ਤਿਲ ਪੱਤਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਤਿਲ-ਪੱਤਰਾ ਉਹ ਫੁਲਕਾਰੀ ਹੁੰਦੀ ਹੈ ਜਿਹੜੀ ਆਮ ਤੌਰ ਤੇ ਘਰ ਦੀਆਂ ਲੜਕੀਆਂ, ਬਹੂਆਂ, ਮਾਵਾਂ, ਚਾਚੀਆਂ, ਤਾਈਆਂ ਆਪ ਨਹੀਂ ਕੱਢਦੀਆਂ ਸਨ। ਇਹ ਪੈਸੇ ਦੇ ਕੇ/ਮਜ਼ਦੂਰੀ ਦੇ ਕੇ ਕਢਾਈ ਜਾਂਦੀ ਸੀ। ਇਸ ਦਾ ਖੱਦਰ ਵੀ ਬਹੁਤਾ ਚੰਗਾ ਨਹੀਂ ਹੁੰਦਾ। ਇਸ ਉੱਪਰ ਬੂਟੀਆਂ ਵੀ ਥੋੜ੍ਹੀਆਂ ਜਿਹੀਆਂ ਪਾਈਆਂ ਹੁੰਦੀਆਂ ਸਨ। ਤਿਲ ਪੱਤਰਾ ਵਿਆਂਹ ਸਮੇਂ ਘਰ ਵਿਚ ਕੰਮ ਕਰਦੇ ਲਾਗੀਆਂ ਨੂੰ ਲਾਗ ਦੇ ਨਾਲ ਤੋਹਫੇ ਦੇ ਤੌਰ ਤੇ ਦਿੱਤਾ ਜਾਂਦਾ ਸੀ। ਹੁਣ ਨਾ ਕੋਈ ਤਿਲ ਪੁੱਤਰਾ ਕੱਢਦਾ ਹੈ ਅਤੇ ਨਾ ਹੀ ਕਢਾਉਂਦਾ ਹੈ। ਇਸ ਲਈ ਲਾਗੀਆਂ ਨੂੰ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।ਇਹ ਵਿਆਹ ਵਿਚ ਲਾਗੀ ਨੂੰ ਦਿੱਤੀ ਜਾਂਦੀ ਸੀ। ਭਾਵ ਇਹ ਪਹਿਲਾਂ ਨੌਕਰਾਂ ਚਾਕਰਾਂ ਨੂੰ ਦਿੱਤੀ ਜਾਂਦੀ ਸੀ। ਇਸ ਵਿਚ ਹਲਕੀ ਖੱਦਰ ਦਾ ਇਸਤੇਮਾਲ ਹੁੰਦਾ ਹੈ। ਇਹ ਹੁਣ ਆਮ ਬਾਜ਼ਰਾ ਵਿਚ ਵੀ ਮਿਲਦੀ ਹੈ।[1]

ਫੁਲਕਾਰੀ ਮੇਰੀ ਰੇਸ਼ਮੀ, ਰੰਗ ਢੁਕਾਏ ਠੀਕ,

ਛੇਤੀ ਦਰਸ਼ਨ ਦੇਵਣੇ, ਮੈਂ ਰਸਤੇ ਰਹੀ ਉਡੀਕ।

ਇਸ ਤਰ੍ਹਾ ਭੈਣ ਨੂੰ ਅਪਣੇ ਭਰਾ-ਭਾਬੀ ਵਲੋਂ ਫੁਲਕਾਰੀ ਭੇਜਣ ਤੇ ਭੈਣ ਆਖਦੀ ਗੀਤ ਰਾਹੀਂ

ਵੀਰ ਮੇਰੇ ਨੇ ਕੁੜਤੀ ਭੇਜੀ, ਭਾਬੋ ਨੇ ਫੁਲਕਾਰੀ,

ਨੀਂ ਜੁੱਗ- ਜੁੱਗ ਜੀ ਭਾਬੋ, ਲੱਗੇ ਵੀਰ ਤੋਂ ਪਿਆਰੀ।

ਲੋਕ ਹੁਨਰ ਦੀ ਜਿੰਦ ਜਾਨ

ਫੁਲਕਾਰੀ

ਸ਼ਗਨਾ ਵਾਲੇ ਰੰਗਾਂ 'ਚ ਲਿਪਟੀ

ਆਪਣੀ ਧਰਤੀ ਦੇ ਗੀਤ ਗਾਉਂਦੀ

ਰੀਝਾਂ ਤੇ ਸੱਧਰਾਂ ਦਾ ਸਫਰ ਕਰਦੀ

ਇੱਕ ਸੁਰਾਂਗਲ ਕੁੜੀ ਦਾ ਨਾਓਂ ਸੀ

ਜਿਸਦੇ ਰੂਪ ਰੰਗ ਦਾ ਕੋਈ ਸਾਨੀ ਨਹੀਂ ਸੀ

ਉਂਝ ਬਾਗ, ਚੋਪ, ਸੁੱਬਰ

ਤਿਲ ਪੱਤਰਾ, ਨੀਲਕ,

ਘੁੰਗਟਬਾਗ ਤੇ ਛੱਮਾਸ ਵੀ

ਫੁਲਕਾਰੀ ਦੀਆਂ ਸਾਥਣਾਂ ਸਨ

ਪਰ ਫੁਲਕਾਰੀ ਤਾਂ ਫੁਲਕਾਰੀ ਹੀ ਸੀ

ਸਿਆਣੇ ਆਖਦੇ ਨੇ

ਕਿ ਇਹ ਮੱਧ ਏਸ਼ੀਆ ਦੇ ਖਾਨਾਂ ਬਦੋਸ਼

ਜੱਟਾਂ ਤੇ ਗੁੱਜ਼ਰਾਂ ਦੀ ਧੀ ਝਨਾਂ ਵਿੱਚ ਨਹਾਉਂਦੀ

ਸਿੰਧ, ਰਾਵੀ, ਸਤਿਲੁਜ, ਬਿਆਸ ਦੇ ਪੱਤਣਾਂ ਤੇ ਖੇਡਦੀ

ਦੁਆਬੇ ਦੀਆਂ ਅੰਬੀਆਂ ਚੂਪਦੀ

ਟਿੱਬਿਆਂ ਉੱਤੇ ਟੱਪਦੀ

ਮਾਲਵੇ ਦੀਆਂ ਕਾਲੀਆਂ ਰੋਹੀਆਂ ਦੀ ਰੂਹ ਸੀ

ਗੁਲਕਾਰੀ ਤੋਂ ਫੁਲਕਾਰੀ ਨਾਉਂ ਇਸਦਾ

ਅੰਤਾਂ ਦਾ ਮਕਬੂਲ ਹੋਇਆ

ਤੇ ਲੋਕ ਗੀਤ ਬਣ ਗਿਆ

ਜੋ ਪਿਆਰ, ਉਮੰਗ, ਖੈਰ, ਦੁਆ ਤੇ ਆਮੀਨ

ਦੇ ਸੁਰਾਂ ਤੇ ਥਿਰਕਦਾ ਸੀ।

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.