ਸਮੱਗਰੀ 'ਤੇ ਜਾਓ

ਦਵੰਦਵਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦਵੰਦਵਾਦ ਇੱਕ ਦਾਰਸ਼ਨਿਕ ਸੰਕਲਪ ਹੈ।

ਮਾਰਕਸਵਾਦ ਦਾ ਦਰਸ਼ਨ 'ਦਵੰਦਵਾਦੀ ਪਦਾਰਥਵਾਦ' ਅਤੇ ਦਵੰਦਵਾਦ ਇੱਕ ਦੂਸਰੇ ਨਾਲ ਦਵੰਦਾਤਮਕ ਸਬੰਧਾਂ ਵਿੱਚ ਜੁੜੇ ਹੋਏ ਹਨ ਇਹ ਗਤੀ ਇੱਕ ਬੰਦ ਘੇਰੇ ਵਿੱਚ ਹੋਣ ਦੀ ਥਾਂ, ਚੂੜੀਦਾਰ ਰੂਪ ਵਿੱਚ ਹੁੰਦੀ ਹੈ। ਇਹ ਵਸਤਾਂ ਵਿੱਚ ਨਿਹਿਤ ਵਿਰੋਧਤਾਵਾਂ ਨੂੰ ਹੀ,ਉਹਨਾਂ ਦੇ ਵਿਕਾਸ ਦਾ ਮੂਲ ਸੋਮਾ ਪ੍ਰਵਾਨ ਕਰਦਾ ਹੈ। 'ਦਵੰਦਵਾਦ' ਬੋਧ ਦਾ ਇੱਕ ਢੰਗ ਹੋਣ ਦੇ ਨਾਲ - ਨਾਲ ਸੰਸਾਰ ਦੀ ਇਨਕਲਾਬੀ ਤਬਦੀਲੀ ਲਈ ਨਿਰੰਤਰ ਸੰਘਰਸ਼ ਕਰ ਰਹੀ ਕਿਰਤੀ ਸ਼੍ਰੇਣੀ ਦਾ ਵਿਚਾਰਧਾਰਕ ਸੰਦ ਵੀ ਹੈ। ਇਹ ਮੂਲ ਰੂਪ ਵਿੱਚ ਆਲੋਚਨਾਤਮਕ ਅਤੇ ਇਨਕਲਾਬੀ ਹੈ।

'ਦਵੰਦਵਾਦੀ ਨਿਯਮ'

[ਸੋਧੋ]

ਾਂ ਦੀ ਏਕਤਾ ਅਤੇ ਸੰਘਰਸ਼ ਦੇ ਨਿਯਮ।

ੳ. ਮਾਤਿ੍ਕ ਤਬਦੀਲੀਆਂ ਦੇ ਸਿਫਤੀ ਤਬਦੀਲੀਆਂ ਵਿੱਚ

ਬਦਲਣ ਦਾ ਨਿਯਮ

ਅ. ਨਿਖੇਧ ਦਾ ਨਿਯਮ।

ਇਹ ਨਿਯਮ ਸਮੁਚੇ ਰੂਪ ਵਿੱਚ ਪ੍ਰਕਿਰਤੀ, ਸਮਾਜ,ਅਤੇ ਚਿੰਤਨ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਹੱਲ ਕਰਨ ਵਿੱਚ ਰਚਨਾਤਮਕ ਸਿਧਾਂਤਾਂ ਵਜੋਂ ਸਾਡੀ ਅਗਵਾਈ ਕਰਦੇ ਹਨ।[1]

ਏਂਗਲਜ਼ ਦੇ ਅਨੁਸਾਰ - ਇਸਨੂੰ ਪ੍ਰਕਿਰਤੀ,ਮਨੁੱਖੀ,ਸਮਾਜ ਅਤੇ ਚਿੰਤਨ ਦੀ ਗਤੀ ਅਤੇ ਵਿਕਾਸ ਦੇ ਸਮਾਜ ਨਿਯਮਾਂ ਦਾ ਵਿਗਿਆਨ ਕਿਹਾ ਹੈ। ਦਵੰਦਵਾਦੀ ਛਾਲ ਵਾਂਗ ਇਨਕਲਾਬੀ ਅਮਲ ਸਮਝਦਾ ਹੈ।

ਦਵੰਦਵਾਦੀ ਪਦਾਰਥ ਦੇ ਪ੍ਰਵਰਗ - ਪ੍ਰਵਰਗ ਦਰਸ਼ਨ ਦੇ ਸਭ ਤੋਂ ਸਾਮਾਨਯ ਮੁੱਢਲੇ ਸੰਕਲਪ ਕਹੇ ਜਾ ਸਕਦੇ ਹਨ। ਪ੍ਰਵਰਗਾ ਦੀ ਸਹਾਇਤਾ ਨਾਲ ਦਰਸ਼ਨ ਵਸਤਾਂ ਵਿਚਲੇ ਸਾਂਝੇ ਗੁਣਾ,ਸਬੰਧਾਂ ਅਤੇ ਰਿਸ਼ਤਿਆਂ ਦਾ ਅਧਿਐਨ ਕਰਦਾ ਹੈ। ਅਤੇ ਵਿਕਾਸ ਦੇ ਉਨ੍ਹਾਂ ਨਿਯਮਾ ਦਾ ਵੀ ਅਧਿਐਨ ਕਰਦਾ ਹੈ। ਜਿਹੜੇ ਪ੍ਰਕਿਰਤੀ ਸਮਾਜ ਅਤੇ ਮਨੁੱਖੀ ਚਿੰਤਨ ਵਿੱਚ ੳਹ ਫੈਲਸਾਕੁਨ ਬਿੰਦੂ ਹਨ। ਜਿੱਥੇ ਮਨੁੱਖ ਨੇ ਵਸਤਾ ਦੇ ਸਾਰ ਨੂੰ ਸਮਝਣਾ ਆਰੰਭ ਕੀਤਾ ਦਵੰਦਵਾਦੀ ਨਿਯਮਾ ਅਤੇ ਪ੍ਰਵਰਗਾਂ ਦਾ ਸਬੰਧ ਦਵੰਦਾਤਮਕ ਹੈ। ਨਿਯਮ ਵੱਖ ਵੱਖ ਵਰਤਾਰਿਆ ਵਿੱਚ ਕਾਰਜਸ਼ੀਲ ਪ੍ਰਵਰਗਾਂ ਦੇ ਗਿਆਨਾਂ ਦਾ ਸਾਧਾਰਣੀਕਾਣ ਹੀ ਹਨ।

ਨੀਂਹ ਉਸਾਰ- ਕਿਸੇ ਸਮਾਜ ਦੇ ਉਤਪਾਦਨ ਸਬੰਧਾਂ ਦਾ ਕੁੱਲ ਜੋੜ ਹੀ ਕਿਸੇ ਸਮਾਜ ਦਾ ਆਰਥਿਕ ਢਾਚਾਂ,ਇਸਦਾ ਆਧਾਰ ਜਾਂ ਨੀਂਹ ਬਣਦਾ ਹੈ। ਇਹ ਨੀਂਹ ਹੀ ਸਮਾਜ ਦਾ ਬੁਨਿਆਦੀ ਢਾਚਾਂ ਹੁੰਦੀ ਹੈ। ਹੁਣ ਤੱਕ ਦੀਆਂ ਪ੍ਰਾਪਤ ਸਮਾਜਿਕ ਆਰਥਿਕ ਬਣਤਰਾਂ ਦੇ ਪਰਿਪੇਖ ਵਿੱਚ ਇਹਨਾਂ ਨੂੰ ਇਸ ਪ੍ਰਕਾਰ ਸਮਝਿਆਂ ਜਾ ਸਕਦਾ ਹੈ।

ੳ. ਆਦਿਮ ਸਾਮਵਾਦ।

ਅ. ਗੁਲਾਮਦਾਰੀ।

ੲ. ਜਾਗੀਰਦਾਰੀ।

ਸ. ਸ਼ਾਰਮੇਦਾਰੀ।

ਹ. ਕਮਿਯਉਨਿਜ਼ਮ।

ਹੁਣ ਤੱਕ ਦੇ 'ਇਤਿਹਾਸਿਕ ਪਦਾਰਥਵਾਦ' ਦੇ ਘੇਰੇ ਵਿੱਚ ਪ੍ਰਾਪਤ ਗਿਆਨ ਅਨੁਸਾਰ ਮਨੁੱਖੀ ਸਮਾਜ ਨੇ ਓਪਰਲੀਆ ਪੰਜ ਸਮਾਜਿਕ - ਆਰਥਿਕ ਬਣਤਰਾਂ ਦੇ ਰੂਪ ਰਾਹੀਂ ਆਪਣੇ ਸਮਾਜਿਕ ਜੀਵਨ ਦੇ ਪੜਾਅ ਤੈਅ ਕੀਤੇ ਹਨ। ਹਰ ਪ੍ਰਕਾਰ ਦੀ ਮਨੁੱਖੀ ਗੁਲਾਮੀ ਅਤੇ ਲੁੱਟ-ਖਸੁੱਟ ਦਾ ਵਿਰੋਧ ਕਰਦਿਆਂ ਮਾਰਕਸ ਦੇ ਪਦਾਰਥਵਾਦੀ ਡਾਇਲੈਕਟਿਕਸ ਦੀ ਸਿਰਜਣਾ ਕੀਤੀ।[2]

ਦਾਰਸ਼ਨਿਕ ਅਧਾਰ:

[ਸੋਧੋ]

ਸਾਹਿਤ ਵਿੱਚ ਮਾਰਕਸਵਾਦੀ ਆਲੋਚਨਾ ਤੋਂ ਭਾਵ ਉਸ ਆਲੋਚਨਾ ਤੋਂ ਹੈ। ਜੋ ਦਾਰਸ਼ਨਿਕ ਪੱਧਰ ਉਤੇ ਮਾਰਕਸਵਾਦ ਨੂੰ ਆਪਣੇ ਮੂਲ ਦਾਰਸ਼ਨਿਕ ਅਧਾਰ ਵਜੋਂ ਪ੍ਰਵਾਨ ਕਰਦੀ ਹੈ।

ਸਾਹਿਤ:

[ਸੋਧੋ]

ਕਲਾ ਉਸਾਰ ਦੇ ਇੱਕ ਅੰਗ ਵਜੋਂ - ਇਹ ਚਿਤਨ ਸਾਹਿਤ ਸਿਰਜਣਾ ਨੂੰ ਕਿਸੇ ਦੈਵੀ - ਪ੍ਰੇਰਨਾ ਜਾਂ ਰੱਬੀ ਦੇਣ ਸਮਝਣ ਦੀ ਥਾਂ,ਕਿਸੇ ਵਿਸ਼ੇਸ਼ ਸਮਾਜ ਦੀਆਂ ਇਤਿਹਾਸਿਕ ਪਰਿਸਥਿਤੀਆਂ ਦੀ ਉਪਜ ਵਜੋਂ ਹੀ ਪ੍ਰਵਾਨ ਕਰਦਾ ਹੈ

ਵਿਚਾਰਧਾਰਕ ਸਾਧਨ:

[ਸੋਧੋ]

ਸਾਹਿਤ ਉਸਾਰ ਦਾ ਅੰਗ ਹੋਣ ਕਾਰਨ, ਕਿਸੇ ਸਮਾਜ ਦੀ ਨੀਂਹ ਵਿਚਲੀਆਂ ਵਿਰੋਧਤਾਵਾਂ ਨੂੰ ਹੀ ਵਿਚਾਰਧਾਰਕ ਰੂਪ ਵਜੋਂ ਪ੍ਰਗਟ ਕਰ ਰਿਹਾ ਹੁੰਦਾ ਹੈ।ਸਾਹਿਤ ਸਮਾਜ ਦੀ ਉਪਜ ਹੁੰਦਾ ਹੈ।

ਇਸ ਦ੍ਰਿਸ਼ਟੀਕੋਣ ਅਨੁਸਾਰ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਅਤੇ ਇਤਿਹਸਿਕ ਵਿਕਾਸ ਵਿੱਚ ਮਨੁੱਖ ਨੇ ਇੱਜੜ- ਚੇਤਨਾ ਤੋਂ ਵਿਕਾਸ ਕਰਕੇ ਸਮਾਜਿਕ ਚੇਤਨਾ ਦਾ ਉਚੇਰਾ ਪੜਾਅ ਗ੍ਰਹਿਣ ਕੀਤਾ ਹੈ।

ਸਾਹਿਤ ਅਤੇ ਯਥਾਰਥ:

[ਸੋਧੋ]

ਮਾਰਕਸਵਾਦੀ ਸੁਹਜ - ਸ਼ਾਸਤਰ ਵਿੱਚ ਯਥਾਰਥ ਦੀ ਪੇਸ਼ਕਾਰੀ ਦਾ ਅਰਥ ਬਾਹਰੀ ਯਥਾਰਥ ਦੀ ਹੂ-ਬੁ ਹੂ ਅਤੇ ਬੇਜਾਨ ਨਕਲ ਨਹੀਂ ਹੈ। ਇਹ ਯਥਾਰਥ ਨੂੰ ਇਸ ਦੀਆਂ ਸਮੁੱਚੀਆਂ ਅੰਦਰੂਨੀ ਵਿਰੋਧਤਾਵਾਂ,ਅੰਤਰ- ਸਬੰਧਾਂ ਅਤੇ ਇਸ ਦੀ ਗਤੀਸ਼ੀਲਤਾ ਵਿੱਚ ਪ੍ਰਸਤੁਤ ਕਰਨ ਨੂੰ ਸਿਧਾਂਤਿਕ ਅਤੇ ਵਿਹਾਰਿਕ ਦੋਹਾਂ ਰੂਪਾਂ ਵਿੱਚ ਪ੍ਰਵਾਨ ਕਰਦਾ ਹੈ।[3]

ਕਾਵਿ ਕਲਾ ਦਾ ਉਦੇਸ਼:

[ਸੋਧੋ]

ਹਰ ਮਨੁੱਖੀ ਸਿਰਜਣਾ ਕਿਸੇ ਮੰਤਵ ਜਾਂ ਪ੍ਰਯੋਜਨ ਦੀ ਪੂਰਤੀ ਹਿਤ ਸਿਰਜੀ ਜਾਂਦੀ ਹੈ। ਇਹ ਪ੍ਰਯੋਜਨ ਵੀ ਵਿਸ਼ੇਸ਼ ਸਮਾਜਿਕ ਇਤਿਹਸਿਕ ਪਰਿਸਥਤੀਆਂ ਦੀ ਹੀ ਦੇਣ ਹੁੰਦੇ ਹਨ। ਮਨੁੱਖ ਕਿਉਂਕਿ ਇੱਕ ਸਮਾਜਿਕ ਪ੍ਰਾਣੀ ਹੈ। ਇਹੀ ਵਿਸ਼ੇਸ਼ਤਾ ਉਸਨੂੰ ਪਸ਼ੂ ਜਗਤ ਨਿਖੇੜਦੀ ਹੈ।

ਪ੍ਰਤਿਬੱਧਤਾ/ਪੱਖਪਾਤ:

[ਸੋਧੋ]

ਪ੍ਰਤਿਬੱਧਤਾ ਉਦੋ ਹੀ ਕਲਾਤਮਕ ਹੁੰਦੀ ਹੈ। ਜਦੋਂ ਇਸਨੂੰ ਕਲਾਤਮਕ ਅਤੇ ਸੁਹਜਾਤਮਕ ਸਾਧਨਾਂ ਰਾਹੀਂ ਪ੍ਰਗਟਾਇਆ ਜਾਂਦਾ ਹੈ। ਕਿਉਂਕਿ ਲੇਖਕ / ਕਲਾਕਾਰ ਆਪਣੀ ਕਿਰਤ ਰਾਹੀਂ ਕੀਮਤਾਂ ਦੇ ਕਿਸੇ ਵਿਸ਼ੇਸ਼ ਪ੍ਰਬੰਧ ਵਿੱਚ,ਕੁੱਝ ਖ਼ਾਸ ਕੀਮਤਾਂ ਪ੍ਰਤਿ ਆਪਣੇ ਰਵਈਏ ਦਾ ਪ੍ਰਗਟਾਵਾ ਕਰਦੀ ਹੈ। ਇਸ ਕਾਰਣ ਉਹ ਜਾਂ ਤਾਂ ਮਾਨਵ - ਹਿਤੈਸ਼ੀ ਕੀਮਤਾਂ ਦੀ ਪੁਸ਼ਟੀ ਕਰਦਾ ਹੈ ਜਾਂ ਮਾਨਵ - ਵਿਰੋਧੀ ਕੀਮਤਾਂ ਦੇ ਖੰਡਨ ਦਾ ਰਾਹ ਫੜ ਲੈਂਦਾ ਹੈ। ਕਿਉਂਕਿ ਕੀਮਤਾਂ ਦਾ ਕੋਈ ਵੀ ਪ੍ਰਬੰਧ ਜਮਾਤ - ਰਹਿਤ ਨਹੀਂ ਹੁੰਦਾ। ਇਸ ਕਾਰਨ ਹਰ ਕੀਮਤ ਕਿਸੇ ਨਾ ਕਿਸੇ ਜਮਾਤ ਦੇ ਹਿੱਤ ਦਾ ਪ੍ਰਗਟਾਵਾ ਕਰ ਰਹੀ ਹੁੰਦੀ ਹੈ। ਕਲਾਕਾਰ ਦੀ ਸਮਾਜਿਕ ਜ਼ਿੰਮੇਵਾਰੀ ਵੱਲ ਸੰਕੇਤ ਕਰਦਿਆਂ ਮਾਰਕਸ ਨੇ ਲਿਖਿਆ ਹੈ ਕਿ ਲੇਖਕ ਨੂੰ ਜਿਓਣ ਲਿਖਣ ਦੇ ਯੋਗ ਹੋਣ ਲਈ ਜ਼ਰੂਰੀ ਕਮਾਉਣਾ ਚਾਹੀਦਾ ਹੈ,ਪਰੰਤੂ ਉਸਨੂੰ ਕਿਸੇ ਤਰਾਂ ਵੀ ਕਮਾਉਣ ਲਈ ਹੀ ਜਿਓਣਾ ਅਤੇ ਲਿਖਣਾ ਨਹੀਂ ਚਾਹੀਦਾ।

ਲੇਖਕ ਦਾ ਉਦੇਸ਼:

[ਸੋਧੋ]

ਮਾਰਕਵਾਦੀ ਸਿਧਾਂਤ ਲੇਖਕ ਨੂੰ ਇੱਕ ਉਪਜਾਊ ਮਜਦੂਰ ਹੀ ਸਵੀਕਾਰ ਕਰਦੇ ਹਨ ਲੇਖਕ ਦਾ ਉਦੇਸ਼ ਉਸ ਦੀ ਲੇਖਣੀ ਤੋਂ ਵੱਖਰਾ ਨਹੀਂ ਹੋ ਸਕਦਾ। ਲੇਖਕ ਨੇ ਆਪਣੀਆਂ ਲਿਖਤਾਂ ਰਾਹੀਂ ਇੱਕ ਲੁੱਟ- ਖਸੁੱਟ ਤੋਂ ਮੁਕਤ ਅਤੇ ਜਮਾਤ ਰਹਿਤ ਜਮਾਤ ਰਹਿਤ ਸਮਾਜ ਦੀ ਸਿਰਜਣਾ ਵਿੱਚ ਆਪਣਾ ਬਣਦਾ ਯੋਗਦੇਣ ਦੇਣਾ ਹੁੰਦਾ ਹੈ। ਇਸ ਤੋਂ ਇਹ ਸਿੱਟਾ ਕੱਢਣਾ ਵੀ ਗਲਤ ਹੋਵੇਗਾ ਕਿ ਕਿਸੇ ਸਮਾਜ ਵਿੱਚ ਇਨਕਲਾਬੀ ਤਬਦੀਲੀ ਸਿਰਫ ਸਾਹਿੱਤਕਰ /ਕਲਾਕਾਰ ਦਾ ਰੌਲ ਸੰਘਰਸ਼ ਕਰ ਰਹੀ ਮਜਦੂਰ ਜਮਾਤ ਪ੍ਰਤਿ ਇੱਕ ਫਰਜ ਦੇ ਨਾਲ-ਨਾਲ ਸਮਾਜਿਕ ਜੀਵਨ ਦੇ ਕਿਸੇ ਵੀ ਪੱਖ ਨੂੰ ਉਸਦੀ ਪੂਰਨ ਗਤੀਸ਼ੀਲਤਾ,ਸਮੁੱਚਤਾ ਅਤੇ ਦੂਸਰੀਆਂ ਵਸਤਾਂ ਨਾਲ ਉਸਦੇ ਮੰਤਵ ਸਬੰਧ ਵਿੱਚ ਪ੍ਰਸਤੁਤ ਕਰਨ ਦਾ ਕਲਾਤਮਕ ਕਰਤੱਵ ਵੀ ਲੇਖਕ ਨੇ ਹੀ ਪੂਰਿਆ ਕਰਨਾ ਹੁੰਦਾ ਹੈ।

ਰੂਪ ਪੱਖ ਦਾ ਸੁਭਾ:

[ਸੋਧੋ]

ਸਾਹਿੱਤ ਵਿੱਚ ਰੂਪ ੜਾ ਸਬੰਧ ਮਨੁੱਖੀ ਅਨੁਭਵ ਦੇ ਕਲਾਤਮਕ ਪ੍ਰਗਟਾਵੇ ਨਾਲ ਹੈ। ਸਾਹਿੱਤ ਦੀ ਸਮੁੱਚਤਾ ਵਸਤੂ ਅਤੇ ਰੂਪ ਦੇ ਦਵੰਦਾਤਮਕ ਸਬੰਧਾਂ ਦੀ ਸਮੁੱਚਤਾ ਹੀ ਹੁੰਦੀ ਹੈ। ਪਲੈਖਾਨੋਵ ਨੇ ਕਿਲ੍ਹਾ ਕਿਰਤਾਂ ਵਿੱਚ ਪੇਸ਼ ਵਿਚਾਰਾਂ ਅਤੇ ਰੂਪ ਦੀ ਏਕਤਾ ਨੂੰ ਕਲਾਤਮਕ ਖੂਬਸੂਰਤੀ ਦਾ ਅਧਾਰ ਸਵੀਕਾਰ ਕਰਦਿਆਂ,ਇਹ ਬਹੁਤ ਹੀ ਸਾਧਾਰਣ ਕਵੀ ਦੇ ਹਵਾਲੇ ਨਾਲ, ਮੱਤ ਵਿਅਕਤ ਕੀਤਾ ਗਿਆ ਹੋਵੇ। ਖੁਬਸੂਰਤ ਮੱਥੇ ਦਾ ਕੀ ਮਤਲੱਬ ਜੇ ਪਿੱਛੇ ਖੂਬਸੂਰਤ ਦਿਮਾਗ ਨਹੀਂ ਹੈ।

ਸਾਹਿਤ ਅਤੇ ਪ੍ਰਚਾਰ:

[ਸੋਧੋ]

ਸਮੂਹ ਮਾਰਕਸਵਾਦੀ ਚਿੰਤਕ ਸਾਹਿੱਤ ਨੂੰ ਉਸਾਰ ਦੇ ਇੱਕ ਅੰਗ ਵਜੋਂ ਜਮਾਤੀ ਸੰਘਰਸ਼ ਵਿੱਚ ਇੱਕ ਸ਼ਕਤੀਸ਼ਾਲੀ ਵਿਚਾਰਧਾਰਕ ਹਥਿਆਰ ਵਜੋਂ ਮਾਨਤਾ ਦਿੰਦੇ ਹਨ। ਇਸ ਕਾਰਣ ਸਾਹਿੱਤ ਵਿੱਚ ਕੇਵਲ ਕਲਾਤਮਕ ਖੂਬਸੂਰਤੀ ਨੂੰ ਹੀ ਪੇਸ਼ ਕਰਨਾ ਕਲਾਕਾਰ ਦਾ ਮੰਤਵ ਨਹੀਂ ਹੋਣਾ ਚਾਹੀਦਾ।ਕਿਉਂਕਿ ਇਸ ਨਾਲੋਂ ਵੀ ਅਹਿਮ ਸਵਾਲ ਕਿ ਇਹ ਖੂਬਸੂਰਤੀ ਅੰਤਿਮ ਰੂਪ ਵਿੱਚ ਜਮਾਤੀ ਸਮਾਜ ਵਿੱਚ ਕਿਸੇ ਜਮਾਤ ਦੀ ਅਗਵਾਈ ਹਿਤ ਅਤੇ ਉਨ੍ਹਾਂ ਦੀ ਚੇਤਨਾ ਨੂੰ ਇਨਕਲਾਬੀ ਰੂਪ ਵਿੱਚ ਪ੍ਰਚੰਡ ਕਰਨ ਵਿੱਚ ਆਪਣੇ ਜਮਾਤੀ ਦ੍ਰਿਸ਼ਟੀਕੌਣ ਦਾ ਪ੍ਰਚਾਰ ਕਰਦਾ ਹੈ।

ਇਉਂ ਮਾਰਕਸਵਾਦੀ ਚਿੰਤਕਾਂ ਦੁਆਰਾ ਆਪਣੇ-ਆਪਣੇ ਦੇਸ਼ ਦੇ ਸਾਹਿੱਤ ਪ੍ਰਸੰਗ ਵਿੱਚ ਸਥਾਪਿਤ ਧਾਰਨਾਵਾਂ ਦਾ ਸਾਧਾਰਨੀਕਰਣ ਕਰਦਿਆਂ ਵਿਸ਼ੇਸ਼ ਨੂੰ ਵਿਆਪਕ ਵਿੱਚ ਢਾਲ ਕੇ ਇੱਕ ਅੰਤਰ-ਰਾਸ਼ਟਰੀ ਮਾਰਕਸਵਾਦੀ ਸੁਹਜ - ਸ਼ਾਸਤਰ ਦਾ ਨਿਰਮਾਣ ਕੀਤਾ ਜਾਣਾ ਅਜੋਕੇ ਸਮੇਂ ਦੀ ਇੱਕ ਪ੍ਰਤਿਨਿੱਧ ਲੋੜ ਹੈ[4]

  1. ਜਸਵਿੰਦਰ ਸਿੰਘ, ਹਰਿਭਜਨ ਸਿੰਘ ਭਾਟੀਆ. ਪੱਛਮੀ ਕਾਵਿ ਸਿਧਾਂਤ. ਪੰਜਾਬੀ ਯੂਨੀਵਰਸਿਟੀ ਪਟਿਆਲਾ.
  2. ਗੈਨਰਿਥ ਇੱਕ ਪ੍ਰਤਿਭਾ ਦਾ ਜਨਮ. p. 132.
  3. ਪ੍ਰਗਤੀਵਾਦੀ ਪ੍ਰਕਾਸ਼ਨ ਮਾਸਕੋ.
  4. ਦਾਰਸ਼ਨਿਕ ਗਿਆਨ ਦੇ ਮੁੱਢਲੇ ਨਿਯਮ. p. 59.