ਥੋਲ. ਥਿਰੂਮਾਵਲਵਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਥੋਲ. ਥਿਰੂਮਾਵਲਵਨ
ਸੰਸਦ ਮੈਂਬਰ
ਦਫ਼ਤਰ ਵਿੱਚ
31 ਜੁਲਾਈ 2009 – 17 ਮਈ 2014
ਹਲਕਾ ਚਿਦੰਬਰਮ
ਨਿੱਜੀ ਜਾਣਕਾਰੀ
ਜਨਮ (1962-08-17) 17 ਅਗਸਤ 1962 (ਉਮਰ 61)
ਅੰਗਨੂਰ, ਸੇਂਦੁਰਾਈ ਤਾਲੁਕਾ, ਅਰਿਆਲੁਰ, ਤਮਿਲਨਾਡੂ
ਕੌਮੀਅਤਭਾਰਤੀ
ਸਿਆਸੀ ਪਾਰਟੀVCK
ਰਿਹਾਇਸ਼ਚੇਨਈ, ਤਮਿਲਨਾਡੁ, ਭਾਰਤ

ਥਿਰੂਮਾਵਲਵਨ ਜਾਂ ਥੋਲ. ਥਿਰੂਮਾਵਲਵਨ (ਜਨਮ 17 ਅਗਸਤ 1962), ਇੱਕ ਭਾਰਤੀ ਸਿਆਸਤਦਾਨ ਅਤੇ ਤਾਮਿਲ ਕਾਰਕੁਨ, 15ਵੀਂ ਲੋਕ ਸਭਾ ਦਾ ਮੈਂਬਰ, ਇੱਕ ਦਲਿਤ ਰਾਜਨੀਤਕ ਪਾਰਟੀ, ਵਿੜੂਦਲਾਈ ਚਿਰੁਤੈਗਲ ਕੱਚੀ (ਲਿਬਰੇਸ਼ਨ ਪੈਂਥਰਸ ਪਾਰਟੀ) ਦਾ ਮੌਜੂਦਾ ਪ੍ਰਧਾਨ ਹੈ। ਉਹ 1990 ਦੇ ਦਹਾਕੇ ਵਿੱਚ ਇੱਕ ਦਲਿਤ ਨੇਤਾ ਦੇ ਰੂਪ ਵਿੱਚ ਪ੍ਰਸਿੱਧ ਹੋਇਆ ਅਤੇ 1999 ਵਿੱਚ ਉਸ ਨੇ ਰਾਜਨੀਤੀ ਵਿੱਚ ਪੈਰ ਪਾਇਆ। ਉਸ ਦਾ ਰਾਜਨੀਤਕ ਪਲੇਟਫਾਰਮ  ਦਲਿਤਾਂ ਦੇ ਜਾਤੀ ਆਧਾਰਿਤ ਉਤਪੀੜਨ ਨੂੰ ਰੋਕਣ ਤੇ ਕੇਂਦਰਤ ਹੈ, ਜੋ ਉਸ ਦੇ ਹਿਸਾਬ ਨਾਲ ਤਮਿਲ ਰਾਸ਼ਟਰਵਾਦ ਨੂੰ ਸੁਰਜੀਤ ਅਤੇ ਨਵੀਂ ਦਿਸ਼ਾ ਦੇਣ ਦੇ ਮਾਧਿਅਮ ਰਾਹੀਂ ਹੀ ਹਾਸਲ ਕੀਤਾ ਜਾ ਸਕਦਾ ਹੈ। ਉਸ ਨੇ ਸ਼ਿਰੀਲੰਕਾ ਸਹਿਤ ਹੋਰ ਸਥਾਨਾਂ ਵਿੱਚ ਤਮਿਲ ਰਾਸ਼ਟਰਵਾਦੀ ਅੰਦੋਲਨਾਂ ਅਤੇ ਸਮੂਹਾਂ ਲਈ ਸਮਰਥਨ ਵੀ ਵਿਅਕਤ ਕੀਤਾ ਹੈ।

ਜ਼ਿੰਦਗੀ[ਸੋਧੋ]

ਉਹ ਤੀਰੁਮਾਵਲਵਨ, ਤੋਲਕਾੱਪਿਅਨ (ਰਾਮਾਸਾਮੀ) ਅਤੇ ਪੇਰਿਆਮਲ ਦੀ ਦੂਜੀ ਔਲਾਦ ਸੀ ਅਤੇ ਉਸ ਦਾ ਜਨਮ ਤਮਿਲਨਾਡੁ, ਭਾਰਤ ਦੇ ਅਰਿਆਲੁਰ ਜਿਲ੍ਹੇ ਵਿੱਚ ਅੰਗਨੂਰ ਪਿੰਡ ਵਿੱਚ ਹੋਇਆ ਸੀ। ਉਸ ਦੇ ਪਿਤਾ ਨੇ ਅਠਵੀਂ ਜਮਾਤ ਤੱਕ ਪੜ੍ਹਾਈ ਕੀਤੀ ਸੀ, ਜਦੋਂ ਕਿ ਉਸ ਦੀ ਮਾਂ ਅਣਪੜ੍ਹ ਸੀ। ਉਸ ਦੀ ਇੱਕ ਭੈਣ ਅਤੇ ਤਿੰਨ ਭਰਾ ਹਨ, ਲੇਕਿਨ ਆਪਣੇ ਪਰਵਾਰ ਦਾ ਉਹ ਹੀ ਅਜਿਹੇ ਇੱਕਮਾਤਰ ਮੈਂਬਰ ਸੀ ਜਿਸ ਨੇ ਸਕੂਲ ਦੇ ਬਾਅਦ ਉੱਚ ਸਿੱਖਿਆ ਪ੍ਰਾਪਤ ਕੀਤੀ। ਉਸ ਨੇ ਸ਼ੁਰੂ ਵਿੱਚ ਰਸਾਇਣ ਵਿਗਿਆਨ ਦਾ ਅਧਿਐਨ ਕੀਤਾ ਅਤੇ ਬਾਅਦ ਵਿੱਚ ਅਪਰਾਧ ਵਿਗਿਆਨ ਵਿੱਚ ਪੋਸਟ ਗ੍ਰੈਜੁਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ, ਜਿਸਦੇ ਬਾਅਦ ਉਸ ਨੇ ਮਦਰਾਸ ਲਾਅ ਕਾਲਜ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ। ਇਸਦੇ ਬਾਅਦ ਉਸ ਨੇ ਸਹਾਇਕ ਵਿਗਿਆਨੀ ਦੇ ਰੂਪ ਵਿੱਚ ਸਰਕਾਰੀ ਫੋਰੈਂਸਿਕ ਵਿਭਾਗ ਵਿੱਚ ਕੰਮ ਕਰਨਾ ਸ਼ੁਰੂ ਕੀਤਾ, ਜਿਸ ਤੋਂ ਉਸਨੇ ਬਾਅਦ ਵਿਚ 1999 ਵਿਚ ਚੋਣਾਂ ਲੜਨ ਲਈ ਅਸਤੀਫਾ ਦੇ ਦਿੱਤਾ ਸੀ। ਉਹ 1999 ਅਤੇ 2004 ਦੀਆਂ ਆਮ ਚੋਣਾਂ ਵਿੱਚ ਨਾਕਾਮ ਰਿਹਾ ਅਤੇ 2009 ਦੀਆਂ ਆਮ ਚੋਣਾਂ ਚਿਦਾਂਬਰਮ ਹਲਕੇ ਤੋਂ ਜਿੱਤੀਆਂ। ਉਸ ਨੇ 2004 ਵਿਚ ਵਿਧਾਨ ਸਭਾ ਚੋਣਾਂ ਵਿਚ ਡੀ ਐਮ ਕੇ ਦੇ ਨਾਲ ਗੱਠਜੋੜ ਕੀਤਾ ਸੀ, ਅਤੇ ਵਿਧਾਇਕ ਬਣਿਆ ਸੀ ਜਿਸ ਤੋਂ ਉਸਨੇ 2004 ਵਿਚ ਡੀਐਮਕੇ ਦੇ ਨਾਲ ਵਿਚਾਰਧਾਰਕ ਮਤਭੇਦ ਦਾ ਹਵਾਲਾ ਦਿੰਦੇ ਹੋਏ ਅਸਤੀਫਾ ਦੇ ਦਿੱਤਾ ਸੀ। ਉਸਨੇ ਕੁਝ ਕਿਤਾਬਾਂ ਲਿਖੀਆਂ ਹਨ ਅਤੇ ਉਸਨੇ ਕੁਝ ਤਮਿਲ ਫਿਲਮਾਂ ਵਿੱਚ ਕੰਮ ਕੀਤਾ ਹੈ। 

ਪਟਾਲੀ ਮੱਕਲ ਕੱਚੀ ਅਤੇ ਇਸਦੇ ਆਗੂ ਰਾਮਦਾਸ ਨਾਲ ਉਸ ਦੇ ਟਕਰਾਅ ਦੇ ਸਿੱਟੇ ਵਜੋਂ ਦਲਿਤ ਅਤੇ ਵਨਿਆਰਾਂ ਵਿਚਕਾਰ ਲਗਾਤਾਰ ਝੜਪਾਂ ਹੋਈਆਂ ਹਨ। ਦੋਵੇਂ ਧਿਰਾਂ ਇੱਕ ਦੂਜੇ ਭਾਈਚਾਰੇ ਦੇ ਖਿਲਾਫ ਹਿੰਸਾ ਭੜਕਾਉਣ ਦਾ ਦੋਸ਼ ਲਾਉਂਦੇ ਹਨ। ਤਿਰੂਮਾਨਵਲਨ ਅਤੇ ਰਾਮਦਾਸ ਦੋਵਾਂ ਨੇ 2004 ਤੋਂ 2009 ਦੇ ਸਮੇਂ ਦੌਰਾਨ ਇਕਜੁੱਟ ਹੋ ਕੇ ਕੰਮ ਕੀਤਾ ਸੀ, ਜਦੋਂ ਉਹ ਇੱਕੋ ਹੀ ਚੋਣ ਗਠਜੋੜ ਦਾ ਹਿੱਸਾ ਸਨ। 

ਦਲਿਤ ਸਰਗਰਮੀ[ਸੋਧੋ]

1988 ਵਿੱਚ, ਦੱਖਣ ਦੇ ਸ਼ਹਿਰ ਮਦੁਰਾਏ ਵਿੱਚ ਸਰਕਾਰੀ ਫੋਰੇਂਸਿਕ ਵਿਭਾਗ ਵਿੱਚ ਕੰਮ ਕਰਦੇ ਹੋਏ, ਉਸ ਦੀ ਮੁਲਾਕਾਤ ਦਲਿਤ ਪੈਂਥਰਸ ਆਫ ਇੰਡੀਆ (ਡੀਪੀਆਈ), ਦਲਿਤਾਂ ਦੇ ਅਧਿਕਾਰ ਲਈ ਲੜਨ ਵਾਲੇ ਇੱਕ ਸੰਗਠਨ ਦੇ ਤਮਿਲਨਾਡੁ ਰਾਜ ਸੰਯੋਜਕ ਮਲੈਚਾਮੀ ਨਾਲ ਹੋਈ। ਅਗਲੇ ਸਾਲ ਮਲੈਚਾਮੀ ਦੀ ਮੌਤ ਦੇ ਬਾਅਦ, ਥਿਰੁਮਾਵਲਵਨ ਨੂੰ ਡੀਪੀਆਈ ਦਾ ਨੇਤਾ ਚੁਣਿਆ ਗਿਆ। ਉਸ ਨੇ 1990 ਵਿੱਚ ਸੰਗਠਨ ਲਈ ਇੱਕ ਨਵਾਂ ਝੰਡਾ ਬਣਾਇਆ। ਆਪਣੇ ਕੰਮ ਦੇ ਹਿੱਸੇ ਦੇ ਰੂਪ ਵਿੱਚ, ਉਸ ਨੇ ਮਦੁਰਾਏ ਖੇਤਰ ਦੇ ਦਲਿਤ ਪਿੰਡਾਂ ਦਾ ਦੌਰਾ ਸ਼ੁਰੂ ਕੀਤਾ ਅਤੇ ਦਲਿਤਾਂ ਨੂੰ ਪੇਸ਼ ਆ ਰਹੀ ਸਮਸਿਆਵਾਂ ਨੂੰ ਸਮਝਣਾ ਸ਼ੁਰੂ ਕੀਤਾ। 1992 ਵਿੱਚ ਦੋ ਦਲਿਤਾਂ ਦੀ ਹੱਤਿਆ ਨੇ, ਉਹ ਕਹਿੰਦਾ ਹੈ, ਉਸ ਨੂੰ ਹੋਰ ਜਿਆਦਾ ਉਗਰਵਾਦੀ ਬਣਾ ਦਿੱਤਾ।[1]ਵੱਧਦੀ ਦਲਿਤ ਮੁਖਰਤਾ ਦੀ ਪਿੱਠਭੂਮੀ ਵਿੱਚ, ਉਹ ਤਮਿਲਨਾਡੁ ਵਿੱਚ ਦੋ ਪ੍ਰਮੁੱਖ ਦਲਿਤ ਨੇਤਾਵਾਂ ਵਿੱਚੋਂ ਇੱਕ ਦੇ ਰੂਪ ਵਿੱਚ ਉਭਰਿਆ, ਜਿਸਦੇ ਕੋਲ ਹੇਠਲੇ ਪੱਧਰ ਦੇ ਜਨ ਸਮਰਥਨ ਦਾ ਵਿਸ਼ਾਲ ਆਧਾਰ ਸੀ, ਖ਼ਾਸ਼ ਤੌਰ ਤੇ ਤਮਿਲਨਾਡੁ ਦੇ ਦੱਖਣ ਦੇ ਜਿਲ੍ਹਿਆਂ ਵਿੱਚ।[2]1997 ਦੀ ਸ਼ੁਰੂਆਤ ਦੇ ਦੌਰਾਨ, ਉਸ ਦੀਆਂ ਵਧੀਆਂ ਹੋਈਆਂ ਰਾਜਨੀਤਿਕ ਗਤੀਵਿਧੀਆਂ ਦੇ ਕਾਰਨ ਉਸਨੂੰ ਆਪਣੀ ਸਰਕਾਰੀ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। 1999 ਵਿਚ ਭਾਰਤੀ ਆਮ ਚੋਣਾਂ ਵਿਚ ਚੋਣ ਲੜਨ ਲਈ ਉਸਨੇ ਰਸਮੀ ਰੂਪ ਵਿਚ ਆਪਣੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ। [3]

ਸੂਚਨਾ[ਸੋਧੋ]

  1. Mathai, Kamini (3 February 2008). "Poster boy". The New Indian Express. Chennai. Archived from the original on 1 ਜੂਨ 2012. Retrieved 30 January 2009. {{cite news}}: Unknown parameter |dead-url= ignored (|url-status= suggested) (help)
  2. Viswanathan, S. (1 June 2004). "Voice of the oppressed". The Hindu. Chennai, India. Archived from the original on 20 ਜੂਨ 2012. Retrieved 30 January 2009. {{cite news}}: Unknown parameter |dead-url= ignored (|url-status= suggested) (help)
  3. Wyatt 2009, p. 129