ਤਿਹਾੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਤਿਹਾੜਾ ਲੁਧਿਆਣਾ ਜ਼ਿਲ੍ਹੇ ਦੀ ਜਗਰਾਉਂ ਤਹਿਸੀਲ ਦਾ ਇਕ ਪਿੰਡ ਹੈ, ਜੋ ਕਿ ਜਗਰਾਉਂ ਤੋਂ ਸਿੱਧਵਾਂ ਬੇਟ ਕਿਸ਼ਨਪੁਰਾ ਸੜਕ ਉੱਤੇ 22 ਕਿ. ਮੀ. ਅਤੇ ਧਰਮਕੋਟ  ਤੋਂ 14 ਕਿ. ਮੀ ਦੂਰ ਸਥਿਤ ਹੈ। ਇਸ ਨੂੰ ਮੰਡ ਤਿਹਾੜਾ ਵੀ ਕਿਹਾ ਜਾਂਦਾ ਹੈ। ਇਸ ਦੇ ਇਕ ਪਾਸੇ ਸਤਲੁਜ ਦਾ ਬੇਟ ਕਿਨਾਰਾ, ਦੂਜੇ ਪਾਸੇ ਪੂਰਬ ਵੱਲ ਪੁਆਧ ਅਤੇ ਤੀਜੇ ਪਾਸੇ ਦੱਖਣ-ਪੱਛਮ ਮਾਲਵਾ ਖੇਤਰ ਹੈ । ਇਨ੍ਹਾਂ ਤਿੰਨ੍ਹਾਂ ਖੇਤਰਾਂ ਨਾਲ ਘਿਰਿਆ ਹੋਣ ਕਰ ਕੇ ਇਸ ਨੂੰ ਤਿਹਾੜਾ ਕਿਹਾ ਜਾਂਦਾ ਹੈ। ਸੰਨ 1947 ਤੋਂ ਪਹਿਲਾਂ ਇਹ ਘੁਗ ਵਸਦਾ ਸ਼ਹਿਰ ਸੀ। ਉਸ ਤੋਂ ਬਾਅਦ ਇਹ ਜਗ੍ਹਾ ਉਜੜ ਗਈ ਅਤੇ ਆਪਣੀ ਪੁਰਾਣੀ ਇਤਿਹਾਸਕ ਮਹਾਨਤਾ ਵੀ ਗੁਆ ਬੈਠੀ। ਇਥੇ ਇਕ ਮਕਬਰਾ ਹੈ, ਜਿਸਨੂੰ ਸ਼ਾਹ ਦੀਵਾਨ ਦਾ ਮੰਨਿਆ ਜਾਂਦਾ ਹੈ। ਇਥੇ ਵੀਰਵਾਰ ਨੂੰ ਲੋਕ ਚੜ੍ਹਾਵਾ ਚੜ੍ਹਾਉਂਦੇ ਅਤੇ ਸਰ੍ਹੋਂ ਦੇ ਤੇਲ ਦੇ ਮਿੱਟੀ ਦੇ ਦੀਵੇ ਜਗਾਉਂਦੇ ਹਨ। ਇਸ ਮਕਬਰੇ ਬਾਰੇ ਕਿਹਾ ਜਾਂਦਾ ਹੈ ਕਿ ਸ਼ਹਿਨਸ਼ਾਹ ਅਕਬਰ ਨੇ ਇਸ ਨੂੰ ਬਣਵਾਇਆ ਸੀ । ਇਥੇ ਇਕ ਪ੍ਰਾਇਮਰੀ ਸਕੂਲ ਤੋਂ ਇਲਾਵਾ ਪ੍ਰਾਇਮਰੀ ਹੈਲਥ ਸੈਂਟਰ ਅਤੇ ਡਾਕਘਰ ਵੀ ਹੈ। ਇਸ ਦਾ ਕੁੱਲ ਰਕਬਾ 193 ਹੈਕਟੇਅਰ ਹੈ।