ਸ਼ਮਸ਼ਾਦ ਬੇਗਮ
ਸ਼ਮਸ਼ਾਦ ਬੇਗਮ | ||||
![]() | ||||
ਆਮ ਜਾਣਕਾਰੀ | ||||
ਪੂਰਾ ਨਾਂ | ਸ਼ਮਸ਼ਾਦ ਬੇਗਮ | |||
ਜਨਮ | 14 ਅਪਰੈਲ 1919 | |||
ਮੌਤ | 23 ਅਪਰੈਲ 2013 | |||
ਮੌਤ ਦਾ ਕਾਰਨ | ਵੱਡੀ ਉਮਰ | |||
ਕੌਮੀਅਤ | ਭਾਰਤ | |||
ਪੇਸ਼ਾ | ਪਿਠਵਰਤੀ ਗਾਇਕਾ | |||
ਪਛਾਣੇ ਕੰਮ | ਬਹੁਤ ਸਾਰੇ ਗੀਤ | |||
ਹੋਰ ਜਾਣਕਾਰੀ | ||||
ਜੀਵਨ-ਸਾਥੀ | ਗਣਪਤ ਲਾਲ ਬੱਤੋ | |||
ਬੱਚੇ | ਊਸ਼ਾ ਰੱਤੜਾ | |||
ਧਰਮ | ਹਿੰਦੂ | |||
|
ਸ਼ਮਸ਼ਾਦ ਬੇਗਮ (ਉਰਦੂ: شمشاد بیگم; ਜਨਮ ੧੪ ਅਪ੍ਰੈਲ ੧੯੧੯) ਇੱਕ ਉੱਘੀ ਭਾਰਤੀ ਗਾਇਕਾ ਹੈ[1][2] ਜਿਸਨੇ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਵਿੱਚ ਪਿੱਠਵਰਤੀ ਗਾਇਕਾ ਦੇ ਤੌਰ ਤੇ ਗਾਇਆ। ਹਿੰਦੀ ਫ਼ਿਲਮਾਂ ਵਿੱਚ ਉਹ ਸਭ ਤੋਂ ਪਹਿਲੇ ਪਿੱਠਵਰਤੀ ਗਾਇਕਾਂ ਵਿਚੋਂ ਸੀ। ਕੁੰਦਨ ਲਾਲ ਸਹਿਗਲ ਇਸਦੇ ਪਸੰਦੀਦਾ ਗਾਇਕ ਹਨ। ਪੰਜਾਬੀ ਗੀਤਾਂ ਵਿਚੋਂ ਬੱਤੀ ਬਾਲ਼ ਕੇ ਬਨੇਰੇ ਉੱਤੇ ਰੱਖਨੀ ਆਂ, ਰੱਬ ਨਾ ਕਰੇ, ਹਾਏ ਨੀ ਮੇਰਾ ਬਾਲਮ ਆਦਿ ਉਹਨਾਂ ਦੇ ਸਦਾਬਹਾਰ ਗੀਤ ਹਨ।
ਮੁੱਢਲੀ ਜ਼ਿੰਦਗੀ[ਸੋਧੋ]
ਸ਼ਮਸ਼ਾਦ ਬੇਗਮ ਦਾ ਜਨਮ ਇੱਕ ਮੁਸਲਮਾਨ ਪਰਵਾਰ ਵਿੱਚ ਹੋਇਆ। ਬਚਪਨ ਵਿੱਚ ਉਹ ਨਾਅਤਾਂ ਗਾਇਆ ਕਰਦੇ ਸਨ।
ਕੰਮ[ਸੋਧੋ]
ਬੇਗਮ ਨੇ 16 ਦਸੰਬਰ 1937 ਨੂੰ ਆਲ ਇੰਡੀਆ ਰੇਡੀਓ, ਲਾਹੌਰ ਦੀ ਸਥਾਪਨਾ ਵੇਲ਼ੇ ਰੇਡੀਓ ’ਤੇ ਗਾ ਕੇ ਆਪਣੇ ਗਾਇਕੀ ਜੀਵਨ ਦੀ ਸ਼ੁਰੂਆਤ ਕੀਤੀ। ਇਹਨਾਂ ਗੀਤਾਂ ਵਿਚੋਂ ਗੀਤ ਇਕ ਬਾਰ ਫਿਰ ਕਹੋ ਜ਼ਰਾ ਬਹੁਤ ਮਸ਼ਹੂਰ ਹੋਇਆ। ਸਾਰੰਗੀ ਮਾਸਟਰ, ਉਸਤਾਦ ਹੁਸੈਨ ਬਖ਼ਸ਼ਵਾਲਾ ਤੋਂ ਉਹਨਾਂ ਸੰਗੀਤ ਦੀ ਸਿੱਖਿਆ ਲਈ। ਉਹਨਾਂ ਨੇ ਲਾਹੌਰ ਦੇ ਮਸ਼ਹੂਰ ਕੰਪੋਜ਼ਰ ਗ਼ੁਲਾਮ ਹੈਦਰ ਦੇ ਸੰਗੀਤ ਹੇਠ ਕਈ ਫ਼ਿਲਮਾਂ ਵਿੱਚ ਗਾਇਆ ਜਿੰਨ੍ਹਾਂ ਵਿੱਚ ਖ਼ਜ਼ਾਨਚੀ (੧੯੪੧) ਅਤੇ ਖ਼ਾਨਦਾਨ (੧੯੪੨) ਵੀ ਸ਼ਾਮਲ ਹਨ। ੧੯੪੪ ਵਿੱਚ ਗਾਇਕੀ ਦੇ ਸਫ਼ਰ ਨੂੰ ਜਾਰੀ ਰੱਖਣ ਲਈ ਆਪਣਾ ਪਰਵਾਰ ਛੱਡ ਕੇ ਉਹ ਮੁੰਬਈ (ਉਦੋਂ ਬੰਬੇ) ਆ ਵਸੀ ਅਤੇ ਮਹਿਬੂਬ ਖ਼ਾਨ ਦੀ ਇਤਿਹਾਸਕ ਫ਼ਿਲਮ ਹੁਮਾਯੂੰ ਵਿੱਚ ਗਾਇਆ ਜਿਸਦਾ ਗੀਤ ਨੈਨਾ ਭਰ ਆਏ ਨੀਰ ਇੱਕ ਹਿੱਟ ਗੀਤ ਸੀ।
ਗੀਤ ਦਾ ਸਫਰ[ਸੋਧੋ]
ਉਨ੍ਹਾਂ ਨੂੰ ਬਚਪਨ ਤੋਂ ਹੀ ਗਾਉਣ ਦਾ ਬੜਾ ਸ਼ੌਕ ਸੀ, ਪਰ ਰੂੜੀਵਾਦੀ ਪਰਿਵਾਰ ਇਸ ਦੀ ਇਜਾਜ਼ਤ ਨਹੀਂ ਸੀ ਦੇ ਰਿਹਾ। ਆਖ਼ਰ ਉਨ੍ਹਾਂ ਦੇ ਪਿਤਾ ਨੇ ਹਮੇਸ਼ਾ ਬੁਰਕਾ ਪਹਿਨ ਕੇ ਰਿਕਾਰਡਿੰਗ ਕਰਾਉਣ ਤੇ ਫੋਟੋ ਨਾ ਖਿਚਵਾਉਣ ਦੀ ਸ਼ਰਤ ਉੱਤੇ ਗਾਉਣ ਦੀ ਇਜਾਜ਼ਤ ਦਿੱਤੀ ਸੀ। ਉਨ੍ਹਾਂ ਆਪਣੀ ਫ਼ਿਲਮੀ ਪਿੱਠਵਰਤੀ ਗਾਇਕੀ ਦੀ ਸ਼ੁਰੂਆਤ ਦਲਸੁਖ ਪੰਚੋਲੀ ਦੀ ਪੰਜਾਬੀ ਫ਼ਿਲਮ ‘ਯਮਲਾ ਜੱਟ’ ਤੋਂ ਕੀਤੀ ਸੀ। ਇਹ ਇਹੋ ਫ਼ਿਲਮ ਹੈ ਸ਼ਮਸ਼ਾਦ ਬੇਗਮ ਨੇ 14 ਸਾਲ ਦੀ ਉਮਰ ਵਿੱਚ ਗਾਉਣਾ ਸ਼ੁਰੂ ਕੀਤਾ ਸੀ। ਪਰਿਵਾਰ ਵਾਲੇ ਨਾਰਾਜ਼ ਸਨ ਪਰ ਉਨ੍ਹਾਂ ਨੇ ਬੁਰਕਾ ਪਾ ਕੇ ਗਾਉਣ ਦੀ ਆਗਿਆ ਦੇ ਦਿੱਤੀ। ਸ਼ਮਸ਼ਾਦ ਬੇਗਮ ਨੇ ਗਾਇਕੀ ਦੀ ਕੋਈ ਰਵਾਇਤੀ ਸਿੱਖਿਆ ਹਾਸਲ ਨਹੀਂ ਕੀਤੀ ਸੀ ਪਰ ਸੁਰੀਲੀ ਆਵਾਜ਼ ਉਨ੍ਹਾਂ ਨੂੰ ਮੁੰਬਈ ਤੱਕ ਲੈ ਗਈ। ਉਨ੍ਹਾਂ ਨੇ ਸ਼ੁਰੂ ‘ਚ ਪੰਜਾਬੀ ਗੀਤ ਗਾਏ। 1947 ਵਿੱਚ ਉਹ ਆਲ ਇੰਡੀਆ ਰੇਡੀਓ ਲਾਹੌਰ ਨਾਲ ਜੁੜੇ ਅਤੇ ਰੇਡੀਓ ਲਈ ਗੀਤ ਗਾਏ। ਇਨ੍ਹਾਂ ਗੀਤਾਂ ਸਦਕਾ ਹੀ ਉਨ੍ਹਾਂ ਨੂੰ ਉੱਘੇ ਸੰਗੀਤ ਨਿਰਦੇਸ਼ਕ ਮਾਸਟਰ ਗੁਲਾਮ ਹੈਦਰ ਨੇ ਪੰਜਾਬੀ ਫਿਲਮ ‘ਯਮਲਾ ਜੱਟ’ ਵਿੱਚ ਗੀਤ ਗਾਉਣ ਦਾ ਮੌਕਾ ਦਿੱਤਾ। ਮੁੜ ਕੇ ਉਨ੍ਹਾਂ ਪਿੱਛੇ ਨਹੀਂ ਦੇਖਿਆ। ਸ਼ਮਸ਼ਾਦ ਬੇਗਮ ਬਾਲੀਵੁੱਡ ਫਿਲਮਾਂ ਦੀ ਪਹਿਲੀ ਗਾਇਕਾ ਸੀ। ਉਨ੍ਹਾਂ ਨੇ ਤਕਰੀਬਨ 5 ਹਜ਼ਾਰ ਗੀਤ ਗਾਏ।
ਪਹਿਲਾ ਗੀਤ[ਸੋਧੋ]
ਉਨ੍ਹਾਂ ਪਹਿਲਾ ਗੀਤ ਲਾਹੌਰ ਵਿੱਚ ਪਿਸ਼ਾਵਰ ਰੇਡੀਓ ਉੱਤੇ 16 ਦਸੰਬਰ, 1947 ਨੂੰ ਗਾਇਆ ਸੀ ਤੇ ਫਿਰ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
ਸੰਗੀਤਕਾਰ ਦੇ ਨਾਮ ਕੰਮ ਕੀਤਾ[ਸੋਧੋ]
ਸ਼ਮਸ਼ਾਦ ਬੇਗ਼ਮ ਨੇ ਫਿਲਮ ਦੁਨੀਆ ਦੇ ਉੱਘੇ ਸੰਗੀਤ ਨਿਰਦੇਸ਼ਕ ਐਸ.ਡੀ. ਬਰਮਨ, ਓ.ਪੀ. ਨਈਅਰ, ਗ਼ੁਲਾਮ ਹੈਦਰ, ਨੌਸ਼ਾਦ, ਸ਼ਾਮ ਸੁੰਦਰ, ਮਦਨ ਮੋਹਨ ਤੇ ਹੋਰਾਂ ਨਾਲ ਗੀਤ ਗਾਏ। ਉਨ੍ਹਾਂ ਦੇ ਗਾਏ ਗੀਤ ਅੱਜ ਵੀ ਖਾਸ ਕਰਕੇ ਬਜ਼ੁਰਗਾਂ ਦੀ ਜ਼ੁਬਾਨ ‘ਤੇ ਹਨ। ਉਨ੍ਹਾਂ ਗ਼ੁਲਾਮ ਹੈਦਰ ਦੀ ਸੇਧ ਨਾਲ ਅਨੇਕਾਂ ਗੀਤ ਗਾਏ, ਜੋ ਦੇਸ਼ ਦੀ ਵੰਡ ਉੱਤੇ ਪਾਕਿਸਤਾਨ ਚਲੇ ਗਏ, ਪਰ ਉਨ੍ਹਾਂ ਭਾਰਤ ਵਿੱਚ ਰਹਿਣ ਨੂੰ ਤਰਜੀਹ ਦਿੱਤੀ।
ਪੰਜਾਬੀ ਗੀਤ[ਸੋਧੋ]
ਸ਼ਮਸ਼ਾਦ ਬੇਗ਼ਮ ਦੇ ਗਾਏ ਪੰਜਾਬੀ ਗੀਤ ‘ਛੱਬੀ ਦੀ ਚੁੰਨੀਆਂ ਮੈਂ ਮਲ ਮਲ ਧੋਂਦੀ ਆਂ’, ‘ਮਾਹੀ ਗਿਆ ਪਰਦੇਸ ਮੈਂ ਛਮ ਛਮ ਰੋਂਦੀ ਹਾਂ’, ‘ਤੇਰੀ ਕਣਕ ਦੀ ਰਾਖੀ’, ‘ਭਾਵੇਂ ਬੋਲ ਭਾਵੇਂ ਨਾ ਬੋਲ’, ‘ਕੱਤਿਆ ਕਰੂੰ ਤੇਰੀ ਰੂੰ’[3] ਤੇ ‘ਮੇਰੀ ਲੱਗਦੀ ਕਿਸੇ ਨਾ ਵੇਖੀ’ ਉਸ ਵੇਲੇ ਬੜਾ ਮਕਬੂਲ ਹੋਇਆ ਸੀ। ਉਨ੍ਹਾਂ ਵੱਲੋਂ ਦਿਲ ਟੁੰਬਵੀਂ ਆਵਾਜ਼ ਵਿੱਚ ਗਾਈ ‘ਹੀਰ’ ਅੱਜ ਵੀ ਲੋਕਾਂ ਨੂੰ ਯਾਦ ਹੈ। ਇਸ ਵੇਲ਼ੇ ਉਹਨਾਂ ਦੇ ਗੀਤ ਕਣਕਾਂ ਦੀਆਂ ਫ਼ਸਲਾਂ ਪੱਕੀਆਂ ਨੇ, ਆਇਆ ਹੈ ਬੁਲਾਵਾ ਮੁਝੇ ਦਰਬਾਰ-ਏ-ਨਬੀ ਸੇ ਆਦਿ ਬਹੁਤ ਪਸੰਦ ਕੀਤੇ ਗਏ।
ਹਿੰਦੀ ਗੀਤ[ਸੋਧੋ]
ਸ਼ਮਸ਼ਾਦ ਬੇਗ਼ਮ ਨੇ ਹਿੰਦੀ ਫ਼ਿਲਮਾਂ ਵਿੱਚ ਅਨੇਕਾਂ ਹੀ ਸਦਾਬਹਾਰ ਗੀਤ ਗਾਏ, ਜਿਨ੍ਹਾਂ ਵਿੱਚ ਕਹੀਂ ਪੇ ਨਿਗਾਹੇਂ ਕਹੀਂ ਪੇ ਨਿਸ਼ਾਨਾ’, ‘ਮੇਰੇ ਪੀਆ ਗਏ ਰੰਗੂਨ’, ‘ਕਭੀ ਆਰ ਕਭੀ ਪਾਰ’ ਅਤੇ ਕਜਰਾ ਮੁਹੱਬਤ ਵਾਲਾ’ ਮੁੱਖ ਹਨ, ਜਿਸ ਤੋਂ ਪਿਛਲੇ ਦਿਨੀਂ ਗੁਜ਼ਰੇ ਅਦਾਕਾਰ ਪ੍ਰਾਣ ਨੇ ਆਪਣੀ ਅਦਾਕਾਰੀ ਦਾ ਆਗਾਜ਼ ਕੀਤਾ ਸੀ। ਰੇਡੀਓ ’ਤੇ ਗਾਏ ਗੀਤਾਂ ਵਿਚੋਂ ਇਕ ਬਾਰ ਫਿਰ ਕਹੋ ਜ਼ਰਾ ਬਹੁਤ ਮਸ਼ਹੂਰ ਹੋਇਆ।
ਹੋਰ ਭਾਸ਼ਾ ਵਿੱਚ ਗੀਤ[ਸੋਧੋ]
ਉਨ੍ਹਾਂ ਬੰਗਾਲੀ, ਮਰਾਠੀ, ਗੁਜਰਾਤੀ ਤੇ ਤਾਮਿਲ ਫ਼ਿਲਮਾਂ ਨੂੰ ਵੀ ਆਪਣੀ ਖ਼ੂਬਸੂਰਤ ਆਵਾਜ਼ ਨਾਲ ਸ਼ਿੰਗਾਰਿਆ।
ਵਿਆਹ ਅਤੇ ਬੱਚੇ[ਸੋਧੋ]
ਉਨ੍ਹਾਂ 15 ਸਾਲ ਦੀ ਉਮਰ ਵਿੱਚ 1934 ਵਿੱਚ ਗਣਪਤ ਲਾਲ ਬੱਟੋ ਨਾਲ ਵਿਆਹ ਤੋਂ ਬਾਅਦ ਵੀ ਪਿਤਾ ਨਾਲ ਕੀਤਾ ਵਾਅਦਾ ਨਿਭਾਇਆ। ਉਨ੍ਹਾਂ ਦੇ ਪਤੀ ਦੀ 1955 ਵਿੱਚ ਮੌਤ ਹੋ ਗਈ ਸੀ ਤੇ ਉਹ ਉਦੋਂ ਤੋਂ ਹੀ ਆਪਣੀ ਧੀ ਊਸ਼ਾ ਤੇ ਜਵਾਈ ਯੋਗ ਰੱਤੜਾ ਨਾਲ ਇੱਥੇ ਰਹਿ ਰਹੇ ਸਨ।
ਮੌਤ[ਸੋਧੋ]
ਮਿਤੀ 25 ਅਪਰੈਲ 2013 ਨੂੰ ਉਹਨਾਂ ਦਾ ਦਿਹਾਂਤ ਹੋ ਗਿਆ|
ਸਨਮਾਨ[ਸੋਧੋ]
2009 ਵਿੱਚ ਪਦਮ ਭੂਸ਼ਣ ਐਵਾਰਡ
ਹਵਾਲੇ[ਸੋਧੋ]
- ↑ India Post, ਦੱਖਣੀ ਏਸੀਆ ਬਿਉਰੋ ਅਗਸਤ 1998 Available online
- ↑ "ਸ਼ਮਸ਼ਾਦ ਬੇਗ਼ਮ ਦੀ 94 ਸਾਲ ਦੀ ਉਮਰ ਵਿੱਚ ਮੌਤ – ਟਾਈਮਜ਼ ਆਪ ਇੰਡੀਆ". Retrieved 2013-04-24.
- ↑ ਪੰਜਾਬੀ ਟ੍ਰਿਬਿਊਨ [1]
ਬਾਹਰੀ ਕੜੀਆਂ[ਸੋਧੋ]
- Well known Personalities living in Powai
- Shamshad Begum, IMDb ’ਤੇ
- Shamshad Begum, The Legendary Singer, ਮੌਤ ਦੀ ਗਲਤ ਖ਼ਬਰ