ਦਰਸ਼ਨ ਸਿੰਘ ਭਾਊ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦਰਸ਼ਨ ਸਿੰਘ (24 ਫਰਵਰੀ 1928 - 27 ਜਨਵਰੀ 2017) ਦਿੱਲੀ ਵਿੱਚ ਰਹਿੰਦਾ ਸਾਹਿਤ ਅਤੇ ਪ੍ਰਗਤੀਵਾਦੀ ਚਿੰਤਨ ਨਾਲ ਜੁੜਿਆ ਪੰਜਾਬੀ ਲੇਖਕ, ਨਾਵਲਕਾਰ, ਕਹਾਣੀਕਾਰ, ਅਤੇ ਅਨੁਵਾਦਕ ਸੀ। ਉਸਨੂੰ 1969 ਵਿੱਚ ਸੋਵੀਅਤ ਲੈਂਡ ਨਹਿਰੂ ਪੁਰਸਕਾਰ ਮਿਲਿਆ ਸੀ।[1][2]  

ਜ਼ਿੰਦਗੀ ਵੇਰਵੇ[ਸੋਧੋ]

ਦਰਸ਼ਨ ਸਿੰਘ ਦਾ ਜਨਮ 24 ਫਰਵਰੀ 1928 ਨੂੰ ਅਣਵੰਡੇ ਪੰਜਾਬ ਵਿੱਚ ਹੋਇਆ ਸੀ। ਸੰਤਾਲੀ ਦੀ ਵੰਡ ਪਿੱਛੋਂ ਉਹ ਲਾਹੌਰ ਤੋਂ ਦਿੱਲੀ ਆ ਗਏ ਸੀ ਅਤੇ ਜ਼ਿੰਦਗੀ ਦੇ ਕੁੱਝ ਵਰ੍ਹਿਆਂ ਨੂੰ ਛੱਡ ਬਾਕੀ ਦੀ ਉਮਰ ਉਹ ਇਥੇ ਹੀ ਵੱਸਿਆ ਰਿਹਾ। ਉਸ ਦੀ ਬਹੁਤੀ ਉਮਰ ਸੋਵੀਅਤ ਰੂਸ ਦੀ ਇਨਫਰਮੇਸ਼ਨ ਸਰਵਿਸ ਵਿੱਚ ਗੁਜ਼ਾਰੀ ਜਿਥੇ ਉਹ ਪੰਜਾਬੀ ਪ੍ਰਕਾਸ਼ਨਾਵਾਂ ਦੇ ਇੰਚਾਰਜ ਸੀ। ਉਸ ਨੇ ਸੱਤਰ ਸਾਲਾਂ ਦੀ ਉਮਰ ਹੋ ਜਾਣ ਪਿੱਛੋਂ ਲਿਖਣਾ ਸ਼ੁਰੂ ਕੀਤਾ ਅਤੇ ਕਹਾਣੀਆਂ, ਰੇਖਾ ਚਿੱਤਰਾਂ ਅਤੇ ਨਾਵਲਾਂ ਦੇ ਰੂਪ ਵਿੱਚ ਇੱਕ ਦਰਜਨ ਤੋਂ ਵੱਧ ਪੁਸਤਕਾਂ ਪੰਜਾਬੀ ਸਾਹਿਤ ਨੂੰ ਦਿੱਤੀਆਂ, ਜਿੰਨ੍ਹਾਂ ਵਿਚੋਂ 'ਮੀਂਹ ਕਣੀ ਦੇ ਦਿਨ', 'ਬੱਦਲਾਂ ਦੀ ਪਉੜੀ', 'ਭਾਊ', 'ਗੈਲਰੀ ਸ਼ਹੀਦਾਂ', 'ਬਟਵਾਰਾ' ਅਤੇ 'ਲੋਟਾ' ਚਰਚਿਤ ਹਨ। ਪਹਿਲੀ ਉਮਰੇ ਉਸ ਨੇ ਸੋਵੀਅਤ ਅਤੇ ਰੂਸੀ ਸਾਹਿਤ ਦੀਆਂ ਕਲਾਸਕੀ ਰਚਨਾਵਾਂ ਦੇ ਅਨੁਵਾਦ ਕੀਤੇ। ਉਸ ਦਾ ਨਾਵਲ 'ਲੋਟਾ' 1915 ਦੇ ਪੰਜਾਬੀ ਸਾਹਿਤ ਲਈ ਸਭ ਤੋਂ ਵੱਡੇ ਕੌਮਾਂਤਰੀ ਪੁਰਸਕਾਰ 'ਢਾਹਾਂ ਇਨਾਮ' ਲਈ ਚੁਣਿਆ ਗਿਆ ਸੀ। ਪੰਜਾਬ ਸਰਕਾਰ ਦਾ 'ਸ਼੍ਰੋਮਣੀ ਸਾਹਿਤਕਾਰ' ਦਾ ਪੁਰਸਕਾਰ ਵੀ ਉਸਨੇ ਹਾਸਲ ਕੀਤਾ ਸੀ। ਦਰਸ਼ਨ ਸਿੰਘ ਪੰਜਾਬੀ ਸਾਹਿਤ ਸਭਾ ਦਿੱਲੀ ਦੇ ਮੁਖ ਪ੍ਰਬੰਧਕਾਂ ਵਿਚੋਂ ਸੀ।

ਰਚਨਾਵਾਂ[ਸੋਧੋ]

ਨਾਵਲ[ਸੋਧੋ]

ਕਹਾਣੀ ਸੰਗ੍ਰਹਿ[ਸੋਧੋ]

ਰੇਖਾ ਚਿੱਤਰ[ਸੋਧੋ]

ਹਵਾਲੇ[ਸੋਧੋ]

  1. ਸੁਵੀਨਰ ਸ਼੍ਰੋਮਣੀ ਸਾਹਿਤਕਾਰ 2010-2011, ਭਾਸ਼ਾ ਵਿਭਾਗ, ਪੰਜਾਬ
  2. - ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 15 ਨਵੰਬਰ 2012