ਸਮੱਗਰੀ 'ਤੇ ਜਾਓ

ਤਰਿਸ਼ੂਲ ਪਰਬਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤਰਿਸ਼ੂਲ ਪਹਾੜ

ਤਰਿਸ਼ੂਲ (ਹਿੰਦੀ: त्रिशूल) ਹਿਮਾਲਾ ਦੀ ਤਿੰਨ ਸਿਖਰਾਂ ਦੇ ਸਮੂਹ ਦਾ ਨਾਮ ਹੈ, ਜੋ ਪੱਛਮੀ ਕੁਮਾਉਂ ਵਿੱਚ ਸਥਿਤ ਹਨ। ਇਹ ਉੱਤਰਾਖੰਡ ਰਾਜ ਦੇ ਮੱਧ ਵਿੱਚ ਬਾਗੇਸ਼ਵਰ ਜਿਲ੍ਹੇ ਦੇ ਨਜ਼ਦੀਕ ਹਨ। ਇਹ ਨੰਦਾ ਦੇਵੀ ਪਰਬਤ ਤੋਂ ਪੱਛਮ ਦੱਖਣ-ਪੱਛਮ ਦਿਸ਼ਾ ਵਿੱਚ 15 ਕਿ. ਮੀ. (9 ਮੀਲ) ਦੂਰ ਨੰਦਾ ਦੇਵੀ ਰਾਸ਼ਟਰੀ ਪਾਰਕ ਨੂੰ ਘੇਰਦੇ ਹੋਏ ਸਿਖਰਾਂ ਦੇ ਸਮੂਹ ਦਾ ਦੱਖਣ-ਪੂਰਵੀ ਭਾਗ ਹਨ। ਇਨ੍ਹਾਂ ਤਿੰਨ ਸਿਖਰਾਂ ਦੇ ਕਾਰਨ ਹੀ ਇਨ੍ਹਾਂ ਨੂੰ ਨਾਮ ਹਿੰਦੂ ਭਗਵਾਨ ਸ਼ਿਵ ਦੇ ਅਸਤਰ ਤਰਿਸ਼ੂਲ ਦਾ ਨਾਮ ਦਿੱਤਾ ਗਿਆ ਹੈ। ਮੁੱਖ ਸਿਖਰ ਤਰਿਸ਼ੂਲ- 1 ਦੀ ਉੱਚਾਈ 7000 ਮੀਟਰ (22970 ਫੀਟ) ਹੈ। ਇਹ ਸਿਖਰ 7000 ਮੀ. ਤੋਂ ਉੱਚੀ ਪਹਿਲੀ ਸਿੱਖਰ ਹੈ, ਜਿਸ ਉੱਤੇ (1907 ਵਿੱਚ) ਚੜ੍ਹਾਈ ਕੀਤੀ ਗਈ ਸੀ।