ਤੁਲੂ ਭਾਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਤੁਲੁ ਭਾਸ਼ਾ

ਤੁਲੂ ਭਾਸ਼ਾ ਭਾਰਤ ਦੇ ਕਰਨਾਟਕ ਸੂਬੇ ਦੇ ਪੱਛਮੀ ਕੰਢੇ ਤੇ ਸਥਿਤ ਦੱਖਣ ਕੰਨੜ ਅਤੇ ਉਡੂਪੀ ਜਿਲ੍ਹਿਆਂ ਵਿੱਚ ਅਤੇ ਉੱਤਰੀ ਕੇਰਲ ਦੇ ਕੁੱਝ ਭਾਗਾਂ ਵਿੱਚ ਪ੍ਰਚੱਲਤ ਭਾਸ਼ਾ ਹੈ । ਪਹਿਲਾਂ ਤੁਲੂ ਦੀ ਆਪਣੀ ਹੀ ਲਿਪੀ ਸੀ ਪਰ ਅੱਜ ਇਸ ਲਿੱਪੀ ਨੂੰ ਜਾਨਣ ਵਾਲੇ ਬਹੁਤ ਘੱਟ ਹਨ । ਪੁਰਾਣੀ ਤੁਲੂ ਲਿੱਪੀ ਮਲਿਆਲਮ ਲਿੱਪੀ ਨਾਲ ਬਹੁਤ ਮਿਲਦੀ ਹੈ । ਹੁਣ ਕੰਨੜ ਲਿੱਪੀ ਵਿੱਚ ਤੁਲੂ ਲਿਖਣ ਲਈ ਵਰਤੀ ਜਾਂਦੀ ਹੈ । ਇਹ ਪੰਜ ਦਰਾਵਿੜ ਭਾਸ਼ਾਵਾਂ ਵਿੱਚੋਂ ਇੱਕ ਹੈ । ਦੱਖਣ ਕੰਨੜ ਅਤੇ ਉਡੂਪੀ ਜਿਲਿਆਂ ਦੇ ਜਿਆਦਾਤਰ ਲੋਕਾਂ ਦੀ ਮਾਂ ਬੋਲੀ ਤੁਲੂ ਹੈ । ਇਸ ਲਈ ਇਹ ਦੋਨੋ ਜਿਲ੍ਹਿਆਂ ਨੂੰ ਮਿਲਾਕੇ ਤੁਲੂਨਾਡੂ ਨਾਂ ਨਾਲ ਜਾਣਿਆ ਜਾਂਦਾ ਹੈ । ਕੇਰਲ ਦੇ ਕਾਸਰਗੋੜ ਜਿਲ੍ਹੇ ਵਿੱਚ ਵੀ ਬਹੁਤ ਲੋਕ ਇਸ ਭਾਸ਼ਾ ਨੂੰ ਬੋਲਦੇ ਹਨ ।