ਥਾਇਚੀਥੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੱਛੀ ਦੇ ਰੂਪ ਵਾਲ਼ਾ ਰਵਾਇਤੀ ਤਾਓਵਾਦੀ ਥਾਇਚੀਥੂ
ਥਾਇਚੀਥੂ
ਚੀਨੀ ਨਾਂ
ਰਿਵਾਇਤੀ ਚੀਨੀ 太極圖
ਸਰਲ ਚੀਨੀ 太极图
ਕੋਰੀਆਈ ਨਾਂ
Hangul 태극도
ਜਪਾਨੀ ਨਾਂ
Hiragana たいきょくず
Shinjitai 太極図

ਥਾਇਚੀਥੂ ਜਾਂ ਤਾਇਚੀਤੂ (ਰਵਾਇਤੀ ਚੀਨੀ: 太極圖; ਸਰਲ ਚੀਨੀ: 太极图; ਪਿਨਯਿਨ: tàijítú; ਵੇਡ-ਗਾਈਲਜ਼: t'ai⁴chi²t'u²; ਪੰਜਾਬੀ ਤਰਜਮਾ: “ਸਰਬ-ਉੱਚ ਅਸਲੀਅਤ ਦੀ ਤਸਵੀਰ”) ਯਿਨ ਅਤੇ ਯਾਙ (ਥਾਇਚੀ) ਵਾਸਤੇ ਇੱਕ ਚੀਨੀ ਨਿਸ਼ਾਨ ਹੈ। ਇਹ ਤਾਓਵਾਦ ਨਾਮਕ ਫ਼ਲਸਫ਼ੇ ਦਾ ਕੁੱਲ ਨਿਸ਼ਾਨ ਹੈ ਅਤੇ ਗ਼ੈਰ-ਤਾਓਵਾਦੀਆਂ ਵੱਲੋਂ ਦੋ ਵਿਰੋਧੀ ਤਾਕਤਾਂ ਦੇ ਸੁਰਮੇਲ ਵਿੱਚ ਵਿਚਰਨ ਦੀ ਧਾਰਨਾ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ। ਥਾਇਚੀਥੂ ਵਿੱਚ ਇੱਕ ਚੱਕਰ ਅੰਦਰ ਘੁੰਮਦਾ ਹੋਇਆ ਨਮੂਨਾ ਹੁੰਦਾ ਹੈ। ਇੱਕ ਆਮ ਨਮੂਨੇ ਵਿੱਚ S ਅਕਾਰ ਦੀ ਲਕੀਰ ਹੁੰਦੀ ਹੈ ਜੋ ਦੋ ਗੋਲ਼-ਚੱਕਰ ਨੂੰ ਅੱਡੋ-ਅੱਡ ਰੰਗ ਦੇ ਦੋ ਹਿੱਸਿਆਂ ਵਿੱਚ ਵੰਡਦੀ ਹੈ। ਇਹਦੇ ਵਿੱਚ ਇੱਕ ਜਾਂ ਇੱਕ ਤੋਂ ਵੱਧ ਵੱਡੀਆਂ ਬਿੰਦੀਆਂ ਵੀ ਹੋ ਸਕਦੀਆਂ ਹਨ। ਰਵਾਇਤੀ ਤਾਓਵਾਦੀ ਥਾਇਚੀਥੂ (ਸੱਜੇ ਪਾਸੇ ਦੀ ਤਸਵੀਰ) ਇੱਕ ਕਾਲ਼ਾ-ਚਿੱਟਾ ਗੋਲ-ਚੱਕਰ ਹੁੰਦਾ ਹੈ ਜਿਹਦੀ ਚਿੱਟੀ ਪਿਛੋਕੜ ਉੱਤੇ ਕਾਲ਼ੀ ਬਿੰਦੀ ਅਤੇ ਕਾਲ਼ੀ ਉੱਤੇ ਚਿੱਟੀ ਬਿੰਦੀ ਲੱਗੀ ਹੁੰਦੀ ਹੈ। ਯਿਨ ਯਾਙ ਨੂੰ ਦਰਸਾਉਣ ਵਾਲ਼ਾ ਸਭ ਤੋਂ ਪਹਿਲਾ ਨਿਸ਼ਾਨ ਈ ਚਿਙ ਵਿੱਚ ਮੌਜੂਦ ਸੀ ਜੋ ਈਸਾ ਤੋਂ 1000 ਵਰ੍ਹੇ ਪਹਿਲਾਂ ਲਿਖੀ ਗਈ ਸੀ।[1]

ਹਵਾਲੇ[ਸੋਧੋ]

  1. Steininger, Hans (1971). Bleeker, C. J. and G. Widengren, ed. Historia Religionum, Volume 2 Religions of the Present. Brill Academic Publishers. p. 478. ISBN 90-04-02598-7. Most probably the oldest extant book of divination in the world, dating back to 1,000 B.C. and before. 

ਬਾਹਰਲੇ ਜੋੜ[ਸੋਧੋ]