ਤੇਜਾ ਸਿੰਘ ਸਫ਼ਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤੇਜਾ ਸਿੰਘ ਸਫ਼ਰੀ

ਤੇਜਾ ਸਿੰਘ ਸਫ਼ਰੀ ਇੱਕ ਮਹਾਨ ਗ਼ਦਰੀ ਸੂਰਮਾ ਦਾ ਜਨਮ 1900 ਵਿੱਚ ਪਿਤਾ ਜੀਵਾ ਸਿੰਘ ਦੇ ਘਰ ਮਾਤਾ ਜਿਉਣ ਕੌਰ ਦੀ ਕੁੱਖੋਂ ਹੋਇਆ। ਆਪ ਨੇ ਮੁੱਢਲੀ ਵਿੱਦਿਆ ਪ੍ਰਾਪਤ ਕਰਨ ਪਿੱਛੋਂ ਖੇਤੀਬਾੜੀ ਕਰਵਾਉਣ ਲੱਗਿਆ। ਇੱਕ ਦਿਨ ਕਰਤਾਰ ਸਿੰਘ ਸਰਾਭਾ, ਤੇਜਾ ਸਿੰਘ ਨੂੰ ਉਸ ਦੇ ਖੇਤ ’ਚ ਮਿਲਿਆ ਇਸ ਮਿਲਣੀ ਦਾ ਆਪ ਜੀ ’ਤੇ ਬਹੁਤ ਹੀ ਡੂੰਘਾ ਅਸਰ ਪਿਆ। ਅਤੇ ਗ਼ਦਰ ਪਾਰਟੀ ਦੀਆਂ ਗੁਪਤ ਸਰਗਰਮੀਆਂ ਵਿੱਚ ਬਾਕਾਇਦਾ ਭਾਗ ਲੈਣ ਲੱਗੇ। 1923 ਵਿੱਚ ਗੁਰਦੁਆਰਿਆਂ ਨੂੰ ਮਸੰਦਾਂ ਤੋਂ ਆਜ਼ਾਦ ਕਰਵਾਖ਼ਉਣ ਲਈ ਜੈਤੋ ਦਾ ਮੋਰਚਾ ਦੌਰਾਨ ਆਪ ਦੀ ਗ੍ਰਿਫ਼ਤਾਰੀ ਹੋਈ। ਆਪ ਦਾ -ਸੰਗ੍ਰਹਿ- ‘‘ਸਫ਼ਰੀ ਮਨ-ਤਰੰਗ’’ (2013) ਗ਼ਦਰ ਕਾਵਿ ਦਾ ਅਤੁੱਟ ਅੰਗ ਤੇ ਸੁੰਦਰ ਨਮੂਨਾ ਹੈ।

ਅਜ਼ਾਦੀ ਸਰਗਰਮੀ ਅਤੇ ਕਵੀ[ਸੋਧੋ]

ਜੇਲ੍ਹ ਦੌਰਾਨ ਆਪ ਨੇ ਕਵਿਤਾ ਲਿਖਣ ਦਾ ਕਾਵਿ-ਸਫ਼ਰ ਆਰੰਭ ਕੀਤਾ। 1924 ਤੋਂ 29 ਤਕ ਆਪ ਕਲਕੱਤੇ ਵਿਖੇ ਗ਼ਦਰੀ ਮੁਨਸ਼ਾ ਸਿੰਘ ਦੁਖੀ ਤੇ ਸੁਦਾਗਰ ਸਿੰਘ ਭਿਖਾਰੀ ਨਾਲ ਮਿਲ ਕੇ ਵਿਸ਼ਵ ਦੀ ਪਹਿਲੀ ਪੰਜਾਬੀ ਸਾਹਿਤ ਸਭਾ- ‘ਕਵੀ-ਕੁਟੀਆ’ ਅਤੇ ਰਸਾਲੇ ਦਾ ਕਾਰਜ ਸੰਭਾਲ ਲਿਆ। ਇਹ ਰਸਾਲਾ ਗ਼ਦਰੀਆਂ ਸਮੇਤ ਸਮੂਹ ਦੇਸ਼ ਭਗਤਾਂ ਦਾ ਬੁਲਾਰਾ ਸੀ। ਅੰਗਰੇਜ਼ੀ ਹਕੂਮਤ ਦਾ ਵਿਰੋਧੀ ‘ਸਾਂਝੀਵਾਲ’ ਸਪਤਾਹਿਕ ਵੀ ਇੱਥੋਂ ਛਪਦਾ। ਤੇਜਾ ਸਿੰਘ ਸਫ਼ਰੀ ਦੀਆਂ ਜੋਸ਼ੀਲੀਆਂ ਤੇ ਇਨਕਲਾਬੀ ਕਵਿਤਾਵਾਂ ਪੰਜਾਬੀ ਪੇਪਰਾਂ ’ਚ ਛਪਦੀਆਂ ਤੇ ਕਵੀ ਦਰਬਾਰਾਂ ’ਚ ਗੂੰਜਦੀ ਤੇ ਦੇਸ਼ ਭਗਤ ਦਾ ਸੂਹਾ ਰੰਗ ਚਾੜ੍ਹਦੀਆਂ। ਤੇਜਾ ਸਿੰਘ ਸਫ਼ਰੀ ਕਲਕੱਤੇ ਵਿੱਚ ਸਾਮਰਾਜ ਵਿਰੋਧੀ ਵਿਸ਼ਾਲ ਜਲਸੇ ਵਿੱਚ ਭਾਗ ਲਿਆ। ਸੰਨ 1930 ਤੇ 1931 ਵਿੱਚ ਸ਼ਹੀਦ ਜਤਿਨ ਦਾਸ ਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀਆਂ ਸ਼ਹਾਦਤਾਂ ਮੌਕੇ ਲਾਮਿਸਾਲ ਖਾੜਕੂ ਮੁਜ਼ਾਹਰੇ ਜਥੇਬੰਦ ਕੀਤੇ ਗਏ, ਜਿਹਨਾਂ ਦੀ ਰਹਿਨੁਮਾਈ ਆਪ ਨੇ ਕੀਤੀ। ਗ੍ਰਿਫ਼ਤਾਰੀ ਵਾਰੰਟ ਕੱਢਣ ਤੇ ਆਪ ਪੰਜਾਬ ਪੁੱਜ ਗਏ। ਆਪ ਨੂੰ 28 ਜੁਲਾਈ 1929 ਨੂੰ ਕਿਰਤੀ ਕਿਸਾਨ ਪਾਰਟੀ ਜ਼ਿਲ੍ਹਾ ਲੁਧਿਆਣਾ ਦੇ ਮੀਤ ਪ੍ਰਧਾਨ ਚੁਣਿਆ ਗਿਆ ਅਤੇ ਕਈ ਵਾਰ ਜੇਲ੍ਹੀਂ ਗਏ। 1932 ’ਚ ਪਹਿਲੀ ਵਾਰ ਸਰਾਭਾ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਬਰਸੀ ਮਨਾਈ ਤੇ ਆਪ ਨੂੰ ਮੁੜ ਜੇਲ੍ਹ ਡੱਕ ਦਿੱਤਾ ਗਿਆ। 1923 ਤੋਂ 1947 ਤੱਕ ਤੇ ਬਾਅਦ ’ਚ 1947 ਤੋਂ 1954 ਤੱਕ ਆਪ ਨੇ 20 ਸਾਲ ਤੋਂ ਉਪਰ ਸਮਾਂ ਜੇਲ੍ਹਾਂ ਵਿੱਚ ਕੱਟਿਆ। ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਵਾਰ ਆਪ ਨੂੰ ਸਰਕਾਰੀ ਪੈਨਸ਼ਨ ਤੇ ਹੋਰ ਵੱਡੇ ਲਾਭ ਦੇਣ ਦੀ ਪੇਸ਼ਕਸ਼ ਕੀਤੀ, ਪਰ ਆਪ ਨੇ ਨਹੀਂਲਈ। ਆਫ 15 ਜਨਵਰੀ 1954 ਨੂੰ ਸਦੀਵੀ ਵਿਛੋੜਾ ਦੇ ਗਏ।

ਕਵਿਤਾ[ਸੋਧੋ]

ਸਫ਼ਰੀ ਦੇ ਪ੍ਰਣ ਕਵਿਤਾ ਵਿੱਚ ਮਿਲਦੇ ਹਨ:-

ਬਾਗ਼ੀ ਰਹਾਂਗੇ ਕਰਾਂਗੇ ਹੋਰ ਬਾਗ਼ੀ, ਜਦ ਤੱਕ ਨਹੀਂ ਮਿਟਦਾ ਅਜ਼ਾਬ ਸਾਡਾ।
ਲੜਦੇ ਰਹਾਂਗੇ ਹਟਾਂਗੇ ਨਹੀਂ ਪਿੱਛੇ, ਜਦ ਤੱਕ ਨੇਪਰੇ ਚੜੂ ਨਾ ਕਾਜ਼ ਸਾਡਾ।
ਲਗਨ ਦੇਸ਼-ਪ੍ਰੇਮ ਦੀ ਛੱਡਣੀ ਨਹੀਂ, ਭਾਵੇਂ ਹੋ ਜਾਵੇ ਪਰਿਵਾਰ ਬਰਬਾਦ ਸਾਡਾ।
ਸਫ਼ਰੀ’ ਹੇਠਲੀ ਉੱਤੇ ਲਿਆਉਣ ਖਾਤਰ, ਨਾਅਰਾ ਗੂੰਜੂ ਇਨਕਲਾਬ ਜ਼ਿੰਦਾਬਾਦ ਸਾਡਾ।

ਹਵਾਲੇ[ਸੋਧੋ]