ਸਮੱਗਰੀ 'ਤੇ ਜਾਓ

ਹੁਸ਼ਿਆਰਪੁਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹੁਸ਼ਿਆਰਪੁਰ ਪੰਜਾਬ ਦਾ ਇਕ ਸ਼ਹਿਰ ਹੈ, ਅਤੇ ਇਹ ਦੁਆਬੇ ਖੇਤਰ ਦੇ ਹੁਸ਼ਿਆਰਪੁਰ ਜਿਲ੍ਹੇ 'ਚ ਹੈ। ਇਸਨੂੰ ਲੱੱਗਭਗ 14ਵੀਂ ਸਦੀ ਵਿੱਚ ਬਣਾਇਆ ਗਿਆ ਸੀ। ਇਹਨੂੰ 18ਵੀਂ ਸਦੀ ਵਿੱਚ ਮਾਹਾਰਾਜ ਕਰਨਵੀਰ ਸਿੰਘ ਦੀਆਂ ਫ਼ੌਜਾਂ ਨੇ ਮੱਲਿਆ ਹੋਇਆ ਸੀ ਅਤੇ 1849 ਵਿੱਚ ਇਹਨੂੰ ਵੱਡੇ ਪੰਜਾਬ ਸੂਬੇ ਵਿੱਚ ਮਲਾ਼ ਦਿੱਤਾ ਗਿਆ ਸੀ। ਹੁਸ਼ਿਆਰਪੁਰ ਦੀ ਔਸਤ ਉਚਾਈ 296 ਮੀਟਰ ਜਾਂ 971 ਫੁੱਟ ਹੈ। ਹੁਸ਼ਿਆਰਪੁਰ ਜ਼ਿਲ੍ਹਾ ਪੰਜਾਬ ਦੇ ਉੱਤਰੀ-ਚੜ੍ਹਦੇ ਪਾਸੇ ਹੈ। ਇਹ ਜਲੰਧਰ ਹਲਕੇ ਵਿੱਚ ਆਉਂਦਾ ਹੈ ਅਤੇ ਦੋਆਬੇ ਖੇਤਰ ਦੇ ਬਿਸਤ ਦੁਆਬ ਹਿੱਸੇ ਵਿੱਚ ਪੈਂਦਾ ਹੈ। ਹੁਸ਼ਿਆਰਪੁਰ ਉੱਤਰੀ-ਚੜ੍ਹਦੇ ਪਾਸੇ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਅਤੇ ਊਨਾ ਜ਼ਿਲ੍ਹੇ ਨਾਲ਼ ਲੱਗਦਾ ਹੈ। ਦੱਖਣੀ-ਲਹਿੰਦੇ ਵੱਲ ਸ਼ਹੀਦ ਭਗਤ ਸਿੰਘ ਨਗਰ, ਜਲੰਧਰ ਜ਼ਿਲ੍ਹਾ ਅਤੇ ਕਪੂਰਥਲਾ, ਅਤੇ ਉੱਤਰੀ-ਲਹਿੰਦੇ ਵੱਲ ਗੁਰਦਾਸਪੁਰ ਨਾਲ਼ ਲੱਗਦਾ ਹੈ।

ਅਬਾਦੀ-ਅੰਕੜੇ[ਸੋਧੋ]

2011 ਦੀ ਮਰਦਮਸ਼ੁਮਾਰੀ ਦੇ ਹਿਸਾਬ ਨਾਲ਼ ਹੁਸ਼ਿਆਰਪੁਰ ਸ਼ਹਿਰ ਦੀ ਅਬਾਦੀ 168,443 ਹੈ, ਜਿਹਦੇ ਵਿੱਚੋਂ 88,290 ਭਾਈ ਅਤੇ 80,153 ਔਰਤਾਂ ਹਨ। ਹੁਸ਼ਿਆਰਪੁਰ ਸ਼ਹਿਰ ਦੀ ਸਾਖਰਤਾ 2011 ਦੇ ਹਿਸਾਬ ਨਾਲ਼ 89.11 ਫ਼ੀਸਦ ਹੈ।

ਜੇ ਧਰਮ ਦੀ ਗੱਲ ਕਰੀਏ ਤਾਂ, ਹਿੰਦੂ ਲੋਕ ਹੁਸ਼ਿਆਰਪੁਰ ਵਿੱਚ ਬਹੁ-ਗਿਣਤੀ ਵਿੱਚ ਹਨ, ਜਿਹੜੇ ਕੀ ਕੁੱਲ ਅਬਾਦੀ ਦਾ 75.67 ਫ਼ੀਸਦ ਹਨ, ਦੂਜੇ ਨੰਬਰ 'ਤੇ ਸਿੱਖ ਹਨ ਜਿਹੜੇ ਕੀ ਅਬਾਦੀ ਦਾ 21.45 ਫ਼ੀਸਦ ਬਣਦੇ ਹਨ। ਹੁਸ਼ਿਆਰਪੁਰ ਸ਼ਹਿਰ ਵਿੱਚ 0.93 ਫ਼ੀਸਦ ਜੈਨ ਧਰਮ ਨਾਲ਼ ਵਾਸਤਾ ਰੱਖਣ ਵਾਲੇ ਲੋਕ ਅਤੇ 0.78 ਫ਼ੀਸਦ ਮੁਸਲਮਾਨ ਰਹਿੰਦੇ ਹਨ।

2011 ਦੀ ਮਰਦਮਸ਼ੁਮਾਰੀ ਦੇ ਹਿਸਾਬ ਨਾਲ਼ ਹੁਸ਼ਿਆਰਪੁਰ ਸ਼ਹਿਰ ਵਿੱਚ 85.40 ਫ਼ੀਸਦ ਸਾਖਰਤ ਪੁਰਸ਼ ਹਨ ਅਤੇ 80.80 ਫ਼ੀਸਦ ਸਾਖਰਤ ਔਰਤਾਂ ਹਨ। ਹੁਸ਼ਿਆਰਪੁਰ ਸ਼ਹਿਰ ਦੀ 10 ਫ਼ੀਸਦ ਅਬਾਦੀ 11 ਵਰ੍ਹਿਆਂ ਤੋਂ ਛੋਟੀ ਹੈ।

• 1000 ਪੁਰਸ਼ਾਂ ਦੇ ਮੁਕਾਬਲੇ ਔਰਤਾਂ: 962

• ਅਬਾਦੀ ਘਣਤਾ (ਪ੍ਰਤੀ ਵਰਗ ਕਿਲੋਮੀਟਰ): 396

• ਅਬਾਦੀ ਵਿੱਚ ਵਾਧਾ (2001-2011): 7.1 ਫ਼ੀਸਦ

• 1000 ਛੋਟੇ ਮੁੰਡਿਆਂ ਦੇ ਮੁਕਾਬਲੇ ਛੋਟੀਆਂ ਕੁੜੀਆਂ (0-6 ਦੇ ਗੱਭੇ): 859