ਤਾਰਾ ਚੈਰੀਅਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਤਾਰਾ ਚੈਰੀਅਨ (ਮਈ 1913 - 7 ਨਵੰਬਰ 2000) ਇੱਕ ਭਾਰਤੀ ਸਮਾਜਿਕ ਕਾਰਕੁਨ ਅਤੇ ਸਿਆਸਤਦਾਨ ਸੀ।[1] ਉਹ ਮਦਰਾਸ ਸ਼ਹਿਰ ਦੀ ਪਹਿਲੀ ਔਰਤ ਮੇਅਰ ਸੀ। ਭਾਰਤ ਸਰਕਾਰ ਨੇ 1967 ਵਿੱੱਚ ਉਸਨੂੰ ਪਦਮ ਭੂਸ਼ਨ ਨਾਗਰਿਕ ਸਨਮਾਨ ਨਾਲ ਸਨਮਾਨਿਤ ਕੀਤਾ ਸੀ।[2]

ਸ਼ੁਰੂਆਤੀ ਜੀਵਨ[ਸੋਧੋ]

ਤਾਰਾ ਮਈ 1913 ਵਿੱੱਚ ਪੈਦਾ ਹੋਈ ਸੀ ਅਤੇ ਮਦਰਾਸ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਸੀ। ਆਪਣੇ ਅਧਿਐਨਾਂ ਨੂੰ ਪੂਰਾ ਕਰਨ 'ਤੇ, ਤਾਰਾ ਸਮਾਜਿਕ ਸਰਗਰਮੀਆਂ ਵਿੱੱਚ ਜੁੱਟ ਗਈ ਅਤੇ ਗਿਲਡ ਆਫ਼ ਸਰਵਿਸ ਵਿੱੱਚ ਸ਼ਾਮਲ ਹੋ ਗਈ।

ਮੇਅਰ ਦੇ ਤੌਰ 'ਤੇ[ਸੋਧੋ]

ਉਸਦੇ ਪਤੀ ਪੀ. ਵੀ. ਚੈਰੀਅਨ ਵਾਂਗ, ਨਵੰਬਰ 1957 ਵਿਚ ਤਾਰਾ ਨੂੰ ਮਦਰਾਸ ਦਾ ਮੇਅਰ ਨਿਯੁਕਤ ਕੀਤਾ ਗਿਆ ਸੀ। ਉਹ ਪਹਿਲੀ ਮਹਿਲਾ ਸੀ ਜਿਸ ਨੇ ਇਸ ਅਹੁਦੇ 'ਤੇ ਕਾਬਜ਼ ਰੱਖਿਆ ਸੀ। ਸ਼ਹਿਰ ਵਿਚ ਮਿਡ ਡੇ ਮੀਲ ਸਕੀਮ ਦੀ ਸ਼ੁਰੂਆਤ ਕਰਨ ਲਈ ਉਹਨਾਂ ਦਾ ਕਾਰਜਕਾਲ ਮਹੱਤਵਪੂਰਨ ਹੈ।

ਹਵਾਲੇ[ਸੋਧੋ]

  1. "Former Mayor of Chennai dead". 8 November 2000. Retrieved 18 September 2015. 
  2. "Padma Awards" (PDF). Ministry of Home Affairs, Government of India. 2015. Retrieved 21 July 2015.