ਢੋਲਬਾਹਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਢੋਲਬਾਹਾ

Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/ਭਾਰਤ ਪੰਜਾਬ" does not exist.ਪੰਜਾਬ, ਭਾਰਤ ਵਿੱਚ ਸਥਿਤੀ

31°3′43.88″N 75°22′28.87″E / 31.0621889°N 75.3746861°E / 31.0621889; 75.3746861
ਦੇਸ਼ India
ਰਾਜਪੰਜਾਬ
ਜ਼ਿਲ੍ਹਾਹੁਸ਼ਿਆਰਪੁਰ
 • ਘਣਤਾ/ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
 • ਸਰਕਾਰੀਪੰਜਾਬੀ
ਟਾਈਮ ਜ਼ੋਨਭਾਰਤੀ ਮਿਆਰੀ ਸਮਾਂ (UTC+5:30)
ਪਿਨ144206[1]

ਢੋਲਬਾਹਾ ਜਿਲ੍ਹਾ ਹੁਸ਼ਿਆਰਪੁਰ ਦਾ ਪਿੰਡ ਹੈ। ਇਹ ਪਿੰਡ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਵਿੱਚ ਵਸਿਆ ਹੋਇਆ ਹੈ।ਇਸ ਪਿੰਡ ਦੀ ਆਬਾਦੀ ਕ੍ਰੇਬ ਤਿੰਨ ਹਜ਼ਾਰ ਹੈ ਅਤੇ ਪਿੰਡ ਦੀ 7 ਮੁਹੱਲਿਆਂ ਵਿੱਚ ਵੰਡ ਕੀਤੀ ਹੋਈ ਹੈ।

ਜਿਲ੍ਹਾ ਡਾਕਖਾਨਾ ਪਿੰਨ ਕੋਡ ਖੇਤਰ ਨਜਦੀਕ ਥਾਣਾ
ਹੁਸ਼ਿਆਰਪੁਰ 144206

ਪਿੰਡ ਬਾਰੇ ਜਾਣਕਾਰੀ[ਸੋਧੋ]

ਆਬਾਦੀ ਸੰਬੰਧੀ ਅੰਕੜੇ[ਸੋਧੋ]

ਵਿਸ਼ਾ[2] ਕੁੱਲ ਮਰਦ ਔਰਤਾਂ
ਘਰਾਂ ਦੀ ਗਿਣਤੀ 510[3]
ਆਬਾਦੀ 2,738 1,384 1,354
ਬੱਚੇ (0-6) 332 179 153
ਅਨੁਸੂਚਿਤ ਜਾਤੀ 456 245 211
ਪਿਛੜੇ ਕਵੀਲੇ 0 0 0
ਸਾਖਰਤਾ 83.46 % 86.56 % 80.35 %
ਕੁਲ ਕਾਮੇ 845 639 206
ਮੁੱਖ ਕਾਮੇ 617 0 0
ਦਰਮਿਆਨੇ ਕਮਕਾਜੀ ਲੋਕ 228 91 137

ਨਾਮਕਰਣ ਅਤੇ ਪਿਛੋਕੜ[ਸੋਧੋ]

ਇਸ ਪਿੰਡ ਦਾ ਨਾਮ ਰਾਜਾ ਢੋਲ ਨਾਲ ਜੋੜਿਆ ਜਾਂਦਾ ਹੈ ਅਤੇ ਇਹ ਕਿਹਾ ਜਾਂਦਾ ਹੈ ਕਿ ਢੋਲਬਾਹਾ ਦਾ ਨਾਂ ‘ਢਰਵਲਬਾਹਾ’ ਤੋਂ ਪਿਆ ਹੈ ਜਿਸਦਾ ਅਰਥ ਹੈ ਚਮਕਦੀ ਰੇਤ ਦਾ ਚਾਂਦੀ ਰੰਗਾ ਸਥਾਨ। ਪੁਰਾਤਨ ਕਾਲ ਵਿਚ ਇਹ ਇਲਾਕਾ ਬਹੁਤ ਖੁਸ਼ਹਾਲ ਸੀ ਜਿਸ ਵਿੱਚ ਪਾਣੀ ਦੇ ਕਾਫ਼ੀ ਸੋਮੇ ਸਨ। ਕੂਕਾਨੇਟ ਅਤੇ ਬਹੇੜਾ ਦੀਆਂ ਖੱਡਾਂ ਦਾ ਪਾਣੀ ਅਜੇ ਵੀ ਢੋਲਬਾਹਾ ਡੈਮ ਵਿੱਚ ਆ ਕੇ ਜਮ੍ਹਾ ਹੁੰਦਾ ਹੈ।

ਇਤਿਹਾਸ[ਸੋਧੋ]

ਇਸ ਪਿੰਡ ਦਾ ਇਤਿਹਾਸ ਕਾਫੀ ਪੁਰਾਣਾ ਹੈ ਅਤੇ ਇਸ ਪਿੰਡ ਨੂੰ ਪਥਰ ਯੁੱਗ ਨਾਲ ਜੋੜਿਆਜਾਂਦਾ ਹੈ ।ਇਤਿਹਾਸਕਾਰ ਇਹ ਮੰਨਦੇ ਹਨ ਕਿ ਕਿਉਂਕਿ ਇਸ ਇਲਾਕੇ ਵਿੱਚ ਉਸ ਸਮੇਂ ਹਰੇ-ਭਰੇ ਜੰਗਲ ਅਤੇ ਪਾਣੀ ਦੇ ਬੇਸ਼ੁਮਾਰ ਸੋਮੇ ਸਨ ਇਸ ਲਈ ਪੱਥਰ ਯੁੱਗ ਦਾ ਮਾਨਵ ਇਨ੍ਹਾਂ ਟਿੱਬਿਆਂ ਤੇ ਪਹਾੜੀਆਂ ਵਿੱਚ ਰਹਿੰਦਾ ਸੀ ।ਇਸ ਪਿੰਡ ਵਿਚ ਕਈ ਪੁਰਾਣੇ ਮੰਦਿਰ ਹਨ ਇਸ ਲਈ ਢੋਲਬਾਹਾ ਨੂੰ ਪ੍ਰਾਚੀਨ ਮੰਦਰਾਂ ਅਤੇ ਅਜਾਇਬ ਘਰ ਵਜੋਂ ਵੀ ਜਾਣਿਆ ਜਾਂਦਾ ਹੈ।

ਅਜਾਇਬ ਘਰ[ਸੋਧੋ]

ਇਥੇ ਇੱਕ ਅਜਾਇਬ ਘਰ ਹੈ ਜਿਸ ਵਿਚ ਕਈ ਤਰਾਂ ਦੀਆਂ ਮੂਰਤੀਆਂ ਪਈਆਂ ਹੋਈਆਂ ਹਨ ਜਿਨ੍ਹਾਂ ਨੂੰ ਨੂੰ ਢੋਲਬਾਹਾ ਅਜਾਇਬ ਘਰ ਵਿੱਚ ਪੰਜਾਬ ਸਰਕਾਰ ਦੇ ਪੁਰਾਤਤਵ ਵਿਭਾਗ ਨੇ ਸੰਭਾਲ ਕੇ ਰੱਖਿਆ ਹੋਇਆ ਹੈ।ਇਨਾ ਵਿਚੋਂ ਕਈ ਮੂਰਤੀਆਂ ਦਾ ਸਬੰਧ ਪੱਥਰ ਯੁੱਗ ਨਾਲ ਮੰਨਿਆ ਜਾਂਦਾ ਹੈ। ਇਸ ਅਜਾਇਬ ਘਰ ਵਿੱਚ ਪ੍ਰਾਚੀਨ ਕਾਲ ਦੇ ਕਈ ਅਜਿਹੇ ਪੱਥਰ ਵੀ ਹਨ ਜਿਨ੍ਹਾਂ ’ਤੇ ਉਸ ਸਮੇਂ ਦੀ ਭਾਸ਼ਾ ਵਿੱਚ ਅੱਖਰ ਉੱਕਰੇ ਹੋਏ ਹਨ ਜੋ ਕਿ ਅਜੇ ਤੱਕ ਪੜ੍ਹੇ ਨਹੀਂ ਜਾ ਸਕੇ। ਇਹ ਪਿੰਡ ਮੱਧ ਕਾਲ ਵਿੱਚ 700 ਈਸਵੀ ਤੋਂ 1200 ਈਸਵੀ ਵਿੱਚ ਪ੍ਰਫੁਲੱਤ ਹੋਇਆ ।ਢੋਲਬਾਹਾ ਵਿੱਚ ਸ਼ਿਵ ਮੰਦਰ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਇਆ ਸੀ। ਢੋਲਬਾਹੇ ਤੋਂ 5-6 ਕਿਲੋ ਮੀਟਰ ਦੇ ਦਾਇਰੇ ਵਿੱਚ ਪੱਥਰ ਯੁੱਗ ਤੋਂ ਪਹਿਲਾਂ ਦੇ 7 ਸਥਾਨਾਂ ਬਾਰੇ ਪਤਾ ਲੱਗਿਆ ਹੈ। ਇਨ੍ਹਾਂ ਵਿੱਚ ਅਤਵਾਰਾਪੁਰ, ਰਹਿਮਾਪੁਰ ਤੇ ਤੱਖਣੀ ਉਸ ਸਮੇਂ ਇਸ ਸੱਭਿਅਤਾ ਦੇ ਕੇਂਦਰ ਰਹੇ ਮੰਨੇ ਜਾਂਦੇ ਹਨ।[4]

ਪਿੰਡ ਵਿੱਚ ਮੁੱਖ ਥਾਵਾਂ[ਸੋਧੋ]

ਧਾਰਮਿਕ ਥਾਵਾਂ[ਸੋਧੋ]

ਇਤਿਹਾਸਿਕ ਥਾਵਾਂ[ਸੋਧੋ]

ਸਹਿਕਾਰੀ ਥਾਵਾਂ[ਸੋਧੋ]

ਪਿੰਡ ਵਿੱਚ ਖੇਡ ਗਤੀਵਿਧੀਆਂ[ਸੋਧੋ]

ਪਿੰਡ ਵਿੱਚ ਸਮਾਰੋਹ[ਸੋਧੋ]

ਪਿੰਡ ਦੀਆ ਮੁੱਖ ਸਖਸ਼ੀਅਤਾਂ[ਸੋਧੋ]

ਫੋਟੋ ਗੈਲਰੀ[ਸੋਧੋ]

ਪਹੁੰਚ[ਸੋਧੋ]

ਹਵਾਲੇ[ਸੋਧੋ]

  1. "ਪਿੰਨ ਕੋਡ". Retrieved 14 ਜੁਲਾਈ 2016.  Check date values in: |access-date= (help)
  2. "census2011". 2011. Retrieved 27 ਜੂਨ 2016.  Check date values in: |access-date= (help)
  3. "Census of Dhol baha". Retrieved 20 ਜੁਲਾਈ 2016.  Check date values in: |access-date= (help)
  4. http://punjabitribuneonline.com/2016/06/%E0%A8%AA%E0%A9%B1%E0%A8%A5%E0%A8%B0-%E0%A8%AF%E0%A9%81%E0%A9%B1%E0%A8%97-%E0%A8%A6%E0%A8%BE-%E0%A8%97%E0%A8%B5%E0%A8%BE%E0%A8%B9-%E0%A8%B9%E0%A9%88-%E0%A8%A6%E0%A9%8B%E0%A8%86%E0%A8%AC%E0%A9%87/#,/