ਦਸੂਹਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦਸੂਹਾ
ਦਸੂਹਾ
town
ਦੇਸ਼ ਭਾਰਤ
ਸੂਬਾਪੰਜਾਬ
ਜ਼ਿਲ੍ਹਾਹੁਸ਼ਿਆਰਪੁਰ
ਖੇਤਰ
 • ਕੁੱਲ120 km2 (50 sq mi)
ਉੱਚਾਈ
239 m (784 ft)
ਆਬਾਦੀ
 (2001)
 • ਕੁੱਲ20,118
 • ਘਣਤਾ170/km2 (430/sq mi)
Languages
 • OfficialPunjabi
ਸਮਾਂ ਖੇਤਰਯੂਟੀਸੀ+5:30 (IST)
PIN
144205
Telephone code01883
ਵਾਹਨ ਰਜਿਸਟ੍ਰੇਸ਼ਨPB21
Sex ratio1000: 960 /
ਵੈੱਬਸਾਈਟwww.mcdasuya.com

ਦਸੂਹਾ, ਪੰਜਾਬ ਦੇ ਹੁਸ਼ਿਆਰਪੁਰ ਜਿਲ੍ਹੇ ਦੇ ਨਗਰ ਨਿਗਮ ਅਧੀਨ ਆਉਂਦਾ ਹਲਕਾ ਹੈ। 

ਇਤਿਹਾਸ[ਸੋਧੋ]

ਇਹ ਸ਼ਹਿਰ ਦਾ ਸੰਬੰਧ ਪੁਰਾਤਨ ਮਹਾ ਕਾਵਿ ਨਾਲ ਵੀ ਹੈ। ਦਸੂਹਾ ਸ਼ਹਿਰ, ਜੋ ਕਦੇ ਰਾਜਿਆਂ ਦੀ ਰਾਜਧਾਨੀ ਹੋਇਆ ਕਰਦਾ ਸੀ ਤੇ ਜਿਸ ਦੀ ਧਰਤੀ ਨੂੰ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈੈ। ਇਥੇ ਰਾਜਾ ਵਿਰਾਟ ਦਾ ਰਾਜ ਸੀ, ਜਿਸ ਕੋਲ ਪਾਂਡਵਾਂ ਨੇ ਆਪਣੇ ਬਨਵਾਸ ਦਾ ਆਖ਼ਰੀ ਵਰ੍ਹਾ ਅਗਿਆਤਵਾਸ ਰਹਿ ਕੇ ਗੁਜ਼ਾਰਿਆ ਸੀ। ਦਸੂਹਾ ਨੂੰ ਅੱਜ ਵੀ ਵਿਰਤ ਦੀ ਨਗਰੀ ਨਾਲ ਜਾਣਿਆ ਜਾਂਦਾ ਹੈ।[1] 14ਵੀਂ ਸਦੀ ਦੇ ਅਖੀਰ ਵਿੱਚ ਦਸੂਹਾ ਦੋ ਵਾਰ ਸ਼ੈਨਾ ਅਤੇ ਮੁਸਲਿਮ ਵਿਜੇਤਾ ਅਬੂ ਅਕਬਰ ਅਤੇ ਆਮਿਰ ਤੈਮੂਰ ਦੀ ਆਪਸੀ ਤਕਰਾਰ ਦਾ ਗਵਾਹ ਰਿਹਾ।[2] 

ਜਨਸੰਖਿਆ ਸੰਬੰਧੀ[ਸੋਧੋ]

ਭਗੋਲਿਕ[ਸੋਧੋ]

ਦਸੂਹੇ ਦਾ ਕਿਲ੍ਹਾ ਉੱਚੀ ਪਹਾੜੀ ਧਰਾਤਲ ਨੂੰ ਪੱਧਰਾ ਕਰ ਕੇ ਉਸਾਰਿਆ ਗਿਆ ਸੀ, ਜਿਸ ਦੇ ਬਿਲਕੁਲ ਬਾਹਰ ਉੱਤਰ-ਪੱਛਮ ਵਾਲੇ ਪਾਸੇ ਪਾਣੀ ਦੀ ਇੱਕ ਡੂੰਘੀ ਖੱਡ ਸੀ, ਜੋ ਕਿਸੇ ਸਮੇਂ ਨਦੀ ਦਾ ਵਹਿਣ ਰਿਹਾ ਹੋਵੇਗਾ। ਦੂਜੇ ਚੜ੍ਹਦੇ ਪਾਸੇ ਪੂਰਬ ਵੱਲ ਖੁੱਲ੍ਹਾ ਮੈਦਾਨ ਸੀ, ਜਿੱਥੇ ਫ਼ੌਜਾਂ ਅਭਿਆਨ ਕਰਦੀਆਂ ਸਨ। ਇਸ ਜਗ੍ਹਾ ਅੱਜ-ਕੱਲ੍ਹ ਲੜਕੀਆਂ ਦਾ ਸਰਕਾਰੀ ਸਕੂਲ ਤੇ ਦਸੂਹੇ ਦਾ ਪੁਰਾਣਾ ਸਿਵਲ ਹਸਪਤਾਲ ਹੈ। ਸਦੀਆਂ ਪਹਿਲਾਂ ਇਹ ਇਲਾਕਾ ਸ਼ਿਵਾਲਿਕ ਦੀਆਂ ਪਹਾੜੀਆਂ ਵਾਲਾ ਹੋਵੇਗਾ, ਜੋ ਹੁਣ ਸਮੇਂ ਨਾਲ ਦਸੂਹੇ ਤੋਂ ਕਈ ਮੀਲਾਂ ਤਕ ਲੋਪ ਹੋ ਚੁੱਕੀਆਂ ਹਨ।

ਆਵਾਜਾਈ[ਸੋਧੋ]

ਸੈਰਗਾਹ[ਸੋਧੋ]

ਹਵਾਲੇ[ਸੋਧੋ]

  1. Sharma, Baldev Raj, ed. (1979). "Punjab Gazetteer: Hoshiarpur". Retrieved 21 ਫ਼ਰਵਰੀ 2012.
  2. Nijjar, Bakhshish Singh (1968). Punjab under the Sultans, 1000-1526 A.D. Delhi. pp. 59, 71.

ਬਾਹਰੀ ਕੜੀਆਂ[ਸੋਧੋ]