ਢੱਡਾ ਲਹਿਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਢੱਡਾ ਲਹਿਣਾ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਜਲੰਧਰ
ਬਲਾਕਨਕੋਦਰ
ਉੱਚਾਈ
185 m (607 ft)
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਜਲੰਧਰ

ਢੱਡਾ ਲਹਿਣਾ ਭਾਰਤੀ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਬਲਾਕ ਨਕੋਦਰ ਦਾ ਇੱਕ ਪਿੰਡ ਹੈ।[1]

ਹਵਾਲੇ[ਸੋਧੋ]

ਇਸ ਨੂੰ ਢੱਡਾ ਮੁਸਲਮਾਨ ਵੀ ਕਹਿੰਦੇ ਹਨ ਕਿਉਂਕਿ ਦੇਸ ਦੀ ਵੰਡ ਤੋਂ ਪਹਿਲਾਂ ਇਸ ਪਿੰਡ ਵਿੱਚ ਬਹੁ-ਗਿਣਤੀ ਮੁਸਲਮਾਨ ਪੰਜਾਬੀਆਂ ਦੀ ਸੀ ਅਤੇ ਨਾਲ਼ ਲੱਗਦੇ ਹੋਰ ਪੰਜ ਢੱਡਿਆਂ ਦੇ ਮੁਸਲਮਾਨਾਂ ਲਈ ਸਾਂਝਾ ਕਬਰਨਸਤਾਨ , ਮਸੀਤ ਅਤੇ ਤਕੀਆ ਵੀ ਇਸੇ ਹੀ ਪਿੰਡ ਵਿੱਚ ਸੀ। ਦੇਸ ਵੰਡ ਤੋਂ ਬਾਅਦ ਸਾਰੇ ਮੁਸਲਮਾਨ ਇਸ ਪਿੰਡ ਵਿੱਚੋਂ ਸ਼ਿਰਕਤ ਕਰ ਗਏ ਸਨ ਅਤੇ ਉਨ੍ਹਾਂ ਦੀ ਜਗ੍ਹਾ `ਤੇ ਸੱਤ-ਅੱਠ ਘਰ ਸਿੱਖ ਪਰਿਵਾਰਾਂ ਦੇ ਆਣ ਕੇ ਵੱਸ ਗਏ ਸਨ ਜਿਨ੍ਹਾਂ ਦਾ ਪਿਛੋਕੜ ਅੰਮ੍ਰਿਤਸਰ ਹੈ ਅਤੇ ਇਨ੍ਹਾਂ `ਚੋਂ ਵੱਡਾ ਪਰਿਵਾਰ ਅੰਮ੍ਰਿਤਸਰ (ਹੁਣ ਤਰਨ ਤਾਰਨ) ਦੇ ਪਿੰਡ ਸੇਰੋਂ ਨਾਲ਼ ਸਬੰਧਤ ਸੀ। ਇਸਤੋਂ ਇਲਾਵਾ ਸੂਰਵਿੰਡ ਤੋਂ ਇੱਕ ਪਰਿਵਾਰ, ਪੱਟੀ ਤੋਂ ਇੱਕ ਮਿਸਤਰੀ ਪਰਿਵਾਰ ਅਤੇ ਪੱਟੀ ਲਾਗਿਉਂ ਹੀ ਤਿੰਨ ਹੋਰ ਪਰਿਵਾਰ ਵੀ ਏਥੇ ਆ ਕੇ ਵੱਸ ਗਏ ਸਨ ਜੋ ਸਾਰੇ ਦੇ ਸਾਰੇ ਖੇਤੀ ਧੰਦੇ ਨਾਲ਼ ਸਬੰਧਤ ਸਨ। ਇੱਕ ਛੋਟਾ ਜਿਹਾ ਪਿੰਡ ਹੋਣ ਦੇ ਬਾਵਜੂਦ ਖਹਿਰਾ ਪਰਿਵਾਰ `ਚੋਂ ਨਰਜੀਤ ਖਹਿਰਾ ਪੰਜਾਬੀ ਦੇ ਨਾਮਵਰ ਸ਼ਾਇਰ ਸਨ ਅਤੇ ਲਾਇਲਪੁਰ ਖ਼ਾਲਸਾ ਕਾਲਿਸ ਜਲੰਧਰ ਲੰਮਾ ਸਮਾਂ ਪੜ੍ਹਾਉਂਦੇ ਰਹੇ ਸਨ। ਉਨ੍ਹਾਂ ਦਾ ਭਤੀਜਾ ਨਾਟਕਕਾਰ, ਕਾਲਮਨਵੀਸ ਅਤੇ ਸ਼ਾਇਰ ਕੁਲਵਿੰਦਰ ਖਹਿਰਾ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਰਹਿ ਰਿਹਾ ਹੈ। ਦੇਸ ਵੰਡ ਤੋਂ ਬਾਅਦ ਆ ਕੇ ਵਸੇ ਬਹੁਤੇ ਪਰਿਵਾਰ ਪਰਵਾਸ ਦੀ ਦੌੜ ਵਿੱਚ ਇੱਕ ਵਾਰ ਫਿਰ ਇਸ ਪਿੰਡ ਤੋਂ ਕੂਚ ਕਰ ਗਏ ਹਨ ਅਤੇ ਇਹ ਪਿੰਡ ਹੋਰ ਵੀ ਛੋਟਾ ਹੋ ਕੇ ਰਹਿ ਗਿਆ ਹੈ।

ਇਹ ਪਿੰਡ ਕਵੀ ਗੁਰਦਿੱਤ ਸਿੰਘ ਕੁੰਦਨ ਦੇ ਪਿੰਡ ਕਾਂਗਣਾ ਤੋਂ ਕੋਈ 4 ਕੁ ਕਿਲੋਮੀਟਰ ਦੀ ਦੂਰੀ `ਤੇ ਸਥਿਤ ਹੈ।