ਤਿੱਬਤ ਦਾ ਇਤਿਹਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤਿੱਬਤੀ ਪਾਸਪੋਰਟ 1947/1948 - ਉਦੋਂ ਤਿੱਬਤ ਦੀ ਸਰਕਾਰ ਦੇ ਵਿੱਤ ਵਿਭਾਗ ਦੇ ਮੁਖੀ ਟਸੇਪੌਨ ਸ਼ਾਕਾਬਪਾ ਨੂੰ ਜਾਰੀ ਕੀਤਾ।

ਤਿੱਬਤੀ ਇਤਿਹਾਸ ਖਾਸ ਤੌਰ ਉੱਤੇ ਤਿੱਬਤ ਵਿੱਚ ਬੁੱਧ ਧਰਮ ਦੇ ਇਤਿਹਾਸ ਨਾਲ ਸੰਬੰਧਿਤ ਹੈ। ਇਸਦਾ ਕੁਝ ਹੱਦ ਤੱਕ ਮੁੱਖ ਕਾਰਨ ਹੈ ਤਿੱਬਤੀ ਅਤੇ ਮੰਗੋਲ ਸੱਭਿਆਚਾਰ ਦੇ ਵਿਕਾਸ ਵਿੱਚ ਨਿਭਾਈ ਧਰਮ ਵਿੱਚ ਅਹਿਮ ਭੂਮਿਕਾ ਹੈ ਅਤੇ ਅਤੇ ਕੁਝ ਹੱਦ ਤਕ ਇਸ ਲਈ ਕਿਉਂਕਿ ਦੇਸ਼ ਦੇ ਲਗਭਗ ਸਾਰੇ ਮੂਲ ਇਤਿਹਾਸਕਾਰ ਬੋਧੀ ਮੱਠਵਾਸੀ ਸਨ।

ਭੂਗੋਲਿਕ ਸੈਟਿੰਗ[ਸੋਧੋ]

ਤਿੱਬਤ ਚੀਨ ਅਤੇ ਭਾਰਤ ਦੇ ਪ੍ਰਾਚੀਨ ਸਭਿਅਤਾਵਾਂ ਦੇ ਮੁੱਖ ਖੇਤਰਾਂ ਦੇ ਵਿਚਕਾਰ ਹੈ। ਤਿੱਬਤੀ ਪਠਾਰ ਦੇ ਪੂਰਬ ਵੱਲ ਵਿਸ਼ਾਲ ਪਹਾੜ ਚੀਨ ਨਾਲ ਸਰਹੱਦ ਤੇ ਹੈ ਅਤੇ ਭਾਰਤ ਅਤੇ ਨੇਪਾਲ ਦੇ ਵਿਸ਼ਾਲ ਹਿਮਾਲਿਆ ਤਿੱਬਤ ਅਤੇ ਭਾਰਤ ਵਿਚਕਾਰ ਇੱਕ ਰੁਕਾਵਟ ਹਨ। ਤਿੱਬਤ ਨੂੰ "ਸੰਸਾਰ ਦੀ ਛੱਤ" ਜਾਂ "ਬਰਫ ਦੀ ਧਰਤੀ" ਦਾ ਉਪਨਾਮ ਦਿੱਤਾ ਗਿਆ ਹੈ। 

Lਭਾਸ਼ਾ ਵਿਗਿਆਨੀ ਤਿੱਬਤੀ ਭਾਸ਼ਾ ਅਤੇ ਇਸ ਦੀਆਂ ਉਪ-ਭਾਸ਼ਾਵਾਂ ਦੀ ਸ਼੍ਰੇਣੀ ਨੂੰ ਤਿੱਬਤੀ-ਬਰਮਾ ਭਾਸ਼ਾਵਾਂ ਨਾਲ ਸੰਬੰਧਤ ਗਿਣਦੇ ਹਨ, ਜੋ ਚੀਨੀ-ਤਿੱਬਤੀ ਭਾਸ਼ਾ ਪਰਿਵਾਰ ਦੀਆਂ ਗੈਰ-ਸਿਨੀਟੀ ਮੈਂਬਰ ਹਨ।  

ਪੂਰਵ ਇਤਿਹਾਸ [ਸੋਧੋ]

ਕੁੱਝ ਪੁਰਾਤੱਤਵ-ਵਿਗਿਆਨਕ ਸਮਗਰੀ ਤੋਂ ਪਤਾ ਚੱਲਦਾ ਹੈ ਕਿ ਪੰਜ ਲੱਖ ਸਾਲ ਪਹਿਲਾਂ ਜਦੋਂ ਭਾਰਤ ਸਭ ਤੋਂ ਪਹਿਲੀ ਵਾਰ ਰਹਾਇਸ ਹੋਈ ਸੀ ਉਦੋਂ ਪੁਰਾਣੇ ਇਨਸਾਨ ਤਿੱਬਤ ਵਿੱਚ ਦੀ ਲੰਘੇ ਸਨ। [1] ਆਧੁਨਿਕ ਮਨੁੱਖ ਘੱਟੋ-ਘੱਟ 21-ਹਜ਼ਾਰ ਸਾਲ ਪਹਿਲਾਂ ਤਿੱਬਤੀ ਪਠਾਰ ਵਿੱਚ ਰਹਿੰਦਾ ਸੀ।[2] . ਇਹ ਆਬਾਦੀ 3000 ਈਪੂ ਦੇ ਲਗਪਗ ਉੱਤਰੀ ਚੀਨ ਤੋਂ ਨੀਓਲਿਦਕ ਪਰਵਾਸੀਆਂ ਦੁਆਰਾ ਬਦਲ ਦਿੱਤੀ ਗਈ ਸੀ। ਪਰ, "ਪਾਲੀਓਲਿਦਕ ਵਾਸੀਆਂ ਅਤੇ ਸਮਕਾਲੀ ਤਿੱਬਤ ਅਬਾਦੀ ਦੇ ਵਿਚਕਾਰ ਅੰਸ਼ਕ ਜੈਨੇਟਿਕ ਨਿਰੰਤਰਤਾ ਹੈ।"

ਮੈਗਾਲਿਦਕ ਯਾਦਗਾਰਾਂ ਨੂੰ ਤਿੱਬਤੀ ਪਠਾਰ ਵਿੱਚ ਮਿਲਦੀਆਂ ਹਨ ਅਤੇ ਹੋ ਸਕਦਾ ਹਿ ਇਹ ਪੂਰਵਜਾਂ ਦੀ ਪੂਜਾ ਵਿੱਚ ਵਰਤੀਆਂ ਜਾਂਦੀਆਂ ਰਹੀਆਂ ਹੋਣ। ਪ੍ਰਾਚੀਨ ਆਇਰਨ ਜੁਗ ਦੇ ਪਹਾੜੀ ਕਿਲ੍ਹੇ ਅਤੇ ਦਫਨਾਏ ਜਾਣ ਵਾਲੇ ਕੰਪਲੈਕਸ ਹਾਲ ਹੀ ਵਿੱਚ ਤਿੱਬਤੀ ਪਠਾਰ ਉੱਤੇ ਮਿਲੇ ਹਨ। ਪਰ ਬਹੁਤ ਜ਼ਿਆਦਾ ਉਚਾਈ ਦਾ ਸਥਾਨ ਪੁਰਾਤੱਤਵ ਖੋਜ ਨੂੰ ਮੁਸ਼ਕਿਲ ਬਣਾਉਂਦਾ ਹੈ। 

ਮੁਢਲਾ ਇਤਿਹਾਸ(c. 500 BC- AD 618)[ਸੋਧੋ]

ਝਾਂਗਜ਼ੁੰਗ ਰਾਜ (500 ਈਪੂ ਤੋਂ 625 ਈਸਵੀ)[ਸੋਧੋ]

ਨਮਹਾਈ ਨਾਰਬੂ ਦੇ ਅਨੁਸਾਰ ਕੁਝ ਤਿੱਬਤੀ ਇਤਿਹਾਸਕ ਲਿਖਤਾਂ ਝਾਂਗਜ਼ੁੰਗ ਸੱਭਿਆਚਾਰ ਨੂੰ ਉਹਨਾਂ ਲੋਕਾਂ ਦੇ ਤੌਰ 'ਤੇ ਪਛਾਣਦੀਆਂ ਹਨ ਜੋ ਐਡੋ ਖੇਤਰ ਤੋਂ ਪੱਛਮੀ ਤਿੱਬਤ ਵਿੱਚ ਹੁਣ ਵਾਲੇ ਗੁਗੇ ਦਾ ਖੇਤਰ ਵਿੱਚ ਪਰਵਾਸ ਕਰ ਗਏ ਸਨ।[3] Zhang Zhung is considered to be the original home of the Bön religion.[4]

ਤਿੱਬਤ ਦੇ ਆਧੁਨਿਕ ਇਤਿਹਾਸ ਦੇ ਮੁੱਖ ਘਟਨਾਵਾਂ[ਸੋਧੋ]

ਸਨ 1910 ਦੇ ਤਿੱਬਤ ਦੇ ਦਲਾਈਲਾਮਾ
ਤਿੱਬਤ ਦੇ ਮੌਜੂਦਾ ਦਲਾਈਲਾਮਾ
  • 1855-56: ਨੇਪਾਲ-ਭੋਟ ਜੰਗ. ਤਿੱਬਤ ਨੇ ਨੇਪਾਲੀ ਦਰਬਾਰ ਨੂੰ ਦਸ ਹਜ਼ਾਰ ਰੁਪਏ ਸਾਲਾਨਾ ਦੇਣ ਦਾ ਸਮਝੌਤਾ ਕੀਤਾ। ਲਹਾਸਾ ਵਿੱਚ ਨੇਪਾਲ ਦੇ ਵਪਾਰਕ ਕੇਂਦਰ ਬਣਾਉਣ ਲਈ ਵੀ ਪ੍ਰਵਾਨਗੀ ਦਿੱਤੀ ਗਈ।
  • 1906-07: ਧੋਖੇ ਨਾਲ ਚੀਨ ਨੂੰ ਤਿੱਬਤ ਉੱਤੇ ਆਪਣਾ ਅਧਿਕਾਰ ਜਮਾ ਲਿਆ ਅਤੇ ਜਯਤੁੰਗ ਗਾਇਡਸ ਸਮੇਤ ਗਰਟੋਕ ਵਿੱਚ ਆਪਣੀਆਂ ਚੌਕੀਆਂ ਸਥਾਪਿਤ ਕਰ ਲਈਆਂ।
  • 1912: ਚੀਨ ਵਿੱਚ ਕਿੰਗ ਵੰਸ਼ ਦੇ ਪਤਨ ਤੋਂ ਬਾਅਦ ਚੀਨੀ ਫ਼ੌਜ ਨੂੰ ਤਿੱਬਤ ਦੀ ਰਾਜਧਾਨੀ ਲਹਾਸਾ ਤੋਂ ਬਾਹਰ ਕੱਢ ਦਿੱਤਾ ਗਿਆ।
  • 1913: 13ਵੇਂ ਦਲਾਈਲਾਮਾ ਨੇ ਆਜ਼ਾਦੀ ਦੀ ਘੋਸ਼ਣਾ ਕੀਤੀ ਅਤੇ 1950 ਤੋਂ ਤਿੱਬਤੀਆਂ ਨੇ ਉੱਥੇ ਰਾਜ ਕੀਤਾ।
  • 1935: ਚਾਰ ਜੁਲਾਈ ਨੂੰ 14ਵੇਂ ਦਲਾਈਲਾਮਾ का ਜਨਮ ਹੋਇਆ।
  • 1950: ਅਕਤੂਬਰ ਵਿੱਚ ਚੀਨ ਪੀਪਲਜ਼ ਲਿਬਰੇਸ਼ਨ ਆਰਮੀ ਤਿੱਬਤ ਵਿੱਚ ਦਾਖਲ ਹੋਈ। ਨਵੰਬਰ ਵਿੱਚ 14ਵੇਂ ਦਲਾਈਲਾਮਾ ਦੀ ਤਾਜਪੋਸ਼ੀ ਹੋਈ।
  • 1951: ਮਈ 'ਚ ਤਿੱਬਤ ਦੇ ਨੁਮਾਇਦਿਆਂ ਨੇ ਦਬਾਅ ਵਿੱਚ ਚੀਨ ਨਾਲ ਇੱਕ 17-ਸੂਤਰੀ ਸਮਝੌਤਾ ਕੀਤਾ ਸੀ, ਜਿਸ ਵਿੱਚ ਤਿੱਬਤ ਨੂੰ ਖੁਦਮੁਖਤਿਆਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ। ਸਤੰਬਰ ਵਿੱਚ ਪੀਪਲਜ਼ ਲਿਬਰਸ਼ਨ ਅਰਮੀ ਲਹਾਸਾ ਵਿੱਚ ਦਾਖਲ ਹੋ ਗਈ।
  • 1954: ਦਲਾਈਲਾਮਾ ਨੇ ਪੀਕਿੰਗ ਦੀ ਯਾਤਰਾ ਕੀਤੀ
  • 1959: 10 ਮਾਰਚ ਨੂੰ ਚੀਨ ਦੇ ਕਬਜ਼ੇ ਦੇ ਵਿਰੁੱਧ ਵਿਦਰੋਹ ਸ਼ੁਰੂ ਕੀਤਾ।
  • 1965: ਚੀਨ ਨੇ ਤਿੱਬਤ ਖੁਦਮੁਖਤਿਆਰ ਖੇਤਰ ਦੀ ਸਥਾਪਨਾ ਕੀਤੀ।
  • 1979: ਤਿੱਬਤ ਵਿੱਚ ਮੰਦ ਗਤੀ ਨਾਲ ਉਦਾਰੀਕਰਣ ਸ਼ੁਰੂ ਹੋਇਆ।
  • 1985: ਤਿੱਬਤ ਨੂੰ ਵੱਡੇ ਪੱਧਰ ਤੇ ਸੈਰ ਕਰਨ ਲਈ ਖੋਲ੍ਹਿਆ ਗਿਆ.
  • 1987: ਲਹਸਾ ਅਤੇ ਸ਼ਿਗਾਤਸੇ ਵਿੱਚ ਵਿਦਰੋਹ ਸ਼ੁਰੂ
  • 1989: ਹੂ ਜਿੰਤਾਓ ਅਤੇ ਉਹਨਾਂ ਦੀਪਾਰਟੀ ਦੇ ਨੇਤਾਵਾਂ ਦੀ ਅਗਵਾਈ ਵਿੱਚ ਤਿੱਬਤ ਵਿੱਚ ਵਿਰੋਧ ਪ੍ਰਦਰਸ਼ਨ ਦਬਾ ਦਿੱਤਾ ਗਿਆ।
  • 2002: ਚੀਨ ਸਰਕਾਰ ਨੇ ਦਲਾਈਲਾਮਾ ਨਾਲ ਗੱਲਬਾਤ ਸ਼ੁਰੂ ਕੀਤੀ. ਪਰੰਤੂ ਹੁਣ ਤੱਕ ਬੇ ਨਤੀਜਾ
  • 2008: 14 ਮਾਰਚ ਨੂੰ ਲਹਾਸਾ ਵਿੱਚ ਚੀਨ ਵਿਰੋਧੀ ਦੰਗੇ ਬਾਅਦ ਤਿੱਬਤ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ। ਚੀਨ ਸਰਕਾਰ ਨੇ ਇਸ ਪ੍ਰਦਰਸ਼ਨ ਨੂੰ ਦਬਾ ਦਿੱਤਾ। ਕਈ ਲੋਕਾਂ ਦੀ ਗ੍ਰਿਫ਼ਤਾਰੀ ਵੀ ਹੋਈ ਸੀ ਅਤੇ ਤਿੱਬਤ ਵਿੱਚ ਵਿਦੇਸ਼ੀ ਪੱਤਰਕਾਰਾਂ ਦੇ ਦਾਖਲੇ ਤੇ ਪਾਬੰਦੀ ਲਗਾਈ ਗਈ ਸੀ।

ਹਵਾਲੇ[ਸੋਧੋ]

  1. Laird 2006.
  2. Zhao, M; Kong, QP; Wang, HW; Peng, MS; Xie, XD; Wang, WZ; Jiayang, Duan JG; Cai, MC; Zhao, SN (2009). "Mitochondrial genome evidence reveals successful Late Paleolithic settlement on the Tibetan Plateau". Proc Natl Acad Sci U S A. 106: 21230–21235. doi:10.1073/pnas.0907844106. PMC 2795552. PMID 19955425.
  3. Norbu 1989, pp. 127–128
  4. Helmut Hoffman in McKay 2003 vol. 1, pp. 45–68

ਬਾਹਰੀ ਲਿੰਕ[ਸੋਧੋ]