ਡੌਕਟਰ ਸਟ੍ਰੇਂਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਡਾਕਟਰ ਸਟਰੇਂਜ ਇੱਕ 2016 ਦੀ ਅਮਰੀਕੀ ਸੂਪਰਹੀਰੋ ਫ਼ਿਲਮ ਹੈ ਜਿਹੜੀ ਕਿ ਮਾਰਵਲ ਕੌਮਿਕਸ ਦੇ ਕਿਰਦਾਰ ਡਾਕਟਰ ਸਟਰੇਂਜ 'ਤੇ ਅਧਾਰਤ ਹੈ। ਮਾਰਵਲ ਸਟੂਡੀਓਜ਼ ਵਲੋਂ ਬਣਾਈ ਅਤੇ ਵਾਲਟ ਡਿਜ਼ਨੀ ਸਟੂਡੀਓਜ਼ ਮੋਸ਼ਨ ਪਿਕਚਰਜ਼ ਵਲੋਂ ਵੰਡੀ ਗਈ ਇਹ ਮਾਰਵਲ ਸਿਨੇਮੈਟਿਕ ਯੁਨੀਵਰਸ ਦੀ ਚੌਦਵੀਂ ਫ਼ਿਲਮ ਹੈ। ਇਹ ਫ਼ਿਲਮ ਸਕੌਟ ਡੈਰਿਕਸਨ ਵਲੋਂ ਨਿਰਦੇਸ਼ਤ ਅਤੇ ਜੋਨ ਸਪੇਇਟਸ ਅਤੇ ਸੀ. ਰੌਬਰਟ ਕਾਰਗਿਲ ਦੀ ਲੇਖਣੀ ਟੀਮ ਵਲੋਂ ਲਿਖੀ ਗਈ ਹੈ। ਇਸ ਫ਼ਿਲਮ ਵਿੱਚ ਬੈਨੇਡਿਕਟ ਕੰਬਰਬੈਚ ਨੇ ਸਰਜਨ ਸਟੀਫਨ ਸਟਰੇਂਜ ਦਾ ਕਿਰਦਾਰ ਕੀਤਾ ਹੈ ਅਤੇ ਨਾਲ-ਨਾਲ ਚੁਐਟਲ ਐਜੀਓਹਫੌਰ, ਰੇਚਲ ਮੈਕਐਡਮਜ਼, ਬੈਨੇਡਿਕਟ ਵੌਂਗ, ਮਾਇਕਲ ਸਟ੍ਹੱਲਬਰਗ, ਬੈਂਜਾਮਿਨ ਬਰੈਟ, ਸਕੌਟ ਐਡਕਿੰਨਜ਼, ਮੈਡਸ ਮਾਇਕਲਸਨ, ਅਤੇ ਟਿਲਡਾ ਸਵਿਨਟੰਨ ਹਨ। ਫ਼ਿਲਮ ਵਿੱਚ ਸਟੀਫਨ ਦਾ ਇੱਕ ਕਾਰ ਐਕਸੀਡੈਂਟ ਕਾਰਣ ਕਰੀਅਰ ਖ਼ਤਮ ਹੋ ਜਾਂਦਾ ਹੈ ਅਤੇ ਉਸ ਤੋਂ ਬਾਅਦ ਉਹ ਰਹੱਸਮਈ ਕਲਾਵਾਂ ਸਿੱਖਦਾ ਹੈ।

ਸਾਰ

ਕਾਠਮੰਡੂ ਵਿੱਚ, ਜਾਦੂਗਰ ਕੇਇਸੀਲੀਅਸ 'ਤੇ ਉਸਦੇ ਮੁਰੀਦ ਕਮਰ-ਤਾਜ ਦੇ ਇੱਕ ਰਹੱਸਮਈ ਕਮਰੇ ਵਿੱਚ ਵੜ ਜਾਂਦੇ ਹਨ ਅਤੇ ਉਥੇ ਦੇ ਲਾਇਬ੍ਰੇਰੀਅਨ ਦਾ ਕਤਲ ਕਰ ਦਿੰਦੇ ਹਨ। ਉਹ ਦ ਏਂਸ਼ੀਐਂਟ ਵੰਨ ਦੀ ਇੱਕ ਪੁਰਾਣੀ ਲਿਖਤ 'ਚੋਂ ਕੁੱਝ ਸਫ਼ੇ ਪਾੜ ਕੇ ਲੈਅ ਜਾਂਦੇ ਹਨ। ਏਂਸ਼ੀਐਂਟ ਵੰਨ ਇੱਕ ਪੁਰਾਣੀ ਜਾਦੂਗਰਨੀ ਹੈ ਜਿਸਨੇ ਕਮਰ-ਤਾਜ ਦੇ ਹਰੇਕ ਸਿੱਖਿਅਕ ਅਤੇ ਕੇਇਸੀਲੀਅਸ ਨੂੰ ਰਹੱਸਮਈ ਕਲਾਵਾਂ ਲਿਖਾਈਆਂ ਹਨ।

ਨਿਊ ਯਾਰਕ ਵਿੱਚ, ਸਟੀਫਨ ਸਟਰੇਂਜ ਇੱਕ ਅਮੀਰ ਅਤੇ ਮੰਨਿਆ ਪਰ ਮੰਨਿਆ ਨਿਊਰੋਸਰਜਨ ਦਾ ਇੱਕ ਕਾਰ ਐਕਸੀਡੈਂਟ ਵਿੱਚ ਹੱਥ ਬਹੁਤ ਮਾੜੀ ਤਰ੍ਹਾਂ ਜ਼ਖ਼ਮੀਂ ਹੋ ਜਾਂਦਾ ਹੈ ਅਤੇ ਉਹ ਹੁਣ ਮਰੀਜ਼ਾਂ ਦੇ ਓਪਰੇਸ਼ਨ ਨਹੀਂ ਕਰ ਸਕਦਾ। ਉਸਦੀ ਸਾਥਣ ਸਰਜਨ ਕ੍ਰਿਸਟੀਨ ਪਾਲਮਰ ਉਸਦੀ ਅੱਗੇ ਵਧਣ ਵਿੱਚ ਮਦਦ ਕਰਨ ਦਾ ਜਤਨ ਕਰਦੀ ਹੈ, ਪਰ ਸਟੀਫਨ ਹਜੇ ਵੀ ਕੁੱਝ ਪ੍ਰਯੋਗਾਂ ਨਾਲ਼ ਆਪਣਾ ਹੱਥ ਠੀਕ ਕਰਨਾ ਚਾਹੁੰਦਾ ਹੈ। ਸਟੀਫਨ ਨੂੰ ਜੌਨਾਥਨ ਪੈਂਗਬੌਰਨ ਬਾਰੇ ਪਤਾ ਲੱਗਦਾ ਹੈ ਜਿਸ ਨੇ ਆਪਣੀਆਂ ਲੱਤਾਂ ਤੇ ਰਹੱਸਮਈ ਤਰੀਕੇ ਨਾਲ਼ ਮੁੜ ਕਾਬੂ ਪਾ ਲਿਆ ਸੀ। ਜੌਨਾਥਨ ਸਟੀਫਨ ਕਮਰ-ਤਾਜ ਜਾਣ ਦੀ ਸਲਾਹ ਦਿੰਦਾ ਹੈ, ਜਿਥੇ ਉਸ ਨੂੰ ਮੌਰਡੋ ਦ ਏਂਸ਼ੀਐਂਟ ਵੰਨ ਕੋਲ਼ ਲੈਕੇ ਜਾਂਦਾ ਹੈ। ਏਂਸ਼ੀਐਂਟ ਵੰਨ ਸਟੀਫਨ ਨੂੰ ਆਪਣੀਆਂ ਕਲਾਵਾਂ ਦਿਖਾਉਂਦੀ ਹੈ ਅਤੇ ਉਸ ਨੂੰ ਮਿਰਰ ਡਾਈਮੈਨਸ਼ਨ ਬਾਰੇ ਵੀ ਦੱਸਦੀ ਹੈ। ਉਹ ਸਟੀਫਨ ਨੂੰ ਇਹ ਕਲਾਵਾਂ ਸਿਖਾਉਣ ਲਈ ਔਖੀ-ਸੌਖੀ ਮੰਨ ਜਾਂਦੀ ਹੈ, ਜਿਸ ਨੂੰ ਸਟੀਫਨ ਦਾ ਅੱਖੜਪਨ ਅਤੇ ਲਾਲਸਾ ਕੇਇਸੀਲੀਅਸ ਦਾ ਚੇਤਾ ਦਵਾਉਂਦਾ ਹੈ।

ਸਟੀਫਨ ਏਂਸ਼ੀਐਂਟ ਵੰਨ ਅਤੇ ਮੌਰਡੋ ਤੋਂ ਪੁਰਾਣੀਆਂ ਲਿਖਤਾਂ ਤੋਂ ਸਿੱਖਦਾ ਹੈ ਜਿਹਨਾਂ ਦੀ ਸੁਰੱਖਿਆ ਮਾਸਟਰ ਵੌਂਗ ਕਰਦਾ ਹੈ। ਸਟੀਫਨ ਨੂੰ ਪਤਾ ਲੱਗਦਾ ਹੈ ਕਿ ਧਰਤੀ ਨੂੰ ਖ਼ਤਰਿਆਂ ਤੋਂ ਇੱਕ ਢਾਲ਼ ਬਚਾਉਂਦੀ ਹੈ ਜਿਹੜੀ ਕਿ ਤਿੰਨ ਇਮਾਰਤਾਂ ਤੋਂ ਬਣਦੀ ਹੈ ਜਿਹਨਾਂ ਨੂੰ ਸੈਂਕਟਮ ਕਹਿੰਦੇ ਹਨ, ਜਿਹੜੇ ਕਿ ਨਿਊ ਯਾਰਕ ਸ਼ਹਿਰ, ਲੰਡਨ, ਅਤੇ ਹੌਂਗ ਕੌਂਗ ਹਨ ਅਤੇ ਨੂੰ ਸਿਧਾ ਕਮਰ-ਤਾਜ ਤੋਂ ਕਾਬੂ ਕੀਤਾ ਜਾ ਸਕਦਾ ਹੈ। ਜਾਦੂਗਰਾਂ ਦਾ ਕੰਮ ਸੈਂਕਟਮਜ਼ ਨੂੰ ਸੁਰੱਖਿਅਤ ਰੱਖਣਾ ਹੈ। ਸਟੀਫਨ ਫਟਾਫਟ ਸਾਰਾ ਕੁੱਝ ਸਿੱਖ ਲੈਂਦਾ ਹੈ ਅਤੇ ਚੋਰੀ ਉਹ ਲਿਖਤ ਵਿੱਚੋਂ ਵੀ ਪੜ੍ਹ ਲੈਂਦਾ ਹੈ ਜਿਸ ਵਿੱਚੋਂ ਕੇਇਸੀਲੀਅਸ ਨੇ ਕੁੱਝ ਸਫ਼ੇ ਪਾੜੇ ਸਨ, ਅਤੇ ਉਹ ਰਹੱਸਮਈ ਆਈ ਔਫ ਐਗਾਮੋਟੋ ਨਾਲ਼ ਕਿਵੇਂ ਸਮੇਂ ਨੂੰ ਤੋੜਨਾ-ਮਰੋੜਨਾ ਹੈ ਇਹ ਸਿੱਖਦਾ ਹੈ। ਮੌਰਡੋ ਅਤੇ ਵੌਂਗ ਉਸ ਨੂੰ ਚੇਤਾਵਨੀ ਦਿੰਦੇ ਹਨ ਕਿ ਉਹ ਕੁਦਰਯ ਦੇ ਅਸੂਲਾਂ ਨਾਲ਼ ਛੇੜਖਾਨੀ ਨਾ ਕਰੇ ਨਹੀਂ ਤਾਂ ਉਸਦਾ ਵੀ ਕੇਇਸੀਲੀਅਸ ਵਾਲ਼ਾ ਹਾਲ ਹੋਵੇਗਾ, ਜਿਹੜਾ ਕਿ ਅਮਰ ਹੁਣਾਂ ਚਾਹੁੰਦਾ ਸੀ।

ਕੇਇਸੀਲੀਅਸ ਚੋਰੀ ਕੀਤੇ ਹੋਏ ਸਫਿਆਂ ਦੀ ਮਦਦ ਨਾਲ਼ ਨ੍ਹੇਰੀ ਡਾਈਮੈਨਸ਼ਨ ਦੇ ਡੋਰਮਾਮੂ ਨੂੰ ਰਾਬਤਾ ਕਰਦਾ ਹੈ, ਜਿਥੇ ਸਮਾਂ ਕੰਮ ਨਹੀਂ ਕਰਦਾ। ਕੇਇਸੀਲੀਅਸ ਲੰਫਨ ਦੇ ਸੈਂਕਟਮ ਨੂੰ ਤੋੜ ਦਿੰਦਾ ਹੈ ਤਾਂ ਕਿ ਧਰਤੀ ਦੀ ਸੁਰੱਖਿਆ ਘੱਟ ਜਾਵੇ। ਕੇਇਸੀਲੀਅਸ ਦੇ ਮੁਰੀਦ ਫਿਰ ਨਿਊ ਯਾਰਕ ਦੇ ਸੈਂਕਟਮ 'ਤੇ ਹਮਲਾ ਕਰ ਦਿੰਦੇ ਹਨ ਅਤੇ ਉਥੇ ਦੇ ਰਖਵਾਲੇ ਨੂੰ ਮਾਰ ਦਿੰਦੇ ਹਨ, ਪਰ ਸਟੀਫਨ ਉਹਨਾਂ ਨੂੰ ਲੈਵੀਟੇਸ਼ਨ ਵਾਲੇ ਚੋਗੇ ਦੀ ਮਦਦ ਨਾਲ਼ ਰੋਕ ਕੇ ਰੱਖਦਾ ਪਰ ਅੰਤ ਵਿੱਚ ਇੱਕ ਝੜਪ ਦੌਰਾਨ ਮਾੜੀ ਤਰ੍ਹਾਂ ਜ਼ਖ਼ਮੀਂ ਹੋ ਜਾਂਦਾ ਹੈ। ਉਹ ਆਪਣੇ ਆਪ ਨੂੰ ਹਸਪਤਾਲ ਵਿੱਚ ਟੈਲੀਪੋਰਟ ਕਰ ਦਿੰਦਾ ਹੈ ਜਿੱਥੇ ਕ੍ਰਿਸਟੀਨ ਉਸਦੀ ਜਾਨ ਬਚਾਉਂਦੀ ਹੈ। ਸੈਂਕਟਮ ਵਿੱਚ ਮੁੜ ਆ ਕੇ ਉਹ ਮੌਰਡੋ ਨੂੰ ਦੱਸਦਾ ਹੈ ਕਿ ਏਂਸ਼ੀਐਂਟ ਵੰਨ ਆਪਣੀ ਲੰਬੀ ਉਮਰ ਬਣਾਈ ਰੱਖਣ ਲਈ ਨ੍ਹੇਰੀ ਡਾਈਮੈਨਸ਼ਨ ਤੋਂ ਸ਼ਕਤੀਆਂ ਲੈਅ ਰਹੀ ਹੈ, ਅਤੇ ਮੌਰਡੋ ਏਂਸ਼ੀਐਂਟ ਵੰਨ ਨਾਲ ਨਰਾਜ਼ ਹੋ ਜਾਂਦਾ ਹੈ। ਨਿਊ ਯਾਰਕ ਦੀ ਮਿਰਰ ਡਾਈਮੈਨਸ਼ਨ ਵਿੱਚ ਇੱਕ ਲੜਾਈ ਤੋਂ ਬਾਅਦ ਕੇਇਸੀਲੀਅਸ ਏਂਸ਼ੀਐਂਟ ਵੰਨ ਨੂੰ ਜ਼ਖ਼ਮੀ ਕਰ ਦਿੰਦਾ ਹੈ ਅਤੇ ਹੌਂਗ-ਕੌਂਗ ਲਈ ਫਰਾਰ ਹੋ ਜਾਂਦਾ ਹੈ। ਮਰਨ ਤੋਂ ਪਹਿਲਾਂ, ਏਂਸ਼ੀਐਂਟ ਵੰਨ ਸਟੀਫਨ ਨੂੰ ਦੱਸਦੀ ਹੈ ਕਿ ਜੇ ਉਹ ਕੇਇਸੀਲੀਅਸ ਨੂੰ ਹਰਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਵੀ ਕੁੱਝ ਅਸੂਲ ਤੋੜਨੇ ਪੈਣਗੇ। ਸਟੀਫਨ ਅਤੇ ਮੌਰਡੋ ਹੌਂਗ-ਕੌਂਗ ਅੱਪੜ ਪੈਂਦੇ ਹਨ ਜਿਥੇ ਉਹਨਾਂ ਨੂੰ ਵੌਂਗ ਮਰਿਆ ਹੋਇਆ, ਸੈਂਕਟਮ ਟੁੱਟਿਆ ਹੋਇਆ ਮਿਲਦਾ ਹੈ ਅਤੇ ਨ੍ਹੇਰੀ ਡਾਈਮੈਨਸ਼ਨ ਧਰਤੀ ਉੱਤੇ ਕਬਜ਼ਾ ਜਮਾਉਂਦੀ ਦਿਸਦੀ ਹੈ। ਸਟੀਫਨ ਆਈ ਔਫ ਐਗਾਮੋਟੋ ਵਰਤ ਕੇ ਵੌਂਗ ਨੂੰ ਮੁੜ ਜਿਊਂਦਾ ਕਰ ਦਿੰਦਾ ਹੈ ਅਤੇ ਫਿਰ ਨ੍ਹੇਰੀ ਡਾਈਮੈਨਸ਼ਨ ਵਿੱਚ ਜਾਂਦਾ ਹੈ ਅਤੇ ਡੋਰਮਾਮੂ ਅਤੇ ਆਪਣੇ ਆਪ ਦੁਆਲੇ ਇੱਕ ਸਮਾਂ ਘੁੰਡੀ ਵਿੱਚ ਫਸਾ ਲੈਂਦਾ ਹੈ। ਕਿੰਨੀ ਵਾਰ ਸਟੀਫਨ ਨੂੰ ਮਾਰਨ ਬਾਅਦ ਡੋਰਮਾਮੂ ਆਖਰਕਾਰ ਸਟੀਫਨ ਦੀ ਸ਼ਰਤ ਮੰਨ ਲੈਂਦਾ ਹੈ ਕਿ ਉਹ ਕੇਇਸੀਲੀਅਸ ਅਤੇ ਉਸਦੇ ਮੁਰੀਦਾਂ ਨੂੰ ਨਾਲ਼ ਲੈਕੇ ਧਰਤੀ ਨੂੰ ਸਦਾ ਲਈ ਛੱਡਕੇ ਚਲਿਆ ਜਾਵੇਗਾ।

ਸਟੀਫਨ ਅਤੇ ਏਂਸ਼ੀਐਂਟ ਵੰਨ ਨੇ ਜੋ ਕੁਦਰਤ ਦੇ ਅਸੂਲਾਂ ਨਾਲ਼ ਖਿਲਵਾੜ ਕੀਤਾ ਉਸ ਤੋਂ ਨਰਾਜ਼ ਹੋ ਕੇ ਮੌਰਡੋ ਜਾਦੂਗਰੀ ਤਿਆਗ ਦਿੰਦਾ ਹੈ। ਸਟੀਫਨ ਆਈ ਔਫ ਐਗਾਮੋਟੋ ਕਮਰ-ਤਾਜ ਵਿੱਚ ਰੱਖ ਆਉਂਦਾ ਹੈ ਅਤੇ ਨਿਊ ਯਾਰਕ ਦੇ ਸੈਂਕਟਮ ਵਿੱਚ ਵੌਂਗ ਨਾਲ਼ ਰਹਿਣ ਲੱਗ ਪੈਂਦਾ ਹੈ। ਇੱਕ ਮਿੱਡ-ਕਰੈਡਿਟ ਝਾਕੀ ਵਿੱਚ ਸਟੀਫਨ ਥੌਰ ਦੀ ਮਦਦ ਕਰਨ ਲਈ ਮੰਨ ਜਾਂਦਾ ਹੈ ਜੋ ਕਿ ਆਪਣੇ ਭਰਾ ਲੋਕੀ ਨਾਲ਼ ਧਰਤੀ 'ਤੇ ਆਪਣੇ ਪਿਓ ਓਡਿਨ ਨੂੰ ਲੱਭਣ ਆਏ ਹਨ। ਇੱਕ ਪੋਸਟ-ਕਰੈਡਿਟ ਝਾਕੀ ਵਿੱਚ, ਮੌਰਡੋ ਜੌਨਾਥਨ ਪੈਂਗਬੌਰਨ ਨੂੰ ਮਿਲ਼ਦਾ ਹੈ ਅਤੇ ਉਸ ਕੋਲ਼ੋਂ ਉਸਦੀ ਰਹੱਸਮਈ ਊਰਜਾ ਖੋਹ ਲੈਂਦਾ ਹੈ ਜਿਸ ਨਾਲ਼ ਉਹ ਤੁਰਦਾ ਸੀ, ਅਤੇ ਉਸ ਨੂੰ ਆਖਦਾ ਹੈ ਕਿ ਧਰਤੀ 'ਤੇ ਹੁਣ ਜਾਦੂਗਰ ਬਹੁਤ ਵੱਧ ਗਏ ਹਨ।

ਸੰਗੀਤ[ਸੋਧੋ]

ਮਈ 2016 ਵਿਚ, ਮਾਈਕਲ ਗਿਅਚਿਨੋ ਨੇ ਦੱਸਿਆ ਕਿ ਉਹ ਫ਼ਿਲਮ ਨੂੰ ਸਕੋਰ ਕਰੇਗਾ। ਡੈਰਿਕਸਨ ਨੇ "ਸ਼ਬਦ ਦੀ ਸ਼ਬਦਾਵਲੀ ਅਰਥ ਵਿੱਚ ਜਾਦੂ" ਕਿਹਾ, "ਗੀਚਿਨੋ" ਉਹ ਚੰਗੇ ਕੰਮ ਕਰ ਰਿਹਾ ਹੈ, ਜੋ ਕਿ ਉਹ ਸਿਰਫ ਉਸ ਸੰਗੀਤ ਦਾ ਨਿਰਮਾਣ ਨਹੀਂ ਕਰ ਰਿਹਾ ਹੈ ਜੋ ਤਸਵੀਰਾਂ ਦਾ ਸਮਰਥਨ ਕਰਦਾ ਹੈ, ਉਹ ਫ਼ਿਲਮ ਲਈ ਇੱਕ ਤੀਜੀ ਚੀਜ਼ ਜੋੜ ਰਿਹਾ ਹੈ। ਉਸ ਦੇ ਸੰਗੀਤ ਨਾਲ ਉਸ ਦਾ ਨਵਾਂ ਸੰਗੀਤ ਉਸ ਦੇ ਨਾਲ ਨਹੀਂ ਸੀ।" ਐਬੇ ਰੋਡ ਸਟੂਡਿਓ ਵਿੱਚ ਸਕੋਰ ਰਿਕਾਰਡ ਕੀਤਾ ਗਿਆ ਸੀ। ਇੱਕ ਰਿਕਾਰਡਿੰਗ ਸੈਸ਼ਨ ਦੇ ਦੌਰਾਨ, ਪੌਲ ਮੈਕਕਾਰਟਨੀ ਨੇ ਗੀਚਿਨੋ ਦੇ ਇੱਕ ਸੰਕੇਤ ਨੂੰ ਰਿਕਾਰਡ ਕੀਤਾ ਅਤੇ ਇਸ ਦੀ ਤੁਲਨਾ ਬੈਟਲਸ ਗਾਣੇ "ਮੈਂ ਐਮ ਵਾਲਰਸ" ਵਿੱਚ ਕੀਤੀ। ਡੈਰੀਕਸਨ, ਇੱਕ ਬੌਬ ਡੈਲਨ ਪ੍ਰਸ਼ੰਸਕ, ਨੇ ਆਪਣੇ ਇੱਕ ਗਾਣੇ ਨੂੰ ਸ਼ਾਮਲ ਕਰਨ ਲਈ ਫ਼ਿਲਮ ਵਿੱਚ ਇੱਕ ਜਗ੍ਹਾ ਦੀ ਭਾਲ ਕੀਤੀ, ਪਰ ਉਸਨੂੰ ਇੱਕ ਨਹੀਂ ਮਿਲਿਆ। ਹਾਲਾਂਕਿ, ਉਹ ਪਿੰਕ ਫਲਯੈਡ ਦੁਆਰਾ ਗਾਣੇ "ਇੰਟਰਸਟੇਲਰ ਓਵਰਡਰਾਇਵ" ਨੂੰ ਸ਼ਾਮਲ ਕਰਨ ਦੇ ਯੋਗ ਸੀ। ਡਰੀਕਸਨ ਨੂੰ "ਇੰਟਰਐਲਰ ਓਵਰਡਰਾਇਵ" ਜਾਂ ਜਿਮੀ ਹੈਡਰਿਕਸ ਅਨੁਭਵ ਦੇ "ਕੀ ਤੁਸੀਂ ਅਨੁਭਵ ਕੀਤਾ ਹੈ?" ਫ਼ਿਲਮ ਦੇ ਕਰੈਡਿਟ ਲਈ, ਪਰ ਕ੍ਰੈਡਿਟ ਵਿੱਚ ਵਰਤਣ ਲਈ ਰਾਇਲਟੀ ਬਹੁਤ ਮਹਿੰਗੀ ਸੀ, ਜਿਸਦੇ ਨਤੀਜੇ ਵਜੋਂ ਗੀਚਿਨੋ ਨੇ "ਦਿ ਮਾਸਟਰ ਆਫ ਦਿ ਮਿਸਟਿਕ ਐਂਡ ਕ੍ਰੈਡਿਟਸ" ਨੂੰ ਬਣਾਇਆ। ਹਾਲੀਵੁੱਡ ਰਿਕਾਰਡਾਂ ਤੋਂ ਇੱਕ ਆਡੀਓ ਟਰੈਕ ਐਲਬਮ 21 ਅਕਤੂਬਰ, 2016 ਨੂੰ ਡਿਜੀਟਲ ਜਾਰੀ ਕੀਤਾ ਗਿਆ ਸੀ, 18 ਨਵੰਬਰ 2016 ਨੂੰ ਇੱਕ ਭੌਤਿਕ ਰਿਲੀਜ਼ ਹੋਈ ਸੀ। 

ਰਿਲੀਜ਼[ਸੋਧੋ]

ਡਾਕਟਰ ਸਟਰੇਂਜ ਨੇ 13 ਅਕਤੂਬਰ 2016 ਨੂੰ ਹੋਂਗ ਕਾਂਗ ਵਿੱਚ ਇਸਦੇ ਸੰਸਾਰ ਦਾ ਪ੍ਰੀਮੀਅਰ ਆਯੋਜਿਤ ਕੀਤਾ, ਅਤੇ 20 ਅਕਤੂਬਰ 2016 ਨੂੰ ਟੀਸੀਐਲ ਚੀਨੀ ਥੀਏਟਰ ਅਤੇ ਐਲ ਕੈਪਟਨ ਥੀਏਟਰ ਵਿੱਚ ਇਸਦਾ ਪ੍ਰੀਮੀਅਰ ਹਾਲੀਵੁੱਡ ਵਿੱਚ ਰਿਹਾ। ਇਹ ਫ਼ਿਲਮ ਅਕਤੂਬਰ 25, 2016 ਨੂੰ ਯੂਨਾਈਟਿਡ ਕਿੰਗਡਮ ਵਿੱਚ ਰਿਲੀਜ ਕੀਤੀ ਗਈ ਸੀ, ਆਪਣੇ ਪਹਿਲੇ ਸ਼ਨੀਵਾਰ ਦੇ 33 ਮੰਚ ਦੇ ਨਾਲ-ਨਾਲ, ਇਹਨਾਂ ਬਜ਼ਾਰਾਂ ਦੇ 32 ਵਿੱਚੋਂ 213 ਆਈਮਾਐਕਸ ਸਕ੍ਰੀਨਜ਼ ਦੇ ਨਾਲ। ਇਸ ਨੂੰ 28 ਅਕਤੂਬਰ, 2016 ਨੂੰ ਲਾਸ ਏਂਜਲਸ ਵਿਖੇ ਈਡਬਲਯੂ ਪੋਪਫੈਸਟ 'ਤੇ ਪ੍ਰਦਰਸ਼ਿਤ ਕੀਤਾ ਗਿਆ ਸੀ।ਡਾਕਟਰ ਅਜੀਬ ' 4 ਨਵੰਬਰ ਨੂੰ ਰਿਲੀਜ਼ ਹੋਈ ਉੱਤਰੀ ਅਮਰੀਕਾ ਦੇ 3,882 ਸਥਾਨਾਂ ਵਿੱਚ ਹੋਈ, ਜਿਸ ਵਿੱਚੋਂ 3,530 - 3ਡੀ ਵਿੱਚ ਸਨ, 379 ਆਈਮੇਏਸ ਥਿਏਟਰਾਂ, 516 ਪ੍ਰੀਮੀਅਮ ਦੇ ਵੱਡੇ ਫਾਰਮੈਟ (ਡੀਜ਼ਨੀ ਦੀ ਸਭ ਤੋਂ ਵੱਡੀ ਰਿਲੀਜ਼ ਜੋ ਉਸ ਫਾਰਮੈਟ ਵਿੱਚ ਹੋਈ ਸੀ) ਅਤੇ 189 ਡੀ ਬਾਕਸ ਟਿਕਾਣੇ। ਕੁੱਲ ਮਿਲਾ ਕੇ, ਡਾਕਟਰ ਸਟ੍ਰੈਂਜ ਨੇ ਦੁਨੀਆ ਭਰ ਵਿੱਚ ਆਈਐਮਐਕਸ ਰਿਲੀਜ ਦੀ ਸਭ ਤੋਂ ਵੱਡੀ ਰਫਤਾਰ ਬਣਾਈ ਸੀ, ਅਤੇ 1,000 ਆਈਏਐੱਏਐਸ ਸਕ੍ਰੀਨਾਂ ਤੋਂ ਵੀ ਵੱਧ ਜਾਰੀ ਕਰਨ ਵਾਲੀ ਪਹਿਲੀ ਫ਼ਿਲਮ ਹੋਣ ਦੇ ਨਾਲ। ਇਹ ਪਹਿਲਾਂ 8 ਜੁਲਾਈ 2016 ਨੂੰ ਰਿਲੀਜ਼ ਹੋਣ ਲਈ ਰਿਪੋਰਟ ਕੀਤਾ ਗਿਆ ਸੀ, ਜਦੋਂ ਕਿ ਉਤਪਾਦਨ ਦੇ ਸ਼ਡਿਊਲ ਵਿੱਚ ਕਮੰਬਰਬੈਚ ਦੀ ਦੂਜੀ ਵਚਨਬੱਧਤਾ ਨੂੰ ਲਾਗੂ ਕਰਨ ਤੋਂ ਪਹਿਲਾਂ।[1]

ਹਵਾਲੇ[ਸੋਧੋ]

  1. "jagbani News". Archived from the original on 2016-10-13. {{cite web}}: Unknown parameter |dead-url= ignored (|url-status= suggested) (help)