ਤੁਲਨਾਤਮਕ ਸਿੱਖਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਤੁਲਨਾਤਮਕ ਸਿੱਖਿਆ ਸਮਾਜ ਵਿਗਿਆਨਾਂ ਵਿਚ ਇੱਕ ਅਨੁਸ਼ਾਸਨ ਹੈ ਜਿਸ ਵਿਚ ਵੱਖ-ਵੱਖ ਦੇਸ਼ਾਂ ਦੀਆਂ ਵੱਖੋ-ਵੱਖਰੀਆਂ ਵਿੱਦਿਅਕ ਪ੍ਰਣਾਲੀਆਂ ਦੀ ਪੜਤਾਲ ਅਤੇ ਮੁਲਾਂਕਣ ਕਰਨਾ ਸ਼ਾਮਲ ਹੈ। ਇਸ ਖੇਤਰ ਵਿਚ ਮਾਹਿਰ ਸਾਰੇ ਸੰਸਾਰ ਵਿੱਚ ਸਿੱਖਿਆ ਲਈ ਸਰਵ-ਪ੍ਰਵਾਨਤ ਪਰਿਭਾਸ਼ਾਵਾਂ ਦੇ ਵਿਕਾਸ ਅਤੇ ਦਿਸ਼ਾ ਨਿਰਦੇਸ਼ਾਂ ਨੂੰ ਪ੍ਰਮਾਣਿਤ ਕਰਕੇ ਅੱਗੇ ਵਧਾਉਣ ਵਿਚ ਰੁੱਝੇ ਹੋਏ ਹਨ। ਇਸ ਦਾ ਉਦੇਸ਼ ਵਿੱਦਿਅਕ ਢਾਂਚੇ ਦੇ ਮਿਆਰ ਨੂੰ ਉੱਚਾ ਚੁੱਕਣਾ ਅਤੇ ਸਿੱਖਿਆ ਪ੍ਰੋਗਰਾਮਾਂ ਅਤੇ ਪਹਿਲਕਦਮੀਆਂ ਦੀ ਸਫਲਤਾ ਅਤੇ ਪ੍ਰਭਾਵ ਦਾ ਮੁਲਾਂਕਣ ਕਰਨਾ ਹੈ।[1]

ਉਦੇਸ਼ ਅਤੇ ਕਾਰਜ ਖੇਤਰ[ਸੋਧੋ]

 ਹੈਰਲਡ ਨੂਹ (1985) ਅਤੇ Farooq Joubish (2009) ਦੇ ਅਨੁਸਾਰ  ਤੁਲਨਾਤਮਕ ਸਿੱਖਿਆ ਦੇ ਚਾਰ ਉਦੇਸ਼ ਹਨ।

 1. ਵਿੱਦਿਅਕ  ਪ੍ਰਣਾਲੀਆਂ, ਪ੍ਰਕਿਰਿਆਵਾਂ ਜਾਂ ਨਤੀਜਿਆਂ ਦਾ ਵਰਣਨ ਕਰਨ ਲਈ।
 2.  ਵਿਦਿਅਕ ਅਦਾਰਿਆਂ ਅਤੇ ਅਭਿਆਸ ਦੇ ਵਿਕਾਸ ਵਿੱਚ ਸਹਾਇਤਾ ਕਰਨ ਲਈ।
 3.  ਸਿੱਖਿਆ ਅਤੇ ਸਮਾਜ ਦੇ ਸਬੰਧ ਨੂੰ ਉਜਾਗਰ  ਕਰਨ ਲਈ।
 4. ਸਿੱਖਿਆ ਬਾਰੇ ਆਮ ਧਾਰਨਾਵਾਂ ਸਥਾਪਤ ਕਰਨ ਲਈ ਜੋ ਕਿ ਇੱਕ ਤੋਂ ਵੱਧ ਮੁਲਕਾਂ ਵਿੱਚ ਪ੍ਰਮਾਣਿਤ ਹੋਣ।

ਤੁਲਨਾਤਮਕ ਸਿੱਖਿਆ ਬਾਰੇ ਅਕਸਰ ਇਹ ਗਲਤ ਧਾਰਨਾ ਮਿਲਦੀ ਹੈ ਕਿ ਇਸ ਨਾਲ ਮਾਹਿਰ ਦੋ ਜਾਂ ਦੋ ਵੱਧ ਦੇਸ਼ਾਂ ਦੇ ਸਿੱਖਿਆ ਢਾਂਚੇ ਦੀ ਆਪਸੀ ਤੁਲਨਾ ਕਰਦੇ ਹਨ। ਅਸਲ ਵਿਚ, ਇਸ ਦੇ ਸ਼ੁਰੂਆਤੀ ਦਿਨਾਂ ਵਿੱਚ ਇਸ ਖੇਤਰ ਵਿਚ ਖੋਜੀਆਂ ਨੇ ਅਕਸਰ ਅਜਿਹੀ ਪਹੁੰਚ ਨੂੰ ਅਪਣਾਇਆ। ਪਰ ਸਮੇਂ ਦੇ ਨਾਲ ਕਿਸੇ ਇੱਕ ਦੇਸ਼ ਵਿਚ ਦੇਸ਼ ਅੰਦਰਲੇ ਸਿੱਖਿਆ ਢਾਂਚੇ ਦੀ ਤੁਲਨਾਤਮਕਤਾ ਨੂੰ ਤਰਜੀਹ ਦੇ ਤੌਰ 'ਤੇ ਲਿਆ ਜਾਣ ਲੱਗਾ। ਫਿਰ ਵੀ, ਕੁਝ ਵੱਡੇ ਪੈਮਾਨੇ ਪ੍ਰਜੈਕਟਾਂ ਜਿਵੇਂ ਕਿ ਪੀਸਾ ਅਤੇ ਟੀਮਐਮਐਸ ਦੇ ਅਧਿਐਨਾਂ ਨੇ ਵੱਡੇ ਡੈਟਾ ਸੈੱਟਾਂ ਦੇ ਸਪੱਸ਼ਟ ਰੂਪ ਨਾਲ ਤੁਲਨਾਤਮਕ ਮੈਕ੍ਰੋਨਾਲਾਈਸਿਸ ਰਾਹੀਂ ਅਹਿਮ ਲੱਭਤਾਂ ਕੀਤੀਆਂ ਹਨ। ਇਸ ਸਬੰਧ ਵਿਚ ਹਾਲੀਆ ਉਦਾਹਰਣਾਂ ਵਿਚ ਅੰਤਰ-ਯੂਰਪੀਅਨ[2] ਅਤੇ ਅੰਤਰ-ਅਮਰੀਕਨ[3] ਅਧਿਆਪਕ ਸਿੱਖਿਆ ਦਾ ਵਿਸ਼ਲੇਸ਼ਣ ਕਰਨਾ ਸ਼ਾਮਲ ਹੈ।

ਸਿੱਖਿਆ ਖੇਤਰ ਲਈ ਤਰਕ  [ਸੋਧੋ]

ਬਹੁਤ ਸਾਰੇ ਮਹੱਤਵਪੂਰਨ ਵਿੱਦਿਅਕ ਪ੍ਰਸ਼ਨਾਂ ਦਾ ਇੱਕ ਅੰਤਰਰਾਸ਼ਟਰੀ ਅਤੇ ਤੁਲਨਾਤਮਕ ਦ੍ਰਿਸ਼ਟੀਕੋਣ ਤੋਂ ਵਧੀਆ ਮੁਲਾਂਕਣ ਕੀਤਾ ਜਾ ਸਕਦਾ ਹੈ। ਉਦਾਹਰਣ ਵਜੋਂ, ਸੰਯੁਕਤ ਰਾਜ ਅਮਰੀਕਾ ਵਿਚ ਸੈਕੰਡਰੀ ਸਿੱਖਿਆ ਦੇ ਪੂਰਾ ਹੋਣ ਦਾ ਕੋਈ ਰਾਸ਼ਟਰੀ ਪ੍ਰਮਾਣਪੱਤਰ ਨਹੀਂ ਦਿੱਤਾ ਜਾਂਦਾ। ਇਸ ਤੋਂ ਇਹ ਸਵਾਲ ਦਾ ਉਠਾਦਾ ਹੈ ਕਿ 50 ਰਾਜਾਂ ਵਿੱਚੋਂ ਹਰ ਇੱਕ ਨੂੰ ਅਜਿਹੇ ਪ੍ਰਮਾਣ ਪੱਤਰ ਨੂੰ ਛੱਡਣ ਦੇ ਕੀ ਫ਼ਾਇਦੇ ਅਤੇ ਕੀ ਨੁਕਸਾਨ ਹਨ। ਤੁਲਨਾਤਮਕ ਸਿੱਖਿਆ ਨੇ ਇਹ ਦਰਸਾਉਣ ਲਈ ਜਾਪਾਨ ਅਤੇ ਫਰਾਂਸ ਵਰਗੇ ਦੇਸ਼ਾਂ ਦੇ ਤਜ਼ਰਬਿਆਂ ਨੂੰ ਇਸਤੇਮਾਲ ਕੀਤਾ ਹੈ ਕਿ ਸਿੱਖਿਆ ਵਿੱਚ  ਕੇਂਦਰੀ ਪ੍ਰਣਾਲੀ ਕਿਵੇਂ ਕੰਮ ਕਰਦੀ ਹੈ ਅਤੇ ਕੇਂਦਰੀਕ੍ਰਿਤ ਪ੍ਰਮਾਣੀਕਰਨ ਦੇ ਕੀ ਫਾਇਦੇ  ਅਤੇ ਕੀ ਨੁਕਸਾਨ ਹਨ।

ਤੁਲਨਾਤਮਕ ਸਿੱਖਿਆ ਦੇ ਆਲੋਚਕ ਇਸ ਨੂੰ ਨੀਤੀ ਉਧਾਰ ਲੈਣ ਦੇ ਰੂਪ ਵਿੱਚ ਦਰਸਾਉਂਦੇ ਹਨ।

ਅਨੁਸ਼ਾਸਨੀ ਪਛਾਣ[ਸੋਧੋ]

ਤੁਲਨਾਤਮਕ ਸਿੱਖਿਆ ਦਾ ਅੰਤਰਰਾਸ਼ਟਰੀ ਸਿੱਖਿਆ, ਅੰਤਰਰਾਸ਼ਟਰੀ ਵਿਕਾਸ ਸਿੱਖਿਆ ਅਤੇ ਤੁਲਨਾਤਮਕ ਸਮਾਜ-ਸ਼ਾਸਤਰ ਨਾਲ ਨਜ਼ਦੀਕੀ ਸਬੰਧ ਹੈ ਅਤੇ ਇਹ ਕਈ ਥਾਈਂ ਦੁਹਰਾਅ ਦੇ ਰੂਪ ਵਿੱਚ ਵੀ ਸਾਹਮਣੇ ਆਉਂਦਾ ਹੈ।

ਤੁਲਨਾਤਮਕ ਅਤੇ ਇੰਟਰਨੈਸ਼ਨਲ ਐਜੂਕੇਸ਼ਨ ਸੁਸਾਇਟੀ[ਸੋਧੋ]

ਤੁਲਨਾਤਮਕ ਅਤੇ ਅੰਤਰਰਾਸ਼ਟਰੀ ਸਿੱਖਿਆ ਸਭਾ (ਸੀਜ਼) ਇਸ ਖੇਤਰ ਵਿੱਚ ਉੱਘਾ ਕੰਮ ਕਰਨ ਵਾਲੀ ਸੰਸਥਾ ਹੈ ਜਿਸ ਦੀ ਸਥਾਪਨਾ 1956 ਵਿਚ ਅੰਤਰ-ਕੌਮੀ ਸੱਭਿਆਚਾਰਕ ਸਮਝ, ਸਕਾਲਰਸ਼ਿਪ, ਅਕਾਦਮਿਕ ਪ੍ਰਾਪਤੀ ਅਤੇ ਸਮਾਜਿਕ ਵਿਕਾਸ ਨੂੰ ਵਿਦਿਅਕ ਵਿਚਾਰਾਂ, ਪ੍ਰਣਾਲੀਆਂ ਅਤੇ ਪ੍ਰਥਾਵਾਂ ਦੇ ਅੰਤਰਰਾਸ਼ਟਰੀ ਅਧਿਐਨ ਵਿੱਚ ਤੇਜੀ ਲਿਆਉਣ ਲਈ ਕੀਤੀ ਗਈ ਸੀ।

ਇਹ ਵੀ ਵੇਖੋ[ਸੋਧੋ]

 • ਵਰਲਡ ਕਾਉਂਸਿਲ ਫਾਰ ਕੈਪਰੇਟਿਵ ਐਜੂਕੇਸ਼ਨ ਸੋਸਾਇਟੀਜ਼ 
 • ਤੁਲਨਾਤਮਕ ਬਾਲਗ ਸਿੱਖਿਆ ਲਈ ਇੰਟਰਨੈਸ਼ਨਲ ਸੋਸਾਇਟੀ
 •  ਤੁਲਨਾਤਮਕ ਸਿੱਖਿਆ ਸਮੀਖਿਆ
 •  ਤੁਲਨਾਤਮਕ ਖੋਜ
 •  ਵੱਖੋ ਵੱਖਰੇ ਦੇਸ਼ 'ਸਿੱਖਿਆ ਪ੍ਰਣਾਲੀਆਂ ਦੇ ਇਤਿਹਾਸ ਦੀ ਤੁਲਨਾਤਮਕ ਵਿਸ਼ਲੇਸ਼ਣ

ਇਸ ਖੇਤਰ ਦੇ ਪ੍ਰਮੁੱਖ  ਵਿਦਵਾਨ[ਸੋਧੋ]

 • ਮਾਰਕ ਬ੍ਰੇ 
 • ਨਿਕੋਲਸ ਬੁਰਬੂਲੇਸ
 • ਟੋਰਸਟੇਨ ਹੁਸੇਨ
 • ਜੋਹਨ ਵ ਮੇਯਰ
 • ਹੈਰਲਡ J. ਨੂਹ
 • Fernando Reimers
 • ਕਾਰਲੋਸ Torres

ਹਵਾਲੇ[ਸੋਧੋ]

 1. Bray, M (1995). "Levels of Comparison in Education Studies.". Harvard Educational Review. 65: 472–490.  line feed character in |title= at position 34 (help)
 2. Sabrin, Mohammed (2018-03-29). "Elementary Teacher Education in the Top Performing European TIMSS Countries: A Comparative Study". International Education Studies (in ਅੰਗਰੇਜ਼ੀ). 11 (4): 152. ISSN 1913-9039. doi:10.5539/ies.v11n4p152. 
 3. Sabrin, Mohammed (2018-04-09). "Comparing the Costs and Benefits of Attending the Top Three U.S. Elementary Teacher Education Programs". Higher Education Studies (in ਅੰਗਰੇਜ਼ੀ). 8 (2): 70. ISSN 1925-475X. doi:10.5539/hes.v8n2p70. 

ਬਾਹਰੀ ਲਿੰਕ[ਸੋਧੋ]