ਡੌਲੀ ਗੁਲੇਰੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਡੌਲੀ ਗੁਲੇਰੀਆ (ਸੱਜੇ)ਆਪਣੀ ਧੀ ਸੁਨੈਨਾ(ਖੱਬੇ) ਨਾਲ

ਡੌਲੀ ਗੁਲੇਰੀਆ ਪੰਜਾਬੀ ਲੋਕ ਗਾਇਕਾ ਹੈ। ਇਨ੍ਹਾਂ ਦਾ ਜਨਮ ਮੁੰਬਈ ਵਿਚ ਵਿਸਾਖੀ ਵਾਲੇ ਦਿਨ ਹੋਇਆ। ਇਹ ਸੁਰਿੰਦਰ ਕੌਰ ਜਿਹਨਾਂ ਨੂੰ ਪੰਜਾਬ ਦੀ ਕੋਇਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਦੀ ਧੀ ਹੈ।[1] 

ਜੀਵਨ [ਸੋਧੋ]

ਗੁਲੇਰੀਆ ਡਾਕਰਟੀ ਜੀਵਨ ਤੋਂ ਬਹੁਤ ਪ੍ਰਭਾਵਿਤ ਸੀ ਇਸ ਕਰਕੇ ਉਹ ਮੈਡੀਕਲ ਵਿਦਿਆਰਥਣ ਬਣੀ। 1970 ਵਿਚ ਇਨ੍ਹਾਂ ਦਾ ਵਿਆਹ ਫੌਜੀ ਅਫ਼ਸਰ ਕੈਪਟਨ ਐਸ.ਐਸ.ਗੁਲੇਰੀਆ[1] ਨਾਲ ਹੋਇਆ। ਪਰਿਵਾਰ ਵਿਚ ਦੋ ਪੁੱਤ ਅਤੇ ਧੀ ਸੁਨੈਨਾ ਹੈ। ਅੱਜ ਕੱਲ ਇਹ ਅਮਰੀਕਾ ਵਿਚ ਰਹਿ ਰਹੇ ਹਨ।   

ਕੈਰੀਅਰ[ਸੋਧੋ]

ਗੁਲੇਰੀਆ ਇੱਕ ਮੈਡੀਕਲ ਦੀ ਵਿਦਿਆਰਥਣ ਹੋਣ ਕਾਰਨ ਇਸ ਦੀ ਡਾਕਟਰ ਬਣਨ ਦੀ ਇੱਛਾ ਰੱਖਦੀ ਸੀ। 1970 ਵਿੱਚ ਇਸ ਨੇ ਆਰਮੀ ਅਫਸਰ ਕਰਨਲ ਸ.ਸ.ਸ. ਗੁਲੇਰੀਆ ਨਾਲ ਵਿਆਹ ਕਰਵਾ ਲਿਆ[2] ਅਤੇ ਇੱਕ ਬੇਟੀ ਸੁਨੈਨੀ ਅਤੇ ਦੋ ਪੁੱਤਰਾਂ, ਦਿਲਪ੍ਰੀਤ ਅਤੇ ਅਮਨਪ੍ਰੀਤ ਨੂੰ ਜਨਮ ਦਿੱਤਾ। ਮਾਂ ਦੀ ਜਿੰਮੇਵਾਰੀ ਤੋਂ ਥੋੜਾ ਵਿਹਲੀ ਹੋਣ ਤੋਂ ਬਾਅਦ ਇਸ ਦੇ ਪਤੀ ਨੇ ਇਸ ਨੂੰ ਪਟਿਆਲਾ ਘਰਾਣਾ ਦਦੇ ਇੱਕ ਬਹੁਤ ਹੀ ਵਿਦਵਾਨ ਉਸਤਾਦ, 'ਖਾਨ ਸਾਹਿਬ', ਅਬਦੁੱਲ ਰਹਿਮਾਨ ਖਾਨ, ਦੀ ਸ਼ਿਸ਼ ਬਣਨ, ਅਤੇ ਕਲਾਸੀਕਲ ਸੰਗੀਤ ਦੀ ਸਿਖਲਾਈ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ। ਇਸ ਨੇ ਉਨ੍ਹਾਂ ਤੋਂ ਸੰਗੀਤ ਦੀ ਸਿੱਖਿਆ ਹਾਸਿਲ ਕੀਤੀ।[3]

ਬਚਪਨ ਤੋਂ ਹੀ ਸ਼ਰਧਾ ਭਾਵਨਾ ਨਾਲ, ਉਸ ਦੇ ਉਸਤਾਦ ਦੀ ਯੋਗ ਅਗਵਾਈ ਹੇਠ, ਇਸ ਨੇ ਆਪਣੀ ਇਕਲੌਤੀ ਪਹਿਲੀ ਐਲਬਮ ਰਾਗਾਂ ਨੂੰ ਗੁਰਬਾਣੀ ਵਿਚ ਜਾਰੀ ਕਰਨ ਦੀ ਚੋਣ ਕੀਤੀ ਅਤੇ ਰਹਿਰਾਸ ਸਾਹਿਬ ਨੂੰ ਅਸਲ ਰਾਗਾਂ ਵਿਚ ਗਾਇਆ। ਇਸ ਤੋਂ ਬਾਅਦ ਪੰਜਾਬੀ ਲੋਕ ਗੀਤਾਂ ਦੀਆਂ ਐਲਬਮਾਂ ਜਾਰੀ ਕੀਤੀਆਂ। ਇਸ ਤੋਂ ਬਾਅਦ ਕੁਝ ਆਪਣੀ ਮਾਂ ਨਾਲ[4] ਅਤੇ ਕੁਝ ਇਕੱਲੇ ਸ਼ਬਦ ਕੀਰਤਨ, ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ,[1] ਭਾਈ ਵੀਰ ਸਿੰਘ ਅਤੇ ਹੋਰ ਨਾਮਵਰ ਲੇਖਕਾਂ ਨਾਲ ਕੰਮ ਕੀਤਾ।[3]

ਇਸ ਨੇ ਪੰਜਾਬੀ ਫਿਲਮਾਂ ਜਿਵੇਂ ਕਿ ਰੱਬ ਦੀਆਂ ਰੱਖਾਂ, ਦੇਸ ਪਰਦੇਸ ਅਤੇ ਮੈਂ ਮਾਂ ਪੰਜਾਬ ਦੀ ਵਿੱਚ ਵੀ ਪਲੇਅਬੈਕ ਗਾਇਕਾ ਵਜੋਂ ਆਪਣੀ ਆਵਾਜ਼ ਦੇ ਕੇ ਯੋਗਦਾਨ ਪਾਇਆ ਹੈ।

ਹਵਾਲੇ [ਸੋਧੋ]

  1. 1.0 1.1 1.2 "Ru-ba-ru with Dolly Guleria". Indian Express. 4 October 1999. Retrieved 1 April 2011. 
  2. "Working Partners". Indian Express. 18 June 2010. Retrieved 1 April 2011. 
  3. 3.0 3.1 "Her mother's daughter". The Tribune. 31 July 1998. Retrieved 1 April 2011. 
  4. "The Nightingale of Punjab Falls Silent". OhmyNews. 17 June 2006. Retrieved 1 April 2011.