ਸਮੱਗਰੀ 'ਤੇ ਜਾਓ

ਤਲਤ ਮਹਿਮੂਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਤਲਤ ਮਹਿਮੂਦ
ਜਾਣਕਾਰੀ
ਜਨਮ24 ਫ਼ਰਵਰੀ 1924
ਲਖਨਊ, ਉੱਤਰ ਪ੍ਰਦੇਸ਼, ਬਰਤਾਨਵੀ ਭਾਰਤ
ਮੌਤ9 ਮਈ 1998
ਮੁੰਬਈ, ਮਹਾਰਾਸ਼ਟਰ, ਭਾਰਤ
ਵੰਨਗੀ(ਆਂ)ਫ਼ਿਲਮੀ, ਗ਼ਜ਼ਲ
ਕਿੱਤਾਗਾਇਕ, ਅਦਾਕਾਰ
ਸਾਲ ਸਰਗਰਮ1939–1986

ਤਲਤ ਮਹਿਮੂਦ ਇੱਕ ਉੱਘੇ ਭਾਰਤੀ ਗਾਇਕ ਅਤੇ ਅਦਾਕਾਰ ਸਨ।[1] ਇਹ ਆਪਣੀਆਂ ਗ਼ਜ਼ਲਾਂ ਕਰ ਕੇ ਜਾਣੇ ਜਾਂਦੇ ਹਨ। ਸਾਲ 1992 ਵਿੱਚ ਇਹਨਾਂ ਨੂੰ ਪਦਮ ਭੂਸ਼ਣ ਨਾਲ ਸਨਮਾਨਤ ਕੀਤਾ ਗਿਆ।

ਮੁਢਲੀ ਜ਼ਿੰਦਗੀ

[ਸੋਧੋ]

ਤਲਤ ਮਹਿਮੂਦ ਦਾ ਜਨਮ 24 ਫਰਵਰੀ 1924 ਨੂੰ ਲਖਨਊ ਵਿੱਚ ਹੋਇਆ ਸੀ। ਉਹ ਆਪਣੀ ਮਾਤਾ ਅਤੇ ਗਾਇਕ ਪਿਤਾ ਦੀ ਛੇਵੀਂ ਔਲਾਦ ਸੀ। ਉਸ ਦੇ ਪਿਤਾ ਆਪਣੀ ਅਵਾਜ ਨੂੰ ਅੱਲ੍ਹਾ ਦਾ ਦਿੱਤਾ ਗਲਾ ਕਹਿਕੇ ਅੱਲ੍ਹਾ ਨੂੰ ਹੀ ਸਮਰਪਤ ਕਰਨ ਦੀ ਇੱਛਾ ਰੱਖਦੇ ਸਨ ਅਤੇ ਕੇਵਲ ਨਾਅਤਾਂ ਕਹਿਲਾਏ ਜਾਣ ਵਾਲੇ ਇਸਲਾਮਿਕ ਧਾਰਮਿਕ ਗੀਤ ਗਾਉਂਦੇ ਸਨ। ਬਚਪਨ ਵਿੱਚ ਤਲਤ ਨੇ ਆਪਣੇ ਪਿਤਾ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ ਜਿਸਨੂੰ ਘਰ ਵਿੱਚ ਜ਼ਿਆਦਾ ਸਮਰਥਨ ਨਹੀਂ ਮਿਲਿਆ। ਉਸ ਦੀ ਇੱਕ ਭੂਆ ਉਸ ਨੂੰ ਸੁਣਦੀ ਅਤੇ ਪ੍ਰੋਤਸਾਹਨ ਦਿੰਦੀ ਹੁੰਦੀ ਸੀ। ਉਸ ਨੇ ਹੀ ਆਪਣੀ ਜਿਦ ਨਾਲ ਕਿਸ਼ੋਰ ਤਲਤ ਨੂੰ ਸੰਗੀਤ ਦੀ ਸਿੱਖਿਆ ਲਈ ਮਾਰਿਸ਼ ਕਾਲਜ ਵਿੱਚ ਦਾਖਲ ਵੀ ਕਰਵਾ ਦਿੱਤਾ। ਸੋਲਾਂ ਸਾਲ ਦੀ ਉਮਰ ਵਿੱਚ ਤਲਤ ਨੂੰ ਕਮਲ ਦਾਸਗੁਪਤਾ ਦਾ ਗੀਤ ਸਬ ਦਿਨ ਏਕ ਸਮਾਨ ਨਹੀਂ ਗਾਨੇ ਦਾ ਮੌਕਾ ਮਿਲਿਆ। ਇਹ ਗੀਤ ਪ੍ਰਸਾਰਿਤ ਹੋਣ ਦੇ ਬਾਅਦ ਲਖਨਊ ਵਿੱਚ ਬਹੁਤ ਹਰਮਨ ਪਿਆਰਾ ਹੋਇਆ। ਲੱਗਪਗ ਇੱਕ ਸਾਲ ਦੇ ਅੰਦਰ, ਪ੍ਰਸਿੱਧ ਸੰਗੀਤ ਰਿਕਾਰਡਿੰਗ ਕੰਪਨੀ ਐਚ ਐਮਮ ਵੀ ਦੀ ਟੀਮ ਕਲਕੱਤਾ ਤੋਂ ਲਖਨਊ ਆਈ ਅਤੇ ਪਹਿਲਾਂ ਉਸਦੇ ਦੋ ਗਾਣੇ ਰਿਕਾਰਡ ਕੀਤੇ ਗਏ। ਉਨ੍ਹਾਂ ਦੇ ਚਲਣ ਦੇ ਬਾਅਦ ਤਲਤ ਦੇ ਚਾਰ ਹੋਰ ਗਾਣੇ ਰਿਕਾਰਡ ਕੀਤੇ ਗਏ ਜਿਸ ਵਿੱਚ ਗ਼ਜ਼ਲ ਤਸਵੀਰ ਤੇਰੀ ਦਿਲ ਮੇਰਾ ਬਹਲਾ ਨ ਸਕੇਗੀ ਵੀ ਸ਼ਾਮਿਲ ਸੀ। ਇਹ ਗ਼ਜ਼ਲ ਬਹੁਤ ਪਸੰਦ ਕੀਤੀ ਗਈ ਅਤੇ ਬਾਅਦ ਵਿੱਚ ਇੱਕ ਫਿਲਮ ਵਿੱਚ ਸ਼ਾਮਿਲ ਵੀ ਕੀਤੀ ਗਈ।

ਇਹ ਵੀ ਵੇਖੋ

[ਸੋਧੋ]

ਹਵਾਲੇ

[ਸੋਧੋ]
  1. "ਗ਼ਜ਼ਲ ਦੁਨੀਆ ਦੇ ਰਾਜੇ ਸਨ ਤਲਤ ਮਹਿਮੂਦ". AjDiAwaaz.com. Retrieved ਨਵੰਬਰ 27, 2012. {{cite web}}: External link in |publisher= (help)