ਸਮੱਗਰੀ 'ਤੇ ਜਾਓ

ਮਨੁੱਖ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਇਨਸਾਨ ਤੋਂ ਮੋੜਿਆ ਗਿਆ)

ਮਨੁੱਖ
Temporal range: ਨਵੀਨਤਮ - ਹਾਲੀਆ
ਮਰਦ ਅਤੇ ਔਰਤ
ਨਿਮਨਤਮ ਸਰੋਕਾਰ (ਆਈ ਯੂ ਸੀ ਐਨ 3.1)
Scientific classification
Kingdom:
Animalia (ਐਨੀਮੇਲੀਆ)
Phylum:
ਕੋਰਡਾਟਾ
Class:
ਮੈਮੇਲੀਆ
Order:
ਪ੍ਰਿਮੇਟਸ
Family:
ਹੋਮੀਨਿਡਾਈ
Subfamily:
ਹੋਮੀਨਿਨਾਈ
Tribe:
ਹੋਮੀਨੀਨੀ
Genus:
Species:
ਐਚ. ਸੇਪੀਅਨਜ
Subspecies:
ਐਚ. ਐੱਸ. ਸੇਪੀਅਨਜ
Trinomial name
ਹੋਮੋ ਸੇਪੀਅਨਜ ਸੇਪੀਅਨਜ

ਮਨੁੱਖ ਦੁੱਧ ਚੁੰਘਾਉਣ ਵਾਲੇ ਜਾਨਵਰਾਂ ਦੀ ਇੱਕ ਉਪਜਾਤੀ ਹੈ। ਇਹਨਾਂ ਦਾ ਆਰੰਭ ਅਫ਼ਰੀਕਾ ਵਿੱਚ ਹੋਇਆ। ਲਗਪਗ ਦੋ ਲੱਖ ਸਾਲ ਪਹਿਲਾਂ ਇਸ ਪ੍ਰਾਣੀ ਨੇ ਅਨਾਟਮੀ ਪੱਖੋਂ ਆਧੁਨਿਕਤਾ ਧਾਰਨ ਕਰ ਲਈ ਸੀ ਅਤੇ ਲਗਪਗ ਪੰਜਾਹ ਹਜ਼ਾਰ ਸਾਲ ਪਹਿਲਾਂ ਵਰਤੋਂ ਵਿਹਾਰ ਦੀ ਪੂਰੀ ਅੱਡਰਤਾ ਪ੍ਰਤੱਖ ਹੋ ਗਈ ਸੀ। ਇੱਕ ਬਾਂਦਰਹਾਰ ਬਣਮਾਣਸ ਏਪ ਇਸ ਦਾ ਸਭ ਤੋਂ ਨੇੜਲਾ ਸੰਬੰਧੀ ਹੈ। ਬਾਂਦਰ ਤੋਂ ਮਨੁੱਖ ਤੱਕ ਤਬਦੀਲੀ ਵਿੱਚ ਕਿਰਤ ਵਲੋਂ ਪਾਇਆ ਹਿੱਸਾ-ਫ਼.ਏਂਗਲਜ਼ "ਧਰਤੀ-ਵਿਗਿਆਨੀਆਂ ਦੁਆਰਾ ਤ੍ਰੇਤਾ ਕਹੇ ਜਾਣ ਵਾਲੇ ਯੁਗ.... ਵਿੱਚ, ਜਿਸ ਨੂੰ ਅਜੇ ਠੀਕ ਨਿਸ਼ਚਿਤ ਨਹੀਂ ਕੀਤਾ ਜਾ ਸਕਦਾ, ਪਰ ਜੋ ਸੰਭਵ ਹੈ ਇਸ ਤ੍ਰੇਤਾ ਮਹਾਕਲਪ ਦਾ ਪਰਲੋ ਰਿਹਾ ਹੋਵੇਗਾ, ਕਿਤੇ ਊਸ਼ਣ ਕਟੀਬੰਧ ਦੇ ਕਿਸੇ ਪ੍ਰਦੇਸ਼ ਵਿੱਚ - ਸੰਭਵ ਹੈ ਇੱਕ ਵਿਸ਼ਾਲ ਮਹਾਂਦੀਪ ਵਿੱਚ ਜੋ ਹੁਣ ਹਿੰਦ ਮਹਾਸਾਗਰ ਵਿੱਚ ਸਮਾ ਗਿਆ ਹੈ - ਮਾਨਵਹਾਰ ਬਾਂਦਰਾਂ ਦੀ ਕੋਈ ਵਿਸ਼ੇਸ਼ ਤੌਰ 'ਤੇ ਅਤੀਵਿਕਸਿਤ ਜਾਤੀ ਰਿਹਾ ਕਰਦੀ ਸੀ। ਡਾਰਵਿਨ ਨੇ ਸਾਡੇ ਇਹਨਾਂ ਪੂਰਵਜਾਂ ਦਾ ਲਗਭਗ ਯਥਾਰਥਕ ਵਰਣਨ ਕੀਤਾ ਹੈ। ਉਹਨਾਂ ਦਾ ਸਮੁੱਚਾ ਸਰੀਰ ਵਾਲਾਂ ਨਾਲ ਢਕਿਆ ਰਹਿੰਦਾ ਸੀ, ਉਹਨਾਂ ਦੇ ਦਾਹੜੀ ਅਤੇ ਨੁਕੀਲੇ ਕੰਨ ਸਨ, ਅਤੇ ਉਹ ਸਮੂਹਾਂ(ਇੱਜੜਾਂ) ਵਿੱਚ ਰੁੱਖਾਂ ਉੱਤੇ ਰਿਹਾ ਕਰਦੇ ਸਨ।"[1]

ਮਨੁੱਖ ਦੀ ਉਤਪਤੀ[ਸੋਧੋ]

ਮਨੁੱਖ ਦੀ ਉਤਪਤੀ ਦੀ ਕਹਾਣੀ ਜੀਵ ਵਿਕਾਸ ਨਾਲ ਜੁੜੀ ਹੋਈ ਹੈ। ਇਸ ਵਿੱਚ ਕੁਝ ਕੜੀਆਂ ਗਾਇਬ ਹਨ ਪਰ ਮਿਲੇ ਹੋਏ ਪਿੰਜਰਾਂ ਤੇ ਹੱਡੀਆਂ ਤੋਂ ਬਹੁਤ ਸਾਰੀਆਂ ਗੱਲਾਂ ਸਾਹਮਣੇ ਆ ਗਈਆਂ ਹਨ।ਸਮੁੱਚੇ ਬ੍ਰਹਿਮੰਡ ਦੀ 14 ਅਰਬ ਵਰ੍ਹਿਆਂ ਦੀ ਉਮਰ ਹੈ ਜਿਸ ਵਿੱਚ ਪ੍ਰਿਥਵੀ ਨੇ ਅੱਜ ਤੋਂ 4.5 ਅਰਬ ਵਰ੍ਹੇ ਪਹਿਲਾਂ ਜਨਮ ਲਿਆ ਅਤੇ ਇਸ ਉਪਰ 3.5 ਅਰਬ ਵਰ੍ਹੇ ਪਹਿਲਾਂ ਜੀਵਨ ਪੁੰਗਰਿਆ। ਦੁਨੀਆ ਵਿੱਚ ਸਾਡਾ ਪ੍ਰ੍ਰਵੇਸ਼ ਇੱਕ ਲੱਖ ਕੁ ਵਰ੍ਹੇ ਪਹਿਲਾਂ ਹੋਇਆ। ਇਹ ਇਕਦਮ ਵਾਪਰੀ ਘਟਨਾ ਨਹੀਂ ਸੀ। ਇੱਕ ਵਣਮਾਨਸ ਨੇ ਮਨੁੱਖ ਬਣਦਿਆਂ ਬਣਦਿਆਂ 60 ਲੱਖ ਵਰ੍ਹੇ ਲੈ ਲਏ ਸਨ।[2]

ਹਵਾਲੇ[ਸੋਧੋ]

  1. ਬਾਂਦਰ ਤੋਂ ਮਨੁੱਖ ਤੱਕ ਤਬਦੀਲੀ ਵਿੱਚ ਕਿਰਤ ਵਲੋਂ ਪਾਇਆ ਹਿੱਸਾ-ਫ਼.ਏਂਗਲਜ਼ - ਪੰਨਾ 1
  2. ਸੁਰਜੀਤ ਸਿੰਘ ਢਿੱਲੋਂ (2018-09-15). "ਮਨੁੱਖ ਦਾ ਦੁਨੀਆ ਵਿੱਚ ਪ੍ਰਵੇਸ਼ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). Retrieved 2018-09-16. {{cite news}}: Cite has empty unknown parameter: |dead-url= (help)[permanent dead link]