ਸਮੱਗਰੀ 'ਤੇ ਜਾਓ

ਤੰਬੂਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Hemen & Co., ਸਿਤਾਰ ਜਾਂ ਸਰੋਦ ਦੀ ਸੰਗਤ ਲਈ 5-ਤਾਰਾਂ ਵਾਲੀ ਤਾਨਪੁਰੀ
Prof Haji Abdulkarim Ismailsaheb & Sons, Satarmakers Miraj, male vocal tanpura
A pair of female vocal tanpuras, ready to go to a concert
Tanjore-style Carnatic tambura
Side view of tanpura bridge
Top view of tanpura bridge

ਤਾਨਪੁਰਾ ਜਾਂ ਤੰਬੂਰਾ ਭਾਰਤੀ ਸੰਗੀਤ ਦਾ ਲੋਕਪ੍ਰਿਯ ਤੰਤੀ ਸਾਜ਼ ਹੈ ਜਿਸਦਾ ਪ੍ਰਯੋਗ ਸ਼ਾਸਤਰੀ ਸੰਗੀਤ ਸਹਿਤ ਹਰ ਤਰ੍ਹਾਂ ਦੇ ਸੰਗੀਤ ਵਿੱਚ ਕੀਤਾ ਜਾਂਦਾ ਹੈ। ਇਹ ਭਾਰਤੀ ਸੰਗੀਤ ਪਰੰਪਰਾ ਵਿੱਚ ਸੁਰਾਤਮਕ ਆਧਾਰ ਇੰਡੀਅਨ ਮਿਊਜ਼ੀਕਲ ਡਰੋਨ ਵਜੋਂ ਜਾਣਿਆ ਜਾਂਦਾ ਹੈ। ਇਤਿਹਾਸਕ ਤੌਰ ਉੱਤੇ ਤੰਬੂਰਾ ਨੂੰ ਪ੍ਰਾਚੀਨ ਤੰਬਰੂ ਰਿਸ਼ੀ ਨਾਲ ਜੋੜਿਆ ਜਾਂਦਾ ਹੈ।[1]

ਮੁੱਖ ਅੰਗ

[ਸੋਧੋ]

ਤਾਨਪੁਰਾ ਦੇ ਛੇ ਮੁੱਖ ਅੰਗ ਹੁੰਦੇ ਹਨ:

  • ਤੂੰਬਾ - ਇਹ ਕੱਦੂ ਦਾ ਬਣਿਆ ਹੋਇਆ ਗੋਲ ਸ਼ਕਲ ਦਾ ਹੁੰਦਾ ਹੈ, ਜੋ ਡਾਂਡ ਦੇ ਹੇਠਾਂ ਵਾਲੇ ਭਾਗ ਨਾਲ ਜੁੜਿਆ ਹੋਇਆ ਹੁੰਦਾ ਹੈ।
  • ਤਬਲੀ - ਗੋਲ ਕੱਦੂ ਦੇ ਉੱਤੇ ਦਾ ਭਾਗ ਕੱਟਕੇ ਵੱਖ ਕਰ ਦਿੱਤਾ ਜਾਂਦਾ ਹੈ ਅਤੇ ਫੋਕੇ ਭਾਗ ਨੂੰ ਲੱਕੜੀ ਦੇ ਇੱਕ ਟੁਕੜੇ ਨਾਲ ਢਕ ਦਿੱਤਾ ਜਾਂਦਾ ਹੈ, ਜਿਸ ਨੂੰ ਤਬਲੀ ਕਹਿੰਦੇ ਹਨ।
  • ਘੁੜਚ (ਬ੍ਰਿਜ ਅਤੇ ਘੋੜੀ) - ਇਹ ਤਬਲੀ ਦੇ ਉੱਤੇ ਸਥਿਤ ਲੱਕੜੀ ਅਤੇ ਹੱਡੀ ਦੀ ਬਣੀ ਹੋਈ ਛੋਟੀ ਚੌਕੀ ਦੀ ਸ਼ਕਲ ਦੀ ਹੁੰਦੀ ਹੈ।
  • ਧਾਗਾ - ਘੁੜਚ ਅਤੇ ਤਾਰ ਦੇ ਵਿੱਚ ਸੂਤ ਅਤੇ ਧਾਗੇ ਨੂੰ ਠੀਕ ਸਥਾਨ ਤੇ ਸਥਿਤ ਕਰ ਦੇਣ ਨਾਲ ਤੰਬੂਰੇ ਦੀ ਟੁਣਕਾਰ ਵਿੱਚ ਵਾਧਾ ਹੁੰਦਾ ਹੈ।
  • ਕੀਲ (ਮੋਂਗਰਾ ਅਤੇ ਲੰਗੋਟ) - ਤੂੰਬੇ ਦੇ ਹੇਠਲੇ ਭਾਗ ਵਿੱਚ ਤਾਰ ਨੂੰ ਬੰਨਣ ਲਈ ਇੱਕ ਕਿੱਲ ਹੁੰਦੀ ਹੈ ਜਿਸ ਨੂੰ ਕੀਲ ਕਹਿੰਦੇ ਹਨ।
  • ਮਣਕਾ - ਸਵਰਾਂ ਦੇ ਸੂਖਮ ਫਰਕ ਨੂੰ ਠੀਕ ਕਰਣ ਲਈ ਮੋਤੀ ਅਤੇ ਹਾਥੀਦੰਦ ਦੇ ਛੋਟੇ-ਛੋਟੇ ਟੁਕੜੇ ਤਾਨਪੁਰੇ ਦੀਆਂ ਚਾਰੇ ਤਾਰਾਂ ਵਿੱਚ ਘੁੜਚ ਅਤੇ ਕੀਲ ਦੇ ਵਿਚਕਾਰ7 ਵੱਖ-ਵੱਖ ਪਿਰੋਏ ਜਾਂਦੇ ਹਨ ਜਿਹਨਾਂ ਨੂੰ ਮਣਕਾ ਕਹਿੰਦੇ ਹਨ। ਇਨ੍ਹਾਂ ਤੋਂ ਤਾਰ ਦੇ ਸਵਰ ਥੋੜ੍ਹਾ ਉੱਪਰ-ਹੇਠਾਂ ਕੀਤੇ ਜਾਂਦੇ ਹਨ।

ਹਵਾਲੇ

[ਸੋਧੋ]