ਤੀਸ ਹਜਾਰੀ
ਤੀਸ ਹਜ਼ਾਰੀ ਪੁਰਾਣੀ ਦਿੱਲੀ, ਭਾਰਤ ਵਿੱਚ ਇੱਕ ਇਲਾਕਾ ਹੈ ਜੋ ਉੱਤਰੀ ਰਿੱਜ ਦੇ ਐਨ ਦੱਖਣ ਵਿੱਚ ਹੈ। ਇਹ ਤੀਸ ਹਜ਼ਾਰੀ ਅਦਾਲਤ ਕੰਪਲੈਕਸ, ਜਿਸ ਦਾ ਉਦਘਾਟਨ ਕੀਤਾ ਗਿਆ ਸੀ ਤੇ 19 ਮਾਰਚ 1958 ਨੂੰ ਉਦੋਂ ਪੰਜਾਬ ਹਾਈ ਕੋਰਟ ਮੁੱਖ ਜਸਟਿਸ ਸ੍ਰੀ ਏ ਐਨ ਭੰਡਾਰੀ ਨੇ ਕੀਤਾ ਸੀ, ਦੀ ਜਗ੍ਹਾ ਹੈ। ਇਹ ਦਾ ਇੱਕ ਹੈ, ਦਿੱਲੀ ਹਾਈ ਕੋਰਟ ਦੇ ਤਹਿਤ ਕੰਮ ਕਰਦੀਆਂ ਪੰਜ ਜ਼ਿਲ੍ਹਾ ਅਦਾਲਤਾਂ ਵਿੱਚੋਂ ਇੱਕ ਹੈ, ਅਤੇ ਦਿੱਲੀ ਰਾਜ ਵਿੱਚ ਪ੍ਰਮੁੱਖ ਕੋਰਟ ਇਮਾਰਤ ਹੈ।[1]
ਇਤਿਹਾਸ
[ਸੋਧੋ]ਜਗ੍ਹਾ ਨੇ ਆਪਣਾ ਨਾਮ 30,000 ਸਿੱਖਾਂ ਦੀ ਫੌਜ ਤੋਂ ਪ੍ਰਾਪਤ ਕੀਤਾ ਹੈ ਜਿਸਨੇ ਇੱਥੇ ਸਰਦਾਰ ਬਘੇਲ ਸਿੰਘ ਦੀ ਅਗਵਾਈ ਹੇਠ 1783 ਵਿੱਚ ਦਿੱਲੀ ਤੇ ਹਮਲਾ ਕਰਨ ਤੋਂ ਪਹਿਲਾਂ ਡੇਰਾ ਲਾਇਆ ਸੀ। ਬਘੇਲ ਸਿੰਘ ਦੇ ਹੁਕਮ ਅਤੇ ਹੋਰ ਸੈਨਾਪਤੀਆਂ ਦੇ ਅਧੀਨ ਮੋਹਰੀ ਯੋਧਿਆਂ ਨੇ ਯਮੁਨਾ ਪਾਰ ਕੀਤੀ ਅਤੇ ਸਹਾਰਨਪੁਰ ਤੇ ਕਬਜ਼ਾ ਕਰ ਲਿਆ। ਉਹਨਾਂ ਨੇ ਰੁਹੀਲਾ ਸਰਦਾਰ, ਨਜੀਬ ਉਦ-ਦੌਲਾ ਦੇ ਇਲਾਕੇ ਨੂੰ ਹਥਿਆ ਲਿਆ ਅਤੇ ਉਸ ਤੋਂ ਗਿਆਰਾਂ ਲੱਖ (1,100,000) ਰੁਪਏ ਨਜ਼ਰਾਨਾ ਹਾਸਲ ਕੀਤਾ। ਅਪ੍ਰੈਲ ਵਿੱਚ ਬਘੇਲ ਸਿੰਘ ਦੇ ਨਾਲ ਦੋ ਹੋਰ ਸਰਦਾਰਾਂ (ਰਾਏ ਸਿੰਘ ਭੰਗੀ ਅਤੇ ਤਾਰਾ ਸਿੰਘ ਗੈਬਾ) ਨੇ ਉਸ ਦੇਸ਼ ਤੇ ਕਬਜ਼ਾ ਕਰਨ ਲਈ ਯਮੁਨਾ ਪਾਰ ਕੀਤੀ, ਜਿਸ ਦਾ ਰਾਜਾ, ਨਜੀਬ ਉਦ-ਦੌਲਾ ਦਾ ਪੁੱਤਰ ਅਤੇ ਵਾਰਿਸ ਜਬੀਤਾ ਖਾਨ ਸੀ। ਜਬੀਤਾ ਖਾਨ ਨੇ ਹਤਾਸਾ ਵਿੱਚ ਬਘੇਲ ਸਿੰਘ ਨੂੰ ਪੈਸੇ ਦੀ ਵੱਡੀ ਰਕਮ ਦੀ ਅਤੇ ਤਾਜ ਦੇ ਖੇਤਰਾਂ ਨੂੰ ਮਿਲ ਕੇ ਲੁੱਟਣ ਦੀ ਪੇਸ਼ਕਸ਼ ਕੀਤੀ। ਸਰਦਾਰ ਬਘੇਲ ਸਿੰਘ ਨੇ ਗੁਰਦੁਆਰੇ ਬਣਾਉਣ ਵਾਸਤੇ ਸਬਜ਼ੀ ਮੰਡੀ ਦੇ ਨੇੜੇ ਸ਼ਹਿਰ ਵਿੱਚ ਆਉਣ ਵਾਲੀਆਂ ਵਸਤਾਂ ਤੋਂ ਟੈਕਸ ਉਗਰਾਹੁਣ ਲਈ ਇੱਕ ਚੁੰਗੀ ਸਥਾਪਤ ਕੀਤੀ। (ਉਹ ਚਾਹੁੰਦਾ ਨਹੀਂ ਸੀ ਕਿ ਸਰਕਾਰ ਦੇ ਖਜ਼ਾਨੇ ਤੋਂ ਪ੍ਰਾਪਤ ਕੀਤੀ ਨਕਦੀ ਇਸ ਮਕਸਦ ਲਈ ਵਰਤਣ ਲਈ ਵਰਤੇ, ਅਤੇ ਇਸ ਵਿੱਚੋਂ ਬਹੁਤੀ ਲੋੜਵੰਦ ਅਤੇ ਗਰੀਬ ਲੋਕਾਂ ਨੂੰ ਵੰਡ ਦਿੱਤੀ। ਉਹ ਇਸ ਸਰਕਾਰ ਦਾਤ ਨਾਲ ਖਰੀਦੀਆਂ ਮਿਠਿਆਈਆਂ ਅਕਸਰ ਉਸ ਜਗ੍ਹਾ ਇਕੱਤਰ ਸੰਗਤਾਂ ਨੂੰ ਵੰਡਿਆ ਕਰਦਾ ਸੀ, ਜੋ ਕਿ ਹੁਣ ਪੁਲ ਮਿਠਿਆਈ ਦੇ ਤੌਰ 'ਤੇ ਜਾਣਿਆ ਜਾਂਦਾ ਹੈ।)