ਕ਼ੁਰਆਨ
ਰੱਬ ਦੀ ਇੱਕਰੂਪਤਾ |
ਵਿਹਾਰ |
ਮੱਤ ਦਾ ਦਾਅਵਾ · ਨਮਾਜ਼ |
ਵਕਤੀ ਲਕੀਰ |
ਕੁਰਾਨ · ਸੁੰਨਾਹ · ਹਦੀਸ |
ਸੁੰਨੀ · ਸ਼ੀਆ · ਸੂਫ਼ੀਵਾਦ · ਅਹਿਮਦੀਆ |
ਇਲਮ · ਜਾਨਵਰ · ਕਲਾ · ਜੰਤਰੀ |
ਇਸਾਈ · ਜੈਨ ਯਹੂਦੀ · ਸਿੱਖ |
ਇਸਲਾਮ ਫ਼ਾਟਕ |
ਕ਼ੁਰਆਨ (ਅਰਬੀ: القرآن أو القرآن الكريم; ਅਲ-ਕ਼ੁਰਆਨ ਜਾਂ ਅਲ-ਕ਼ੁਰਆਨ ਅਲਕਰੀਮ) ਇਸਲਾਮ ਦੀ ਸਭ ਤੋਂ ਪਵਿੱਤਰ ਕਿਤਾਬ ਹੈ ਅਤੇ ਇਸਲਾਮ ਦੀ ਨੀਂਹ ਹੈ। ਇਸਨੂੰ ਅਰਬੀ ਭਾਸ਼ਾ ਵਿੱਚ ਲਿਖੀ ਸਭ ਤੋਂ ਉੱਤਮ ਸਾਹਿਤਕ ਰਚਨਾ ਕਿਹਾ ਜਾਂਦਾ ਹੈ।[1][2] ਤੋਮੁਸਲਮਾਨਾਂ ਦਾ ਮੰਨਣਾ ਹੈ ਕਿ ਇਸ ਅਜ਼ੀਮਤਰੀਨ ਕਿਤਾਬ ਵਿੱਚ ਅੱਲਾਹ ਦਾ ਕਲਾਮ ਹੈ[3] ਅਤੇ ਇਸਨੂੰ ਅੱਲਾਹ ਨੇ ਜਿਬਰਾਈਲ ਫਰਿਸ਼ਤੇ ਦੁਆਰਾ ਹਜਰਤ ਮੁਹੰਮਦ ਨੂੰ ਸੁਣਾਇਆ ਸੀ; ਕਿ ਕ਼ੁਰਆਨ ਅਰਬੀ ਜ਼ਬਾਨ ਵਿੱਚ 610 ਤੋਂ 632 ਤੱਕ, ਤਕਰੀਬਨ 23 ਬਰਸ ਦੇ ਅਰਸੇ ਵਿੱਚ ਆਖ਼ਰੀ ਨਬੀ ਹਜ਼ਰਤ ਮੁਹੰਮਦ ਸੱਲੀ ਅੱਲਾਹ ਅਲੀਆ ਵ ਆਲਾਹ ਵਸੱਲਮ ਪਰ ਨਾਜ਼ਲ ਹੋਈ। ਇਸ ਨੂੰ ਦੁਨੀਆਂ ਭਰ ਵਿੱਚ ਅਰਬੀ ਜ਼ਬਾਨਵਿੱਚ ਮਿਲਦੇ ਅਰਬੀ ਸਾਹਿਤ ਦਾ ਸਰਬੋਤਮ ਨਮੂਨਾ ਮੰਨਿਆ ਜਾਂਦਾ ਹੈ।[4][5][6][7][8] ਹਾਲਾਂਕਿ ਸ਼ੁਰੂ ਵਿੱਚ ਇਸ ਦਾ ਪਸਾਰ ਜ਼ਬਾਨੀ ਹੋਇਆ ਪਰ 632 ਵਿੱਚ ਪੈਗੰਬਰ ਮੁਹੰਮਦ ਦੀ ਮੌਤ ਦੇ ਬਾਅਦ 633 ਵਿੱਚ ਇਸਨੂੰ ਪਹਿਲੀ ਵਾਰ ਲਿਖਿਆ ਗਿਆ ਸੀ ਅਤੇ 635 ਵਿੱਚ ਇਸਨੂੰ ਮਿਆਰੀ ਰੂਪ ਦੇ ਕੇ ਇਸ ਦੀਆਂ ਕਾਪੀਆਂ ਇਸਲਾਮੀ ਸਾਮਰਾਜ ਵਿੱਚ ਵੰਡਵਾ ਦਿੱਤੀਆਂ ਗਈਆਂ ਸਨ।
ਨਿਰੁਕਤੀ ਅਤੇ ਅਰਥ
[ਸੋਧੋ]ਕ਼ੁਰਆਨ ਵਿੱਚ "ਕ਼ੁਰਆਨ" ਸ਼ਬਦ ਲਗਭਗ 70 ਵਾਰ ਆਇਆ ਹੈ ਅਤੇ ਕਈ ਵੱਖ-ਵੱਖ ਅਰਥਾਂ ਵਿੱਚ ਆਇਆ ਹੈ। ਇਹ ਸ਼ਬਦ ਅਰਬੀ ਕਿਰਿਆ "ਕਰਾ"(قرأ) ਤੋਂ ਬਣਿਆ ਹੈ, ਜਿਸਦਾ ਅਰਥ ਹੈ "ਉਹ ਪੜ੍ਹਿਆ" ਜਾਂ "ਉਹ ਬੋਲਿਆ"। ਸੀਰੀਆਈ ਭਾਸ਼ਾ ਵਿੱਚ ਇਸਦੇ ਬਰਾਬਰ ਦਾ ਲਫ਼ਜ਼ '"ਕੇਰਾਨਾ"' ਹੈ, ਜਿਸਦਾ ਅਰਥ ਹੈ '"ਗ੍ਰੰਥ ਪੜ੍ਹਨਾ"' ਜਾਂ '"ਪਾਠ"'।[9] ਭਾਵੇਂ ਕਿ ਕੁਝ ਪੱਛਮੀ ਵਿਦਵਾਨਾਂ ਦਾ ਮੰਨਣਾ ਹੈ ਕਿ ਇਹ ਸ਼ਬਦ ਸੀਰੀਆਈ ਮੂਲ ਤੋਂ ਆਇਆ ਹੈ, ਜ਼ਿਆਦਾ ਗਿਣਤੀ ਵਿੱਚ ਇਲਸਾਮੀ ਵਿਦਵਾਨਾਂ ਦਾ ਯਕੀਨ ਹੈ ਕਿ ਇਹ ਲਫ਼ਜ਼ ਅਰਬੀ ਮੂਲ ਤੋਂ ਹੀ ਹੈ।[3] ਇਸ ਸ਼ਬਦ ਦਾ ਇੱਕ ਪ੍ਰਮੁੱਖ ਅਰਥ '"ਪਾਠ ਕਰਨਾ"' ਹੈ ਜੋ ਕ਼ੁਰਆਨ ਦੀ ਇਸ ਤੁਕ ਤੋਂ ਵੀ ਸਪਸ਼ਟ ਹੁੰਦਾ ਹੈ:'"ਇਹ ਸਾਡਾ ਫ਼ਰਜ਼ ਹੈ ਕਿ ਅਸੀਂ ਇਸਨੂੰ ਲੈਕੇ ਆਈਏ ਅਤੇ ਪਾਠ ਕਰੀਏ।"'[10]
ਇਤਿਹਾਸ
[ਸੋਧੋ]ਇਸਲਾਮੀ ਪਰੰਪਰਾ ਮੁਤਾਬਕ ਹਜ਼ਰਤ ਮੁਹੰਮਦ ਨੂੰ ਪਹਿਲਾ ਇਲਹਾਮ ਹਿਰਾ ਦੀ ਗੁਫ਼ਾ ਵਿੱਚ ਆਈ ਅਤੇ ਇਹ ਇਲਹਾਮ ਅਗਲੇ 23 ਸਾਲ ਆਉਂਦੇ ਰਹੇ। ਹਦੀਸ ਅਤੇ ਮੁਸਲਮਾਨ ਇਤਿਹਾਸ ਦੇ ਮੁਤਾਬਕ ਜਦੋਂ ਮੁਹੰਮਦ ਨੇ ਮਦੀਨੇ ਜਾ ਕੇ ਇੱਕ ਸੁਤੰਤਰ ਮੁਸਲਮਾਨ ਭਾਈਚਾਰੇ ਦੀ ਸਥਾਪਨਾ ਕਰ ਲਈ ਤਾਂ ਉਸਨੇ ਆਪਣੇ ਕੁਝ ਸਾਥੀਆਂ ਨੂੰ ਹਰ ਰੋਜ਼ ਦੇ ਇਲਹਾਮ ਦਾ ਪਾਠ ਕਰਨ, ਕਾਇਦਾ-ਕਾਨੂੰਨ ਸਿੱਖਣ ਅਤੇ ਸਿਖਾਉਣ ਲਈ ਕਿਹਾ। ਸ਼ੁਰੂ-ਸ਼ੁਰੂ ਵਿੱਚ ਕੁਰਾਨ ਦਾ ਸੰਚਾਰ ਮੌਖਿਕ ਹੀ ਹੁੰਦਾ ਸੀ ਪਰ ਹੌਲੀ-ਹੌਲੀ ਕ਼ੁਰਆਨ ਦੀਆਂ ਆਇਤਾਂ ਨੂੰ ਹੱਡੀਆਂ, ਪੱਤਿਆਂ ਅਤੇ ਪੱਥਰਾਂ ਨੂੰ ਲਿਖਣਾ ਸ਼ੁਰੂ ਹੋਇਆ। ਸੁੰਨੀ ਅਤੇ ਸ਼ੀਆ ਸਰੋਤਾਂ ਮੁਤਾਬਕ ਕਿਹਾ ਜਾਂਦਾ ਹੈ ਕਿ ਮੁੱਢਲੇ ਮੁਸਲਮਾਨਾਂ ਵਿੱਚ ਕ਼ੁਰਆਨ ਦੇ ਕਈ ਸੂਰਤਾਂ(ਭਾਗ) ਦੀ ਵਰਤੋਂ ਸ਼ੁਰੂ ਹੋ ਗਈ ਸੀ। ਪਰ 632 ਵਿੱਚ ਮੁਹੰਮਦ ਦੀ ਮੌਤ ਤੱਕ ਕ਼ੁਰਆਨ ਇੱਕ ਪੁਸਤਕ ਦੇ ਰੂਪ ਵਿੱਚ ਮੌਜੂਦ ਨਹੀਂ ਸੀ।[11][12][13] ਸਾਰੇ ਹੀ ਵਿਦਵਾਨ ਇਸ ਗੱਲ ਉੱਤੇ ਸਹਿਮਤ ਹਨ ਕਿ ਹਜ਼ਰਤ ਮੁਹੰਮਦ ਆਪਣੇ ਇਲਹਾਮ ਨੂੰ ਖੁਦ ਨਹੀਂ ਲਿਖਦਾ ਸੀ।[14]
ਇਸਲਾਮ ਵਿੱਚ ਸਥਾਨ
[ਸੋਧੋ]ਮੁਸਲਮਾਨਾਂ ਦਾ ਮੰਨਣਾ ਹੈ ਕਿ ਕ਼ੁਰਆਨ ਅੱਲਾਹ ਵੱਲੋਂ ਮਨੁੱਖ ਨੂੰ ਰੂਹਾਨੀ ਨਿਰਦੇਸ਼ ਹੈ ਜੋ ਅੱਲਾਹ ਨੇ ਹਜ਼ਰਤ ਮੁਹੰਮਦ ਨੂੰ 23 ਸਾਲਾਂ ਦੌਰਾਨ ਦੱਸਿਆ।[15]
ਇਹ ਵੀ ਵੇਖੋ
[ਸੋਧੋ][1] Archived 2016-05-06 at the Wayback Machine.
ਬਾਹਰਲੀ ਕੜੀ
[ਸੋਧੋ]- Al-Quran (ਕੁਰਾਨ) Archived 2009-01-29 at the Wayback Machine.
- ਪੰਜਾਬੀ ਵਿੱਚ Archived 2015-11-17 at the Wayback Machine.
ਹਵਾਲੇ
[ਸੋਧੋ]- ↑ Alan Jones, The Koran, London 1994,।SBN 1842126091, opening page.
- ↑ Arthur Arberry, The Koran।nterpreted, London 1956,।SBN 0684825074, p. x.
- ↑ 3.0 3.1 Nasr, Seyyed Hossein (2007). "Qurʾān". Encyclopædia Britannica Online. http://www.britannica.com/eb/article-68890/Quran. Retrieved 2007-11-04.
- ↑ Chejne, A. (1969) The Arabic Language:।ts Role in History, University of Minnesota Press, Minneapolis.
- ↑ Nelson, K. (1985) The Art of Reciting the Quran, University of Texas Press, Austin
- ↑ Speicher, K. (1997) in: Edzard, L., and Szyska, C. (eds.) Encounters of Words and Texts:।ntercultural Studies in Honor of Stefan Wild. Georg Olms, Hildesheim, pp. 43–66.
- ↑ Taji-Farouki, S. (ed.) (2004) Modern Muslim।ntellectuals and the Quran, Oxford University Press, Oxford
- ↑ Kermani, Naved. Poetry and Language.।n: The Blackwell Companion to the Qur'an (2006). ed: Andrew Rippin. Blackwell Publishing
- ↑ "qryn". Retrieved 31 August 2013.
- ↑ ਕੁਰਆਨ 75:17
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Watton, Victor, (1993), A student's approach to world religions:Islam, Hodder & Stoughton, pg 1.।SBN 978-0-340-58795-9
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |