ਤਾਰਾ ਖਿੱਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਤਾਰਾ ਖਿੱਤੀ (star cluster) ਤਾਰਿਆਂ ਦਾ ਸਮੂਹ ਹਨ ਜੋ ਸਵੈ-ਗੁਰੂਤਾਬਲ ਦੁਆਰਾ ਇਕੱਠੇ ਰਹਿੰਦੇ ਹਨ। ਇਹਨਾਂ ਨੂੰ ਤਾਰਿਆਂ ਦੇ ਸਮੂਹਾਂ ਦੀਆਂ ਦੋ ਮੁੱਖ ਕਿਸਮਾਂ ਵਿੱਚ ਵੰਡਿਆ ਹੈ: ਗੋਲਾਕਾਰ ਖਿੱਤੀ ਦਸ ਹਜ਼ਾਰ ਤੋਂ ਲੱਖਾਂ ਪੁਰਾਣੇ ਤਾਰਿਆਂ ਦੇ ਬੱਝਵੇਂ ਸਮੂਹ ਹੁੰਦੇ ਹਨ ਜੋ ਗੁਰੂਤਾਬਲ ਨਾਲ ਬੱਝੇ ਹੁੰਦੇ ਹਨ, ਜਦੋਂ ਕਿ ਖੁੱਲੀ ਖਿੱਤੀ ਤਾਰਿਆਂ ਦਾ ਵਧੇਰੇ ਢਿੱਲਾ ਜਿਹਾ ਸਮੂਹ ਹੁੰਦਾ ਹਨ, ਜੋ ਕਿ ਆਮ ਤੌਰ 'ਤੇ ਕੁਝ ਸੌ ਤੋਂ ਘੱਟ ਤਾਰੇ ਹੁੰਦੇ ਹਨ। ਇਸ ਖੁੱਲੀ ਤਾਰਾ ਖਿੱਤੀ ਦੀ ਮੁੱਖ ਉਦਾਹਰਣ ਕ੍ਰਿਤਕਾ (Pleiades) ਨਛੱਤਰ ਹੈ. ਜਿਸ ਬਾਰੇ ਪੰਜਾਬੀ ਆਮ ਜਾਣਦੇ ਹਨ।

ਖਿੱਤੀ ਅਤੇ ਤਾਰਾ ਮੰਡਲ ਵਿੱਚ ਫਰਕ[ਸੋਧੋ]

ਖਿੱਤੀ ਦੇ ਤਾਰੇ ਵਾਸਤਵ ਵਿੱਚ ਇੱਕ ਖਿੱਤੀ ਦੇ ਰੂਪ ਵਿੱਚ ਹੁੰਦੇ ਹਨ ਅਤੇ ਇਹ ਆਪਸ ਵਿੱਚ ਗੁਰੂਤਾਬਲ ਨਾਲ ਬੰਨੇ ਹੋਏ ਹੁੰਦੇ ਹਨ ਜਿਵੇਂ ਕਿ ਕ੍ਰਿਤਕਾ (Pleiades) ਨਛੱਤਰ। ਜਦ ਕਿ ਤਾਰਾਮੰਡਲ ਉਹ ਤਾਰੇ ਅਤੇ ਖਗੋਲੀ ਵਸਤੂਆਂ ਹੁੰਦੀਆਂ ਹਨ ਜੋ ਧਰਤੀ ਦੀ ਸਤ੍ਹਾ ਤੋਂ ਦੇਖਣ ਉੱਤੇ ਸਥਾਈ ਤੌਰ 'ਤੇ ਅਕਾਸ਼ ਵਿੱਚ ਇੱਕ ਹੀ ਖੇਤਰ ਵਿੱਚ ਇਕੱਠੀਆਂ ਨਜ਼ਰ ਆਉਂਦੀਆਂ ਹਨ। ਇਸ ਦਾ ਮਤਲਬ ਇਹ ਨਹੀਂ ਹੈ ਕਿ ਇਹ ਵਾਸਤਵ ਵਿੱਚ ਇੱਕ-ਦੂਜੇ ਦੇ ਕੋਲ ਹਨ ਜਾਂ ਇਨ੍ਹਾਂ ਦਾ ਆਪਸ ਵਿੱਚ ਕੋਈ ਮਹੱਤਵਪੂਰਨ ਗੁਰੂਤਾਬਲ ਨਾਲ ਬੱਝੀਆਂ ਹਨ। ਜਿਵੇਂ ਕਿ ਸਪਤਰਿਸ਼ੀ(Ursa Major) ਤਾਰਾ ਮੰਡਲ।

ਗੋਲ ਤਾਰਾ ਖਿੱਤੀ[ਸੋਧੋ]

ਹਰਕੁਲੀਜ ਤਾਰਾਮੰਡਲ ਵਿੱਚ ਸਥਿੱਤ ਮੇਸਿਏ 92 ਨਾਮ ਦੀ ਗੋਲ ਖਿੱਤੀ

ਗੋਲ ਤਾਰਾ ਖਿੱਤੀ (Globular cluster) ਵਿੱਚ ਤਾਰੇ ਇੱਕ ਦੂਸਰੇ ਨਾਲ ਬਹੁਤ ਸੰਘਣੇ ਜੁੜੇ ਹੁੰਦੇ ਹਨ ਤੇ ਇਹਨਾਂ ਸ਼ਕਤੀਸ਼ਾਲੀ ਦੂਰਬੀਨ ਰਾਹੀਂ ਹੀ ਅਲੱਗ ਤੌਰ ਤੇ ਦੇਖਿਆ ਜਾ ਸਕਦਾ ਹੈ। ਇੱਕ ਗੋਲਾਕਾਰ ਖਿੱਤੀ ਵਿੱਚ 10 - 30 ਪ੍ਰਕਾਸ਼ ਸਾਲ ਦੇ ਗੋਲਾਕਾਰ ਖੇਤਰ ਵਿੱਚ ਇਕੱਠੇ ਦਸ ਹਜ਼ਾਰ ਤੋਂ ਪੰਜ ਲੱਖ ਤਾਰਿਆਂ ਦੀ ਖਿਤੀ ਹੁੰਦੀ ਹੈ। ਇਹਨਾਂ ਵਿੱਚੋਂ ਜਿਆਦਾਤਰ ਤਾਰੇ ਠੰਡੇ (ਲਾਲ ਅਤੇ ਪੀਲੇ ਰੰਗਾਂ ਵਿੱਚ ਸੁਲਗਦੇ ਹੋਏ) ਅਤੇ ਛੋਟੇ ਆਕਾਰ ਦੇ ਅਤੇ ਕਈ ਕਾਫ਼ੀ ਵੱਡੇ ਹੁੰਦੇ ਹਨ। ਬਹੁਤ ਸਾਰੇ ਤਾਂ ਪੂਰੀ ਬ੍ਰਹਿਮੰਡ ਦੀ ਉਮਰ (ਜੋ 13 . 6 ਅਰਬ ਸਾਲ ਅਨੁਮਾਨਿਤ ਕੀਤੀ ਗਈ ਹੈ) ਤੋਂ ਕੁਝ ਕਰੋੜ ਸਾਲ ਘੱਟ ਦੇ ਹੀ ਹੁੰਦੇ ਹਨ। ਇਨ੍ਹਾਂ ਤੋਂ ਵੱਡੇ ਜਾਂ ਜਿਆਦਾ ਗਰਮ ਤਾਰੇ ਜਾਂ ਤਾਂ ਮਹਾਨੋਵਾ (ਸੁਪਰਨੋਵਾ) ਬਣਕੇ ਖਤਮ ਹੋ ਚੁੱਕੇ ਹੁੰਦੇ ਹਨ ਜਾਂ ਸਫੇਦ ਬੌਣੇ ਬਣ ਚੁੱਕੇ ਹੁੰਦੇ ਹਨ। ਫਿਰ ਵੀ ਕਦੇ - ਕਦਾਈਂ ਇਸ ਖਿੱਤੀ ਵਿੱਚ ਜਿਆਦਾ ਵੱਡੇ ਅਤੇ ਗਰਮ ਨੀਲੇ ਤਾਰੇ ਵੀ ਮਿਲ ਜਾਂਦੇ ਹਨ। ਵਿਗਿਆਨੀਆਂ ਦਾ ਅਨੁਮਾਨ ਹੈ ਦੇ ਅਜਿਹੇ ਨੀਲੇ ਤਾਰੇ ਇਸ ਖਿੱਤੀ ਦੇ ਘਣ ਕੇਂਦਰਾਂ ਵਿੱਚ ਪੈਦਾ ਹੋ ਜਾਂਦੇ ਹਨ ਜਦੋਂ ਦੋ ਜਾਂ ਉਸਤੋਂ ਜਿਆਦਾ ਤਾਰਿਆਂ ਦਾ ਆਪਸ ਵਿੱਚ ਟਕਰਾਓ ਅਤੇ ਫਿਰ ਆਪਸੀ ਮਿਲਣ ਹੋ ਜਾਂਦਾ ਹੈ। ਛੜਿਆਂ ਦਾ ਰਾਹ (ਮਿਲਕੀ ਵੇ, ਸਾਡੀ ਆਕਾਸ਼ ਗੰਗਾ) ਵਿੱਚ 125 ਗੋਲ ਤਾਰਾ ਖਿੱਤੀਆਂ ਲੱਭੀਆਂ ਹਨ। ਇਹ ਆਕਾਸ਼ ਗੰਗਾ ਦੇ ਕੇਂਦਰ ਦੇ ਨਜਦੀਕ ਹਨ। ਇਸ ਵਾਸਤੇ ਬ੍ਰਿਸ਼ਚਕ ਤੇ ਧਨ ਰਾਸ਼ੀ ਮੰਡਲਾਂ ਵਿੱਚ ਅਧਿਕ ਸੰਖਿਆ ਵਿੱਚ ਦੇਖਿਆ ਜਾ ਸਕਦਾ ਹੈ। ਸੂਰਜੀ ਮੰਡਲ ਦੇ ਬੋਦੀ ਵਾਲੇ ਤਾਰਿਆਂ ਦੀ ਤਰ੍ਹਾਂ ਗੋਲਾਕਾਰ ਖਿੱਤੀਆਂ ਅਨਿਯਮਿਤ ਪੰਧ ਤੇ ਚਲਦੀਆਂ ਆਕਾਸ਼ ਗੰਗਾ ਦੇ ਕੇਂਦਰ ਦਾ ਚੱਕਰ ਲਾਉਂਦੀਆਂ ਹਨ। ਇਸ ਦੇ ਇਲਾਵਾ ਦੇਵਯਾਨੀ ਮੰਦਾਕਨੀ ਵਿੱਚ ਕਰੀਬ ਦੋ ਸੌ ਗੋਲਾਕਾਰ ਖਿਤੀਆਂ ਹਨ।

ਖੁੱਲੀ ਤਾਰਾ ਖਿੱਤੀ[ਸੋਧੋ]

Pleiades large.jpg
ਕ੍ਰਿਤਕਾ ਨਛੱਤਰ

ਖੁੱਲ੍ਹੀ ਤਾਰਾ ਖਿੱਤੀ (ਓਪਨ ਕਲਸਟਰ) 10 - 30 ਪ੍ਰਕਾਸ਼ ਸਾਲ ਦੇ ਚਪਟੇ ਖੇਤਰ ਵਿੱਚ ਫੈਲੇ ਕੁੱਝ ਕੁ ਤਾਰਿਆਂ ਤੋਂ ਲੈ ਕੇ ਕਈ ਸੌ ਤਾਰਿਆਂ ਦੀ ਖਿੱਤੀ ਹੁੰਦੀ ਹੈ। ਇਹ ਖਿੱਤੀ ਵਿਚਲੇ ਤਾਰਿਆਂ ਜਨਮ ਇਕ ਹੀ ਸਮੇਂ ਹੋਇਆ ਹੁੰਦਾ ਹੈ ਅਤੇ ਇੱਕ ਹੀ ਦਿਸ਼ਾ ਵੱਲ ਜਾ ਰਹੇ ਹੁੰਦੇ ਹਨ। ਕੁੱਝ ਤਾਰਾ ਖਿੱਤੀਆਂ ਸਾਡੀ ਆਕਾਸ਼ ਗੰਗਾ (ਮਿਲਕੀ ਵੇ) ਦੀ ਬਾਹਰੀ ਹੱਦ ਵਿੱਚ ਹਨ। ਕੇਵਲ ਆਕਾਸ਼ ਗੰਗਾ ਵਿੱਚ ਹੀ ਇਹਨਾਂ ਗਿਣਤੀ 500 ਤੱਕ ਹੈ। ਇਹਨਾਂ ਵਿੱਚ ਜਿਆਦਾਤਰ ਤਾਰੇ ਛੋਟੀ ਉਮਰ ਵਾਲੇ (ਕੁੱਝ ਲੱਖਾਂ ਸਾਲਾਂ ਪੁਰਾਣੇ) ਨਵਜਾਤ ਸਿਤਾਰੇ ਹੁੰਦੇ ਹਨ। ਕ੍ਰਿਤਕਾ ਨਛੱਤਰ (ਪਲੀਅਡੀਜ) ਇਸ ਸ਼੍ਰੇਣੀ ਦੀ ਤਾਰਾ ਖਿੱਤੀ ਦੀ ਇੱਕ ਮਸ਼ਹੂਰ ਉਦਹਾਰਣ ਹੈ।