ਦਾਊਦੀ ਬੋਹਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦਾਊਦੀ ਬੋਹਰਾ ਆਪਣੇ ਰਵਾਇਤੀ ਲਿਬਾਸ ਵਿੱਚ

ਦਾਊਦੀ ਬੋਹਰਾ ਲੋਕ ਸ਼ੀਆ ਇਸਲਾਮ ਦੀ ਇਸਮਾਇਲੀ ਬ੍ਰਾਂਚ ਦੇ ਅੰਦਰ ਇੱਕ ਪੰਥ ਹੈ।[1][2] ਦਾਉਦੀ ਮੁੱਖ ਤੌਰ 'ਤੇ ਭਾਰਤ ਦੇ ਪੱਛਮੀ ਸ਼ਹਿਰਾਂ ਵਿੱਚ ਅਤੇ ਪਾਕਿਸਤਾਨ, ਯਮਨ ਅਤੇ ਪੂਰਬੀ ਅਫਰੀਕਾ ਵਿੱਚ ਰਹਿੰਦੇ ਹਨ।[3] ਕਮਿਊਨਿਟੀ ਦੀ ਮੁੱਖ ਭਾਸ਼ਾ "ਲਿਸਾਨ ਅਲ-ਦਾਵਾਤ" ਹੈ, ਜਿਹੜੀ ਅਰਬੀ, ਉਰਦੂ ਅਤੇ ਹੋਰ ਭਾਸ਼ਾਵਾਂ ਦੇ ਨਾਲ ਪ੍ਰਭਾਵਾਂ ਦੇ ਨਾਲ ਗੁਜਰਾਤੀ ਦੀ ਇੱਕ ਬੋਲੀ ਹੈ। ਵਰਤੀ ਜਾਂਦੀ ਸਕ੍ਰਿਪਟ ਫ਼ਾਰਸੀ-ਅਰਬੀ ਹੈ।

ਨਾਮ ਅਤੇ ਨਿਰੁਕਤੀ[ਸੋਧੋ]

ਬੋਹਰਾ ਸ਼ਬਦ ਆਪਣੇ ਰਵਾਇਤੀ ਪੇਸ਼ੇ ਦੇ ਹਵਾਲੇ ਲਈ ਗੁਜਰਾਤੀ ਸ਼ਬਦ ਵੇਹਰੂ ("ਵਪਾਰ")  ਤੋਂ ਆਉਂਦਾ ਹੈ।[4] ਦਾਊਦੀ ਸ਼ਬਦ 1592 ਵਿੱਚ ਕਮਿਊਨਿਟੀ ਨੂੰ ਦਰਪੇਸ਼ ਲੀਡਰਸ਼ਿਪ ਵਿਵਾਦ ਦੌਰਾਨ ਦਾਊਦ ਬਿਨ ਕੁਤੁਬਸ਼ਾਹ ਨੂੰ ਦਿੱਤੇ ਗਏ ਸਹਿਯੋਗ ਤੋਂ ਨਿਕਲਿਆ ਹੈ।

ਰੂਹਾਨੀ ਆਗੂ[ਸੋਧੋ]

ਦਾਊਦੀ ਬੋਹਰਾ ਭਾਈਚਾਰੇ ਦੇ ਧਾਰਮਿਕ ਆਗੂ ਨੂੰ ਦਾਈ ਅਲ-ਮੁਤੱਲਕ  (Arabic: داعي المطلق) ਕਿਹਾ ਜਾਂਦਾ ਹੈ, ਜੋ ਕਿ ਗੁਪਤ ਇਮਾਮ ਦੇ ਪ੍ਰਤੀਨਿਧ ਦੇ ਤੌਰ 'ਤੇ ਕੰਮ ਕਰਦਾ ਹੈ, ਅਤੇ  ਦਾਊਦੀਆਂ ਦੇ ਵਿਸ਼ਵਾਸ  ਦੇ ਅਨੁਸਾਰ ਤਨਹਾਈ ਵਿੱਚ ਰਹਿੰਦਾ ਹੈ। ਦਾਈ ਦਾ ਰੋਲ ਯਮਨ ਦੀ ਰਾਣੀ ਅਰਵਾ ਬਿੰਤ ਅਹਿਮਦ (ਅਲ-ਹੁਰਾ ਅਲ-ਮਲਿਕਾ ਵਜੋਂ ਵੀ ਜਾਣਿਆ ਜਾਂਦਾ ਹੈ) ਦੁਆਰਾ ਬਣਾਇਆ ਗਿਆ ਸੀ। ਇਸ ਦਾ ਇਮਾਮਤ ਵਿੱਚ ਮੌਜੂਦ ਦੂਜੇ ਅਹੁਦਿਆਂ ਜਿਵੇਂ ਕਿ ਦਾਈ-ਅਦ-ਦੋਤ ਅਤੇ ਦਾਈ ਅਲ-ਬਾਲਾਗ਼ ਨਾਲ ਭੁਲੇਖਾ ਨਹੀਂ ਹੋਣਾ ਚਾਹੀਦਾ। ਜ਼ੋਇਬ ਬਿਨ ਮੂਸਾ ਪਹਿਲਾ ਦਾਈ-ਅਲ-ਮੁਤੱਲਕ ਸੀ।[5][6] ਮੌਜੂਦਾ ਦਾਈ-ਅਲ-ਮੁਤੱਲਕ ਡਾ ਮੁਫ਼ਾਦਲ ਸੈਫੂਦੀਨ ਹੈ। ਇਹ ਨੂੰ ਇਸਦੇ ਪਿਤਾ ਡਾ. ਮੁਹੰਮਦ ਬੁਰਾਊਹੁੱਦੀਨ ਦੁਆਰਾ 53 ਵੇਂ ਦਾਈ-ਅਲ-ਮੁਤੱਲਕ ਵਜੋਂ ਨਿਯੁਕਤ ਕੀਤਾ ਗਿਆ ਸੀ ਅਤੇ  ਇਸ ਰਸਮ ਨੂੰ ਵਿਸ਼ਵ ਭਰ ਵਿੱਚ ਲਾਈਵ ਦਿਖਾਇਆ ਗਿਆ ਸੀ। [7]

ਇਤਿਹਾਸ[ਸੋਧੋ]

ਸ਼ੀਆ ਮੁਸਲਮਾਨਾਂ ਵਾਂਗ, ਬੋਹਰੇ ਵਿਸ਼ਵਾਸ ਕਰਦੇ ਹਨ ਕਿ ਉਹਨਾਂ ਦੇ ਇਮਾਮ ਫਾਤਿਮਾ ਅਤੇ ਉਸ ਦੇ ਪਤੀ ਅਲੀ ਦੇ ਰਾਹੀ, ਇਸਲਾਮੀ ਨਬੀ ਮੁਹੰਮਦ ਦੀ ਵੰਸ਼ ਵਿੱਚੋਂ ਹਨ।  ਉਹ ਮੰਨਦੇ ਹਨ ਕਿ ਮੁਹੰਮਦ ਨੇ ਅਲੀ ਨੂੰ ਆਪਣਾ ਉੱਤਰਾਧਿਕਾਰੀ ਚੁਣਿਆ ਅਤੇ ਜਨਤਕ ਰੂਪ ਵਿੱਚ ਇਹ ਐਲਾਨ ਕੀਤਾ ਜਦੋਂ ਉਹ 632 ਈ. ਵਿੱਚ ਆਪਣੇ ਪਹਿਲੇ ਅਤੇ ਆਖਰੀ ਹੱਜ ਤੋਂ ਵਾਪਸ ਆ ਰਿਹਾ ਸੀ। ਦਾਊਦ ਦੇ ਬੋਹਰੇ ਵੀ ਸਾਰੇ ਸ਼ੀਆ ਲੋਕਾਂ ਦੀ ਤਰ੍ਹਾਂ ਵਿਸ਼ਵਾਸ ਕਰਦੇ ਹਨ ਕਿ ਮੁਹੰਮਦ ਦੇ ਬਾਅਦ, ਅਲੀ ਉਸਦਾ ਸਹੀ ਵਾਰਿਸ, ਇਮਾਮ ਅਤੇ ਖ਼ਲੀਫ਼ਾ ਸੀ, ਪਰ ਅਸਲ ਖ਼ਿਲਾਫ਼ਤ ਨੂੰ ਜ਼ਾਹਰੀ ਖ਼ਲੀਫ਼ਿਆਂ ਦੁਆਰਾ ਹਥਿਆ ਲਿਆ ਗਿਆ ਸੀ। ਅਲੀ 656-661 ਈ ਤੱਕ ਆਖਰੀ ਰਾਸ਼ੀਦੁੱਲ ਖਲੀਫ਼ਾ ਸੀ ਅਤੇ ਇਸ ਅਰਸੇ ਵਿੱਚ ਇਮਾਮਤ ਅਤੇ ਖ਼ਿਲਾਫ਼ਤ ਇਕਮਿੱਕ ਸਨ।

ਅਲੀ ਤੋਂ ਬਾਅਦ, ਉਸਦੇ ਪੁੱਤਰ, ਪਹਿਲੇ ਇਸਮਾਨੀਲੀ ਇਮਾਮ ਹਸਨ ਇਬਿਨ ਅਲੀ ਨੂੰ ਖਿਲਾਫ਼ਤ ਲਈ ਚੁਣੌਤੀ ਦਿੱਤੀ ਗਈ ਸੀ, ਆਖਰਕਾਰ ਇਸਦਾ ਨਤੀਜਾ ਉਮਯਾਦ ਖ਼ਿਲਾਫ਼ਤ ਨਾਲ ਲੜਾਈਬੰਦੀ ਵਿੱਚ ਹੋਇਆ। ਖ਼ੂਨ-ਖ਼ਰਾਬੇ ਤੋਂ ਬਚਾ ਲਈ ਸੱਤਾ ਦੇ ਅਵੇਦਾਰ ਮੁਆਵੀਆਹ ਪਹਿਲੇ ਨੂੰ ਖ਼ਲੀਫ਼ੇ ਦੇ ਤੌਰ 'ਤੇ ਮੰਨ ਲਿਆ ਗਿਆ, ਜਦਕਿ ਹਸਨ ਨੇ ਇਮਾਮਤ ਆਪਣੇ ਕੋਲ ਰੱਖੀ। ਕਰਬਲਾ ਦੀ ਲੜਾਈ ਵਿੱਚ ਹਸਨ,ਹੁਸੈਨ ਅਤੇ ਉਸ ਦਾ ਪਰਿਵਾਰ ਅਤੇ ਸਾਥੀ ਮਾਰੇ ਗਏ ਸਨ ਅਤੇ ਹੁਸੈਨ ਦੀ ਲਾਸ਼ ਉਸ ਦੀ ਮੌਤ ਦੇ ਸਥਾਨ ਦੇ ਨੇੜੇ ਦਫਨਾ ਦਿੱਤੀ ਗਈ ਸੀ। ਦਾਊਦ ਬੋਹਰਿਆਂ ਦਾ ਮੰਨਣਾ ਹੈ ਕਿ ਹੁਸੈਨ ਦਾ ਸਿਰ ਪਹਿਲਾਂ ਯਾਜ਼ੀਦ (ਉਮਯਾਯਾਦ ਮਸਜਿਦ) ਦੇ ਵਿਹੜੇ ਵਿੱਚ ਦਫਨਾਇਆ ਗਿਆ ਸੀ, ਫਿਰ ਦਮਿਸਕ ਤੋਂ ਅਸ਼ਕਲੋਨ [8] ਅਤੇ ਫਿਰ ਕਾਹਿਰਾ ਮੁੰਤਕਿਲ ਕੀਤਾ ਗਿਆ। [9]

ਇਮਾਮ ਅਤੇ ਦਾਈ[ਸੋਧੋ]

ਦਾਉਦੀ ਬੋਹਰਾ 52 ਵੇਂ ਦਾਈ ਸੱਯਦਨਾ ਮੁਹੰਮਦ ਬੁਰਹਾਨੁਦੀਨ, 1965 ਈਸਵੀ ਤੋਂ 

ਦਾਊਦੀ ਬੋਹਰਿਆਂ ਦਾ  ਵਿਸ਼ਵਾਸ ਹੈ ਕਿ 21ਵਾਂ ਮੁਸਤਲੀ ਇਮਾਮ, ਤਾਇਯਾਬ ਅਬੀ ਅਲ ਕਾਸਿਮ, ਮੁਹੰਮਦ ਦੀ ਧੀ ਫਾਤਿਮਾ ਰਾਹੀਂ ਇਸਲਾਮੀ ਨਬੀ ਮੁਹੰਮਦ ਦੇ ਵੰਸ਼ ਵਿਚੋਂ ਸੀ।  ਇਸ ਵਿਸ਼ਵਾਸ ਅਨੁਸਾਰ, ਤਾਇਯਾਬ ਅਬੀ ਅਲ ਕਾਸਿਮ ਅਗੰਮ ਵਿੱਚ ਚਲਾ ਗਿਆ  ਅਤੇ ਦਾਈ ਅਲ-ਮੁਤੱਲਕ ਦਾ ਦਫ਼ਤਰ ਇਮਾਮ ਦੇ ਮੁਤਾਹਿਤ ਵਜੋਂ ਸਥਾਪਿਤ ਕੀਤਾ, ਜਿਸ ਵਿੱਚ ਸਾਰੇ ਵਿਸ਼ਵਾਸੀ ਭਾਈਚਾਰੇ ਦੇ ਰੂਹਾਨੀ ਅਤੇ ਲੌਕਿਕ ਮਾਮਲਿਆਂ ਵਿੱਚ ਅਤੇ ਨਾਲ ਹੀ ਉਸਦੇ ਸਹਾਇਕਾਂ, ਮਾਜ਼ੁਨ (ਅਰਬੀ: مأذون) ਅਤੇ ਮੁਕਾਸਿਰ (ਅਰਬੀ: مكاسر) ਵਾਲੇ ਮਾਮਲਿਆਂ ਨੂੰ ਵੀ ਸੰਚਾਲਿਤ ਕਰਨ ਦੇ ਸਭ ਅਧਿਕਾਰ ਸੌਂਪ ਦਿੱਤੇ।  ਇਮਾਮ ਦੀ ਤਨਹਾਈ ਦੌਰਾਨ, ਇੱਕ ਦਾਈ ਅਲ-ਮੁਤੱਲਕ, ਉਸ ਦੇ ਪੂਰਵਜ ਦੁਆਰਾ ਨਿਯੁਕਤ ਕੀਤਾ ਜਾਂਦਾ ਹੈ। ਅੱਗੋਂ ਦਾਈ ਅਲ-ਮੁਤੱਲਕ ਦੁਆਰਾ ਮਾਜ਼ੁਨ ਅਤੇ ਮੁਕਾਸਿਰ ਨਿਯੁਕਤ ਕੀਤੇ ਜਾਂਦੇ ਹਨ।  ਦਾਊਦੀ ਬੋਹਰਿਆਂ ਦਾਇਕ ਬੁਨਿਆਦੀ ਵਿਸ਼ਵਾਸ ਇਹ ਹੈ ਕਿ ਇਕਾਂਤਵਾਸ ਇਮਾਮ ਦੀ ਮੌਜੂਦਗੀ ਨੂੰ ਦਾਈ ਅਲ-ਮੁਤੱਲਕ ਦੀ ਹਾਜ਼ਰੀ ਦੁਆਰਾ ਗਾਰੰਟੀ ਕੀਤੀ ਜਾਂਦੀ ਹੈ।

ਜਨਸੰਖਿਆ ਅਤੇ ਸੱਭਿਆਚਾਰ[ਸੋਧੋ]

ਯਮਨੀਨ ਦਾਊਦੀ ਬੋਹਰਾ ਆਪਣੇ ਕੌਫੀ ਦੇ ਖੇਤ ਵਿੱਚ

ਦਾਊਦੀ ਬੋਹਰਿਆਂ ਦੀ ਦੁਨੀਆ ਭਰ ਦੀ ਗਿਣਤੀ ਦਾ ਅੰਦਾਜ਼ਾ ਸਿਰਫ਼ ਇੱਕ ਮਿਲੀਅਨ ਤੋਂ ਥੋੜਾ ਵੱਧ ਹੈ।[10] ਬਹੁਤੇ ਦਾਊਦੀ ਭਾਰਤ ਦੇ ਗੁਜਰਾਤ ਰਾਜ ਅਤੇ ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿੱਚ ਰਹਿੰਦੇ ਹਨ।ਯੂਰਪ, ਉੱਤਰੀ ਅਮਰੀਕਾ, ਦੂਰ ਪੂਰਬ ਅਤੇ ਪੂਰਬੀ ਅਫਰੀਕਾ ਵਿੱਚ ਵੀ ਮਹੱਤਵਪੂਰਨ ਡਾਇਸਪੋਰਾ ਆਬਾਦੀਆਂ ਹਨ।[3]

ਗੈਲਰੀ[ਸੋਧੋ]

ਹਵਾਲੇ[ਸੋਧੋ]

  1. "Why Bohra Muslims are so enamoured of Narendra Modi".
  2. "Society: Why we work".
  3. 3.0 3.1 Paul, Eva (2006). Die Dawoodi Bohras – eine indische Gemeinschaft in Ostafrika (PDF). Beiträge zur 1. Kölner Afrikawissenschaftlichen Nachwuchstagung.
  4. Kumar Suresh Singh; Rajendra Behari Lal; Anthropological Survey of India (2003). Gujarat. Popular Prakashan. pp. 248–. ISBN 978-81-7991-104-4. Retrieved 22 ਮਾਰਚ 2012.
  5. http://www.iis.ac.uk/SiteAssets/pdf/sayyida_hurra[1].pdf Archived 18 April 2015[Date mismatch] at the Wayback Machine., Sayyida Hurra: The Isma'ili Sulayhid Queen of Yemen, Farhad Daftary, page 7,8
  6. "IIS". Archived from the original on 20 ਦਸੰਬਰ 2014. Retrieved 13 ਦਸੰਬਰ 2017. {{cite web}}: Unknown parameter |dead-url= ignored (|url-status= suggested) (help)
  7. http://www.dnaindia.com/mumbai/report-bombay-high-court-cancels-cross-examination-of-khuzaima-qutbuddin-due-to-his-death-2199109
  8. "Sacred Surprise behind Israel Hospital, Batsheva Sobelmn, special Los Angeles Times".
  9. Qazi Dr. Shaikh Abbas Borhany PhD. Brief History of Transfer of the Sacred Head of Hussain ibn Ali, From Damascus to Ashkelon to Qahera. Daily News (Karachi), 1 March 2009.
  10. "Tehelka - India's Independent Weekly News Magazine". archive.tehelka.com. Archived from the original on 4 ਮਾਰਚ 2016. Retrieved 11 ਮਾਰਚ 2016. {{cite web}}: Unknown parameter |dead-url= ignored (|url-status= suggested) (help)