ਤਰਾਸ ਬੁਲਬਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਤਾਰਾਸ ਬੁਲਬਾ  
[[File:
ਨਿਕੋਲਾਈ ਗੋਗੋਲ ਦੀ 200 ਵੀਂ ਵਰ੍ਹੇਗੰਢ ਨੂੰ ਸਮਰਪਿਤ 2009 ਵਿੱਚ ਜਾਰੀ ਕੀਤੀ ਰੂਸੀ ਡਾਕ ਟਿਕਟ ਵਿੱਚ ਤਾਰਾਸ ਬੁਲਬਾ ਦੀਪਹਿਲੀ ਛਾਪ ਦੀ ਕਵਰ ਫੋਟੋ ਹੈ।
]]
ਲੇਖਕਨਿਕੋਲਾਈ ਗੋਗੋਲ
ਮੂਲ ਸਿਰਲੇਖТарас Бульба
ਭਾਸ਼ਾਰੂਸੀ
ਵਿਧਾਇਤਹਾਸਕ, ਛੋਟਾ ਨਾਵਲ

ਤਾਰਾਸ ਬੁਲਬਾ (ਰੂਸੀ: Тара́с Бу́льба, ਯੂਕਰੇਨੀ: Tarás Búl'ba) ਰੂਸੀ ਲੇਖਕ ਨਿਕੋਲਾਈ ਗੋਗੋਲ ਦਾ ਇੱਕ ਛੋਟਾ ਨਾਵਲ ਹੈ। ਇਹ 1835 ਵਿੱਚ ਰੂਸੀ ਭਾਸ਼ਾ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ। ਕਹਾਣੀ ਦਾ ਸਥਾਨ ਯੂਕਰੇਨੀ ਸਟੈਪੀ ਹੈ, "ਤਾਰਾਸ ਬੁਲਬਾ" ਕੱਸਾਕ ਯੋਧਿਆਂ ਦੀਆਂ ਜ਼ਿੰਦਗੀਆਂ ਦੀ ਇੱਕ ਮਹਾਂਕਾਵਿਕ ਕਹਾਣੀ ਹੈ।[1] ਇਸ ਦੇ ਮੁੱਖ ਪਾਤਰ ਤਾਰਾਸ ਬਲਬਾ ਦਾ ਛੋਟਾ ਪੁੱਤਰ, ਇੱਕ ਹੁਸੀਨ ਕੁੜੀ ਦੇ ਪ੍ਰੇਮ ਕਰਕੇ ਦੁਸ਼ਮਣਾਂ ਨਾਲ ਰਲ ਜਾਂਦਾ ਹੈ ਅਤੇ ਆਪਣੀ ਹੀ ਫੌਜ ਦੇ ਵਿਰੁੱਧ ਲੜਦਾ ਹੈ ਤਾਂ ਤਾਰਾਸ ਬੁਲਬਾ ਆਪਣੇ ਪੁੱਤਰ ਨੂੰ ਖੁਦ ਆਪ ਮਾਰਦਾ ਹੈ।

ਕਥਾਨਕ[ਸੋਧੋ]

ਤਾਰਾਸ ਬੁਲਬਾ ਦੇ ਦੋ ਪੁੱਤਰ ਕਿਯੇਵ ਵਿੱਚ ਰਾਇਲ ਸੈਮੀਨਰੀ ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਾਪਸ ਆਉਂਦੇ ਤਾਂ ਉਨ੍ਹਾਂ ਦਾ ਪਿਤਾ ਉਨ੍ਹਾਂ ਦੇ ਮਠ ਵਾਲੇ ਕੱਪੜਿਆਂ ਦਾ ਮਜ਼ਾਕ ਉਡਾਉਂਦਾ ਹੈ। ਦੋਹਾਂ ਭਰਾਵਾਂ ਵਿੱਚੋਂ ਵੱਡਾ ਓਸਤਾਪ, ਇਸ ਮਜ਼ਾਕ ਨੂੰ ਬਰਦਾਸ਼ਤ ਨਹੀਂ ਕਰਦਾ ਅਤੇ ਅਪਮਾਨ ਦਾ ਬਦਲਾ ਲੈਣ ਲਈ ਤੱਤਪਰ ਹੈ। ਅਤੇ ਪਿਤਾ ਅਤੇ ਪੁੱਤਰ ਵਿੱਚ ਝੜਪ ਹੁੰਦੀ ਹੈ। ਘਸੁੰਨਬਾਜ਼ੀ ਦੌਰਾਨ ਤਾਰਾਸ ਨੂੰ ਅਹਿਸਾਸ ਹੁੰਦਾ ਹੈ ਕਿ ਓਸਤਾਪ ਇੱਕ ਚੰਗਾ ਯੋਧਾ ਸਾਬਤ ਹੋਵੇਗਾ। ਉਹ ਉਸ ਨੂੰ ਆਪਣੀ ਹਿੱਕ ਨਾਲ ਲਾ ਲੈਂਦਾ ਹੈ। ਪਿਤਾ ਆਪਣੇ ਛੋਟੇ ਪੁੱਤਰ ਆਂਦਰੀ ਦੀ ਕਾਬਲੀਅਤ ਨੂੰ ਵੀ ਸਮਝਣਾ ਚਾਹੁੰਦਾ ਸੀ, ਪਰ ਉਸਦੀ ਪਤਨੀ ਉਸ ਨੂੰ ਬਚਾਉਂਦੀ ਹੈ। ਤਾਰਾਸ ਐਲਾਨ ਕਰਦਾ ਹੈ ਕਿ ਇੱਕ ਹਫਤੇ ਵਿੱਚ ਉਹ ਉਨ੍ਹਾਂ ਨੂੰ ਸੇਚ ਭੇਜ ਦੇਵੇਗਾ, ਜਿੱਥੇ ਉਹ ਆਪਣੀ ਕਿਤਾਬੀ ਸਿੱਖ਼ਿਆ ਨੂੰ ਭੁੱਲ ਜਾਣਗੇ ਅਤੇ ਅਸਲ ਕੱਸਾਕ ਬਣ ਜਾਣਗੇ। ਉਸ ਦੀ ਪਤਨੀ ਰੋਂਦੀ ਹੋਈ ਸ਼ਿਕਾਇਤ ਕਰਦੀ ਹੈ ਕਿ ਉਨ੍ਹਾਂ ਦੀ ਲੰਮੀ ਗ਼ੈਰ-ਹਾਜ਼ਰੀ ਤੋਂ ਬਾਅਦ ਉਸ ਨੂੰ ਚੰਗੀ ਤਰਾਂ ਦੇਖਣ ਦਾ ਸਮਾਂ ਵੀ ਨਹੀਂ ਮਿਲਿਆ, ਤਾਂ ਉਸ ਨੇ ਉਸ ਨੂੰ ਇਹ ਕਹਿ ਕੇ ਚੁੱਪ ਕਰਾ ਦਿੰਦਾ ਹੈ ਕਿ ਕੱਸਾਕਾਂ ਨੂੰ ਔਰਤਾਂ ਦੀ ਲੋੜ ਨਹੀਂ ਹੁੰਦੀ। ਫਿਰ, ਸ਼ਰਾਬੀ ਹੋਇਆ ਰਾਤ ਦਾ ਖਾਣਾ ਖਾ ਕੇ ਉਹ ਆਪਣਾ ਮਨ ਬਦਲ ਲੈਂਦਾ ਹੈ ਅਤੇ ਐਲਾਨ ਕਰਦਾ ਹੈ ਕਿ ਉਹ ਅਗਲੇ ਦਿਨ ਹੀ ਜਾਣਗੇ, ਅਤੇ ਉਹ ਉਨ੍ਹਾਂ ਦੇ ਨਾਲ ਜਾਵੇਗਾ। ਉਹ ਚਲੇ ਜਾਂਦੇ ਹਨ ਸੇਚ ਵਿੱਚ ਉਹ ਸ਼ਿਕਾਇਤ ਕਰਦਾ ਹੈ ਕਿ ਕੱਸਾਕ ਕੋਮਲ ਹੋ ਰਹੇ ਹਨ, ਉਨ੍ਹਾਂ ਨੂੰ ਲੜਾਈ ਵਿੱਚ ਜਾਣਾ ਚਾਹੀਦਾ ਹੈ ਅਤੇ ਕੁਝ ਤੁਰਕਾਂ ਨੂੰ ਮਾਰਨਾ ਚਾਹੀਦਾ ਹੈ; ਜਰਨੈਲ ਕਹਿੰਦਾ ਹੈ ਕਿ ਉਹ ਅਜਿਹਾ ਨਹੀਂ ਕਰ ਸਕਦੇ ਕਿਉਂਕਿ ਉਨ੍ਹਾਂ ਨੇ ਇੱਕ ਸ਼ਾਂਤੀ ਸੰਧੀ ਤੇ ਹਸਤਾਖਰ ਕੀਤੇ ਹਨ, ਇਸ ਲਈ ਉਸ ਦੀ ਜਗ੍ਹਾ ਨਵਾਂ ਜਰਨੈਲ ਬਣਾ ਲਿਆ ਜਾਂਦਾ ਹੈ।

ਫਿਰ ਇੱਕ ਦਿਨ ਇੱਕ ਘੋੜਸਵਾਰ ਉਨ੍ਹਾਂ ਕੋਲ ਪਹੁੰਚਦਾ ਹੈ ਅਤੇ ਦੱਸਦਾ ਕਿ ਪੋਲ ਲੋਕ ਯੂਕਰੇਨ ਵਿੱਚ ਦੂਰ ਪੱਛਮ ਨੂੰ ਤਬਾਹ ਕਰ ਰਹੇ ਹਨ, ਇਸ ਲਈ ਉਹ ਤੁਰਕਾਂ ਦੀ ਬਜਾਏ ਪੋਲਾਂ ਨਾਲ ਲੜਨ ਦਾ ਫੈਸਲਾ ਕਰਦੇ ਹਨ - ਇਹ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿਸਨੂੰ ਮਾਰਦੇ ਹੋ ਏਨਾ ਹੀ ਬਹੁਤ ਹੈ ਕਿ ਤੁਸੀਂ ਬਹੁਤ ਸਾਰੇ ਲੋਕ ਮਾਰ ਰਹੇ ਹੋ। ਉਹ ਕਤਲਾਮ ਮਚਾਉਂਦੇ, ਅੱਗਾਂ ਲਾਉਂਦੇ ਅਤੇ ਪੋਲਿਸ਼ ਸ਼ਹਿਰ ਡੁਬਨੋ ਨੂੰ ਘੇਰਾ ਪਾ ਲੈਂਦੇ ਹਨ; ਇਹ ਕਥਾਨਕ ਦੀ ਕੇਂਦਰੀ ਘਟਨਾ ਹੈ। ਇੱਕ ਰਾਤ ਜਦੋਂ ਹੋਰ ਹਰ ਕੋਈ ਸੁੱਤਾ ਪਿਆ ਸੀ, ਐਂਦਰੀ ਨੂੰ ਇੱਕ ਕਿਸੇ ਦੀ ਨੌਕਰਾਣੀ ਮਿਲਣ ਆਉਂਦੀ ਹੈ ਜੋ ਉਸਨੂੰ ਦੱਸਦੀ ਹੈ ਕਿ ਉਸਦੀ ਮਾਲਕਣ, ਇੱਕ ਅਮੀਰ ਪੋਲਿਸ਼ ਔਰਤ ਹੈ ਜਿਸਨੂੰ ਉਹ ਕਿਯੇਵ ਵਿੱਚ ਪਿਆਰ ਕਰਦਾ ਸੀ। ਹੁਣ ਉਹ ਆਪਣੇ ਪਰਿਵਾਰ ਸਹਿਤ ਸ਼ਹਿਰ ਵਿੱਚ ਭੁੱਖ ਨਾਲ ਮਰ ਰਹੀ ਹੈ ਅਤੇ ਕੁਝ ਖਾਣ ਲਈ ਮੰਗਦੀ ਹੈ। ਉਹ ਤੁਰੰਤ ਆਪਣੀ ਕੱਸਾਕ ਵਜੋਂ ਡਿਊਟੀਆਂ ਨੂੰ ਭੁਲਾ ਦਿੰਦਾ ਹੈ। ਉਹ ਰੋਟੀਆਂ ਦਾ ਛਿੱਕੂ ਚੁੱਕ ਲੈਂਦਾ ਹੈ, ਅਤੇ ਉਸ ਔਰਤ ਨਾਲ ਡੁਬਨੋ ਦੀਆਂ ਗੁਪਤ ਸੁਰੰਗਾਂ ਵਿੱਚੀਂ ਚਲਾ ਜਾਂਦਾ ਹੈ, ਜਿੱਥੇ ਉਹ ਆਪਣੀ ਪੁਰਾਣੀ ਮੁਹੱਬਤ ਨੂੰ ਜਾ ਮਿਲਦਾ ਹੈ। ਉਹ ਆਪਣੀ ਮਹਿਬੂਬਾ ਲਈ ਅਤੇ ਉਸਦੇ ਲੋਕਾਂ ਲਈ ਲੜਨ ਦੀ ਸਹੁੰ ਚੁੱਕਦਾ ਹੈ ਅਤੇ ਆਪਣੇ ਪਰਿਵਾਰ ਅਤੇ ਲੋਕਾਂ ਨਾਲ ਵਫ਼ਾਦਾਰੀਆਂ ਨੂੰ ਭੁੱਲ ਜਾਂਦਾ ਹੈ। ਖ਼ੂਬ ਲੜਾਈ ਹੁੰਦੀ ਹੈ; ਜਦੋਂ ਐਂਦਰੀ ਸ਼ਹਿਰ ਦੇ ਦਰਵਾਜ਼ੇ ਵਿੱਚੋਂ ਪੋਲਾਂ ਦੀ ਰੈਂਜਮੈਂਟ ਦੀ ਅਗਵਾਈ ਕਰਦਾ ਅੱਗੇ ਵਧਦਾ ਹੈ ਤਾਂ ਗੁੱਸੇ ਨਾਲ ਲਾਲ ਹੋਇਆ ਤਾਰਾਸ ਉਸ ਨੂੰ ਮਾਰ ਦਿੰਦਾ ਹੈ।

ਹਵਾਲੇ[ਸੋਧੋ]