ਡੱਲਾਸ ਪੁਲਿਸ ਅਧਿਕਾਰੀਆਂ ਦੀ 2016 ਗੋਲੀਬਾਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

7 ਜੁਲਾਈ, 2016 ਨੂੰ  ਡੱਲਾਸ, ਟੈਕਸਾਸ, ਸੰਯੁਕਤ ਰਾਜ ਅਮਰੀਕਾ ਵਿੱਚ ਮੀਕਾਹ ਜੇਵੀਅਰ ਜਾਨਸਨ ਨੇ ਘਾਤ ਲਾਈ ਅਤੇ ਬਾਰ੍ਹਾਂ ਪੁਲਿਸ ਅਧਿਕਾਰੀਆਂ ਅਤੇ ਦੋ ਨਾਗਰਿਕਾਂ ਤੇ ਗੋਲੀ ਚਲਾਈ, ਪੰਜ ਪੁਲਿਸ ਅਧਿਕਾਰੀ ਮਾਰੇ ਗਏ। ਜਾਨਸਨ, ਇੱਕ ਅਫ਼ਰੀਕੀ-ਅਮਰੀਕੀ ਸਾਬਕਾ ਆਰਮੀ ਰਿਜ਼ਰਵ ਅਨੁਭਵੀ ਹੈ, ਜਿਸਨੇ ਰੋਸ ਮਾਰਚ ਦੀ ਸੁਰੱਖਿਆ ਲਈ ਤੈਨਾਤ, ਗੋਰੇ ਪੁਲਿਸ ਅਧਿਕਾਰੀਆਂ ਨੂੰ ਖਾਸ ਤੌਰ 'ਤੇ ਨਿਸ਼ਾਨਾ ਬਣਾਇਆ।  ਉਹ ਪੁਲਿਸ ਦੀਆਂ ਗੋਲੀਆਂ ਨਾਲ ਕਾਲੇ ਲੋਕਾਂ ਦੀਆਂ ਹਾਲੀਆ ਮੌਤਾਂ ਤੇ ਗੁੱਸੇ ਸੀ। ਪਿਛਲੇ ਦਿਨ ਵਿਚ, ਬੈਟਨ ਰੂਜ ਵਿੱਚ ਐਲਟਨ ਸਟਰਲਿੰਗ, ਮਿਨੀਐਪੋਲਿਸ, ਮਿਨੀਸੋਟਾ ਵਿੱਚ ਲੂਸੀਆਨਾ, ਅਤੇ ਫਿਲਾਂਡੋ ਕੈਸਟਾਈਲ ਦੀ ਗੋਲੀਆਂ ਨਾਲ ਮੌਤ ਦੇ ਬਾਅਦ ਪੁਲਸ ਵਲੋਂ ਕਤਲਾਂ ਦੇ ਖਿਲਾਫ ਇੱਕ ਅਮਨਪੂਰਵਕ ਰੋਸ ਦੇ ਅੰਤ ਤੇ ਗੋਲੀਬਾਰੀ ਦੀ ਘਟਨਾ ਵਾਪਰੀ ਹੈ।

ਹਵਾਲੇ[ਸੋਧੋ]