ਤਾਤਾਪਾਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਅੰਬਿਕਾਪੁਰ—ਰਾਮਾਨੁਜਗੰਜ ਰਸਤੇ ‘ਤੇ ਅੰਬਿਕਾਪੁਰ ਤੋਂ ਲਗਭਗ 80 ਕਿਮੀ ਦੂਰ ਰਾਜ ਮਾਰਗ ਤੋਂ ਦੋ ਫਰਲਾਂਗ ਪੱਛਮ ਦਿਸ਼ਾ ਵਿੱਚ ਇੱਕ ਗਰਮ ਪਾਣੀ ਦਾ ਚਸ਼ਮਾ ਹੈ। ਇਸ ਸਥਾਨ ਉੱਤੇ ਅੱਠ ਦਸ ਗਰਮ ਪਾਣੀ ਦੇ ਕੁੰਡ ਹਨ। ਇਨ੍ਹਾਂਗਰਮ ਪਾਣੀ ਦੇ ਕੁੰਡਾਂ ਨੂੰ ਸਰਗੁਜਿਆ ਭਾਸ਼ਾ ਵਿੱਚ ਤਾਤਾਪਾਨੀ ਕਹਿੰਦੇ ਹਨ। ਤਾਤਾ ਦਾ ਮਤਲਬ ਹੈ- ਗਰਮ। ਇਸ ਦੀ ਮਾਨਤਾ ਹੈ ਕਿ ਇਨ੍ਹਾਂ ਪਾਣੀ ਕੁੰਡਾਂ ਵਿੱਚ ਇਸਨਾਨ ਕਰਨ ਅਤੇ ਪਾਣੀ ਪੀਣ ਨਾਲ ਅਨੇਕ ਚਰਮ ਰੋਗ ਠੀਕ ਹੋ ਜਾਂਦੇ ਹਨ। ਇਨ੍ਹਾਂ ਗਰਮ ਜਲ ਕੁੰਡਾਂ ਵਿੱਚ ਮਕਾਮੀ ਲੋਕ ਅਤੇ ਸੈਲਾਨੀ ਚਾਵਲ ਅਤੇ ਆਲੂ ਕੱਪੜੇ ਵਿੱਚ ਬੰਨ੍ਹ ਕੇ ਪਕਾ ਲੈਂਦੇ ਹਨ ਅਤੇ ਪਿਕਨਿਕ ਦਾ ਆਨੰਦ ਮਾਣਦੇ ਹਨ। ਇਨ੍ਹਾਂ ਕੁੰਡਾਂ ਦੇ ਪਾਣੀ ਤੋਂ ਹਾਈਡਰੋਜਨ ਸਲਫਾਈਡ ਵਰਗੀ ਗੰਧ ਆਉਂਦੀ ਹੈ। ਇਨ੍ਹਾਂ ਅਨੋਖੇ ਪਾਣੀ ਦੇ ਕੁੰਡਾਂ ਨੂੰ ਦੇਖਣ ਲਈ ਸਾਲ ਭਰ ਸੈਲਾਨੀ ਆਉਂਦੇ ਰਹਿੰਦੇ ਹਨ।