੁਲਿਸ ਦੀ ਤੌਹੀਨ ਹੇਠ, ਉਸ ਨੇ ਨਸ਼ੀਲੇ ਪਦਾਰਥਾਂ ਦਾ ਅਨੁਭਵ ਕੀਤਾ ਜਿਸ ਨੂੰ ਉਸ ਨੇ "ਇੱਕ ਵਿਸ਼ੇਸ਼ ਕਿਸਮ ਦਾ ਨਰਕ" ਕਿਹਾ। ਸੈਮ ਹਿਊਸਟਨ ਸਟੇਟ 'ਤੇ, ਡੈਨ ਨੇ ਟੈਕਸਸ ਦੇ ਹੰਟਸਵਿਲੇ ਵਿੱਚ ਕੇਐਸਐਮ-ਐਫ ਐਮ ਰੇਡੀਓ ਲਈ ਕੰਮ ਕੀਤਾ। ਬਾਅਦ ਵਿੱਚ ਉਸਨੇ ਹਿਊਸਟਨ ਯੂਨੀਵਰਸਿਟੀ ਦੀ ਫੁੱਟਬਾਲ ਟੀਮ ਦੇ ਅਨਾਉਂਸਰ ਵਜੋਂ ਕੰਮ ਕੀਤਾ।[6]

ਹਵਾਲੇ[ਸੋਧੋ]

 1. "Dan Rather Leaves CBS After 44 Years". PBS News Hour. June 20, 2006. Retrieved August 10, 2016. Rather's reputation suffered after a "60 Minutes" story about President Bush's Vietnam-era service in the National Guard
 2. "Archived copy". Archived from the original on 2015-11-22. Retrieved 2015-11-06. {{cite web}}: Unknown parameter |deadurl= ignored (|url-status= suggested) (help)CS1 maint: archived copy as title (link)
 3. Palmer, Brian. "Dan Rather goes bananas". Slate.com. Retrieved 2012-06-04.
 4. "Dan Rather Biography". Encyclopedia of World Biography. www.notablebiographies.com. September 2005. Retrieved 2008-10-29.
 5. "Dan Rather Retorting". Texas Monthly. March 2005.
 6. "A Rather good color man". CNN. Archived from the original on ਦਸੰਬਰ 11, 2013. Retrieved April 30, 2010. {{cite news}}: Unknown parameter |dead-url= ignored (|url-status= suggested) (help)