ਤਾਰਿਕਾ ਬਾਨੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਤਾਰਿਕਾ ਬਾਨੋ ਪਹਿਲੀ ਰਜਿਸਟਰਡ ਟਰਾਂਸਜੈਂਡਰ ਹੈ[1] ਜਿਸ ਨੇ ਤਾਮਿਲਨਾਡੂ ਵਿੱਚ ਆਪਣੀ ਸੈਕੰਡਰੀ ਸਿੱਖਿਆ ਪੂਰੀ ਕੀਤੀ ਹੈ।[2][3] ਇਸ ਤੋਂ ਪਹਿਲਾਂ ਉਸ ਨੂੰ ਸਕੂਲ ਵਿਚ ਦਾਖਲਾ ਦੇਣ ਤੋਂ ਇਨਕਾਰ ਕਦ ਦਿੱਤਾ ਗਿਆ ਪਰ ਉਸ ਦੀ ਮਾਂ ਗ੍ਰੇਸ ਬਾਨੋ ਨੇ ਮਦਰਾਸ ਹਾਈ ਕੋਰਟ ਵਿਚ ਇੱਕ ਕੇਸ ਦਾਇਰ ਕਰਕੇ ਉਸ ਲਈ ਲੜਾਈ ਲੜੀ।

ਜੀਵਨ ਅਤੇ ਸਿੱਖਿਆ[ਸੋਧੋ]

2013 ਵਿਚ ਤਾਰਿਕਾ ਨੇ ਮਹਿਸੂਸ ਕਰਨਾ ਸ਼ੁਰੂ ਕੀਤਾ ਕਿ ਉਹ ਕੁੜੀਆਂ ਵਿਚ ਵਧੇਰੇ ਸਹਿਜ ਮਹਿਸੂਸ ਕਰਦੀ ਹੈ ਅਤੇ ਮੁੰਡਿਆਂ ਦੇ ਸਕੂਲ ਵਿਚ ਪੜਨਾ ਉਸ ਲਈ ਇੱਕ ਮੁਸ਼ਕਿਲ ਕੰਮ ਸੀ। ਇਸ ਲਈ ਉਹ ਆਪਣੇ ਥੂਟਕੁੜੀ ਜਿਲੇ ਤੋਂ ਭੱਜ ਕੇ ਚੇਨਈ ਚਲੀ ਗਈ। ਉਥੇ ਉਸਨੂੰ ਗਰੇਸ ਬਾਨੋ ਨੇ ਗੋਦ[4] ਲੈ ਲਿਆ। ਗਰੇਸ ਨੇ ਉਸਨੂੰ ਨਵੀਂ ਲਿੰਗਕ ਪਛਾਣ, ਨਵਾਂ ਨਾਮ ਅਤੇ ਲਿੰਗ-ਬਦਲ ਆਪਰੇਸ਼ਨ ਕਰਵਾਉਣ ਵਿਚ ਵੀ ਮਦਦ ਕੀਤੀ। ਅਜਿਹਾ ਕਰਨ ਮਗਰੋਂ ਤਾਰਿਕਾ ਨੇ ਆਪਣੀ ਜਿੰਦਗੀ ਨੂੰ ਨਵੇਂ ਸਿਰਿਉਂ ਜੀਣਾ ਸ਼ੁਰੂ ਕੀਤਾ ਅਤੇ ਆਪਣੀ ਪੜ੍ਹਾਈ ਮੁਕੰਮਲ ਕੀਤੀ।

ਹਵਾਲੇ[ਸੋਧੋ]