ਡੰਡ ( ਕਸਰਤ )

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਡੰਡ ਸਰੀਰਕ ਸਮਰੱਥਾ ਵਧਾਉਣ ਲਈ ਕੀਤੀ ਜਾਣ ਵਾਲੀ ਕਸਰਤ ਹੈ। ਇਸ ਦਾ ਲਾਭ ਮੁੱਖ ਤੌਰ 'ਤੇ ਸਰੀਰ ਦੇ ਉੱਪਰਲੇ ਭਾਗ ਨੂੰ ਹੁੰਦਾ ਹੈ l

ਤਕਨੀਕ[ਸੋਧੋ]

ਦੋਵੇਂ ਹੱਥਾਂ ਨੂੰ ਮੋਢਿਆਂ ਦੀ ਚੌੜਾਈ ਤੱਕ ਖੋਲ੍ਹ ਕੇ ਧਰਤੀ ਤੇ ਟਿਕਾਇਆ ਜਾਂਦਾ ਹੈ। ਪੈਰਾਂ ਦੇ ਅਗਲੇ ਹਿੱਸੇ ਵੀ ਧਰਤੀ ਤੇ ਜੰਮੇ ਰਹਿੰਦੇ ਹਨ l ਸਰੀਰ ਦਾ ਜ਼ਿਆਦਾ ਭਾਰ ਹੱਥਾਂ ਉੱਪਰ ਲਿਆ ਜਾਂਦਾ ਹੈ ਅਤੇ ਪੈਰਾਂ ਦੇ ਅਗਲੇ ਹਿੱਸੇ ਸਰੀਰ ਨੂੰ ਸੰਤੁਲਨ ਵਿਚ ਰੱਖਣ ਦਾ ਕੰਮ ਕਰਦੇ ਹਨ l ਪੂਰੇ ਸਰੀਰ ਨੂੰ ਸਿੱਧੀ ਰੇਖਾ ਵਿਚ ਰੱਖਦੇ ਹੋਏ ਬਾਹਾਂ ਦੇ ਭਾਰ ਉੱਪਰ ਹੇਠਾਂ ਲਿਜਾਇਆ ਜਾਂਦਾ ਹੈl

ਲਾਭ[ਸੋਧੋ]

ਡੰਡ ਪੂਰੇ ਸਰੀਰ ਲਈ ਲਾਭਕਾਰੀ ਕਸਰਤ ਹੈ l ਇਹ ਛਾਤੀ, ਮੋਢੇ ਅਤੇ ਬਾਂਹਾਂ ਦੀਆਂ ਮਾਸਪੇਸ਼ੀਆਂ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕਰਦੀ ਹੈ, ਨਾਲ ਹੀ ਅਸਿੱਧੇ ਤੌਰ ਪੂਰੇ ਸਰੀਰ ਨੂੰ ਮਜ਼ਬੂਤ ਕਰਨ ਵਿੱਚ ਮਦਦਗਾਰ ਹੈ l


ਹਵਾਲੇ[ਸੋਧੋ]