ਤਮਸ (ਨਾਵਲ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਤਮਸ  
[[File:तमस.jpg]]
ਲੇਖਕਭੀਸ਼ਮ ਸਾਹਨੀ
ਮੂਲ ਸਿਰਲੇਖतमस
ਭਾਸ਼ਾਹਿੰਦੀ
ਵਿਸ਼ਾ1947 ਦੀ ਭਾਰਤ ਦੀ ਵੰਡ ਅਤੇ ਫਿਰਕਾਪ੍ਰਸਤੀ
ਵਿਧਾਨਾਵਲ
ਪ੍ਰਕਾਸ਼ਕਰਾਜਕਮਲ ਪ੍ਰਕਾਸ਼ਨ,ਦਿੱਲੀ
ਪੰਨੇ253
ਆਈ.ਐੱਸ.ਬੀ.ਐੱਨ.81-267-0543-4

ਤਮਸ (ਹਿੰਦੀ:तमस) ਭੀਸ਼ਮ ਸਾਹਨੀ ਦਾ ਸਭ ਤੋਂ ਪ੍ਰਸਿੱਧ ਨਾਵਲ ਹੈ। ਇਸ ਨਾਵਲ ਨਾਲ ਲੇਖਕ ਸਾਹਿਤ ਜਗਤ ਵਿੱਚ ਬਹੁਤ ਹਰਮਨ ਪਿਆਰਾ ਹੋਇਆ ਸੀ। ਤਮਸ ਨੂੰ 1975 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਵੀ ਮਿਲਿਆ ਸੀ।[1] ਇਸ ਉੱਤੇ 1986 ਵਿੱਚ ਗੋਵਿੰਦ ਨਿਹਲਾਨੀ ਨੇ ਦੂਰਦਰਸ਼ਨ ਧਾਰਾਵਾਹਿਕ ਅਤੇ ਇੱਕ ਫਿਲਮ [1] ਬਣਾਈ ਸੀ।[2]

ਤਮਸ ਦੀ ਇਸਦੀ ਕਹਾਣੀ 1946-47 ਦੀ ਹੈ। ਉਸ ਸਮੇਂ ਵਿੱਚ ਪੰਜਾਬ ਦੇ ਇੱਕ ਜਿਲ੍ਹੇ ਨੂੰ ਪਰਿਵੇਸ਼ ਵਜੋਂ ਲਿਆ ਗਿਆ ਹੈ। ‘ਤਮਸ’ ਦਾ ਪ੍ਰਕਾਸ਼ਨ 1973 ਵਿੱਚ ਹੋਇਆ। ਅਰਥਾਤ, ‘ਤਮਸ’ ਆਪਣੇ ਪ੍ਰਕਾਸ਼ਨ ਤੋਂ ਲੱਗਭੱਗ ਤੀਹ ਸਾਲ ਪਹਿਲਾਂ ਦੀ ਘਟਨਾ ਨੂੰ ਗਲਪ ਵਿੱਚ ਬਦਲਦਾ ਹੈ। ਤਮਸ ਕੇਵਲ ਪੰਜ ਦਿਨਾਂ ਦੀ ਕਹਾਣੀ ਨੂੰ ਲੈ ਕੇ ਬੁਣਿਆ ਗਿਆ ਨਾਵਲ ਹੈ। ਪਰ ਕਥਾ ਵਿੱਚ ਜੋ ਪ੍ਰਸੰਗ ਅਤੇ ਸਿੱਟੇ ਉਭਰਦੇ ਹਨ, ਉਸ ਤੋਂ ਇਹ ਪੰਜ ਦਿਨ ਦੀ ਕਥਾ ਨਾ ਹੋਕੇ ਵੀਹਵੀਂ ਸਦੀ ਦੇ ਹਿੰਦੁਸਤਾਨ ਦੇ ਹੁਣ ਤੱਕ ਦੇ ਲਗਪਗ ਸੌ ਸਾਲਾਂ ਦੀ ਕਥਾ ਹੋ ਜਾਂਦੀ ਹੈ। ਇੰਜ ਸੰਪੂਰਣ ਕਥਾਵਸਤੂ ਦੋ ਖੰਡਾਂ ਵਿੱਚ ਵੰਡੀ ਹੋਈ ਹੈ। ਪਹਿਲੇ ਖੰਡ ਵਿੱਚ ਕੁਲ ਤੇਰਾਂ ਪ੍ਰਕਰਣ ਹਨ। ਦੂਜਾ ਖੰਡ ਪਿੰਡ ਉੱਤੇ ਕੇਂਦਰਿਤ ਹੈ। ਤਮਸ ਨਾਵਲ ਦਾ ਰਚਨਾਤਮਕ ਸੰਗਠਨ ਕਲਾਤਮਕ ਸੰਧਾਨ ਦੀ ਦ੍ਰਿਸ਼ਟੀ ਤੋਂ ਪ੍ਰਸੰਸਾਯੋਗ ਹੈ। ਇਸ ਵਿੱਚਲੇ ਸੰਵਾਦ ਅਤੇ ਨਾਟਕੀ ਤੱਤ ਪ੍ਰਭਾਵਕਾਰੀ ਹਨ। ਭਾਸ਼ਾ ਹਿੰਦੀ, ਉਰਦੂ, ਪੰਜਾਬੀ ਅਤੇ ਅੰਗਰੇਜ਼ੀ ਦੇ ਮਿਸ਼ਰਤ ਰੂਪ ਵਾਲੀ ਹੈ। ਭਾਸ਼ਾਈ ਅਨੁਸ਼ਾਸਨ ਕਥਾ ਦੇ ਪ੍ਰਭਾਵ ਨੂੰ ਡੂੰਘਾਈ ਪ੍ਰਦਾਨ ਕਰਦਾ ਹੈ। ਨਾਲ ਹੀ ਕਥਾ ਦੇ ਅਨੁਸਾਰੀ ਵਰਣਨਾਤਮਿਕ, ਮਨੋਵਿਸ਼ੇਸ਼ਣਾਤਮਕ ਅਤੇ ਵਿਸ਼ੇਸ਼ਣਾਤਮਕ ਸ਼ੈਲੀ ਦਾ ਪ੍ਰਯੋਗ ਸਿਰਜਕ ਦੇ ਸ਼ਿਲਪ ਕੌਸ਼ਲ ਨੂੰ ਪਰਗਟ ਕਰਦਾ ਹੈ।[3]

ਆਜ਼ਾਦੀ ਤੋਂ ਠੀਕ ਪਹਿਲਾਂ ਫਿਰਕੂ ਪਾਸ਼ਵਿਕਤਾ ਦਾ ਜੋ ਨੰਗਾ ਨਾਚ ਇਸ ਦੇਸ਼ ਵਿੱਚ ਨੱਚਿਆ ਗਿਆ ਸੀ, ਉਸਦਾ ਗੂੜ੍ਹ ਚਿਤਰਣ ਭੀਸ਼ਮ ਸਾਹਨੀ ਨੇ ਇਸ ਨਾਵਲ ਵਿੱਚ ਕੀਤਾ ਹੈ। ਭਾਰਤ ਵਿੱਚ ਫਿਰਕਾ-ਪ੍ਰਸਤੀ ਦੀ ਸਮੱਸਿਆ ਚਿਰਾਂ ਪੁਰਾਣੀ ਹੈ ਅਤੇ ਇਸਦੇ ਦੈਂਤਨੁਮਾ ਪੰਜਿਆਂ ਤੋਂ ਅਜੇ ਤੱਕ ਇਸ ਦੇਸ਼ ਦੀ ਮੁਕਤੀ ਨਹੀਂ ਹੋਈ ਹੈ। ਆਜ਼ਾਦੀ ਤੋਂ ਪਹਿਲਾਂ ਵਿਦੇਸ਼ੀ ਸ਼ਾਸਕਾਂ ਨੇ ਇੱਥੇ ਆਪਣੇ ਪੈਰ ਮਜਬੂਤ ਕਰਨ ਲਈ ਇਸ ਸਮੱਸਿਆ ਨੂੰ ਹਥਕੰਡਾ ਬਣਾਇਆ ਸੀ ਅਤੇ ਫਿਰਕੂ ਬੀਜ ਬੀਜੇ ਸਨ ਜਿਨ੍ਹਾਂ ਦੇ ਰੁੱਖ ਬਣਨ ਦੀ ਕਥਾ ਦਾ ਬਿਰਤਾਂਤ ਇਸ ਨਾਵਲ ਵਿੱਚ ਦਰਜ ਕੀਤਾ ਗਿਆ ਹੈ।[4] ਆਜ਼ਾਦੀ ਦੇ ਬਾਅਦ ਸਾਡੇ ਦੇਸ਼ ਦੇ ਕੁੱਝ ਰਾਜਨੀਤਕ ਦਲ ਇਸਦਾ ਘਿਨਾਉਣਾ ਇਸਤੇਮਾਲ ਕਰ ਰਹੇ ਹਨ। ਅਤੇ ਇਸ ਦੌਰਾਨ ਜੋ ਤਬਾਹੀ ਹੁੰਦੀ ਹੈ ਉਸਦਾ ਸ਼ਿਕਾਰ ਬਣਦੇ ਰਹੇ ਹਨ ਉਹ ਨਿਰਦੋਸ਼ ਅਤੇ ਗਰੀਬ ਲੋਕ ਜੋ ਨਾ ਹਿੰਦੂ ਹਨ, ਨਾ ਮੁਸਲਮਾਨ ਸਗੋਂ ਸਿਰਫ ਇਨਸਾਨ ਹਨ। ਭੀਸ਼ਮ ਸਾਹਨੀ ਨੇ ਆਜ਼ਾਦੀ ਤੋਂ ਪਹਿਲਾਂ ਹੋਏ ਫਿਰਕੂ ਦੰਗਿਆਂ ਨੂੰ ਆਧਾਰ ਬਣਾਕੇ ਇਸ ਸਮੱਸਿਆ ਦਾ ਸੂਖਮ ਵਿਸ਼ਲੇਸ਼ਣ ਕੀਤਾ ਹੈ ਅਤੇ ਉਨ੍ਹਾਂ ਮਨੋਬਿਰਤੀਆਂ ਨੂੰ ਉਘਾੜ ਕੇ ਸਾਹਮਣੇ ਰੱਖਿਆ ਹੈ ਜੋ ਆਪਣੀਆਂ ਇੱਲਤਾਂ ਦਾ ਨਤੀਜਾ ਜਨਸਾਧਾਰਣ ਨੂੰ ਭੋਗਣ ਲਈ ਮਜ਼ਬੂਰ ਕਰਦੀਆਂ ਹਨ।[5]

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]

  1. "भीष्म साहनी का अंतिम संस्कार" (पीएचपी). बीबीसी.  Unknown parameter |accessmonthday= ignored (help)
  2. "गोविंद निहलानी एनिमेशन के मैदान में" (एचटीएम). वेबदुनिया. 
  3. "भीष्म साहनी का तमस" (पीएचपी). ताप्तीलोक.  Unknown parameter |accessmonthday= ignored (help)
  4. Yathārthavāda - Shiv Kumar Misra -Page 116 - 1975
  5. "तमस" (पीएचपी). भारतीय साहित्य संग्रह.