ਦਾਰਸ਼ਨਿਕ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਦਾਰਸ਼ਨਿਕ (ਅੰਗਰੇਜੀ: philosopher, ਫਿਲਾਸਫਰ) ਅਜਿਹਾ ਵਿਅਕਤੀ ਹੁੰਦਾ ਹੈ ਜਿਸ ਕੋਲ ਦਰਸ਼ਨ ਦਾ ਭਰਪੂਰ ਗਿਆਨ ਹੋਵੇ ਅਤੇ ਉਹ ਇਸ ਗਿਆਨ ਦੀ ਵਰਤੋਂ ਦਾਰਸ਼ਨਿਕ ਮਸਲੇ ਹੱਲ ਕਰਨ ਲਈ ਕਰਦਾ ਹੋਵੇ। ਦਰਸ਼ਨ ਦਾ ਕੰਮ ਸੁਹਜ ਸਾਸ਼ਤਰ, ਨੀਤੀ ਸਾਸ਼ਤਰ, ਸੰਗਿਆਨ, ਤਰਕ ਸਾਸ਼ਤਰ, ਪਰਾਭੌਤਿਕੀ, ਅਤੇ ਨਾਲ ਹੀ ਸਮਾਜਕ ਦਰਸ਼ਨ ਅਤੇ ਰਾਜਨੀਤਕ ਦਰਸ਼ਨ ਦੇ ਖੇਤਰਾਂ ਦੇ ਅਤਿਆਮ ਮਾਮਲਿਆਂ ਦਾ ਅਧਿਅਨ ਕਰਨਾ ਹੁੰਦਾ ਹੈ।

ਇੱਕ ਤਰੀਕੇ ਨਾਲ ਤਾਂ ਹਰ ਵਿਅਕਤੀ ਹੀ ਦਾਰਸ਼ਨਿਕ ਹੁੰਦਾ ਹੈ, ਕਿਉਂਜੋ ਹਰ ਕੋਈ ਆਪਣੇ ਜੀਵਨ ਨੂੰ ਚਲਾਉਣ ਲਈ ਕੋਈ ਨਾ ਕੋਈ ਆਮ ਧਾਰਨਾ ਅਵਸ਼ ਪ੍ਰਵਾਨ ਕਰਦਾ ਹੈ। ਕਹਿ ਲਓ, ਹਰ ਕੋਈ ਸਮਾਜਕ ਚਿੰਤਨ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਪਾਉਂਦਾ ਹੈ। ਪਰ ਵਿਦਵਾਨਾਂ ਦੀ ਦੁਨੀਆਂ ਵਿੱਚ ਆਮ ਪ੍ਰਚਲਿਤ ਧਾਰਨਾ ਹੈ ਕਿ ਦਾਰਸ਼ਨਿਕ ਉਹ ਹੁੰਦਾ ਹੈ ਜਿਸ ਨੇ ਇਸ ਖੇਤਰ ਵਿਸ਼ੇਸ਼ ਅਧਿਅਨ ਕੀਤਾ ਹੋਵੇ,[੧] ਦਰਸ਼ਨ ਦੇ ਵਿਸ਼ੇ ਦੀ ਡਾਕਟਰੇਟ ਪਧਰ ਦੀ ਪੜ੍ਹਾਈ ਕੀਤੀ ਹੋਵੇ, ਦਰਸ਼ਨ ਦਾ ਅਧਿਆਪਕ ਹੋਵੇ, ਇਸ ਵਿਸ਼ੇ ਤੇ ਕਿਤਾਬਾਂ ਲਿਖੀਆਂ ਹੋਣ ਅਤੇ ਇਸ ਖੇਤਰ ਨਾਲ ਸੰਬੰਧਿਤ ਰਸਾਲਿਆਂ ਵਿੱਚ ਖੋਜ ਲੇਖ ਪ੍ਰਕਾਸ਼ਿਤ ਕਰਵਾਏ ਹੋਣ ਅਤੇ ਹੋਰ ਵੀ ਅਹਿਮ ਗੱਲ ਦੂਸਰੇ ਦਾਰਸ਼ਨਿਕ ਵੀ ਉਸਨੂੰ ਦਾਰਸ਼ਨਿਕ ਵਜੋਂ ਮਾਨਤਾ ਦਿੰਦੇ ਹੋਣ।

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png