ਦਾਨਵ ਤਾਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇੱਕ ਲਾਲ ਦਾਨਵ ਤਾਰੇ ਅਤੇ ਸੂਰਜ ਦੇ ਅੰਦਰੂਨੀ ਢਾਂਚੇ ਦੀ ਤੁਲਣਾ

ਖਗੋਲਸ਼ਾਸਤਰ ਵਿੱਚ ਦਾਨਵ ਤਾਰਾ ਅਜਿਹੇ ਤਾਰੇ ਨੂੰ ਕਹਿੰਦੇ ਹਨ ਜਿਸਦਾ ਸਰੂਪ ਅਤੇ ਚਮਕ ਦੋਨਾਂ ਉਸ ਨਾਲੋਂ ਵੱਧ ਹੋਣ ਜੋ ਉਸ ਦੀ ਸਤ੍ਹਾ ਦੇ ਤਾਪਮਾਨ ਦੇ ਆਧਾਰ ਉੱਤੇ ਮੁੱਖ ਅਨੁਕ੍ਰਮ ਦੇ ਕਿਸੇ ਤਾਰੇ ਦੇ ਹੁੰਦੇ ਹਨ। ਅਜਿਹੇ ਤਾਰਿਆਂ ਦਾ ਵਿਆਸ (ਡਾਇਆਮੀਟਰ) ਆਮ ਤੌਰ 'ਤੇ ਸੂਰਜ ਨਾਲੋਂ 10 ਤੋਂ 100 ਗੁਣਾ ਵੱਡਾ ਹੁੰਦਾ ਹੈ ਅਤੇ ਚਮਕ ਵਿੱਚ 10 ਤੋਂ 1000 ਗੁਣਾ ਜਿਆਦਾ ਰੋਸ਼ਨ ਹੁੰਦੇ ਹਨ। ਆਪਣੇ ਤਾਪਮਾਨ ਦੇ ਹਿਸਾਬ ਅਜਿਹੇ ਦਾਨਵ ਤਾਰੇ ਕਈ ਰੰਗਾਂ ਵਿੱਚ ਮਿਲਦੇ ਹਨ - ਲਾਲ, ਨਾਰੰਗੀ, ਨੀਲੇ, ਸਫੇਦ ਵਗੈਰਾ। ਮਹਾਦਾਨਵ ਤਾਰੇ ਅਤੇ ਪਰਮਦਾਨਵ ਤਾਰੇ ਇਨ੍ਹਾਂ ਦਾਨਵ ਤਾਰਿਆਂ ਨਾਲੋਂ ਵੀ ਵੱਡੇ ਅਤੇ ਅਧਿਕ ਰੋਸ਼ਨ ਹੁੰਦੇ ਹਨ।