ਸਮੱਗਰੀ 'ਤੇ ਜਾਓ

ਤਾਰਿਕ ਅਲੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਤਾਰਿਕ ਅਲੀ

ਤਾਰਿਕ ਅਲੀ (ਜਨਮ: 21 ਅਕਤੂਬਰ 1943) ਪਾਕਿਸਤਾਨੀ ਲਿਖਾਰੀ,ਪਤਰਕਾਰ ਤੇ ਫ਼ਿਲਮਕਾਰ ਹਨ।[1][2] ਉਹਨਾਂ ਨੇ ਦੋ ਦਰਜਨ ਤੋਂ ਵੱਧ ਕਿਤਾਬਾਂ ਜੰਗ ਤੇ ਸਿਆਸਤ ਬਾਰੇ ਅਤੇ ਸੱਤ ਨਾਵਲ (ਜੋ ਕਈ ਬੋਲੀਆਂ ਵਿੱਚ ਉਲਥਾਏ ਗਏ ਹਨ) ਅਤੇ ਕਈ ਫ਼ਿਲਮਾਂ ਵੀ ਲਿਖੀਆਂ ਹਨ। ਉਹ 'ਨਿਊ ਲੈਫ਼ਟ ਰਿਵਿਊ' ਦੇ ਸੰਪਾਦਕੀ ਮੰਡਲ ਦੇ ਮੈਂਬਰ ਹਨ ਤੇ ਲੰਦਨ ਵਿੱਚ ਰਹਿੰਦੇ ਹਨ।

ਜੀਵਨ

[ਸੋਧੋ]

ਤਾਰਿਕ ਦਾ ਜਨਮ ਭਾਰਤ ਦੀ ਤਕਸੀਮ ਤੋਂ ਪਹਿਲਾਂ 21 ਅਕਤੂਬਰ 1943 ਨੂੰ ਲਾਹੌਰ, (ਬਰਤਾਨਵੀ ਭਾਰਤ) ਵਿੱਚ ਹੋਇਆ ਸੀ। ਉਸ ਦੇ ਜਨਮ ਤੋਂ ਮਾਤਰ ਚਾਰ ਸਾਲ ਬਾਅਦ ਲਾਹੌਰ ਪਾਕਿਸਤਾਨ ਦਾ ਹਿੱਸਾ ਬਣ ਗਿਆ। ਉੱਥੇ ਦੇ ਮਸ਼ਹੂਰ ਗੌਰਮਿੰਟ ਕਾਲਜ ਵਿੱਚ ਪੜ੍ਹਦੇ ਸਮੇਂ ਉਹ ਵਿਦਿਆਰਥ ਸੰਗਠਨ ਦੇ ਪ੍ਰਧਾਨ ਚੁਣੇ ਗਏ। ਪਾਕਿਸਤਾਨ ਦੇ ਫੌਜੀ ਸ਼ਾਸਕਾਂ ਦੀ ਤਾਨਾਸ਼ਾਹੀ ਦੇ ਖਿਲਾਫ ਉਹਨਾਂ ਨੇ ਜੁਲੂਸ ਕੱਢੇ। ਉਹਨਾਂ ਦੇ ਰਾਜਨੀਤੀ ਕਰਨ ਉੱਤੇ ਰੋਕ ਲਗਾ ਦਿੱਤੀ ਗਈ। ਪਰਵਾਰ ਨੇ ਗਿਰਫਤਾਰੀ ਦੀਆਂ ਅਲਾਮਤਾਂ ਭਾਂਪ ਕੇ ਉਹਨਾਂ ਨੂੰ ਲੰਦਨ ਭੇਜ ਦਿੱਤਾ। ਉੱਥੇ ਉਹਨਾਂ ਨੇ ਆਕਸਫੋਰਡ ਯੂਨੀਵਰਸਿਟੀ ਵਿੱਚ ਦਾਖਲਾ ਲੈ ਲਿਆ ਅਤੇ ਯੂਨੀਵਰਸਿਟੀ ਦੇ ਲੇਬਰ ਕਲੱਬ ਵਿੱਚ ਸਰਗਰਮ ਹੋ ਗਏ। 1965 ਵਿੱਚ ਆਕਸਫੋਰਡ ਯੂਨੀਵਰਸਿਟੀ ਵਿਦਿਆਰਥੀ ਸੰਘ ਦੇ ਪ੍ਰਧਾਨ ਬਣੇ। ਵੀਅਤਨਾਮ ਉੱਤੇ ਅਮਰੀਕੀ ਹਮਲੇ ਉੱਤੇ ਉੱਥੇ ਦੇ ਵਿਦੇਸ਼ ਮੰਤਰੀ ਹੈਨਰੀ ਕਿਸਿੰਜਰ ਅਤੇ ਉਸ ਸਮੇਂ ਦੇ ਵਿਦੇਸ਼ ਮੰਤਰੀ ਮਾਇਕਲ ਸਟੀਵਰਟ ਦੇ ਨਾਲ ਉਹਨਾਂ ਨੇ ਜਬਰਦਸਤ ਬਹਿਸਾਂ ਕੀਤੀਆਂ, ਜਿਹਨਾਂ ਨੂੰ ਟੀਵੀ ਉੱਤੇ ਵੇਖ ਸੁਣ ਕੇ ਮਸ਼ਹੂਰ ਐਕਟਰ ਮਾਰਲਨ ਬਰਾਂਡੋਂ ਨੇ ਉਹਨਾਂ ਨੂੰ ਡਿਨਰ ਲਈ ਬੁਲਾਇਆ ਸੀ।[3]

ਹਵਾਲੇ

[ਸੋਧੋ]