ਸਮੱਗਰੀ 'ਤੇ ਜਾਓ

ਡੈਮੋਕਰੇਟਿਕ ਫਰੰਟ (ਭਾਰਤ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਡੈਮੋਕਰੇਟਿਕ ਫਰੰਟ ਜਾਂ ਮਹਾ ਅਗਾੜੀ ਭਾਰਤ ਦੇ ਮਹਾਰਾਸ਼ਟਰ ਰਾਜ ਵਿੱਚ ਕਈ ਰਾਜ-ਸਰਕਾਰਾਂ ਵਿੱਚ ਰਹੇ ਗੱਠਜੋੜ ਦਾ ਨਾਮ ਹੈ। ਇੰਡੀਅਨ ਨੈਸ਼ਨਲ ਕਾਂਗਰਸ ਅਤੇ ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਗਠਜੋੜ ਨੂੰ ਮਹਾਂ ਅਗਾੜੀ ਕਿਹਾ ਜਾਂਦਾ ਸੀ।

ਪਿਛੋਕੜ

[ਸੋਧੋ]

ਗਠਜੋੜ 1999 ਦੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਬਣਾਇਆ ਗਿਆ ਸੀ ਕਿਉਂਕਿ ਕਾਂਗਰਸ ਅਤੇ ਐਨਸੀਪੀ ਨੇ ਚੋਣ ਤੋਂ ਪਹਿਲਾਂ ਗਠਜੋੜ ਦੇ ਬਿਨਾਂ ਇੱਕ ਦੂਜੇ ਦੇ ਵਿਰੁੱਧ ਚੋਣ ਲੜੀ ਸੀ ਪਰ ਬਾਅਦ ਵਿੱਚ ਕਿਸੇ ਨੂੰ ਇਕੱਲੇ ਬਹੁਮੱਤ ਨਾ ਮਿਲ਼ਣ ਦੀ ਸੂਰਤ ਵਿੱਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਲਈ ਇਕੱਠੇ ਹੋਏ ਸਨ। ਭਾਰਤੀ ਰਾਸ਼ਟਰੀ ਕਾਂਗਰਸ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇ ਗਠਜੋੜ ਦਾ ਗਠਨ ਕੀਤਾ। ਗਠਜੋੜ ਨੇ ਕ੍ਰਮਵਾਰ 1999,2004,2009 ਦੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਜਿੱਤੀਆਂ।

ਹਵਾਲੇ

[ਸੋਧੋ]