ਸਮੱਗਰੀ 'ਤੇ ਜਾਓ

ਤਮਾਰਾ ਕਰਸਾਵਿਨਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਤਮਾਰਾ ਕਰਸਾਵਿਨਾ
ਤਮਾਰਾ ਕਰਸਾਵਿਨਾ (c. 1912)
ਜਨਮ
ਤਮਾਰਾ ਪਲਾਤੋਨੋਵਨਾ ਕਰਸਾਵਿਨਾ

10 ਮਾਰਚ 1885
ਮੌਤ26 ਮਈ 1978(1978-05-26) (ਉਮਰ 93)
ਪੇਸ਼ਾਬੈਲੇ ਡਾਂਸਰ
ਬੱਚੇ1

ਤਮਾਰਾ ਪਲਾਤੋਨੋਵਨਾ ਕਰਸਾਵਿਨਾ (ਰੂਸੀ: Тама́ра Плато́новна Карса́вина, 10 ਮਾਰਚ 1885 – 26 ਮਈ 1978) ਇੱਕ ਰੂਸੀ ਪ੍ਰੀਮਾ ਬੈਲੇਰੀਨਾ ਸੀ, ਜੋ ਆਪਣੀ ਸੁੰਦਰਤਾ ਲਈ ਮਸ਼ਹੂਰ ਸੀ, ਜੋ ਇੰਪੀਰੀਅਲ ਰਸ਼ੀਅਨ ਬੈਲੇ ਦੀ ਮੁੱਖ ਕਲਾਕਾਰ ਸੀ ਅਤੇ ਬਾਅਦ ਵਿੱਚ ਸਰਗੇਈ ਡਿਆਗੀਲੇਵ ਦੇ ਬੈਲੇਟਸ ਰਸਸ ਦੀ ਇੱਕ ਪ੍ਰਮੁੱਖ ਕਲਾਕਾਰ ਸੀ। ਲੰਡਨ ਦੇ ਹੈਮਪਸਟੇਡ ਵਿਖੇ ਬ੍ਰਿਟੇਨ ਵਿੱਚ ਸੈਟਲ ਹੋਣ ਤੋਂ ਬਾਅਦ, ਉਸਨੇ ਬੈਲੇ ਨੂੰ ਪੇਸ਼ੇਵਰ ਤੌਰ ਤੇ ਸਿਖਾਉਣਾ ਸ਼ੁਰੂ ਕੀਤਾ ਅਤੇ ਆਧੁਨਿਕ ਬ੍ਰਿਟਿਸ਼ ਬੈਲੇ ਦੇ ਸੰਸਥਾਪਕਾਂ ਵਿੱਚੋਂ ਇੱਕ ਵਜੋਂ ਮਾਨਤਾ ਪ੍ਰਾਪਤ ਕੀਤੀ। ਉਸਨੇ ਰਾਇਲ ਬੈਲੇ ਦੀ ਸਥਾਪਨਾ ਵਿੱਚ ਸਹਾਇਤਾ ਕੀਤੀ ਅਤੇ ਰਾਇਲ ਅਕੈਡਮੀ ਆਫ ਡਾਂਸ ਦੀ ਇੱਕ ਬਾਨੀ ਮੈਂਬਰ ਸੀ, ਜੋ ਕਿ ਹੁਣ ਵਿਸ਼ਵ ਦੀ ਸਭ ਤੋਂ ਵੱਡੀ ਡਾਂਸ-ਸਿਖਾਉਣ ਵਾਲੀ ਸੰਸਥਾ ਹੈ।

ਪਰਿਵਾਰ ਅਤੇ ਸ਼ੁਰੂਆਤੀ ਜੀਵਨ

[ਸੋਧੋ]

ਤਮਾਰਾ ਕਰਸਾਵਿਨਾ ਦਾ ਜਨਮ ਸੇਂਟ ਪੀਟਰਸਬਰਗ ਵਿੱਚ ਹੋਇਆ ਸੀ, ਜੋ ਪਲੈਤੋਨ ਕੌਨਸਤਾਂਤੀਨੋਵਿਚ ਕਰਸਾਵਿਨ ਅਤੇ ਉਸਦੀ ਪਤਨੀ, ਅੰਨਾ ਆਈਓਸੀਫੋਵਨਾ (ਪਹਿਲਾਂ ਖੋਮਿਆਕੋਵਾ) ਦੀ ਧੀ ਸੀ।[1] ਇੱਕ ਪ੍ਰਿੰਸੀਪਲ ਡਾਂਸਰ ਅਤੇ ਇੰਪੀਰੀਅਲ ਬੈਲੇ ਨਾਲ ਮਾਈਮ, ਪਲਾਤੋਨ ਇੰਪੀਰੀਅਲ ਬੈਲੇ ਸਕੂਲ (ਵੈਗਨੋਵਾ ਬੈਲੇ ਅਕੈਡਮੀ) ਵਿੱਚ ਇੱਕ ਇੰਸਟ੍ਰਕਟਰ ਵਜੋਂ ਵੀ ਕੰਮ ਕੀਤਾ ਸੀ। ਉਹ ਮਿਸ਼ੇਲ ਫੋਕਿਨ, ਇੱਕ ਭਵਿੱਖ ਵਿੱਚ ਨਾਚ ਭਾਈਵਾਲ ਅਤੇ ਆਪਣੀ ਧੀ ਦੇ ਪ੍ਰੇਮੀ ਨੂੰ ਆਪਣੇ ਵਿਦਿਆਰਥੀਆਂ ਵਿੱਚ ਗਿਣਦਾ ਸੀ।

ਕਰਸਾਵਿਨਾ ਦਾ ਵੱਡਾ ਭਰਾ ਲਿਓ ਪਲਤੋਨੋਵਿਚ ਕਰਸਾਵਿਨਾ (1882–1952) ਇੱਕ ਧਾਰਮਿਕ ਦਾਰਸ਼ਨਿਕ ਅਤੇ ਮੱਧਯੁਗੀ ਇਤਿਹਾਸਕਾਰ ਬਣਿਆ। ਉਸਦੀ ਭਤੀਜੀ, ਮਾਰੀਆਨਾ ਕਰਸਾਵਿਨਾ (1910-1993), ਨੇ ਯੂਰਪੀਅਨ ਲੇਖਕ ਅਤੇ ਕਲਾਤਮਕ ਸਰਪ੍ਰਸਤ ਪਿਓਤਰ ਸੁਵਚਿੰਸਕੀ ਨਾਲ ਵਿਆਹ ਕਰਵਾ ਲਿਆ। ਆਪਣੀ ਮਾਤਾ ਦੇ ਜ਼ਰੀਏ, ਕਰਸਾਵਿਨਾ ਧਾਰਮਿਕ ਕਵੀ ਅਤੇ ਸਲਾਵੋਫਾਈਲ ਲਹਿਰ ਦੇ ਸਹਿ-ਬਾਨੀ ਅਲੈਕਸੀ ਖੋਮਿਆਕੋਵਾ ਨਾਲ ਸੰਬੰਧਿਤ ਸੀ।

ਕਰਸਾਵੀਨਾ ਦਾ ਪਿਤਾ ਕਦੇ ਅਧਿਆਪਕ ਅਤੇ ਕੋਰੀਓਗ੍ਰਾਫਰ ਮਾਰੀਅਸ ਪੇਟੀਪਾ, ਦਾ ਮਨਪਸੰਦ ਵਿਦਿਆਰਥੀ ਸੀ, ਪਰ ਬਾਅਦ ਦੇ ਸਾਲਾਂ ਵਿੱਚ ਉਨ੍ਹਾਂ ਦਾ ਰਿਸ਼ਤਾ ਵਿਗੜ ਗਿਆ। ਕਰਸਾਵਿਨਾ ਨੂੰ ਸ਼ੱਕ ਸੀ ਕਿ ਪੇਟੀਪਾ ਉਸ “ਰਾਜਸੀ ਸਾਜ਼ਸ਼” ਪਿੱਛੇ ਸੀ ਜਿਸ ਦੇ ਨਤੀਜੇ ਵਜੋਂ ਉਸ ਦੇ ਪਿਤਾ ਨੂੰ ਛੇਤੀ ਰਿਟਾਇਰਮੈਂਟ ਲਈ ਮਜਬੂਰ ਕੀਤਾ ਗਿਆ ਸੀ। ਹਾਲਾਂਕਿ ਪਲੈਤੋਨ ਨੇ ਇੰਪੀਰੀਅਲ ਬੈਲੇ ਸਕੂਲ ਵਿੱਚ ਪੜ੍ਹਾਉਣਾ ਜਾਰੀ ਰੱਖਿਆ ਅਤੇ ਕੁਝ ਨਿੱਜੀ ਵਿਦਿਆਰਥੀਆਂ ਨੂੰ ਵੀ ਆਪਣੇ ਕੋਲ ਰੱਖ ਲਿਆ, ਪਰ ਇਸ ਕੌੜੇ ਤਜਰਬੇ ਤੋਂ ਉਹ ਨਿਰਾਸ਼ ਹੋ ਗਿਆ ਸੀ।

ਕਰਸਾਵਿਨਾ ਨੇ ਬਾਅਦ ਵਿੱਚ ਲਿਖਿਆ:

ਮੈਂ ਸੋਚਦੀ ਹਾਂ ਕਿ ਉਨ੍ਹਾਂ ਦੇ ਹੰਕਾਰ ਨੂੰ ਠੇਸ ਉਨ੍ਹਾਂ ਲਈ ਵਿੱਤੀ ਨੁਕਸਾਨ ਨਾਲੋਂ ਵਧੇਰੇ ਵੱਡੀ ਸੱਟ ਸੀ। ਆਖਰਕਾਰ, ਅਸੀਂ ਹਮੇਸ਼ਾ ਮੁਸ਼ਕਲ ਨਾਲ ਗੁਜ਼ਾਰਾ ਕਰਦੇ ਰਹੇ ਸੀ, ਕਦੇ ਅੱਗੇ ਬਾਰੇ ਨਹੀਂ ਸੋਚਦੇ ਸੀ, ਖਰਚਣ ਲਈ ਕੁਝ ਹੁੰਦਾ ਉਸ ਸਮੇਂ ਵਧੇਰੇ ਖਰਚ ਕਰਦੇ ਸੀ, ਜਦੋਂ ਨਹੀਂ ਸੀ ਕਿਸੇ ਤਰਾਂ ਸਾਰ ਲੈਂਦੇ ਸੀ। ਪਿਤਾ ਜੀ ਕੋਲ ਆਪਣੇ ਨਾਲ ਦੇ ਹੋਰ ਕਲਾਕਾਰਾਂ ਵਾਂਗ ਦੂਜੀ ਸੇਵਾ ਲਈ ਰੱਖੇ ਜਾਣ ਦੀ ਉਮੀਦ ਕਰਨ ਦਾ ਕਾਰਨ ਸੀ। ਸਟੇਜ ਨਾਲੋਂ ਜੁਦਾ ਹੋਣ ਕਾਰਨ ਉਸ ਦੇ ਦਿਲ ਨੂੰ ਦੁਖ ਪਹੁੰਚਿਆ ਸੀ।[2]

ਹਵਾਲੇ

[ਸੋਧੋ]
  1. Horowitz, Dawn Lille. Michel Fokine, New York: Twayne Publishers, 1985: p. 4.
  2. Karsavina, Theatre Street (2nd edition), p.25.