ਤੰਗੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਤੰਗੌਰ ਕੁਰੂਕਸ਼ੇਤਰ ਜ਼ਿਲ੍ਹੇ ਦਾ ਪਿੰਡ ਹੈ। ਇਹ ਨਲਵੀ, ਠੋਲ, ਕਲਸਾਨਾ ਤੇ ਝਾਂਸਾ ਨਾਲ ਵੱਡੀਆਂ ਸੜਕਾਂ ਰਾਹੀਂ ਜੁੜਿਆ ਹੋਇਆ ਹੈ। ਪਿੰਡ ਦੇ ਦੱਖਣ ਵੱਲ ਮਾਰਕੰਡਾ ਨਦੀ ਅਤੇ ਲਹਿੰਦੇ ਵਿੱਚ ਸਰਹਿੰਦ ਬਰਾਂਚ ਨਹਿਰ ਵਗਦੀ ਹੈ। ਪਿੰਡ ਦੇ ਵਸੇਬੇ ਬਾਰੇ ਕਈ ਦੰਦ-ਕਥਾਵਾਂ ਹਨ। ਹਰਿਆਣਵੀ ਬਾਂਗਰੂ ਬੋਲਚਾਲ ਵਿੱਚ ਸੌੜੇ ਜਾਂ ਤੰਗ ਰਾਹ ਨੂੰ ਗੋਹਰ ਜਾਂ ਗੋਹਰੀ ਕਿਹਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਸ ਥਾਂ ਪੁੱਜਣ ਵਾਸਤੇ ਤੰਗ ਰਸਤੇ/ਪਗਡੰਡੀ ਦਾ ਸਹਾਰਾ ਲਿਆ ਜਾਂਦਾ ਸੀ ਜਿਸ ਕਰਕੇ ਤੰਗੌਰ ਕਿਹਾ ਜਾਣ ਲੱਗਿਆ।

ਪਿੰਡ ਦਾ ਇਤਿਹਾਸ[ਸੋਧੋ]

ਸੈਂਕੜੇ ਸਾਲ ਪਹਿਲਾਂ ਰਾਜਪੁਤਾਨਾ ਵੱਲੋਂ ਆਏ ਤੰਵਰ ਅਤੇ ਤੋਮਰ ਰਾਜਪੂਤਾਂ ਦੀ ਇਹ ਬਸਤੀ ਮਾਰਕੰਡਾ ਨਦੀ ਵਿੱਚ ਘਿਰੀ ਹੋਈ ਸੀ। ਹਿਮਾਚਲ ਦੇ ਕਾਲਾ ਅੰਬ ਦੇ ਸਥਾਨ ਤੋਂ ਨਿਕਲਦੀ ਮਾਰਕੰਡਾ ਨਦੀ ਕਦੇ ਇਸ ਬਸਤੀ ਦੇ ਦੋਹੇਂ ਪਾਸਿਓਂ ਅਤੇ ਕਦੇ ਚੁਫ਼ੇਰਿਓਂ ਵਗਦੀ ਸੀ। ਇਸ ਕਾਰਨ ਛੋਟੀ ਜਿਹੀ ਗੋਹਰ (ਪਗਡੰਡੀ) ਬਸਤੀ ਦਾ ਪਹੁੰਚ ਮਾਰਗ ਹੁੰਦਾ ਸੀ। ਇਸ ਆਧਾਰ ’ਤੇ ਤੰਗ+ਗੋਹਰ ਤੋਂ ਤੰਗੌਰ ਦਾ ਨਾਮਕਰਨ ਹੋਇਆ ਮੰਨਿਆ ਜਾਂਦਾ ਹੈ। ਮੁਗ਼ਲ ਕਾਲ ਦੇ ਖਾਤਮੇ ਅਤੇ ਅਹਿਮਦ ਸ਼ਾਹ ਅਬਦਾਲੀ ਦੇ ਪੰਜਾਬ ਉੱਤੇ ਹਮਲਿਆਂ ਵੇਲੇ ਹੋਂਦ ਵਿੱਚ ਆਈਆਂ 12 ਸਿੱਖ ਮਿਸਲਾਂ ਵਿੱਚੋਂ ਪ੍ਰਸਿੱਧ ਮਿਸਲ ਸ਼ਹੀਦਾਂ ਵੀ ਇੱਕ ਸੀ ਜਿਸ ਦੇ ਜਥੇਦਾਰ ਬਾਬਾ ਦੀਪ ਸਿੰਘ ਸਨ। ਇਨ੍ਹਾਂ ਨੇ ਅਹਿਮਦ ਸ਼ਾਹ ਅਬਦਾਲੀ ਦੇ 1760 ਦੇ ਸ੍ਰੀ ਦਰਬਾਰ ਸਾਹਿਬ ਉੱਤੇ ਕੀਤੇ ਹਮਲੇ ਸਮੇਂ ਜਥੇਦਾਰ ਨੱਥਾ ਸਿੰਘ ਅਤੇ ਗੁਰਬਖ਼ਸ਼ ਸਿੰਘ ਸਮੇਤ ਸ਼ਹੀਦੀ ਜਾਮ ਪੀਤੇ ਸਨ। ਮਿਸਲਾਂ ਵਿੱਚ ਇਲਾਕਿਆਂ ਦੀ ਆਪਸੀ ਵੰਡ ਮੁਤਾਬਕ ਸ਼ਹੀਦਾਂ ਦੇ ਸਰਬਰਾਹਾਂ ਨੇ ਸ਼ਾਹਜਾਦਪੁਰ, ਕੇਸਰੀ, ਟਿਪਲਾ, ਦਾਮਲਾ, ਸੂਬਕਾ ਜਾਂ ਸਬਕਾ, ਤਰਾਇਨ ਜਾਂ ਤਰਾਵਡ਼ੀ, ਤਲਵੰਡੀ ਸਾਬੋ ਕੀ ਜਾਂ ਦਮਦਮਾ ਸਾਹਿਬ, ਤਰਨਤਾਰਨ ਦੇ ਇੱਕੀ ਪਿੰਡ ਸਣੇ ਸ਼ਾਹਬਾਦ ਦੇ ਤੰਗੌਰ ਪਿੰਡ ’ਤੇ ਕਬਜ਼ਾ ਕਰ ਲਿਆ। ਇਸ ਤੋਂ ਇਲਾਵਾ ਪੰਜਾਹ ਨਿੱਕੇ-ਵੱਡੇ ਹੋਰ ਪਿੰਡ ਜਿਹੜੇ ਮਾਰਕੰਡਾ ਨਦੀ ਦੇ ਆਸ-ਪਾਸ ਵਸੇ ਹੋਏ ਸਨ, ਮਿਸਲ ਦੀ ਮਲਕੀਅਤ ਸਨ। ਲਗਪਗ 101 ਪਿੰਡਾਂ ਦੀ ਮਿਸਲ ਦੀ ਕੇਂਦਰੀ ਸ਼ਕਤੀ ਤੰਗੌਰ ਸੀ। ਸ਼ੁਕਰਚਕੀਆ ਮਗਰੋਂ ਇਹੀ ਤਾਕਤਵਰ ਮਿਸਲ ਸੀ ਜਿਸ ਨੇ ਯੋਧੇ ਪੈਦਾ ਕੀਤੇ।

ਹਵਾਲੇ[ਸੋਧੋ]