ਸਮੱਗਰੀ 'ਤੇ ਜਾਓ

ਤੌਰਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕੋਲੋਨ-ਤੌਰਾਹ-ਅਤੇ-ਅੰਦਰੂਨੀ-ਦ੍ਰਿਸ਼-ਸਾਇਨਾਗੌਗ-ਗਲੋਕੇਨਗਾਸੇ-040
1860 ਵਿੱਚ ਕਾਂਸਟੈਂਟੀਨੋਪਲ ਦੇ ਯਹੂਦੀ ਭਾਈਚਾਰੇ ਦੇ ਮੁਖੀ ਅਬ੍ਰਾਹਮ ਡੀ ਕੈਮੋਂਡੋ ਨਾਲ ਸਬੰਧਤ ਸੰਦੂਕ ਅਤੇ ਤੌਰਾਤ ਪੋਥੀ - ਯਹੂਦੀ ਕਲਾ ਅਤੇ ਇਤਿਹਾਸ ਦਾ ਅਜਾਇਬ ਘਰ

ਤੌਰਾ (ਅੰਗ੍ਰੇਜ਼ੀ: Torah; ਹਿਬਰੂ: תּוֹרָה, "ਸਿੱਖਿਆ") ਉਹ ਆਸਮਾਨੀ ਕਿਤਾਬ ਹੈ ਜੋ ਹਜ਼ਰਤ ਮੂਸਾ ਔਲੀਆ ਇਸਲਾਮ ਪਰ ਨਾਜ਼ਲ ਹੋਈ ਸੀ ਅਤੇ ਜਿਸ ਦਾ ਕੁਰਾਨ ਵਿੱਚ ਮੁਖ਼ਤਲਿਫ਼ ਥਾਵਾਂ ਤੇ ਜ਼ਿਕਰ ਮਿਲਦਾ ਹੈ। ਇਸ ਸ਼ਬਦ ਨੂੰ ਅਨੇਕ ਅਰਥਾਂ ਵਿੱਚ ਲਿਆ ਜਾਂਦਾ ਹੈ। ਮੌਜੂਦਾ ਬਾਈਬਲ ਵਿੱਚ ਪੁਰਾਣੇ ਅਹਿਦਨਾਮੇ ਦੀਆਂ ਪਹਿਲੀਆਂ ਪੰਜ ਕਿਤਾਬਾਂ ਦੇ ਸੰਗ੍ਰਹਿ ਨੂੰ ਤੌਰੈਤ ਕਹਿੰਦੇ ਹਨ। ਇਸ ਵਿੱਚ ਹੇਠਾਂ ਦਰਜ ਕਿਤਾਬਾਂ ਸ਼ਾਮਿਲ ਹਨ।

  • ਪੈਦਾਇਸ਼ (Genesis)
  • ਖ਼ਰੋਜ (Exodus)
  • ਅਹਬਾਰ (Leviticus)
  • ਗਿਣਤੀ (Numbers)
  • ਅਸਤਸਨਾ (Deuteronomy)

ਇਨ੍ਹਾਂ ਪੰਜ ਕਿਤਾਬਾਂ ਅਤੇ ਰਾਬੀਆਂ ਦੇ ਸਾਹਿਤ ਨੂੰ ਮਿਲਾ ਕੇ ਵੀ ਤੌਰਾ ਦੇ ਅਰਥ ਪ੍ਰਚਲਿਤ ਹਨ। ਪੈਦਾਇਸ਼ ਤੋਂ ਲੈ ਕੇ ਤਨਖ (ਯਹੂਦੀ ਬਾਈਬਲ) ਦੇ ਅੰਤ ਤੱਕ ਸਾਰੀ ਬਾਣੀ ਲਈ ਵੀ ਇਹਦੀ ਵਰਤੋਂ ਹੁੰਦੀ ਹੈ। ਇਹਦਾ ਭਾਵ ਕੁੱਲ ਯਹੂਦੀ ਸਿੱਖਿਆਵਾਂ ਅਤੇ ਮਰਿਆਦਾ ਵੀ ਹੈ।[1]

ਹਵਾਲੇ

[ਸੋਧੋ]
  1. The Emergence of Judaism, Jacob Neusner, 2004, p. 57