ਦਿੱਭ (ਨਦੀਨ)
ਦਿੱਖ
ਦਿੱਭ / ਦੱਭ | |
---|---|
Typha angustata |
ਦਿੱਭ ਜਾਂ ਦੱਭ (ਅੰਗ੍ਰੇਜ਼ੀ ਨਾਮ: Typha angustata ਜਾਂ domingensis), ਜਿਸ ਨੂੰ ਆਮ ਤੌਰ 'ਤੇ ਦੱਖਣੀ ਕੈਟੇਲ ਜਾਂ ਕਮਬੰਗੀ ਕਿਹਾ ਜਾਂਦਾ ਹੈ, ਟਾਈਫਾ ਜੀਨਸ ਦਾ ਇੱਕ ਸਦੀਵੀ ਜੜੀ ਬੂਟੀਆਂ ਵਾਲਾ ਪੌਦਾ ਹੈ। ਇਹ ਸਿੱਲੀਆਂ ਥਾਵਾਂ ਤੇ ਪਾਇਆ ਜਾਂ ਵਾਲਾ ਇਕ ਨਦੀਨ ਹੈ।
ਵਰਣਨ
[ਸੋਧੋ]ਇਹ ਦੁਨੀਆ ਭਰ ਦੇ ਸਮਸ਼ੀਨ ਅਤੇ ਗਰਮ ਖੰਡੀ ਖੇਤਰਾਂ ਵਿੱਚ ਪਾਇਆ ਜਾਂਦਾ ਹੈ। [1] ਇਹ 1.5 - 3 ਮੀਟਰ ਤੱਕ ਵਧ ਸਕਦਾ ਹੈ। ਇਸ ਦੇ ਪੱਤੇ ਤਣੇ ਤੋਂ ਲੰਬੇ ਹੁੰਦੇ ਹਨ। ਇਹ ਨਦੀਨ ਆਮ ਤੌਰ ਤੇ ਨਦੀਆਂ ਅਤੇ ਨਹਿਰ ਦੇ ਕਿਨਾਰਿਆ ਤੇ ਪਾਇਆ ਜਾਂਦਾ ਹੈ। ਇਸ ਦੇ ਫੁੱਲ ਪੀਲੇ ਤੋਂ ਭੋਰੇ ਰੰਗ ਦੇ ਹੁੰਦੇ ਹਨ। ਇਸ ਨਦੀਨ ਦਾ ਅਗ੍ਲਾ ਵਾਧਾ ਜਮੀਨ ਵਿੱਚ ਪਾਏ ਜਾਣ ਵਾਲੇ ਰਾਈਜ਼ੋਮ ਤੇ ਜੜਾਂ ਰਾਹੀਂ ਹੁੰਦਾ ਹੈ।
ਇਸ ਦੇ ਪੱਤਿਆਂ ਤੋਂ ਮੂੜੇ, ਫੜੀਆਂ, ਵਾਣ, ਬੇੜਾਂ, ਸਫਾਂ ਬਣਾਈਆਂ ਜਾਂਦੀਆਂ ਹਨ।