ਡੱਬਵਾਲਾ ਕਲਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡੱਬਵਾਲਾ ਕਲਾਂ
ਦੇਸ਼ India
ਰਾਜਪੰਜਾਬ
ਜ਼ਿਲ੍ਹਾਫ਼ਾਜ਼ਿਲਕਾ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)

ਡੱਬਵਾਲਾ ਕਲਾਂ ਜ਼ਿਲ੍ਹਾ ਫਾਜ਼ਿਲਕਾ ਦਾ ਇੱਕ ਪਿੰਡ ਹੈ ਜੋ ਫਾਜ਼ਿਲਕਾ-ਮਲੋਟ ਸੜਕ ਤੇ ਫਾਜ਼ਿਲਕਾ ਤੋਂ 22 ਕਿਲੋਮੀਟਰ ਦੂਰ ਸਥਿਤ ਅਰਨੀ ਵਾਲਾ ਬੱਸ ਅੱਡੇ ਤੋਂ 2 ਕਿਲੋਮੀਟਰ ਦੀ ਸੰਪਰਕ ਸੜਕ ’ਤੇ ਉਤਰ ਦਿਸ਼ਾ ਵੱਲ ਸਥਿਤ ਹੈ। ਡੱਬਵਾਲਾ ਕਲਾਂ ਦਾ ਵਿਧਾਨ ਸਭਾ ਹਲਕਾ ਜਲਾਲਾਬਾਦ ਅਤੇ ਲੋਕ ਸਭਾ ਹਲਕਾ ਫਿਰੋਜ਼ਪੁਰ ਹੈ। ਇਸ ਪਿੰਡ ਦੀ ਆਬਾਦੀ ਕਰੀਬ ਨੌ ਹਜ਼ਾਰ ਹੈ ਤੇ ਪਿੰਡ ਦਾ ਰਕਬਾ 3781 ਏਕੜ ਦੇ ਕਰੀਬ ਹੈ। ਪਿੰਡ ਵਿੱਚ ਮੈਗਾ ਫੂਡ ਪ੍ਰੋਸੈਸਿੰਗ ਇੰਟਰਨੈਸ਼ਨਲ ਬੇਦੀ ਫਰਮ, ਤਿੰਨ ਗੁਰਦੁਆਰਾ ਸਾਹਿਬ, ਇੱਕ ਸਰਕਾਰੀ ਹਸਪਤਾਲ, ਦੋ ਸਰਕਾਰੀ ਸਕੂਲ ਅਤੇ ਕੋਆਪਰੇਟਿਵ ਬੈਂਕ ਹੈ।[1]

ਪਿਛੋਕੜ[ਸੋਧੋ]

ਇਸ ਪਿੰਡ ਨੂੰ ਬੇਦੀਆਂ ਦਾ ਪਿੰਡ ਵੀ ਕਹਿੰਦੇ ਹਨ। ਇਹ ਪਿੰਡ ਆਜ਼ਾਦੀ ਤੋਂ ਪਹਿਲਾਂ ਦਾ ਵਸਿਆ ਹੋਇਆ ਹੈ। ਦੇਸ਼ ਦੀ ਵੰਡ ਤੋਂ ਪਹਿਲਾਂ ਇਸ ਪਿੰਡ ਵਿੱਚ ਬੋਦਲੇ ਮੁਸਲਮਾਨ ਰਹਿੰਦੇ ਸਨ। ਜਿਸ ਕਾਰਨ ਉਸ ਵੇਲੇ ਇਸ ਪਿੰਡ ਨੂੰ ਡੱਬਵਾਲਾ ਬੋਦਲਾ ਕਿਹਾ ਜਾਂਦਾ ਸੀ। ਆਜ਼ਾਦੀ ਪਿਛੌਂ ਇਸ ਪਿੰਡ ਦੀ ਜ਼ਮੀਨ ਕੰਵਰ ਹਰਦਿਤ ਸਿੰਘ ਬੇਦੀ ਪਰਿਵਾਰ ਨੂੰ ਅਲਾਟ ਹੋਈ। ਬੇਦੀ ਪਰਿਵਾਰ ਦੇ ਉਘੇ ਸਿਆਸਤਦਾਨ ਕੰਵਰ ਲਾਜਿੰਦਰ ਸਿੰਘ ਬੇਦੀ ਪੰਜਾਬ ਵਿਧਾਨ ਸਭਾ ਵਿੱਚ 1969 ਵਿੱਚ ਹਲਕਾ ਜਲਾਲਾਬਾਦ ਦੇ ਵਿਧਾਇਕ ਵੀ ਰਹੇ।

ਇਸ ਪਿੰਡ ਦੇ ਸੂਬਾ ਸਿੰਘ ਸ਼੍ਰੋਮਣੀ ਕਮੇਟੀ ਦੇ ਮੈਂਬਰ ਹਨ। ਉਹ ਲੰਮੇ ਸਮੇਂ ਤੋਂ ਅਕਾਲੀ ਦਲ ਵਲੋਂ ਕੀਤੇ ਸੰਘਰਸ਼ਾਂ ਵਿੱਚ ਵਧ ਚੜ੍ਹ ਕੇ ਭਾਗ ਲੈਂਦੇ ਆ ਰਹੇ ਹਨ। ਚਰਨਜੀਤ ਸਿੰਘ ਅਟਵਾਲ ਵੀ ਇਸੇ ਪਿੰਡ ਦੇ ਹਨ।

ਹਵਾਲੇ[ਸੋਧੋ]

  1. ਫਾਜ਼ਿਲਕਾ, ਪ੍ਰਿੰ ਗੁਰਮੀਤ ਸਿੰਘ. "ਬੇਦੀਆਂ ਦੇ ਪਿੰਡ ਵਜੋਂ ਜਾਣਿਆ ਜਾਂਦਾ ਹੈ ਡੱਬਵਾਲਾ ਕਲਾਂ".