ਸਮੱਗਰੀ 'ਤੇ ਜਾਓ

ਤਿਲ ਮੇਥਰੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਤਿਲ ਇਕ ਬੂਟਾ ਹੈ ਜਿਸ ਦੇ ਬੀਜ ਵਿਚੋਂ ਤੇਲ ਨਿਕਲਦਾ ਹੈ। ਤਿਲ ਮੇਥਰੇ ਵਿਆਹ ਦੀ ਇਕ ਰਸਮ ਹੈ ਜੋ ਤਿਲਾਂ ਨਾਲ ਕੀਤੀ ਜਾਂਦੀ ਹੈ। ਜਦ ਡੋਲੀ ਘਰ ਆ ਜਾਂਦੀ ਹੈ ਤਾਂ ਮਾਂ ਆਪਣੇ ਪੁੱਤਰ ਤੇ ਨੂੰਹ ਦੇ ਸਿਰ ਉੱਪਰ ਦੀ ਪਾਣੀ ਵਾਰ ਕੇ ਪੀਂਦੀ ਹੈ।ਪਾਣੀ ਵਾਰਨ ਦੀ ਰਸਮ ਤੋਂ ਪਿੱਛੋਂ ਇਕ ਥਾਲ ਵਿਚ ਤਿਲ ਪਾਏ ਜਾਂਦੇ ਹਨ। ਸੱਸ ਥਾਲ ਵਿਚੋਂ ਤਿਲਾਂ ਦੀ ਬੁੱਕ ਭਰ ਕੇ ਨੂੰਹ ਦੀ ਹਥੇਲੀ ਤੇ ਰੱਖਦੀ ਹੈ। ਫੇਰ ਹ ਉਨ੍ਹਾਂ ਤਿਲਾਂ ਨੂੰ ਹੀ ਸੱਸ ਦੇ ਬੁੱਕ ਵਿਚ ਪਾਉਂਦੀ ਹੈ। ਅਜੇਹਾ ਕਰਦੇ ਸਮੇਂ ਜੋ ਤਿਲ ਧਰਤੀ ਉੱਪਰ ਡਿਗਦੇ ਹਨ, ਵਿਸ਼ਵਾਸ ਕੀਤਾ ਜਾਂਦਾ ਹੈ ਕਿ ਉਨ੍ਹੇ ਹੀ ਨੂੰਹ ਦੇ ਪੁੱਤਰ ਹੋਣਗੇ ? ਇਹ ਅੰਧ ਵਿਸ਼ਵਾਸ ਦੀ ਰਸਮ ਹੈ। ਇਸ ਵਿਚ ਕੋਈ ਵੀ ਤਰਕ ਨਹੀਂ ਹੈ। ਇਸ ਲਈ ਤਿਲ ਮੇਥਰੇ ਦੀ ਇਹ ਰਸਮ ਹੁਣ ਕੋਈ ਨਹੀਂ ਕਰਦਾ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.