ਸਮੱਗਰੀ 'ਤੇ ਜਾਓ

ਪਾਸਪੋਰਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਾਸਪੋਰਟ ਕਿਸੇ ਵੀ ਦੇਸ ਦੀ ਰਾਸ਼ਟਰੀ ਸਰਕਾਰ ਵੱਲੋਂ ਆਪਣੇ ਨਾਗਰਿਕਾਂ ਨੂੰ ਜਾਰੀ ਕੀਤਾ ਜਾਣ ਵਾਲਾ ਇੱਕ ਦਸਤਾਵੇਜ਼ ਹੁੰਦਾ ਹੈ ਜੋ ਵਿਦੇਸ਼ਾਂ ਵਿੱਚ ਅੰਤਰਰਾਸ਼ਟਰੀ ਯਾਤਰਾ ਦੌਰਾਨ ਨਾਗਰਿਕਤਾ ਪਹਿਚਾਣ ਪੱਤਰ ਵਜੋਂ ਵਰਤਿਆ ਜਾਂਦਾ ਹੈ।

ਵੈਧਤਾ

[ਸੋਧੋ]

ਪਾਸਪੋਰਟ ਦੀ ਇੱਕ ਸੀਮਤ ਵੈਧਤਾ ਹੁੰਦੀ ਹੈ, ਆਮ ਤੌਰ ਤੇ 5 ਤੋਂ 10 ਸਾਲਾਂ ਦੇ ਵਿਚਕਾਰ। ਬਹੁਤ ਸਾਰੇ ਦੇਸ਼ਾਂ ਨੂੰ ਘੱਟੋ ਘੱਟ ਛੇ ਮਹੀਨਿਆਂ ਦੀ ਪਾਸਪੋਰਟ ਦੀ ਵੈਧਤਾ ਦੀ ਯੋਜਨਾਬੱਧ ਵਿਦਾਇਗੀ ਦੀ ਮਿਤੀ ਤੋਂ ਪਰੇ ਘੱਟੋ ਘੱਟ ਦੋ ਤੋਂ ਚਾਰ ਖਾਲੀ ਪੇਜਾਂ ਦੀ ਲੋੜ ਹੁੰਦੀ ਹੈ।

ਇਤਿਹਾਸ

[ਸੋਧੋ]

ਇੱਕੀ ਸਦੀਆਂ ਪਹਿਲਾਂ ਇਕ ਰੋਮਨ ਬਾਦਸ਼ਾਹ ਨੇ ਇਕ ਰੋਮਨ ਫ਼ਿਲਾਸਫ਼ਰ ਪੋਟਾਮੋਨ ਨੂੰ ਵਿਦੇਸ਼ ਦੌਰੇ ਦੇ ਮੌਕੇ ਇਕ ਚਿੱਠੀ ਦਿਤੀ, ਜਿਸ ਕਾਰਨ ਉਸ ਦਾ ਸਭਨੀਂ ਥਾਈਂ ਸਵਾਗਤ ਹੋਇਆ। ਇਸ ਨੂੰ ਸੰਸਾਰ ਦਾ ਸਭ ਤੋਂ ਪਹਿਲਾਂ ਪਾਸਪੋਰਟ ਕਿਹਾ ਜਾਂਦਾ ਹੈ। ਉਸ ਸਮੇਂ ਲਿਖਤਾਂ ਦੀ ਥਾਂ, ਬਾਦਸ਼ਾਹ ਦੀ ਮੋਹਰ ਵਾਲੀਆਂ ਚਿੱਠੀਆਂ ਦਿਤੀਆਂ ਜਾਂਦੀਆਂ ਸਨ। ਮੁੰਦਰੀਆਂ ਦਾ ਰਿਵਾਜ ਮਿਸਰੀਆਂ ਨੇ ਅਰੰਭਿਆ। ਗਿਆਰ੍ਹਵੀਂ ਸਦੀ ਵਿਚ ਗਲ ਵਿਚ ਪਾਇਆ ਜਾਣ ਵਾਲਾ ਚਿੰਨ੍ਹ ਦੇਣ ਦਾ ਰਿਵਾਜ ਪਿਆ। ਦੂਤ ਦਾ ਸਨਮਾਨ ਬਾਦਸ਼ਾਹ ਦਾ ਸਨਮਾਨ ਅਤੇ ਦੂਤ ਦਾ ਅਪਮਾਨ ਬਾਦਸ਼ਾਹ ਦਾ ਅਪਮਾਨ ਮੰਨਿਆ ਜਾਂਦਾ ਸੀ। ਪਹਿਲਾ ਵਿਸ਼ਵ ਯੁੱਧ ਤੋਂ ਪਹਿਲਾਂ ਕਿਸੇ ਦੇਸ਼ ਜਾਣ ਲਈ ਪਾਸਪੋਰਟ ਜਾਂ ਵੀਜ਼ੇ ਦੀ ਲੋੜ ਨਹੀਂ ਸੀ ਪੈਂਦੀ। ਸੰਤਾਲੀ ਤਕ ਭਾਰਤ ਦੇ ਲੋਕ ਦੁਨੀਆ ਵਿਚ ਅੰਗਰੇਜ਼ੀ ਰਾਜ ਅਧੀਨ ਇਲਾਕੇ ਵਿਚ, ਕਿਧਰੇ ਵੀ ਜਾ ਸਕਦੇ ਸਨ। ਪਹਿਲਾ ਵਿਸ਼ਵ ਯੁੱਧ ਉਪਰੰਤ ਪਾਸਪੋਰਟ ਲਾਜ਼ਮੀ ਹੋ ਗਿਆ। ਮੁੱਢਲਾ ਪਾਸਪੋਰਟ ਚਿਠੀ ਹੋਇਆ ਕਰਦਾ ਸੀ। ਅਮਰੀਕਾ ਅਤੇ ਇੰਗਲੈਂਡ ਨੇ ਪਾਸਪੋਰਟ 'ਤੇ ਫ਼ੋਟੋ ਲਾਉਣ ਸ਼ੁਰੂ ਕੀਤਾ। ਵੀਹਵੀਂ ਸਦੀ ਦੇ ਤੀਜੇ ਦਹਾਕੇ ਵਿਚ ਲੀਗ ਆਫ ਨੈਸ਼ਨਲ ਨੇ, ਬੱਤੀ ਪੰਨਿਆਂ ਵਾਲੀ ਛੋਟੀ ਪਾਸਪੋਰਟ ਕਾਪੀ ਲਾਗੂ ਕੀਤੀ ਅਤੇ ਪਾਸਪੋਰਟ 'ਤੇ ਵਿਅਕਤੀ ਦੀ ਫ਼ੋਟੋ ਲਾਉਣੀ ਲਾਜ਼ਮੀ ਹੋ ਗਈ। ਇਸ ਉਪਰੰਤ ਸਾਰੇ ਦੇਸ਼ਾਂ ਵਿਚ ਪਾਸਪੋਰਟ ਲਾਗੂ ਹੋ ਗਏ। ਯਾਤਰਾ ਕਰਨ ਦੀ ਮੇਜ਼ਬਾਨ ਦੇਸ਼ ਦੀ ਪ੍ਰਵਾਨਗੀ ਨੂੰ ਵੀਜ਼ਾ ਕਿਹਾ ਜਾਣ ਲਗ ਪਿਆ।

ਹਵਾਲੇ

[ਸੋਧੋ]