ਦਰਬਾਰਾ ਸਿੰਘ
ਦਰਬਾਰਾ ਸਿੰਘ | |
---|---|
ਮੁੱਖ ਮੰਤਰੀ | |
ਦਫ਼ਤਰ ਵਿੱਚ 17 ਫਰਵਰੀ 1980 – 10 ਅਕਤੂਬਰ 1983 | |
ਤੋਂ ਪਹਿਲਾਂ | ਗਵਰਨਰ |
ਤੋਂ ਬਾਅਦ | ਗਵਰਨਰ |
ਨਿੱਜੀ ਜਾਣਕਾਰੀ | |
ਜਨਮ | 10 ਫਰਵਰੀ 1916 ਜੰਡਿਆਲਾ ਜਿਲ੍ਹਾ ਜਲੰਧਰ |
ਮੌਤ | 10 ਮਾਰਚ 1990 ਚੰਡੀਗੜ੍ਹ |
ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਗਰਸ |
ਰਿਹਾਇਸ਼ | ਚੰਡੀਗੜ੍ਹ |
ਦਰਬਾਰਾ ਸਿੰਘ (10 ਫਰਵਰੀ 1916 — 10 ਮਾਰਚ 1990) ਦਾ ਜਨਮ ਪਿੰਡ ਜੰਡਿਆਲਾ ਜਿਲ੍ਹਾ ਜਲੰਧਰ ਪੰਜਾਬ ਵਿੱਚ ਪਿਤਾ ਦਲੀਪ ਸਿੰਘ ਦੇ ਘਰ ਜਿਮੀਦਾਰ ਪਰਿਵਾਰ ਵਿੱਚ ਹੋਇਆ। ਉਹਨਾਂ ਨੇ ਆਪਨੀ ਵਿਦਿਆ ਖਾਲਸਾ ਕਾਲਜ ਸ਼੍ਰੀ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ। ਉਹਨਾਂ ਨੇ ਭਾਰਤੀ ਰਾਸ਼ਟਰੀ ਕਾਗਰਸ ਦੇ ਨਾਲ ਅਜ਼ਾਦੀ ਦੀ ਲੜ੍ਹਾਈ ਵਿੱਚ ਭਾਗ ਲਿਆ। ਉਹਨਾਂ ਨੇ ਭਾਰਤ ਛੱਡੋ ਅੰਦੋਲਨ ਵਿੱਚ ਭਾਗ ਲਿਆ ਇਸ ਕਾਰਨ ਉਹਨਾਂ ਨੂੰ ਬਰਤਾਨਵੀ ਸਰਕਾਰ ਨੇ ਜ਼ੇਲ੍ਹ ਭੇਜ ਦਿਤਾ। ਉਹ 1942 ਤੋਂ 1945 ਅਤੇ ਦੁਆਰਾ ਫਿਰ 1946 ਵਿੱਚ ਜ਼ੇਲ੍ਹ ਵਿੱਚ ਨਜ਼ਰ ਬੰਦ ਰਹੇ। ਦੇਸ਼ ਦੀ ਵੰਡ ਸਮੇਂ ਉਹਨਾਂ ਨੇ ਜੋ ਪ੍ਰਭਾਵਿਤ ਹੋਏ ਲੋਕਾਂ ਨੂੰ ਸੰਭਾਲਿਆ ਅਤੇ ਰਫੂਜੀ ਕੈੱਚ ਵਿੱਚ ਕੰਮ ਕੀਤਾ।
ਰਾਜਨੀਤਿਕ ਜੀਵਨ[ਸੋਧੋ]
ਉਹਨਾਂ ਨੇ ਆਪਣਾ ਰਾਜਨੀਤਿਕ ਜੀਵਨ ਜਲੰਧਰ ਦੇ ਕਾਗਰਸ ਦੇ ਜਿਲ੍ਹਾ ਪ੍ਰਧਾਨ(1946–1950) ਦੇ ਤੌਰ ਤੇ ਸ਼ੁਰੂ ਕੀਤਾ। ਅਤੇ ਫਿਰ ਜਰਨਲ ਸੈਕਟਰੀ ਦੇ ਅਹੁੰਦੇ ਤੇ ਰਹੇ।1953–56) ਵਿੱਚ ਪ੍ਰਦੇਸ਼ ਕਾਰਗਸ ਕਮੇਟੀ ਦੇ ਜਰਨਲ ਸਕੱਤਰ ਅਤੇ 1957-1964.ਵਿਚ ਪ੍ਰਧਾਨ ਰਹੇ।
ਅਹੁਦੇ[ਸੋਧੋ]
- ਉਹ 1952–69 ਵਿੱਚ ਪੰਜਾਬ ਵਿਧਾਨ ਸਭਾ ਦੇ ਮੈਂਬਰ ਰਹੇ।
- ਉਹ ਪੰਜਾਬ ਵਿਧਾਨ ਸਭਾ ਵਿੱਚ ਬਹੁਤ ਸਾਰੇ ਅਹੁਦੇ ਤੇ ਕੰਮ ਕੀਤੇ ਜਿਹਨਾਂ ਚ ਖੇਤੀਬਾੜੀ ਮੰਤਰੀ, ਵਿਕਾਸ ਮੰਤਰੀ ਗ੍ਰਹਿ ਮੰਤਰੀ ਵਿਸ਼ੇਸ਼ ਹਨ।
- 1954 ਵਿੱਚ ਉਨ੍ਹਾਂ ਨੂੰ ਅਖਿਲ ਭਾਰਤੀ ਕਾਗਰਸ ਕਮੇਟੀ ਦਾ ਮੈਂਬਰ ਅਤੇ
- 1962 ਵਿੱਚ ਕਾਗਰਸ ਵਰਕਿਗ ਕਮੇਟੀ ਦਾ ਮੈਂਬਰ ਜੋ ਉਹ ਆਪਣੀ ਮੌਤ 1990 ਤੱਕ ਇਸ ਅਹੁਦੇ ਤੇ ਰਹੇ।
- ਉਹ 1971 ਵਿੱਚ ਹੁਸ਼ਿਆਰਪੁਰ ਪਾਰਲੀਮੈਂਟ ਦੀ ਸੀਟ ਲਈ ਚੁਣੇ ਗਏ। ਉਹ ਕੇਂਦਰ ਦੀ ਸਰਕਾਰ ਦੇ ਰਾਜ ਮੰਤਰੀ ਰਹੇ।
- ਉਹ 1971 ਵਿੱਚ ਲੋਕ ਸਭਾ ਦੇ ਕਾਗਰਸ ਦੇ ਡਿਪਟੀ ਲੀਡਰ ਵੀ ਰਹੇ। ਉਹਨਾਂ ਨੂੰ 1975 ਵਿੱਚ ਪਬਲਿਕ ਅਕਾਉਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ।
- 1980 ਵਿੱਚ ਆਪ ਨਕੋਦਰ ਵਿਧਾਨ ਸਭਾ ਦੇ ਖੇਤਰ ਤੋਂ ਚੁਣ ਕੇ ਆਏ ਤਾਂ ਆਪ ਨੂੰ 17 ਫਰਵਰੀ 1980 ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਗਿਆ।
- 1984 ਵਿੱਚ ਆਪ ਰਾਜ ਸਭਾ ਦੇ ਮੈਂਬਰ ਚੁਣ ਲਏ ਗਏ।
- 1986 ਤੋਂ ਆਪ ਹਾਉਸ ਕਮੇਟੀ ਦੇ ਚੇਅਰਮੈਨ ਰਹੇ।
ਆਪ ਤਿੰਨ ਸਾਲ ਪੰਜਾਬ ਦੇ ਮੁੱਖ ਮੰਤਰੀ ਰਹੇ। ਇਸ ਸਮੇਂ ਦੋਰਾਨ ਖਾੜਕੁਬਾਦ ਨੇ ਪੰਜਾਬ 'ਚ ਸਿਰ ਚੁਕ ਲਿਆ। ਇਸ ਸਮੇਂ ਦੋਰਾਨ ਪੰਜਾਬ ਕੇਸਰੀ ਗਰੁੱਪ ਦੇ ਮਾਲਕ ਲਾਲਾ ਜਗਤ ਨਰਾਇਣ ਅਤੇ ਪੰਜਾਬ ਦੇ ਡੀ.ਆਈ ਜੀ ਸ਼੍ਰੀ ਅਵਤਾਰ ਸਿੰਘ ਅਟਵਾਲ ਦਾ ਕਤਲ ਕਰ ਦਿਤਾ ਗਿਆ। ਆਪ ਜੀ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਤੇ ਪੰਜਾਬ 'ਚ ਸਵਿਧਾਨ ਦੀ ਧਾਰਾ 356 ਅਧੀਨ 6 ਜੂਨ 1983.ਨੂੰ ਪੰਜਾਬ 'ਚ ਰਾਸ਼ਟਰਪਤੀ ਰਾਜ ਲਗਾ ਦਿਤਾ ਗਿਆ। ਆਪ ਜੀ ਦੀ 10 ਮਾਰਚ 1990 ਬਿਮਾਰੀ ਕਾਰਨ ਮੌਤ ਹੋ ਗਈ।