ਥਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਥਾਲ ਖੇਡ ਖੇਡਣ ਲਈ ਸਮਗਰੀ ਵਜੋਂ ਇੱਕ ਰਬੜ ਦੀ ਗੇਂਦ ਦੀ ਜਰੂਰਤ ਹੁੰਦੀ ਹੈ। ਖਿਡਾਰੀਆਂ ਦੀ ਗਿਣਤੀ ਘੱਟੋ-ਘੱਟ ਅਤੇ ਵੱਧੋ-ਵੱਧ ਸੱਤ ਅੱਠ ਹੋ ਸਕਦੀ ਹੈ। ਇਹ ਖੇਡ ਇਕੱਲੀ-ਇਕੱਲੀ ਕੁੜੀ ਵੀ ਖੇਡ ਸਕਦੀ ਹੈ ਅਤੇ ਟੀਮ ਬਣਾ ਕਿ ਵੀ ਖੇਡੀ ਜਾ ਸਕਦੀ ਹੈ। ਇਹ ਖੇਡ ਗੀਤ ਆਧਰਿਤ ਖੇਡ ਹੈ। ਕੁੜੀਆਂ ਇੱਕ ਦਾਇਰੇ ਦੇ ਆਸ-ਪਾਸ ਬੈਠ ਜਾਂਦੀਆਂ ਹਨ। ਵਾਰੀ ਲੈਣ ਵਾਲੀ ਕੁੜੀ ਗੇਂਦ ਨੂੰ ਦਾਇਰੇ ਦੇ ਅੰਦਰ ਪਟਕਾਉਂਦੀ ਹੈ ਅਤੇ ਨਾਲ ਨਾਲਗੀਤ ਗਾਉਂਦੀ ਹੈ। ਉਸ ਨੇ ਗੇਂਦ ਨੂੰ ਦਾਇਰੇ ਤੋਂ ਬਾਹਰ ਨਹੀ ਜਾਣ ਦੇਣਾ ਹੁੰਦਾ। ਉਹ ਗੇਂਦ ਨੂੰ ਪਕੜ ਨਹੀ ਸਕਦੀ ਸਗੋਂ ਹੱਥ ਨਾਲ ਪਟਕਾ ਸਕਦੀ ਹੈ। ਗੇਂਦ ਹੱਥ ਵਿੱਚ ਛੁੱਟ ਜਾਣ ਜਾਂ ਦਾਇਰੇ ਤੋਂ ਬਾਹਰ ਚਲੇ ਜਾਣ ਦੀ ਹਾਲਤ ਵਿੱਚ ਵਾਰੀ ਮੁੱਕ ਜਾਂਦੀ ਹੈ। ਜੇਕਰ ਵਾਰੀ ਖਤਮ ਨਾ ਹੋਵੇ ਅਤੇ ਕੁੜੀ ਆਉਟ ਨਾ ਹੋਵੇ ਤਾ ਇੱਕ ਥਾਲ ਹੋ ਜਾਂਦਾ ਹੈ ਅਤੇ ਇਸ ਤਰਾਂ ਥਾਲਾਂ ਦੀ ਗਿਣਤੀ ਵਧ ਜਾਣ ਤੇ ਵਾਰੀ ਦੇਣ ਵਾਲੀ ਕੁੜੀ ਜੇਤੂ ਹੋ ਜਾਂਦੀ ਹੈ ਅਤੇ ਖੇਡ ਨਿਰੰਤਰ ਚਲਦੀ ਹੈ।[1] ਖੇਡਣ ਸਮੇ ਜੋ ਗੀਤ ਗਾਇਆ ਜਾਂਦਾ ਹੈ ਉਹ ਇਸ ਪ੍ਰਕਾਰ ਹੈ:-


  ਛੀ ਛਾਂ ਜਿਵੇ ਮਾਂ, ਖਖੜੀਆਂ ਖਰਬੂਜੇ ਖਾਂ
  ਖਾਂਦੀ ਖਾਂਦੀ ਕਾਬਲ ਜਾਂ, ਕਾਬਲੋਂ ਆਂਦੀ ਗੋਰੀ ਗਾਂ,
  ਗੋਰੀ ਗਾਂ ਗੁਲਾਬੀ ਵੱਛਾ, ਮਾਰੇ ਸਿੰਗ ਤੁੜਾਵੇ ਰੱਸਾ,
  ਮੁੰਡੇ ਖੇਡਣ ਗੁੱਲੀ ਡੰਡਾ, ਕੁੜੀਆਂ ਗੀਤ ਗਾਂਦੀਆਂ
  ਮਰਦ ਕਰਨ ਲੇਖਾ ਜੋਖਾ, ਰੰਨਾ ਘਰ ਵਸਾਂਦੀਆਂ,
  ਆਲ ਮਾਲ ਹੋਇਆ ਥਾਲ, ਕੁੜੀਏ ਥਾਲ ਈ।

ਹਵਾਲੇ[ਸੋਧੋ]

  1. ਡਾਃ ਭੁਪਿੰਦਰ ਸਿੰਘ ਖ਼ਹਿਰਾ ਡਾਃ ਸੁਰਜੀਤ ਸਿੰਘ. "ਲੋਕਧਾਰਾ ਦੀ ਭੂਮਿਕਾ". ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ. pp. 81–82.  Check date values in: |access-date= (help);