ਤੀਜਨ ਬਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਤੀਜਨ ਬਾਈ
Tijan Bai 1.jpg
ਜਨਮ (1956-04-24) ਅਪ੍ਰੈਲ 24, 1956 (ਉਮਰ 63)
ਪਿੰਡ ਗਨਿਆਰੀ, ਮਧ ਪ੍ਰਦੇਸ਼ (ਹੁਣ ਛੱਤੀਸਗੜ)
ਪੇਸ਼ਾਪੰਡਵਾਨੀ ਲੋਕ ਗੀਤ-ਨਾਟ
ਸਾਥੀਤੁੱਕਾ ਰਾਮ
ਪੁਰਸਕਾਰਪਦਮ ਭੂਸ਼ਣ 2003
ਪਦਮ ਸ਼੍ਰੀ 1988
ਸੰਗੀਤ ਨਾਟਕ ਅਕਾਦਮੀ ਇਨਾਮ 1995

ਤੀਜਨ ਬਾਈ (ਜਨਮ 24 ਅਪਰੈਲ 1956) ਭਾਰਤ ਦੇ ਛੱਤੀਸਗੜ ਰਾਜ ਦੇ ਪੰਡਵਾਨੀ ਲੋਕ ਗੀਤ-ਨਾਟ ਦੀ ਪਹਿਲੀ ਨਾਰੀ ਕਲਾਕਾਰ ਹੈ। ਦੇਸ਼ ਵਿਦੇਸ਼ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਵਾਲੀ ਤੀਜਨਬਾਈ ਨੂੰ ਬਿਲਾਸਪੁਰ ਯੂਨੀਵਰਸਿਟੀ ਦੁਆਰਾ ਡੀ ਲਿਟ ਦੀ ਆਨਰੇਰੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਹੈ। ਉਸਨੂੰ 1988 ਵਿੱਚ ਭਾਰਤ ਸਰਕਾਰ ਨੇ ਪਦਮਸ਼ਰੀ ਅਤੇ 2003 ਵਿੱਚ ਕਲਾ ਦੇ ਖੇਤਰ ਵਿੱਚ ਪਦਮ ਭੂਸ਼ਣ ਨਾਲ ਨਿਵਾਜਿਆ। ਉਸ ਨੂੰ 1995 ਵਿੱਚ ਸੰਗੀਤ ਡਰਾਮਾ ਅਕਾਦਮੀ ਇਨਾਮ ਅਤੇ 2007 ਵਿੱਚ ਨਾਚ ਸ਼ਿਰੋਮਣੀ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ।

ਜੀਵਨੀ[ਸੋਧੋ]

ਮੁੱਢਲਾ ਜੀਵਨ[ਸੋਧੋ]

ਭਿਲਾਈ ਤੋਂ 14 ਕਿਮੀ ਦੂਰ ਮਧ ਪ੍ਰਦੇਸ਼ ਦੇ ਪਿੰਡ ਗਨਿਆਰੀ ਵਿੱਚ ਜਨਮੀ ਤੀਜਨ ਬਾਈ ਦੇ ਪਿਤਾ ਦਾ ਨਾਮ ਹੁਨੁਕ ਲਾਲ ਪਰਧਾ ਅਤੇ ਮਾਤਾ ਦਾ ਨਾਮ ਸੁਖਵਤੀ ਸੀ।[1]

ਨਿੱਕੇ ਹੁੰਦੇ ਤੀਜਨ ਆਪਣੇ ਨਾਨਾ ਬਰਜਲਾਲ ਨੂੰ ਮਹਾਂਭਾਰਤ ਦੀਆਂ ਕਹਾਣੀਆਂ ਗਾਉਂਦੇ ਸੁਣਾਉਂਦੇ ਦੇਖਦੀ ਅਤੇ ਹੌਲੀ ਹੌਲੀ ਉਸ ਨੂੰ ਇਹ ਕਹਾਣੀਆਂ ਯਾਦ ਹੋਣ ਲੱਗੀਆਂ। ਉਸ ਦੀ ਲਗਨ ਅਤੇ ਪ੍ਰਤਿਭਾ ਨੂੰ ਵੇਖ ਕੇ ਉਮੇਦ ਸਿੰਘ ਦੇਸ਼ਮੁਖ ਨੇ ਉਸ ਨੂੰ ਗੈਰ ਰਸਮੀ ਪੜ੍ਹਾਈ ਸਿਖਲਾਈ ਵੀ ਕਰਵਾਈ।

13 ਸਾਲ ਦੀ ਉਮਰ ਵਿੱਚ ਉਸ ਨੇ ਆਪਣਾ ਪਹਿਲਾ ਰੰਗ ਮੰਚ ਸ਼ੋ ਕੀਤਾ। ਉਸ ਜ਼ਮਾਨੇ ਵਿੱਚ ਇਸਤਰੀ ਪੰਡਵਾਨੀ ਗਾਇਕਾਵਾਂ ਕੇਵਲ ਬੈਠਕੇ ਗਾ ਸਕਦੀਆਂ ਸਨ ਜਿਸ ਨੂੰ ਵੇਦਮਤੀ ਸ਼ੈਲੀ ਕਿਹਾ ਜਾਂਦਾ ਹੈ। ਪੁਰਖ ਖੜੇ ਹੋਕੇ ਕਪਾਲਿਕ ਸ਼ੈਲੀ ਵਿੱਚ ਗਾਉਂਦੇ ਸਨ। ਤੀਜਨਬਾਈ ਉਹ ਪਹਿਲੀ ਔਰਤ ਸੀ ਜੋ ਜਿਸ ਨੇ ਕਪਾਲਿਕ ਸ਼ੈਲੀ ਵਿੱਚ ਪੰਡਵਾਨੀ ਦਾ ਸ਼ੋ ਕੀਤਾ।[2] ਇੱਕ ਦਿਨ ਅਜਿਹਾ ਵੀ ਆਇਆ ਜਦੋਂ ਪ੍ਰਸਿੱਧ ਰੰਗਕਰਮੀ ਹਬੀਬ ਤਨਵੀਰ ਨੇ ਉਸ ਨੂੰ ਸੁਣਿਆ ਅਤੇ ਉਦੋਂ ਤੋਂ ਤੀਜਨਬਾਈ ਦਾ ਜੀਵਨ ਬਦਲ ਗਿਆ। ਤਤਕਾਲੀਨ ਪ੍ਰਧਾਨਮੰਤਰੀ ਇੰਦਿਰਾ ਗਾਂਧੀ ਤੋਂ ਲੈ ਕੇ ਅਨੇਕ ਅਤੀਵਿਸ਼ੇਸ਼ ਲੋਕਾਂ ਦੇ ਸਾਹਮਣੇ ਦੇਸ਼ ਵਿਦੇਸ਼ ਵਿੱਚ ਉਸ ਨੇ ਆਪਣੀ ਕਲਾ ਦਿਖਾਈ ਹੈ।

ਹਵਾਲੇ[ਸੋਧੋ]